ਲੁਕਦੇ ਫਿਰਦੇ ਨੇ ਅੰਦਰਲੇ ਸੰਤਾਪ ਤੋਂ

Wednesday, May 01, 2019 - 11:50 AM (IST)

ਛੁਪਦੇ ਫਿਰਦੇ ਲੋਕ ਆਪਣੇ ਆਪ ਤੋਂ
ਲੁਕਦੇ ਫਿਰਦੇ ਨੇ ਅੰਦਰਲੇ ਸੰਤਾਪ ਤੋਂ
ਔਲਾਦ ਇੰਝ ਮਾਪਿਆਂ ਤੋਂ ਮੂੰਹ ਫੇਰਦੀ
ਮਰੀਜ਼ ਜਿਵੇਂ ਭੱਜਦਾ ਫਿਰੇ ਤਾਪ ਤੋਂ 
ਪੁੰਨ ਖੱਟਣ ਲਈ ਸੋ ਸਿਆਪੇ ਕਰਦੇ
ਪਿੱਛਾ ਤਾਂ ਵੀ ਨਾ ਛੁੱਟਦਾ ਏ ਪਾਪ ਤੋਂ
&ਰਲ ਮਿਲ ਬੈਠੇ ਭਰਾ, ਸਭ ਨੂੰ ਚੁੱਭਦੇ
ਢਿੱਡ ਪੀੜ ਹੋਵੇ ,ਭਰਤ ਮਿਲਾਪ ਤੋਂ
ਅੰਦਰਲਾ ਰੌਲਾ ਏਨਾ ਖੌਰੂ ਪਾਈ ਜਾਵੇ
ਲੱਗਦੈ ਡਰ ਹੁਣ ਤਾਂ ਚੁਪਚਾਪ ਤੋਂ 

ਸੁਰਿੰਦਰ ਕੌਰ


Aarti dhillon

Content Editor

Related News