ਕਹਾਣੀਨਾਮਾ : ਜਾਣੋ ਭੁੱਲੀਆਂ ਵਿਸਰੀਆਂ ਯਾਦਾਂ ਦੇ ਬਾਰੇ

10/11/2021 1:11:16 PM

ਮੈਂ ਸਵੇਰੇ ਉਠਿਆ ਤੇ ਵੇਖਿਆ ਕਿ ਵੇਹੜੇ ਵਿਚ ਦੋ ਬਲਦਾਂ ਦੀ ਜੋੜੀ ਖੜੀ, ਸਾਰੇ ਬਹੁਤ ਖੁਸ਼ ਸੀ ਇੰਝ ਜਾਪੇ ਜਿਵੇਂ ਘਰ ਵਿਚ ਵਿਆਹ ਹੁੰਦਾ। ਬਾਪੂ ਕੱਲ੍ਹ ਸਵੇਰ ਦਾ ਰੋਪੜ ਮੰਡੀ ਗਿਆ ਹੋਇਆ ਸੀ ਅਤੇ ਬਲਦ ਲੈਕੇ ਦੇਰ ਰਾਤ ਘਰ ਵਾਪਸ ਆਇਆ ਸੀ। ਮੈਂ ਕਿਹਾ ਮੇਰਾ ਬੱਗਾ ਬੈਲ ਮੇਰਾ ਛੋਟਾ ਭਰਾ ਕਹਿੰਦਾ ਮੇਰਾ ਸਾਵਾ ਬੈਲ, ਸਾਨੂੰ ਲੜਦੇ ਵੇਖ ਬਾਪੂ ਨੇ ਸਾਨੂੰ ਰੇਹੜੇ ’ਤੇ ਬਿਠਾਇਆ ਅਤੇ ਖੇਤ ਲੈ ਗਏ, ਮਨੋਂ ਇੰਝ ਜਾਪੇ ਜਿਵੇਂ ਬਹੁਤ ਮਹਿੰਗੀ ਗੱਡੀ ਦੇ ਵਿੱਚ ਸਫ਼ਰ ਕੀਤਾ ਹੋਵੇ।

ਬਲਦ ਰੇਹੜੀ ’ਤੇ ਅਸੀਂ ਨਾਲ ਦੇ ਪਿੰਡ ਮੇਲਾ ਵੇਖਣ ਜਾਂਦੇ, ਬਾਪੂ ਨੇ ਦੋ ਰੁਪਏ ਦੀ ਸੂਜ਼ੀ ਦੀ ਬਰਫੀ ਲੈ ਦੇਣੀ, ਖੁਸ਼ੀ ਤਾਂ ਸਾਨੂੰ ਓਦੋਂ ਹੋਣੀਂ ਜਦੋਂ ਸਾਨੂੰ ਇਕ ਅਲਗੋਜ਼ਾ ਤੇ ਇਕ ਰੰਗ ਬਿਰੰਗਾ ਹਾਰ ਮਿਲਣਾ ਗਲ਼ ਵਿਚ ਪੋਣੇ ਨੂੰ ਤੇ ਸੀਟੀਆਂ ਮਾਰਦੇ ਘਰ ਵਾਪਸ ਆਉਂਦੇ। ਮੇਰੀ ਬੇਬੇ ਨੇ ਸਾਨੂੰ ਧੁੱਪ ’ਚੋਂ ਆਇਆ ਨੂੰ ਠੰਡੇ ਠੰਡੇ ਪਾਣੀ ਨਾਲ ਨਹਾ ਦੇਣਾ ਤੇ ਸਿਰ ’ਚ ਸਰੋਂ ਦਾ ਤੇਲ ਲਾ ਕੇ ਵਿਚਾਲੇ ਚੀਰਮੀਂ ਕੱਢ ਕੇ ਵਾਲ਼ ਵਾਹ ਦੇਣੇ।

ਸਵੇਰੇ ਉਠਿਆ ਹੀ ਬੇਬੇ ਨੇ ਚਾਟੀ ’ਚ ਮਧਾਣੀ ਲਾ ਕੇ ਚਾਹ ਧਰ ਦੇਣੀ ਤੇ ਬਾਪੂ ਨੇ ਬਲਦਾਂ ਦੇ ਗਲ ਟੱਲੀਆਂ ਵਾਲੇ ਪਟੇ ਨਾ ਕਿ ਜਾਂਦੇ ਜਾਂਦੇ ਕਾੜ੍ਹਨੀ ਦੇ ਦੁੱਧ ਦੀ ਮਲਾਈ ਮਾਰੀ ਚਾਹ ਦਾ ਕੰਗਣੀਂ ਵਾਲਾਂ ਗਿਲਾਸ ਪੀ ਜਾਣਾਂ ਤੇ ਵੱਡੇ ਢੱਕਣ ਵਾਲੇ ਡੋਲੂ ’ਚ ਚਾਹ ਪਵਾ ਕੇ ਲੈ ਜਾਣਾਂ।

ਮੇਰੀ ਮਾਂ ਨੇ ਹੱਥ ਚੱਕੀ ਵਿੱਚ ਮੁਠ ਛੋਲਿਆਂ ਦੀ ਕਣਕ ਵਿੱਚ ਪਾ ਕੇ ਪੀਹ ਲੈਂਣੀ ਤੇ ਖੇਤ ਬਾਪੂ ਲਈ ਰੋਟੀ ਬੰਨ੍ਹ ਦੇਣੀ, ਬੇਬੇ ਨੇ ਛੰਨੇ ਵਿੱਚ ਮੱਖਣੀ ਪਾ ਦੇਣੀ ਤੇ ਵਾਟਾ ਲੱਛੀ ਦਾ ਭਰ ਬਾਪੂ ਨੂੰ ਖੇਤ ਰੋਟੀ ਲੈ ਜਾਣੀਂ, ਬਾਪੂ ਨੇ ਬਲਦਾਂ ਨੂੰ ਕੀਲੇ ਨਾਲ ਬੰਨ੍ਹ ਕੇ ਟਾਹਲੀ ਦੀ ਛਾਂ ਹੇਠ ਬੈਠ ਜਾਣਾ ਰੋਟੀ ਖਾਣ, ਬੇਬੇ ਨੇ ਲੱਛੀ ਮੱਖਣੀ ਬਾਪੂ ਨੂੰ ਪਾ ਦੇਣੀ , ਬਾਪੂ ਪਹਿਲਾਂ ਗੰਢਾ ਛਿਲ੍ਹ ਦਾ ਤੇ ਮੁਕੀ ਮਾਰ ਭੰਨ ਕੇ ਰੋਟੀ ’ਤੇ ਰੱਖ ਰੋਟੀ ਖਾਣ ਲੱਗ ਜਾਂਦਾ।

ਜਦੋਂ ਸੂਰਜ ਸਿਰ ’ਤੇ ਆ ਜਾਂਦਾ ਬੇਬੇ ਨੇ ਆਟੇ ਦੀਆਂ ਛੇਵੀਆ ਵੱਟਣੀਆਂ ਸ਼ੁਰੂ ਕਰ ਦੇਣੀਆਂ, ਅਸੀਂ ਕਿੱਕਰ ਦੀਆਂ ਮੋੜੀਆਂ ਲਿਆ ਕੇ ਰੱਖ ਲੈਣੀਆਂ ਤੇ ਲੰਮੀਆਂ ਲੰਮੀਆਂ ਰੱਸੀਆਂ ਬੰਨ੍ਹ ਲੈਣੀਆਂ। ਉਹੀ ਦੁਪਹਿਰਾ ਬੇਬੇ ਨੇ ਗੁਆਢੀ ਘੜਾ ਲੈਣ ਭੇਜ ਦੇਣਾ ਫਿਰ ਬੇਬੇ ਨੇ ਘੜ੍ਹੇ ਤੇ ਛੇਵੀਆ ਵੱਟ ਵੱਟ ਸਾਨੂੰ ਦੇਣੀਆਂ ਤੇ ਅਸੀਂ ਸਭ ਰੱਸੀਆਂ ਤੇ ਮੋੜੀਆਂ ਛੇਵੀਆ ਨਾਲ਼ ਭਰ ਦੇਣੀਆਂ। ਇਲਤ ਬਾਂਜੀ ਵੀ ਖ਼ੂਬ ਤਰਾਸ਼ੀ ਜਾਂਦੀ ਸਾਡੇ ਵੱਲੋਂ ਫਿਰ ਰੁੱਤ ਅਨੁਸਾਰ ਜਦ ਸਾਵਣ ਮਹੀਨੇ ਸ਼ੁਰੂ ਹੋਣਾ ਤਦ ਮੀਂਹ ਜ਼ੋਰ ਦਾ ਹੋਣਾ ਸਲਵਾੜ੍ਹ ਤੇ ਕਾਨਿਆਂ ਨਾਲ ਬਣੀ ਛੱਤ ਚੋਣ ਲੱਗ ਜਾਣੀਂ।

ਮੀਂਹ ਪੈਂਦੇ ਗਿਲੀ ਮਿੱਟੀ ’ਚੋਂ ਜੋ ਖੁਸ਼ਬੂ ਔਂਦੀ ਓਦਾ ਸਕੂਨ ਅਲੱਗ ਸੀ। ਕੱਚੇ ਰਾਹਾਂ ’ਤੇ ਡੱਡੂਆਂ ਦੀ ਟਰੈਂ ਟਰੈਂ ਅਤੇ ਚੱਲਦੇ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਛੱਡਣੀਆਂ। ਪਰਨਾ ਬੇਬੇ ਤੋਂ ਬਨਵਾਉਨਾ ਤੇ ਗੁਰੂ ਘਰ ਜਾਣਾ ਪਰ ਹੁਣ ਦਾ ਸਮਾਂ ਬਹੁਤ ਵਿੱਚਰ ਰਿਹਾ ਹੈ। ਮੋਬਾਇਲ ਕਾਰਨ ਕੋਈ ਬੱਚਾ ਮਾਂ ,ਦਾਦੀ ਕੋਲ ਨੀ ਬੈਠਦਾ ਨਾ ਹੀ ਉਨ੍ਹਾਂ ਨਾਲ ਗੱਲਾਂ ਕਰਦਾ। ਆਉਣ ਵਾਲਾ ਸਮਾਂ ਸਾਡੇ ਸੱਭਿਆਚਾਰ ਲਈ ਇੱਕ ਭੁੱਲਣ ਵਾਲਾ ਸਲੀਕਾ ਬਣ ਸਕਦਾ ਹੈ। ਪੀੜੀ ਦਾ ਨਿੱਖੜਨਾ ਇਸ ਲੇਖ ਜ਼ਰੀਏ ਇੱਕ ਮੈਸਜ ਹੈ ਕਿ ਬੱਚਿਆਂ ਨੂੰ ਮਾਪਿਆ ਨਾਲ ਵਿੱਚਰਨ ਦਾ ਮੈਂ ਜੋ ਬਚਪਨ ਮਾਣਿਆ ਬੜਾ ਪਿਆਰਾਂ ਸੀ ਪਰ ਹੁਣ ਅਨੁਸਾਰ ਦੇਖਿਆ ਜਾਵੇ ਤਾਂ ਬਹੁਤ ਵੱਖਰਾ ਹੈ । ਲੋੜ ਹੈ ਹੁਣ ਦੇ ਬੱਚਿਆਂ ਨੂੰ ਆਪਣੇ ਮਾਪਿਆ ਨਾਲ ਬੈਠ ਕੇ ਜ਼ਿੰਦਗੀ ਦੀਆਂ ਗੱਲਾਂ ਕਰਨ ਦੀ। 

ਜ਼ਿੰਦਗੀ ਦੇ ਇਹ ਅਨਮੋਲ ਪਲ ਲਿਖਦਿਆਂ ਲਿਖਦਿਆਂ ਮੇਰੇ ਅੱਖਾਂ ’ਚੋਂ ਪਾਣੀ ਆ ਗਿਆ ਕਿ ਜਦ ਅਸੀਂ ਮਾੜੇ ਪਾਸੇ ਹੁਣ ਹਾਂ ਤਾਂ ਸੱਭਿਆਚਰ ਕਾਇਮ ਨਹੀਂ ਰੱਖ ਸਕਦੇ। ਇਹ ਲੇਖ ਖਾਸ ਉਨ੍ਹਾਂ ਲਈ ਹੈ, ਜੋ ਬੱਚੇ ਮਾਪਿਆਂ ’ਚ ਨਹੀਂ ਬੈਠਦੇ। ਲੋੜ ਹੈ ਮਾਪਿਆਂ ਨੂੰ ਵੀ ਕਿ ਉਹ ਆਪਣੇ ਪੰਜਬੀ ਸੱਭਿਆਚਾਰ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣ। ਬੱਚਿਆਂ ਨੂੰ ਮਾੜੀ ਸੰਗਤ ਤੋਂ ਦੂਰ ਰੱਖਣ। ਐਨਾ ਕੁੱਝ ਦੇਖ ਕੋਲ਼ ਬੈਠੀ ਮੇਰੀ ਬੁੱਢੀ ਮਾਂ ਬੋਲੀ ਪੁੱਤ ਕੀ ਹੋਇਆ? ਸਭ ਕੁਝ ਪੁੱਛਣ ’ਤੇ ਮਾਂ ਨੇ ਕਿਹਾ ਕੀ ਪੁੱਤਇਹ ਓਹ ਯਾਦਾਂ ਨੇ, ਓਹ ਕੀਮਤੀ ਸਮਾਂ, ਓਹ ਕੀਮਤੀ ਇਹਸਾਸ ਆ ਜੋ ਹਮੇਸ਼ਾ ਦਿਲ ’ਚ ਰਹੇਗਾ।
 

ਸੀਰਾ ਗੋਬਿੰਦਗੜ੍ਹੀਆ 
9915555386


rajwinder kaur

Content Editor

Related News