ਅੰਦਰੂਨੀ ਖੁਸ਼ੀ ਦਾ ਪ੍ਰਗਟਾਵਾ ਹੈ-ਪਿਓ
Monday, Jul 23, 2018 - 01:37 PM (IST)
ਦੁਨੀਆ ਵਿਚ ਸਿਰਫ ਬਾਪੂ ਦਾ ਰਿਸ਼ਤਾ ਅਜਿਹਾ ਹੈ, ਜੋ ਸਾਡੀ ਖੁਸ਼ੀ ਅਤੇ ਸਾਡੀ ਤਰੱਕੀ ਤੇ ਅੰਦਰੂਨੀ ਤੌਰ ਤੇ ਖੁਸ਼ ਹੁੰਦਾ ਹੈ । ਇਸੇ ਕਰਕੇ ਹੀ ''100 ਚਾਚਾ ਇਕ ਪਿਓ'' ਦੀ ਕਹਾਵਤ ਦਾ ਆਗਾਜ਼ ਹੋਇਆ ਸੀ । ਮਾਂ ਗਿੱਲੇ ਪੈਂਦੀ ਹੈ ਤੇ ਪਿਓ ਔਲਾਦ ਦੀ ਖੁਸ਼ੀ ਲਈ ਦੁੱਖ ਸਹਿਣ ਕਰਦਾ ਹੈ । ਇਸ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਖੁਦ ਨੂੰ ਪਿਓ ਅਖਵਾਉਣਾ ਪੈਂਦਾ ਹੈ। ਪਿਓ ਕਹਿਣ ਨਾਲ ਪਿਓ ਦੀ ਕੀਮਤ ਦਾ ਪਤਾ ਨਹੀਂ ਲੱਗਦਾ ।
ਮੈਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਮਾਂ-ਪਿਓ ਤੇਰੇ ਕੋਲ ਰਹਿੰਦੇ ਹਨ । ਮੇਰਾ ਇਕ ਹੀ ਜਵਾਬ ਹੁੰਦਾ ਸੀ,'' ਮੇਰੇ ਕੋਲ ਨਹੀਂ ਮੈਂ ਉਹਨਾਂ ਕੋਲ ਰਹਿੰਦਾ ਹਾਂ'' ਜਦੋਂ ਤਕ ਪਿਓ ਵਿਚ ਸਾਸ ਹੁੰਦੇ ਹਨ ਪੁੱਤਰ ਬੱਚਾ ਹੀ ਰਹਿੰਦਾ ਹੈ । ਪਿਓ ਦੀ ਝਿੜਕ ਵਿਚੋਂ ਵੀ ਸਾਡੀ ਖੈਰਾਤ ਦਿੱਸਦੀ ਹੁੰਦੀ ਹੈ। ਕਹਿ ਕੇ ਪਛਤਾਉਣਾ ਸਿਰਫ ਪਿਓ ਦੇ ਪੱਲੇ ਹੁੰਦਾ ਹੈ । ਪੁੱਤਰਾਂ ਲਈ ਚਿਹਰੇ ਤੋਂ ਪਿਓ ਦੀ ਖੁਸ਼ੀ ਦਾ ਪ੍ਰਗਟਾਵਾ ਸਹਿਜੇ ਹੀ ਲੱਗ ਜਾਂਦਾ ਹੈ ।ਸਮਾਜ ਵਿਚ ਸਿਰਫ ਪਿਓ ਦਾ ਰਿਸ਼ਤਾ ਹੀ ਸੱਚੇ ਦਿਲੋਂ ਖੈਰਾਤ ਮੰਗਦਾ ਹੈ।ਬਾਕੀ ਰਿਸ਼ਤਿਆਂ ਵਿਚ ਮੁਫਾਦ ਛਿਪੇ ਹੁੰਦੇ ਹਨ । ਅੱਜ ਲੋੜ ਹੈ ਪਿਓ ਦੇ ਅੰਦਰੂਨੀ ਭਾਵਾਂ ਨੂੰ ਸਮਝ ਕੇ ਸਰਵਣ ਪੁੱਤਰ ਬਣਨ ਦੀ ਤਾਂ ਜੋ ਜਿਉਂਦੇ ਜੀ ਕਰਜ਼ ਚੁੱਕਾ ਸਕੀਏ।
ਸੁਖਪਾਲ ਸਿੰਘ ਗਿੱਲ
987811445
ਅਬਿਆਣਾ ਕਲਾਂ
