ਭਾਰਤੀ ਦੂਤਘਰ ਬਰੱਸਲਜ਼ ਵਿਚ ਹੋ ਰਹੇ ਨੇ ਘਪਲੇ
Monday, Mar 19, 2018 - 04:44 PM (IST)

ਦੇਸ਼-ਵਿਦੇਸ਼ ਵਿੱਚਲੇ ਭਾਰਤੀ ਅਦਾਰਿਆਂ ਦੀ ਮਾੜੀ ਕਾਰੁਜਗਾਰੀ ਦੀਆਂ ਖ਼ਬਰਾਂ ਅਕਸਰ ਛਪਦੀਆਂ ਹੀ ਰਹਿੰਦੀਆਂ ਹਨ ਪਰ ਇਸ ਵਾਰ ਇਹ ਖ਼ਬਰ ਲਗਵਾਉਣ ਵਾਲਾ ਸਖ਼ਸ ਖੁਦ ਪੰਜ ਮਹੀਨੇ ਭਾਰਤੀ ਦੂਤਘਰ ਬਰੱਸਲਜ਼ ਵਿਚ ਕਲਰਕ ਦੀ ਸੇਵਾ ਨਿਭਾ ਚੁੱਕਾ ਹੈ। ਪਾਵਰ ਵੇਟ ਲਿਫਟਿੰਗ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਦਰਜਨਾਂ ਮੈਡਲ ਜਿੱਤਣ ਵਾਲੇ ਸ੍ਰੀ ਤੀਰਥ ਰਾਮ ਨੂੰ ਉਸ ਵੱਲੋਂ ਭਾਰਤ ਦੇਸ਼ ਦੇ ਕੀਤੇ ਨਾਮ ਰੌਸ਼ਨ ਕਾਰਨ ਅੰਬੈਂਸੀ ਵਿਚ ਨੌਕਰੀ ਦਿੱਤੀ ਗਈ ਸੀ। ਨੌਕਰੀ ਲਈ ਬਕਾਇਦਾ ਇੰਟਰਵਿਊ ਵੀ ਹੋਈ ਸੀ ਤੇ ਨਿਯੁਕਤੀ ਪੱਤਰ ਦਿੱਤਾ ਗਿਆ। ਪਹਿਲਾਂ ਇਹ ਤਿੰਨ ਮਹੀਨਿਆਂ ਦਾ ਕੰਟਰੈਕਟ ਸੀ ਤੇ ਤਿੰਨ ਮਹੀਨਿਆਂ ਬਾਅਦ ਪੱਕੇ ਕਰਨ ਦਾ ਵਾਅਦਾ ਸੀ।ਪੁਰਾਣੇ ਅੰਬੈਸਡਰ ਸਰਦਾਰ ਪੁਰੀ ਦੀ ਬਦਲੀ ਕਾਰਨ ਤੇ ਨਵੇਂ ਦੇ ਆਉਣ ਵਿਚ ਦੇਰੀ ਕਾਰਨ ਤਿੰਨ ਮਹੀਨਿਆਂ ਬਾਅਦ ਅੱਗੇ ਲਈ ਪੱਕੀ ਨੌਕਰੀ ਦੇ ਕੰਟਰੈਕਟ ਦਾ ਕੰਮ ਲਟਕ ਗਿਆ ਤੇ ਪੰਜ ਮਹੀਨੇ ਬਾਅਦ ਬਗੈਰ ਕਿਸੇ ਠੋਸ ਕਾਰਨ ਦੇ ਅਤੇ ਬਗੈਰ ਕਿਸੇ ਅਗਾਓੁ ਨੋਟਿਸ ਦੇ ਅੰਬੈਸੀ ਅਧਿਕਾਰੀਆਂ ਐਸ ਇਨਬਾਸਕਾਰਾ ਅਤੇ ਰਕੇਸ਼ ਕੁਮਾਰ ਅਰੋੜਾ ਨੇ ਸ੍ਰੀ ਤੀਰਥ ਰਾਮ ਦਾ ਬਿਸਤਰਾ ਗੋਲ ਕਰ ਦਿੱਤਾ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਮੈਂਨੂੰ ਨੌਕਰੀ 'ਤੋਂ ਵਾਝਿਆਂ ਕਰਨ ਦਾ ਮਕਸਦ ਰਕੇਸ਼ ਕੁਮਾਰ ਅਰੋੜਾ ਵੱਲੋਂ ਮੇਰੀ ਵਾਲੀ ਕੁਰਸੀ ਤੇ ਕਿਸੇ ਲੜਕੀ ਨੂੰ ਬਿਠਾਉਣਾ ਹੈ ਹਾਲਾਂਕਿ ਸਪੋਰਟਸ ਕੋਟੇ ਵਿਚੋਂ ਮੈਨੂੰ ਇਹ ਨੌਕਰੀ ਦਿੱਤੀ ਗਈ ਸੀ ਕਿਉਕਿ ਬੈਲਜ਼ੀਅਮ ਰਹਿੰਦੇਂ ਹੋਏ ਅਨੇਕਾਂ ਮੈਡਲ ਜਿੱਤਣ ਅਤੇ ਸਪੋਰਟਸ ਮੈਨ ਆਫ ਦਾ ਯੀਅਰ ਚੁਣਿਆ ਵਾਲਾ ਪਹਿਲਾ ਭਾਰਤੀ ਪੰਜਾਬੀ ਮੈਂ ਹੀ ਹਾਂ।
ਸ੍ਰੀ ਤੀਰਥ ਰਾਮ ਨੇ ਜਾਰੀ ਬਿਆਨ ਵਿਚ ਅੱਗੇ ਕਿਹਾ ਕਿ ਮੈਂ ਦਸ-ਗਿਆਰਾਂ ਸਾਲ ਪਹਿਲਾਂ ਵੀ ਇਸੇ ਦੂਤਘਰ ਵੱਲੋਂ ਆਮ ਲੋਕਾਂ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇਣ ਵਿਚ ਕੀਤੀ ਜਾਂਦੀ ਬੇਲੋੜੀ ਦੇਰੀ ਅਤੇ ਆਮ ਲੋਕਾਂ ਦੀ ਬਜਾਏ ਸਿਰਫ ਕੁੱਝ ਖ਼ਾਸ ਲੋਕਾਂ ਦੀ ਹੀ ਹੋ ਰਹੀ ਸੁਣਵਾਈ ਵਿਰੁੱਧ ਅਵਾਜ਼ ਉਠਾਈ ਸੀ ਤੇ ਹੁਣ ਵੀ ਉਹ ਅੰਬੈਂਸੀ ਅੰਦਰ ਹੋ ਰਹੇ ਘਪਲਿਆਂ ਦਾ ਪਰਦਾਫ਼ਾਸ ਕਰਨਗੇ। ਉੱਘੇ ਪਾਵਰ ਵੇਟ ਲਿਫਟਰ ਸ੍ਰੀ ਤੀਰਥ ਰਾਮ ਹੋਰਾਂ ਆਖਿਆ ਕਿ ਇਹਨਾਂ ਪੰਜ ਮਹੀਨਿਆਂ ਦੌਰਾਂਨ ਅੰਬੈਂਸੀ ਵਿਚ ਨੌਕਰੀ ਕਰਦੇ ਸਮੇਂ ਬਹੁਤ ਘਪਲੇ ਹੁੰਦੇ ਦੇਖੇ ਹਨ ਜਿਵੇਂ ਕਿ ਉਦਾਹਰਨ ਵੱਲੋਂ ਸੌ ਯੂਰੋ ਦੀ ਖਰੀਦੀ ਕਿਸੇ ਵਸਤੂ ਨੂੰ ਦੋ ਸੌ ਯੂਰੋ ਦੀ ਦਿਖਾ ਕੇ ਭਾਰਤ ਦੇਸ਼ ਦਾ ਪੈਸਾ ਕੁੱਝ ਅਧਿਕਾਰੀ ਹਰਾਮ ਦਾ ਮਾਲ ਸਮਝ ਛਕ ਰਹੇ ਹਨ ਤੇ ਫਰਜੀ ਬਿਲ ਦਿਖਾ ਰਹੇ ਹਨ। ਇੱਥੇ ਹੀ ਇੱਕ ਸਫਾਈ ਕਰਨ ਵਾਲੇ ਨੂੰ ਪੇਪਰਾਂ ਵਿਚ ਕਲਰਕ ਦਿਖਾਇਆ ਜਾ ਰਿਹਾ ਹੈ ਵਗੈਰਾ-ਵਗੈਰਾ। ਪੰਜ ਮਹੀਨਿਆਂ ਬਾਅਦ ਨੌਕਰੀ 'ਤੋਂ ਜਵਾਬ ਦਿੱਤੇ ਜਾਣ 'ਤੋਂ ਨਰਾਜ਼ ਤੀਰਥ ਰਾਮ ਨੇ ਕਿਹਾ ਕਿ ਮੈਨੂੰ ਮੇਰੀ ਨੌਕਰੀ ਖੁਸਣ ਨਾਲੋ ਜ਼ਿਆਦਾ ਦੁੱਖ ਇਸ ਦੂਤਘਰ ਵਿਚ ਚੱਲ ਰਹੀ ਕਰੱਪਸ਼ਨ ਦਾ ਹੈ ਜਿਸਨੂੰ ਬੰਦ ਕਰਵਾਉਣਾ ਹੀ ਮੇਰਾ ਇੱਕੋ-ਇੱਕ ਮਕਸਦ ਬਣ ਗਿਆ ਹੈ ਤੇ ਸ਼ਾਇਦ ਮੈਨੂੰ ਕੱਢਣ ਦਾ ਕਾਰਨ ਵੀ ਇਹੀ ਹੈ ਕਿ ਇਹਨਾਂ ਨੂੰ ਪਤਾ ਸੀ ਕਿ ਮੈਂ ਅਜਿਹੇ ਘਪਲਿਆਂ ਨੂੰ ਅੱਖਾਂ ਬੰਦ ਕੇ ਨਹੀ ਜਰ ਸਕਦਾ ਅਤੇ ਨਾਂ ਹੀ ਜੀ ਹਜੂਰੀ ਕਰ ਸਕਦਾਂ ਹਾਂ। ਸ੍ਰੀ ਰਾਮ ਹੋਰਾ ਕਿਹਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਹੋਰਾਂ ਨੂੰ ਈ ਮੇਲਾਂ ਰਾਂਹੀ ਇਹਨਾਂ ਘੁਟਾਲਿਆਂ ਦੀ ਅਤੇ ਮੇਰੇ ਨਾਲ ਹੋਈ ਬੇਇਨਸਾਫ਼ੀ ਬਾਰੇ ਲਿਖਤੀ ਸ਼ਿਕਾਇਤ ਭੇਜ ਚੁੱਕਾਂ ਹਾਂ। ਜਿਕਰਯੋਗ ਹੈ ਕਿ ਜਦੋਂ 'ਤੋਂ ਸ੍ਰੀ ਤੀਰਥ ਰਾਮ ਨੇ ਅੰਬੈਸੀ ਵਿਚ ਨੌਕਰੀ ਸ਼ੁਰੂ ਕੀਤੀ ਸੀ ਤਾਂ ਕਾਫੀ ਸਾਰੇ ਅਜਿਹੇ ਆਗੂਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਜੋ ਕਿਸੇ ਨਾਂ ਕਿਸੇ ਕਾਰਨ ਭਾਰਤ ਜਾਣ 'ਤੋਂ ਵਾਂਝੇ ਸਨ ਪਰ ਤੀਰਥ ਰਾਮ ਦੀਆਂ ਇਹਨਾਂ ਕੋਸ਼ਿਸਾਂ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦ ਉਹਨਾਂ ਨੂੰ ਖੁਦ ਨੌਕਰੀ 'ਤੋਂ ਹੱਥ ਧੋਣੇ ਪਏ।
- ਤੀਰਥ ਰਾਮ