ਪ੍ਰਵਾਸੀ ਪੰਜਾਬੀਆਂ ਦੀ ਪਿਕਨਿਕ ਨੇ ''ਮਲੌਧ'' ਦੀਆਂ ਯਾਦਾਂ ਨੂੰ ਕੀਤਾ ਤਾਜ਼ਾ

07/06/2022 5:07:10 PM

ਬਰੈਂਪਟਨ : ਬੀਤੇ ਵੀਕਐਂਡ ਤੇ ਜੁਲਾਈ 3 ਐਤਵਾਰ ਨੂੰ ਮਲੌਧ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਮਿਲ ਕੇ ਇਕ ਪਰਿਵਾਰਿਕ ਪਿਕਨਿਕ ਬਰੈਂਪਟਨ ਦੇ ਹਾਰਟ ਲੇਕ ਪਾਰਕ ਵਿਚ ਆਯੋਜਿਤ ਕੀਤੀ ਗਈ। ਜਿਸ ਵਿਚ ਜੋ ਵੀ ਕੈਨੇਡਾ ਮਲੌਧ ਇਲਾਕੇ ਤੋਂ ਕੈਨੇਡਾ ਵਿਚ ਪਹੁੰਚਿਆਂ ਹੋਇਆ ਹੈ, ਉਹ ਪੱਕਾ ਹੈ ਜਾਂ ਵਿਦਿਆਰਥੀ ਹੈ, ਜਾਂ ਕੈਨੇਡਾ ਦਾ ਸਿਟੀਜਨ ਹੈ ਨੇ ਸ਼ਮੂਲੀਅਤ ਕੀਤੀ। ਇਸ ਪਿਕਨਿਕ ਨੂੰ ਆਯੋਜਿਤ ਕਰਨ ਦਾ ਮੁੱਖ ਕਾਰਨ ਇਹ ਹੀ ਸੀ ਕੀ ਇਸ ਇਲਾਕੇ ਦੇ ਪੰਜਾਬੀ ਪ੍ਰਵਾਸੀਆਂ ਨੂੰ ਇਕ-ਦੂਸਰੇ ਦੇ ਕਰੀਬ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਜੋ ਯਾਰ ਦੋਸਤ, ਭਾਈਵਾਲ ਸਾਲਾਂ ਤੋਂ ਇਕ-ਦੂਸਰੇ ਤੋਂ ਦੂਰ ਹੋ ਚੁੱਕੇ ਹਨ ਉਹਨਾਂ ਨੂੰ ਫਿਰ ਤੋਂ ਇਕੱਠੇ ਕਰਨਾ ਸੀ।

ਇਸ ਪਿਕਨਿਕ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਚਾਹ ਪਾਣੀ ਦੇ ਨਾਲ ਕੀਤੀ ਗਈ ਤੇ ਇਸ ਉਪਰੰਤ ਸਭ ਆਏ ਮਲੌਧ ਅਤੇ ਆਲੇ-ਦੁਆਲੇ ਦੇ ਪੰਜਾਬੀ ਵਸਨੀਕਾਂ ਦਾ ਇਕ-ਦੂਸਰੇ ਨਾਲ ਜਾਣ ਪਹਿਚਾਣ ਕਰਵਾਉਂਦੇ ਹੋਏ ਕੀਤੀ ਗਈ। ਇਸ ਉਪਰੰਤ ਇਸੇ ਹੀ ਇਲਾਕੇ ਦੇ ਮਸ਼ਹੂਰ ਗਾਇਕ ਬੌਬੀ ਪੰਧੇਰ ਤੇ ਰੁਪਿੰਦਰ ਰਿੰਮੀ ਤੇ ਉਸ ਦੇ ਸਾਥੀਆਂ ਵਲੋਂ ਆਪਣੇ ਸੰਗੀਤ-ਗੀਤਾਂ ਨਾਲ ਖਾੜੇ ਵਾਲਾ ਮਾਹੌਲ ਬਣਾਉਂਦੇ ਹੋਏ ਸਭ ਦਾ ਮਨੋਰੰਜਣ ਕੀਤਾ। ਇਸ ਉਪਰੰਤ ਪ੍ਰਬੰਧਕਾਂ ਵਲੋਂ ਬੀਬੀਆਂ ਦੀਆਂ ਚਮਚਾ ਦੌੜ, ਚਾਟੀ ਦੌੜ ਤੇ ਬਾਬਿਆਂ ਵਲੋਂ ਰੱਸਾ ਕਸੀ ਦੇ ਖੇਡਾਂ ਨਾਲ ਸਭ ਦਾ ਮਨ ਮੋਹ ਲਿਆ।

ਇਸ ਸਮੇਂ ਵਿਸ਼ੇਸ਼ ਮਹਿਮਾਨ ਵਜੋ ਬਰੈਂਪਟਨ ਤੋਂ ਰੀਜ਼ਨ ਕੌਂਸਲਰ ਗੁਰਪ੍ਰੀਤ ਢਿੱਲੋਂ ਪਹੁੰਚੇ ਹੋਏ ਸਨ, ਜਿਨ੍ਹਾਂ ਅੱਗੇ ਪ੍ਰਬੰਧਕਾ ਵਲੋਂ ਵੱਧ ਰਹੇ ਬਰੈਂਪਟਨ ਅਤੇ ਆਸ-ਪਾਸ ਦੇ ਇਲਾਕੇ ਵਿਚ ਗੱਡੀਆ ਦੇ ਚੋਰੀ ਹੋਣ ਅਤੇ ਵੱਧ ਰਹੇ ਗੋਲੀ ਕਾਂਡ ਬਾਰੇ ਕੁਝ ਸਖ਼ਤ ਕਾਨੂੰਨ ਬਣਾਉਣ ਲਈ ਤਗੀਦ ਕੀਤੀ ਗਈ, ਜਿਸ ਦੇ ਜਵਾਬ ਵਿੱਚ ਢਿੱਲੋਂ ਨੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਵੱਲੋ ਪਹਿਲਾਂ ਹੀ ਇਸ ਬਾਬਤ ਬਰੈਂਪਟਨ ਸਿਟੀ ਹਾਲ ਵਿਚ ਮੋਸ਼ਨ ਪੇਸ਼ ਕੀਤੀ ਸੀ ਤੇ ਕੁਝ ਹੋਰ ਪੁਲਸ ਸਟੇਸ਼ਨ ਬਣਾਉਣ ਲਈ ਮਤਾ ਪਾਸ ਕੀਤਾ ਹੋਇਆ ਹੈ , ਜਿਸ ਨਾਲ ਚੋਰੀ ਅਤੇ ਵੱਧ ਰਹੇ ਗੋਲੀ ਕਾਂਡ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਇਸ ਦੇ ਨਾਲ ਹੀ ਲਿਬਰਲ ਪਾਰਟੀ ਦੀ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆਂ ਸਿੱਧੂ ਵਲੋਂ ਪਹੁੰਚ ਕੇ ਵੀ ਪ੍ਰਬੰਧਕਾਂ ਦੀ ਹੌਸਲਾਂ ਅਫ਼ਜਾਈ ਕੀਤੀ ਗਈ ਤੇ ਉਨ੍ਹਾਂ ਵੱਲੋਂ ਜੋ ਹੁਣ ਟਰੂਡੋ ਲਿਬਰਲ ਸਰਕਾਰ ਵਲੋਂ ਮਾਂ-ਬਾਪ ਲਈ ਵਧਾਏ ਸਮੇਂ ਕਿ ਜੋ ਹੁਣ ਕੈਨੇਡਾ ਵਿਚ ਪਹਿਲਾਂ ਦੋ ਸਾਲ ਰਹਿ ਸਕਦੇ ਸਨ ਹੋਣ 7 ਸਾਲਾਂ ਤੱਕ ਰਹਿ ਸਕਦੇ ਹਨ ਬਾਰੇ ਜ਼ਿਕਰ ਕੀਤਾ। ਜਿਸ ਨਾਲ ਇਕ-ਦੂਸਰੇ ਤੋਂ ਦੂਰ ਰਹਿ ਰਹੇ ਪਰਿਵਾਰਾਂ ਨੂੰ ਲੰਮੇ ਸਮੇਂ ਤੱਕ ਨਜ਼ਦੀਕ ਰਹਿਣ ਦਾ ਸਮਾਂ ਮਿਲੇਗਾ। ਇਸ ਦੇ ਨਾਲ ਹੀ ਪ੍ਰਬੰਧਕਾਂ ਵਲੋਂ ਜੋ ਮਾਂ-ਬਾਪ ਬਜ਼ੁਰਗ ਇੱਥੇ ਆਉਂਦੇ ਹਨ , ਕਈ ਵਾਰ ਉਹ ਕਿਸੇ ਦੁਰਘਟਨਾ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਹਸਪਤਾਲਾਂ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਲਈ ਇਲਾਜ਼ ਕਰਵਾਉਣ ਲਈ ਇੰਨਸ਼ੋਰੈਂਸ਼ ਤੋਂ ਲੱਖ ਡਾਲਰ ਤੱਕ ਦਾ ਭੁਗਤਾਨ ਹੋ ਜਾਂਦਾ ਹੈ, ਪਰ ਫਿਰ ਕਈ ਵਾਰ ਇਸ ਤੋਂ ਕਿਤੇ ਵੱਧ ਹਸਪਤਾਲਾਂ ਦਵਾਇਆਂ ਦੇ ਖਰਚੇ ਦੇ ਬਿੱਲ ਆ ਜਾਂਦੇ ਹਨ, ਇਸ ਵਾਰੇ ਸਰਕਾਰ ਨੂੰ ਕੁਝ ਕਰਨਾ ਚਾਹਿੰਦਾ ਹੈ। ਜਿਸ ਵਾਰੇ ਸੋਨੀਆਂ ਸਿੱਧੂ ਨੇ ਕਿਹਾ ਕਿ ਸਾਡੇ ਸਰਕਾਰ ਇਸ ਬਾਰੇ ਜ਼ਰੂਰ ਕੁਝ ਕਰੇਗੀ ਜਿਸ ਨਾਲ ਇਸ ਤਰ੍ਹਾਂ ਦੇ ਦੁਖਦਾਈ ਸਮੇਂ ਵਿਚ ਸਭ ਦੀ ਮਦਦ ਹੋ ਸਕੇ।

( ਸੁਰਜੀਤ ਸਿੰਘ ਫਲੋਰਾ )


Harnek Seechewal

Content Editor

Related News