ਮਾਂ ਤਾਂ ਕੇਵਲ ਪੁੱਤ ਜੰਮਦੀ ਏ

02/14/2018 2:28:46 PM

ਵੈਰੀ ਹੋਇਆ ਪਿਆ ਜ਼ਮਾਨਾ, ਮਾਂ ਤੋਂ ਹੁੰਦਾ ਪੁੱਤ ਬੇਗ਼ਾਨਾ,
ਗੋਦੀ ਆਪ ਖਿਡਾਉਂਦੀ ਪਹਿਲਾਂ, ਫਿਰ ਬੰਨਦੀ ਸ਼ਗ਼ਨਾਂ ਦਾ ਗ਼ਾਨਾ,
ਹੋ ਗਿਆ ਜਦ ਉਹ ਜਗ ਦਾ ਵੈਰੀ, ਤਾਂ ਵਿਲਕਦੇ ਮਾਂ..
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਚਾਵਾਂ ਨਾਲ ਸੀ ਜਿਸਨੂੰ ਮਾਂ ਨੇ, ਗੋਦੀ ਵਿਚ ਖਿਡਾਇਆ,
ਚÎੰਦਰੇ ਜਗ ਦੀਆਂ ਰੀਤਾਂ ਉਸਨੂੰ, ਵੈਰੀ ਆਪ ਬਣਾਇਆ,
ਬੁਰੇ ਹਾਲਾਤਾਂ ਮੋਹ-ਤੰਦਾਂ ਦੀ, ਖੋਹ ਲਈ ਗੂੜੀ ਛਾਂ..
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਮਾਂ ਚਾਹੁੰਦੀ ਏ ਪੁੱਤ ਉਹਦੇ ਨੂੰ, ਤੱਤੀ ਵਾ ਨਾ ਲੱਗੇ,
ਪਰ ਇਹ ਚੰਦਰੀ ਦੁਨੀਆਂ ਮਾਂ ਦੇ, ਮੋਹ-ਪਿਆਰ ਨੂੰ ਠੱਗੇ,
ਰੀਤ ਜ਼ਮਾਨੇ ਦੀ ਭੈੜੀ ਨੇ, ਗੈਗਸਟਰ ਦਿੱਤੇ ਬਣਾ..
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਕਾਲ ਕੋਠੜੀ ਦੁਨੀਆਂ ਵਾਲੀ, ਹਨੇਰਾ ਜਦ ਕੋਈ ਸਹਿÎੰਦਾ,
ਰੂਹ ਨੂੰ ਜ਼ਖ਼ਮੀ ਕਰੇ ਆਪਣਾ, ਡੰਗ ਮਾਰਦਾ ਰਹਿੰਦਾ
ਇਹੋ ਗੱਲ ਦਿਲ ਵਿਚ ਭਰ ਦਿੰਦੀ, ਬਸ ਨਫ਼ਰਤ ਦੀ ਥਾਂ..।
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਡੌਨ ਦੇ ਗੋਲੀ ਲੱਗੇ ਭਾਵੇਂ, ਪੁਲਿਸ ਦਾ ਬਦਾ ਹੋਵੇ,
ਉਸ ਵੇਲੇ ਤਾਂ ਕੇਵਲ ਸੀਨਾ ਮਾਂ ਦਾ ਛਲਣੀ ਹੋਵੇ,
ਪਰਸ਼ੋਤਮ ਪੁੱਛੇ ਦੱਸੋ ਇਸ ਵਿਚ, ਮਾਂ ਕੀ ਗ਼ੁਨਾਂਹ..।
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਜਿਸਦੇ ਲਾਲ ਦੇ ਸੀਨੇ ਨੂੰ ਆ, ਗੋਲੀ ਜਦ ਕੋਈ ਛੋਂਹਦੀ,
ਉਸ ਤੋਂ ਪਹਿਲਾਂ ਉਹ ਮਰ ਜਾਂਦੀ, ਖ਼ੂਨ ਦੇ ਅੱਥਰੂ ਰੋਂਦੀ,
ਸਰੋਏ ਕਹੇ ਪੁੱਤ ਮਰਨ ਤੋਂ ਪਹਿਲਾਂ, ਮੁੱਕ ਜਾਂਦੀ ਏ ਮਾਂ..
ਮਾਂ ਤਾਂ ਕੇਵਲ ਪੁੱਤ ਜੰਮਦੀ ਏ, ਦੁਸ਼ਮਣ ਨਾ ਜੰਮਦੀ ਮਾਂ।

ਪਰਸ਼ੋਤਮ ਲਾਲ ਸਰੋਏ, 
ਮੋਬਾ : 91-92175-44348

Related News