ਆਲਮੀ ਵਿਧਵਾ ਜਾਗਰੂਕਤਾ ਦਿਹਾੜਾ: ‘ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ’

6/23/2020 11:15:03 AM

ਆਮ ਜਾਣਕਾਰੀ:
ਇਹ ਤਾਂ ਆਪ ਸਭ ਨੂੰ ਪਤਾ ਹੀ ਹੈ ਕਿ ਜਿਸ ਔਰਤ ਦੇ ਸਿਰ ਤੋਂ ਉਸਦੇ ਪਤੀ ਦਾ ਸਾਯਾ ਉੱਠ ਜਾਵੇ, ਉਸਨੂੰ ਵਿਧਵਾ ਕਿਹਾ ਜਾਂਦਾ ਹੈ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਮਰਦ ਘਰ ਦੀ ਮਾਲੀ ਹਾਲਤ ਦਾ ਭਾਰ ਚੁੱਕਣ ਦੇ ਨਾਲ-ਨਾਲ ਘਰ ਦਾ ਇੱਕ ਮਜ਼ਬੂਤ ਸਹਾਰਾ ਵੀ ਮੰਨਿਆ ਜਾਂਦਾ ਹੈ। ਅੱਜ ਦੇ ਜ਼ਮਾਨੇ ਵਿੱਚ ਭਾਵੇਂ ਬਹੁਤ ਸਾਰੀਆਂ ਔਰਤਾਂ (ਮੈਂ ਵੀ ਉਨ੍ਹਾਂ ਵਿੱਚ ਸ਼ਾਮਲ ਹਾਂ) ਪੂਰੀ ਤਰ੍ਹਾਂ ਆਤਮ-ਨਿਰਭਰ ਹਨ ਪਰ ਕਿਤੇ-ਨਾ ਕਿਤੇ ਮਰਦ ਸਰੀਰਕ ਬਲ ਦੇ ਤੌਰ ’ਤੇ ਔਰਤ ਦਾ ਸਹਾਰਾ ਬਣਦਾ ਹੀ ਹੈ। ਇਸਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਉਹ ਮਰਦ ਭਾਂਵੇ ਬਾਪ ਹੋਵੇ, ਭਰਾ ਹੋਵੇ, ਪਤੀ ਜਾਂ ਦੋਸਤ ਹੋਵੇ। ਅੱਜ ਦੇ ਸਮੇਂ ਵਿੱਚ ਭਾਂਵੇ ਔਰਤਾਂ ਹਰ ਕੰਮ ਕਰਨ ਲਈ ਸਮਰੱਥ ਨੇ ਪਰ ਕੁਝ ਕੰਮ ਅਜਿਹੇ ਹੁੰਦੇ ਹਨ, ਜੋ ਮਰਦ ਤਾਂ ਆਸਾਨੀ ਨਾਲ ਅਤੇ ਵੇਲੇ ਕੁਵੇਲੇ ਵੀ ਕਰ ਸਕਦੇ ਹਨ ਪਰ ਔਰਤਾਂ ਇੱਕ ਖਾਸ ਵਕਤ ਖਾਸ ਹਾਲਾਤਾਂ ਵਿੱਚ ਹੀ ਕਰ ਸਕਦੀ ਹਨ, ਜਿਵੇਂ ਰਾਤ ਨੂੰ ਕਿਸੇ ਦਵਾਈ ਆਦਿ ਦੀ ਜ਼ਰੂਰਤ ਪੈਣ ’ਤੇ ਮਰਦ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੁੰਦੀ। ਔਰਤ ਨੂੰ ਬਾਹਰ ਜਾਣ ਲੱਗਿਆਂ ਸੌ ਵਾਰੀ ਸੋਚਣਾ ਪੈਂਦਾ ਹੈ। 

ਕੋਈ ਭਾਰਾ ਸਮਾਨ ਚੁਕਣਾ, ਜਾਇਦਾਦ ਜਾਂ ਗੱਡੀ ਆਦਿ ਦਾ ਸੌਦਾ ਕਰਨਾ, ਕੋਈ ਵੱਡਾ ਕਾਰੋਬਾਰ ਕਰਨਾ ਹੋਵੇ, ਮਰਦ ਦੇ ਉਪਰ ਹੀ ਜ਼ਿਆਦਾਤਰ ਜ਼ਿੰਮੇਵਾਰੀ ਆਉਂਦੀ ਹੈ। ਇਸ ਥਾਂ ਔਰਤਾਂ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ, ਸਗੋਂ ਹਕੀਕਤ ਨੂੰ ਨਮਸਕਾਰ ਵੀ ਕਰਨਾ ਚਾਹੀਦਾ ਤੇ ਆਪਣਾ ਆਤਮਸਮਾਨ ਵੀ ਬਣਾ ਕੇ ਰੱਖਣਾ ਚਾਹੀਦਾ ਹੈ। ਹੁਣ ਇਸ ਸੰਬੰਧ ਵਿੱਚ ਦੂਜਾ ਵਿਚਾਰ ਹੈ ਕਿ ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ ਕਹਾਉਂਦੇ ਹਨ, ਇੱਕ ਸਾਥੀ ਚਲਾ ਗਿਆ ਪਤਨੀ ਨੂੰ ਉਸਦੀ ਕਮੀਂ ਮਹਿਸੂਸ ਹੋਣੀ ਲਾਜ਼ਮੀ ਹੈ, ਕਿਉਂਕਿ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ ’ਤੇ ਆਉਣ ਨਾਲ-ਨਾਲ ਜੀਵਨ ਦੇ ਹਰ ਦੁਖ-ਸੁਖ ਦੀ ਸਾਂਝ ਦਾ ਸੰਬੰਧ ਖਤਮ ਹੋ ਜਾਂਦਾ ਹੈ।

ਕੀਮਤ ਅਦਾ ਕਰੋ ਅਤੇ ਸਿੱਖੋ ਸਮਾਰਟਫੋਨ ਦੀ ਆਦਤ ਤੋਂ ਬਚਣਾ

ਇਸ ਦਿਹਾੜੇ ਬਾਰੇ ਮੂਲ ਤੱਤ:
ਇਸ ਦਿਨ ਦੀ ਅਸਲੀ ਸ਼ੁਰੂਆਤ ਭਾਰਤੀ ਮੂਲ ਦੀ ਇੱਕ ਔਰਤ ਪੁਸ਼ਪਾ ਦੇਵੀ ਲੂੰਬਾ ਨੇ ਆਪਣੇ ਵਿਧਵਾ ਹੋਣ ਤੇ ਸ਼ੁਰੂਆਤ ਕੀਤੀ ਸੀ, ਜਿਸਨੇ ਆਪਣੇ ਨਾਮ ’ਤੇ ਆਧਾਰਿਤ, ਲੂੰਬਾ ਫਾਉਂਡੇਸ਼ਨ ਬਣਾਈ। ਉਕਤ ਔਰਤ ਕਈ ਸਾਲਾਂ ਤੱਕ ਦੱਖਣੀ ਏਸ਼ੀਆ ਵਿੱਚ ਕੰਮ ਕਰਦੀ ਰਹੀ ਅਤੇ ਬਾਅਦ ਵਿੱਚ un assembly ਨੇ 21 ਦਸੰਬਰ 2010 ਨੂੰ ਮਾਨਤਾ ਦਿੱਤੀ। ਇਸਤੋਂ ਪਹਿਲਾਂ ਇਹ ਦਿਹਾੜਾ ਲੋਕਾਂ ਵਿੱਚ ਜਾਗਰੂਕਤਾ ਸਦਕਾ ਸ੍ਰੀ ਮਤੀ ਪੁਸ਼ਪਾ ਲੂਬਾ ਦੀਆਂ ਕੋਸ਼ਿਸ਼ਾਂ ਸਦਕਾ ਸੰਨ 2005 ਤੋਂ ਸ਼ੁਰੂ ਹੋਇਆ । ਇਹ ਪੁਸ਼ਪਾ ਲੂੰਬਾ ਨਾਮ ਦੀ ਸੰਸਥਾ ਤੋਂ ਹੋਂਦ ਵਿੱਚ ਆਇਆ ਅਤੇ 6ਵਾਂ ਦਿਹਾੜਾ 23 ਜੂਨ 2010 ਨੂੰ ਨੇਪਾਲ, ਸ੍ਰੀ ਲੰਕਾ, ਰਵਾਂਡਾ, ਸੀਰੀਆ, ਕੀਨੀਆ, ਬੰਗਲਾਦੇਸ਼ ਤੇ ਕੀਨੀਆ ਵਿੱਚ ਮਨਾਇਆ ਗਿਆ। ਇੱਕ ਅੰਕੜੇ ਅਨੁਸਾਰ 1954 ਤੱਕ ਵਿਧਵਾਵਾਂ ਦੀ ਵਿਸ਼ਵ ਭਰ ਵਿੱਚ ਗਿਣਤੀ 245 ਮਿਲੀਅਨ ਸੀ, ਇਨਾਂ ਵਿੱਚੋਂ 115 ਮਿਲੀਅਨ ਗਰੀਬੀ ਨਾਲ ਜੂਝ ਰਹੀਆਂ ਸਨ।

ਹਿੰਦੁਸਤਾਨ ਦਾ ਵਿਧਵਾਵਾਂ ਸੰਬੰਧੀ ਇਤਿਹਾਸ ’ਤੇ ਪੇਸ਼ ਸਮੱਸਿਆਵਾਂ :
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਭਾਰਤੀ ਸਮਾਜ ਵਿੱਚ ਇੱਕ ਵਿਧਵਾ ਲਈ ਪੁਰਾਣੇ ਸਮਿਆਂ ਤੋਂ ਹੀ ਜੀਵਨ ਬੇਹੱਦ ਕਸ਼ਟਦਾਈ ਹੁੰਦਾ ਰਿਹਾ ਹੈ । ਇਸ ਵਿੱਚ ਪਰਿਵਾਰਿਕ ਤੇ ਆਰਥਿਕ ਮੁਸ਼ਕਲਾਂ ਦੇ ਨਾਲ ਸਮਾਜ ਦਾ ਵੀ ਵੱਡਾ ਹੱਥ ਹੁੰਦਾ ਸੀ। ਅਜਿਹੀ ਔਰਤ ਨੂੰ ਕਲੰਕਿਤ ਤੇ ਮਨਹੂਸ ਮੰਨ ਕੇ ਦੁਤਕਾਰਿਆ ਜਾਂਦਾ ਰਿਹਾ ਹੈ। ਉਸਨੂ ਘਰ ਵਿੱਚ ਸ਼ਰੀਰਕ ਤੇ ਮਾਨਸਿਕ ਯਾਤਨਾਵਾਂ ਤੱਕ ਦਿੱਤੀਆਂ ਜਾਂਦੀਆਂ ਸਨ,ਜਿਸ ਵਿੱਚ ਕੁੱਟਣਾ ਮਾਰਨਾ, ਭੁਖੇ ਰੱਖਣਾ ਤੇ ਬਾਕੀ ਸਾਰੀਆਂ ਘਰੇਲੂ ਸੁਖ ਸੁਵਿਧਾਵਾਂ  ਤੋਂ ਵਾਂਝੇ ਰੱਖਣਾ ਸ਼ਾਮਲ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਬਹੁਤੀਆਂ ਔਰਤਾਂ ਨੂੰ ਆਪਣੇ ਪਤੀ ਦੀ ਮੌਤ ਤੇ ਉਸਦੇ ਨਾਲ ਹੀ ਚਿਤਾ ਤੇ ਸਤੀ ਹੋਣਾ ਪੈਂਦਾ ਸੀ। ਇਸ ਪ੍ਰਥਾ ਦਾ ਸਿੱਖ ਗੁਰੂ ਸਾਹਿਬਾਨਾਂ ਨੇ ਪੂਰੀ ਤਰਾਂ ਖੰਡਨ ਕੀਤਾ ਤੇ ਵੱਡੇ ਪੱਧਰ ’ਤੇ ਇਸ ਵਿੱਚ ਕਾਮਯਾਬੀ ਵੀ ਮਿਲੀ ਪਰ ਚੰਦ ਸਾਲ ਪਹਿਲਾਂ ਦੀ ਗੱਲ ਹੈ, ਰਾਜਸਥਾਨ ਵਿੱਚੋਂ ਇੱਕ ਵਾਰ ਫਿਰ ਅਜਿਹੀ ਘਿਨਾਉਣੀ ਘਟਨਾ ਦੀ ਖ਼ਬਰ ਆਈ ਸੀ। ਇਸ ਲਈ ਮੈਂ ਤਾਂ ਇਸਨੂੰ ਪੂਰੇ ਸਮਾਜ ਤੇ ਸਿਸਟਮ ਲਈ ਇੱਕ ਅਪਰਾਧ ਦਾ ਦਰਜਾ ਦੇਵਾਂਗੀ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

ਅੱਜ ਵਿਧਵਾ ਜਾਗਰੂਕਤਾ ਦਿਹਾੜੇ ’ਤੇ ਭੈਣਾਂ ਲਈ ਕੁਝ ਸੁਝਾਅ : 
ਕਿਸੇ ਦੀ ਮੌਤ ਹੋ ਜਾਣਾ, ਕਿਸੇ ਦੂਸਰੇ ਦੇ ਹੱਥ ਵੱਸ ਨਹੀਂ। ਜਿਸ ਇਸਤਰੀ ਦੇ ਪਤੀ ਦੀ ਵਕਤ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਉਸਨੂੰ ਉਤੋਂ ਉਤੋਂ ਸਾਂਤਵਨਾ ਦੇਣ ਵਾਲੇ ਥੋੜੀ ਦੇਰ ਲਈ ਤਾਂ ਭਾਂਵੇ ਜ਼ਰੂਰ ਹੌਂਸਲਾ ਦਿੰਦੇ ਹਨ ਪਰ ਕੁਝ ਦੇਰ ਬਾਅਦ ਆਪਣੇ ਦੂਰੀਆਂ ਬਣਾ ਲੈਂਦੇ ਹਨ। ਹੁਣ ਏਥੇ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ ਆਪਣੇ ਆਪ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ, ਮੈਂ ਸਭ ਕੁਝ ਕਰ ਸਕਦੀ ਹਾਂ। ਮੇਰਾ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ। ਇਹ ਪੱਕੀ ਗੱਲ ਹੈ। ਅਜਿਹੀ ਧਾਰਨਾ ਬਣਾ ਲੈਣ ਨਾਲ ਤੁਹਾਡੇ ਵਿੱਚ ਪੂਰਾ ਆਤਮ-ਵਿਸ਼ਵਾਸ  ਭਰ ਜਾਵੇਗਾ ਅਤੇ ਤੁਸੀਂ ਕਿਸੇ ਸਹਾਰੇ ਦੀ ਝਾਕ ਨਹੀਂ ਰੱਖੋਗੇ। ਜਿਹੜੇ ਕੰਮ ਤੁਸੀਂ ਕਦੇ ਨਹੀਂ ਕੀਤੇ, ਉਹ ਵੀ ਆਸਾਨੀ ਨਾਲ ਕਰਨ ਲਈ ਸਮਰੱਥ ਹੋ ਜਾਓਗੇ।

ਅੱਜ ਕਲ ਲੋਕ ਸਾਟਕੱਟ ’ਤੇ ਆਸਾਨੀ ਨਾਲ ਹਾਸਲ ਕੀਤੀਆਂ ਜਾ ਸਕਣ ਵਾਲੀਆਂ ਪ੍ਰਾਪਤੀਆਂ ਵੱਲ ਨੂੰ ਜਲਦੀ ਪ੍ਰਭਾਵਿਤ ਹੁੰਦੇ ਹਨ। ਨਹੀਂ ਜੀ, ਇਹ ਵਿਹਾਰ ਗਲਤ ਕੰਮਾਂ ਦਾ ਰਾਹ ਖੋਲ੍ਹਦੇ ਹਨ ਤੇ ਜ਼ਿਆਦਾਤਰ ਇੱਜ਼ਤ ਨੂੰ ਧੱਕਾ ਲਾਉਣ ਵਾਲੇ ਹੁੰਦੇ ਹਨ, ਜਿਵੇਂ, ਚੋਰੀ ਚਕਾਰੀ, ਧੋਖਾਧੜੀ, ਦੇਹ ਵਪਾਰ, ਵਿਆਹ ਕਰਵਾ ਕੇ ਠੱਗਣਾ, ਸਮੱਗਲਿੰਗ ਆਦਿ। ਇਸਦੀ ਥਾਂ ਵਿਧਵਾਵਾਂ ਲਈ ਸੁਝਾਅ ਹੈ ਕਿ ਉਹ ਵੀ ਮਰਦਾਂ ਦੀ ਤਰਾਂ ਦਿਹਾੜੀ ਦੱਪਾ, ਰੇੜੀ ਫੜੀ ਲਾਉਣਾ, ਘਰਾਂ ਤੇ ਫੈਕਟਰੀਆਂ ਵਿੱਚ ਕੰਮ ਕਰਨਾ, ਲਿਫਾਫੇ ਬਨਾਉਣੇ, ਪੱਖੀਆਂ, ਮੰਜੀਆਂ, ਕੁਰਸੀਆਂ, ਤੇ ਸਵੈਟਰ ਬੁਣਨ,ਕਢਾਈ ਸਿਲਾਈ ਦਾ ਕੰਮ ਕਰਨਾ, ਪਾਪੜ ਵੜੀਆਂ ਤੇ ਸੇਵੀਆਂ ਵੱਟਣੀਆਂ, ਕਿਤਾਬਾਂ ਨੂੰ ਜਿਲਦਾਂ ਚੜਾਉਣੀਆਂ,ਬੇਬੀ ਸਿਟਰ ਦਾ ਕੰਮ ਕਰ ਸਕਦੀ ਹੈ। ਇਸਦੇ ਨਾਲ ਨਾਲ ਜੇ ਉਹ ਪੜੀ ਲਿਖੀ ਹੈ ਤਾਂ ਟੀਚਰ ਲੱਗ ਸਕਦੀ ਹੈ। ਘਰ ਵਿੱਚ ਟਿਉਸ਼ਨ ਪੜਾਅ ਸਕਦੀ ਹੈ, ਅੱਜ-ਕੱਲ੍ਹ ਔਰਤਾਂ ਆਟੋ ਰਿਕਸ਼ਾ ਆਦਿ ਵੀ ਚਲਾਕੇ ਪਰਿਵਾਰ ਦਾ ਪੇਟ ਪਾਲਣ ਵਿੱਚ ਸਮਰੱਥ ਹਨ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਇਸ ਨਾਲ ਘਰ ਤਾਂ ਚੱਲੇਗਾ ਹੀ, ਨਾਲ ਹੀ ਬੱਚਿਆਂ ਤੇ ਸਮਾਜ ਦੀ ਨਜ਼ਰ ਵਿੱਚ ਆਦਰ ਸਨਮਾਨ ਵੀ ਵਧੇਗਾ।ਕੁਝ ਔਰਤਾਂ ਕਮੇਟੀਆਂ ਆਦਿ ਪਾਉਂਦੀਆਂ ਹਨ, ਅਜਿਹਾ ਕੰਮ ਕਾਫੀ ਜੋਖਿਮ ਭਰਭੂਰ ਹੁੰਦਾਂ ਹੈ। ਕੋਈ ਇੱਕ ਮੈਂਬਰ ਵੀ ਕਮੇਟੀ ਲੈਂ ਕੇ ਭੱਜ ਜਾਵੇ ਤਾਂ ਬਾਕੀਆਂ ਦਾ ਭੁਗਤਾਨ ਪੱਲਿਉਂ ਕਰਨਾ ਪੈਂਦਾ ਹੈ, ਸੋ ਅਜਿਹੇ ਕੰਮਾਂ ਵਿੱਚ ਹੱਥ ਨਹੀਂ ਪਾਉਣਾ ਚਾਹੀਦਾ।

ਬੇਸ਼ੱਕ ਔਰਤ ਜਦੋਂ ਵੀ ਘਰੋਂ ਬਾਹਰ ਨਿੱਕਲਦੀ ਹੈ, ਉਸਨੂੰ ਬਹੁਤ ਸਾਰੀਆਂ ਅਣਪਛਾਤੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸਣ ਆਮ ਹਨ। ਇਸ ਸਮਾਜ ਵਿੱਚ ਸਾਧੂ ਸੁਭਾਅ ਲੋਕਾਂ ਤੋਂ ਲੈਕੇ, ਚੋਟੀ ਦੇ ਨੀਚ ਨੀਅਤ ਰੱਖਣ ਵਾਲੇ ਲੋਕ ਵਿਆਪਤ ਹਨ। ਅੱਜ ਔਰਤ ਕਾਫੀ ਕੁਝ ਜਾਨ ਚੁੱਕੀ ਹੈ, ਫਿਰ ਵੀ ਬਹੁਤ ਜਲਦੀ ਦੂਸਰੇ ਤੇ ਵਿਸ਼ਵਾਸ ਕਰਨਾ, ਮਤਲਬ ਧੋਖਾ ਖਾਣਾ, ਸੋ ਦੂਸਰੇ ਨੂੰ ਦੋਸ਼ ਦੇ ਕੇ ਰਿਸ਼ਤੇ ਵਿਗਾੜਨ ਨਾਲੋਂ, ਪਹਿਲਾਂ ਹੀ ਆਪਣੇ ਆਪ, ਆਪਣੀ ਮਾਨਸਿਕਤਾ ਤੇ ਪੈਸੇ ਲਈ ਪੂਰੀ ਸਤਰਕਤਾ ਵਰਤਨੀ ਲਾਜ਼ਮੀ ਹੈ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਮੈਂ ਭੈਣਾਂ ਨੂੰ ਆਖਰੀ ਸੁਝਾਅ ਇਹ ਦੇਣਾ ਚਾਹੁੰਦੀ ਹਾਂ, ਕਿ ਜੋ ਹੋ ਗਿਆ, ਉਸਨੂੰ ਭੁੱਲ ਕੇ ਜੀਵਨ ਦਾ ਨਵਾਂ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਚੰਗੀ ਤਰਾਂ ਵੇਖ ਪਰਖ ਕੇ ਦੁਬਾਰਾ ਵਿਆਹ ਕਰਵਾ ਲੈਣਾ ਚਾਹੀਦਾ ਹੈ। ਅਜਿਹੇ ਬਹੁਤ ਸਾਰੇ ਕੇਸਾਂ ਵਿੱਚ ਔਰਤਾਂ ਨੂੰ ਪਹਿਲੇ ਵਿਆਹ ਵਿਚੋਂ ਬੜੇ ਤਲਖ਼ ਤਜਰਬੇ ਹੋਏ ਹੁੰਦੇ ਹਨ, ਜਿੰਨਾਂ ਸਦਕਾ ਉਹ ਦੁਬਾਰਾ ਵਿਆਹ ਤੋਂ ਡਰਦੀ ਹੈ ਪਰ ਵਕਤ ਤੇ ਮੁਕੱਦਰ ਸਦਾ ਇੱਕ ਜਿਹੇ ਨਹੀਂ ਰਹਿੰਦੇ। ਸੋ ਜੀਵਨ ਵਿੱਚ ਸਾਥ ਹੋਣਾ ਬਹੁਤ ਜ਼ਰੂਰੀ ਹੈ। ਕੌੜੇ ਕੁਸੈਲੇ ਤਜਰਬੇ ਭੁੱਲ ਕੇ ਅੱਗੇ ਵਧਣਾ ਜ਼ਰੂਰੀ ਹੈ।

ਇਸਦੇ ਨਾਲ ਹੀ ਪਰਿਵਾਰ,ਸਮਾਜ ਤੇ ਸਿਸਟਮ ਨੂੰ ਵਿਧਵਾਵਾਂ ਪ੍ਰਤੀ ਆਪਣੀਆਂ ਨੀਤਾਂ ਤੇ ਨੀਤੀਆਂ ਬਲਣ ਦੀ ਬਹੁਤ ਜ਼ਰੂਰਤ ਹੈ। ਪਰਿਵਾਰ ਖਾਸ ਕਰਕੇ ਸਹੁਰੇ ਪਰਿਵਾਰ ਨੂੰ ਅਗਾਂਹ ਵਧਕੇ ਆਪਣੀ ਨੂੰਹ ਤੇ ਬੱਚਿਆਂ ਦਾ ਹਰ ਤਰ੍ਹਾਂ ਨਾਲ ਸਾਥ ਦੇਣਾ ਚਾਹੀਦਾ ਹੈ, ਇਥੋਂ ਤੱਕ ਕਿ ਉਸਦਾ ਦੁਬਾਰਾ ਤੋਂ ਵਿਆਹ ਕਰਵਾਉਣ ਵਿੱਚ ਵੀ ਪਹਿਲ ਕਰਨੀ ਚੀਹੀਦੀ ਹੈ। ਜਿਥੋਂ ਤੱਕ ਸਰਕਾਰਾਂ ਦਾ ਸਵਾਲ ਹੈ ,ਵਿਧਵਾ ਪੈਨਸ਼ਨ ਨੂੰ ਇੱਕ ਮਜ਼ਾਕ ਤੋਂ ਹਟਾ ਕੇ ਸਹੀ ਗੁਜ਼ਾਰੇ ਦੀ ਰਾਸ਼ੀ ਪ੍ਰਦਾਨ ਕਰਨੀ ਚਾਹੀਦੀ ਹੈ ਤੇ ਰੋਜ਼ਗਾਰ ਵਿੱਚ ਰਾਖਵਾਂਕਰਣ ਨੂੰ ਅਮਲੀ ਜਾਮਾ ਪਹਿਨਾਉਣਾ ਜ਼ਰੂਰੀ ਹੈ ਤਾਂ ਕਿ ਅਜਿਹੀਆਂ ਔਰਤਾਂ ਨੂੰ ਦਰ ਦਰ ਦੇ ਧੱਕੇ ਨਾਂ ਖਾਣੇ ਪੈਣ।ਵਿਧਵਾ ਦਿਵਸ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ।

ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ


rajwinder kaur

Content Editor rajwinder kaur