''ਐੱਚ.ਆਈ.ਵੀ.'' ਨਾਮਕ ਵਿਸ਼ਾਣੂ ਕਾਰਨ ਹੁੰਦੀ ਹੈ ‘ਏਡਜ਼’, ਵਰਤੋਂ ਸਾਵਧਾਨੀ
Friday, Dec 04, 2020 - 01:00 PM (IST)
ਵਿਸ਼ਵ ਏਡਜ਼ ਦਿਹਾੜਾ ਇਸ ਲਈ ਮਨਾਇਆ ਜਾਂਦਾ ਹੈ ਤਾਂਕਿ ਲਾ-ਇਲਾਜ ਬੀਮਾਰੀ 'ਏਡਜ਼' ਪ੍ਰਤੀ ਲੋਕਾਂ ਦੇ ਅੰਦਰ ਚੇਤਨਾ ਪੈਦਾ ਕੀਤੀ ਜਾ ਸਕੇ। ਇਹ ਨਾ-ਮੁਰਾਦ ਬੀਮਾਰੀ 'ਐੱਚ.ਆਈ.ਵੀ.' ਨਾਮਕ ਇੱਕ ਵਿਸ਼ਾਣੂ ਕਾਰਨ ਹੁੰਦੀ ਹੈ। ਅੱਜ ਤੱਕ ਵਿਸ਼ਾਣੂ-ਜਣਿਤ ਕਿਸੇ ਵੀ ਬੀਮਾਰੀ ਦਾ ਇਲਾਜ ਸੰਭਵ ਨਹੀਂ। ਇਸੇ ਕਾਰਨ ਮਾਤਾ, ਖਸਰਾ, ਪੋਲੀਓ, ਕੰਨ-ਪੇੜੇ, ਜਣੇਊ, ਹੈਪੇਟਾਈਟਿਸ, ਡੇਂਗੂ, ਕੋਵਿਡ ਆਦਿ ਬੀਮਾਰੀਆਂ ਦਾ ਕੋਈ ਇਲਾਜ ਨਹੀਂ ਹੈ। ਕੋਵਿਡ-ਵੈਕਸਿਨ ਦੇ ਮਾਮਲੇ ਵਿੱਚ ਤਾਂ ਕਾਫੀ ਤਰੱਕੀ ਹੋ ਗਈ ਹੈ। ਏਡਜ਼ ਦੇ ਮਾਮਲੇ ਵਿੱਚ ਐਨੀ ਕੁ ਵੀ ਨਹੀਂ ਹੋਈ। ਸੋ ਪਰਹੇਜ਼/ਸਾਵਧਾਨੀ ਹੀ ਇੱਕ ਮਾਤਰ ਉਪਾਅ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!
ਇਸ ਲਈ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਏਡਜ਼ ਫੈਲਦੀ ਕਿਵੇਂ ਹੈ। ਅਸੁਰੱਖਿਅਤ ਯੋਨ-ਸਬੰਧ, ਲਾਗ ਵਾਲੀਆਂ ਸੂਈਆਂ, ਦੰਦ ਕਢਵਾਉਣ ਜਾਂ ਆਪਰੇਸ਼ਨ ਕਰਵਾਉਣ ਲੱਗੇ ਲਾਗ ਵਾਲੇ ਔਜ਼ਾਰਾਂ ਦੀ ਵਰਤੋਂ ਇਸ ਰੋਗ ਦੇ ਫੈਲਣ ਦਾ ਕਾਰਨ ਬਣਦੇ ਹਨ। ਜੇਕਰ ਗਰਭਵਤੀ ਜਨਾਨੀ ਨੂੰ ਇਹ ਰੋਗ ਹੋਵੇ ਤਾਂ ਬੱਚੇ ਦਾ ਰੋਗੀ ਜੰਮਣਾ ਲਗਪਗ ਤੈਅ ਹੁੰਦਾ ਹੈ। ਮਾਂ ਦੇ ਦੁੱਧ ਰਾਹੀਂ ਵੀ ਬੱਚੇ ਤੱਕ ਇਹ ਰੋਗ ਜਾ ਸਕਦਾ ਹੈ। ਨਾਈ ਦੀ ਦੁਕਾਨ, ਸੈਲਨ 'ਤੇ ਉਸਤਰਾ/ਬਲੇਡ ਲਵਾਉਂਦੇ ਸਮੇਂ ਵੀ ਯਾਦ ਰੱਖੋ ਕਿ ਜੇਕਰ ਇੱਕੋ ਔਜ਼ਾਰ ਸਭ 'ਤੇ ਵਰਤਿਆ ਜਾਂਦਾ ਹੈ ਤਾਂ ਇੱਕ ਵੀ ਏਡਜ਼-ਪੀੜਿਤ ਗਾਹਕ ਆਉਣ ਉਪਰੰਤ ਅਗਲਾ ਹਰ ਗਾਹਕ ਏਡਜ਼ ਦੀ ਲਾਗ ਦਾ ਸ਼ਿਕਾਰ ਹੋ ਸਕਦਾ ਹੈ। ਕੁਝ ਸ਼ੌਕੀਨ ਨੌਜਵਾਨ ਸਰੀਰ 'ਤੇ ਟੈਟੂ ਗੁਦਵਾਉਂਦੇ ਹਨ। ਜੇਕਰ ਉਹੀ ਸੂਈਆਂ ਇੱਕ ਤੋਂ ਬਾਅਦ ਦੂਜੇ ਗਾਹਕਾਂ ਉੱਪਰ ਵਰਤੀਆਂ ਜਾਣ ਤਾਂ ਏਡਜ਼ ਫੈਲ ਸਕਦੀ ਹੈ। ਨੱਕ/ਕੰਨ ਬਿੰਨ੍ਹਦੇ ਸਮੇਂ ਵੀ ਅਜਿਹਾ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ
ਸੋ, ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਏਡਜ਼-ਪੀੜਿਤ ਵਿਅਕਤੀਆਂ ਨੂੰ ਵਿਆਹ ਕਰਾਉਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਆਹੁਤਾ ਏਡਜ਼ ਪੀੜਿਤ ਹੋਵੇ ਤਾਂ ਉਸ ਨੂੰ ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਬੇਔਲਾਦ ਰਹਿਣ ਦਾ ਦੁੱਖ ਤਾਂ ਸਹਿਣਾ ਸੰਭਵ ਹੈ ਪਰ ਔਲਾਦ ਦੀ ਅਰਥੀ ਨੂੰ ਕੰਧਾ ਦੇਣਾ ਬਹੁਤ ਹੀ ਕਸ਼ਟਦਾਈ ਹੁੰਦਾ ਹੈ। ਵਿਆਹ ਲਈ ਜਨਮ-ਪੱਤਰੀਆਂ ਮਿਲਾਈਆਂ ਜਾਣ ਜਾਂ ਨਾ, ਏਡਜ਼-ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਹਨ।
ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’
ਬਹੁਤੇ ਸਰਕਾਰੀ ਹਸਪਤਾਲਾਂ 'ਚ ਵੀ ਸੀ.ਟੀ.ਸੀ. ਸੈਂਟਰ ਹਨ, ਜਿਥੇ ਨਾ-ਮਾਤਰ ਫੀਸ 'ਚ ਏਡਜ਼ ਟੈਸਟ ਕੀਤੇ ਜਾਂਦੇ ਹਨ। ਟੈਸਟ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਤੁਹਾਡਾ ਮਾਪਾ/ਜੀਵਨ-ਸਾਥੀ ਵੀ ਇਹ ਰਿਪੋਰਟ ਪ੍ਰਾਪਤ ਨਹੀਂ ਕਰ ਸਕੇਗਾ। ਐਨਾ ਹੀ ਨਹੀਂ, ਰਿਪੋਰਟ 'ਤੇ ਤੁਹਾਡਾ ਨਾਮ ਵੀ ਨਹੀਂ ਛਪਦਾ (ਸਿਰਫ ਕੋਡ ਛਪਦਾ ਹੈ) ਤਾਂ ਜੋ ਕਿਸੇ ਦੇ ਹੱਥ ਲੱਗਣ 'ਤੇ ਰਿਪੋਰਟ ਤੋਂ ਤੁਹਾਡੀ ਪਛਾਣ ਦਾ ਪਤਾ ਨਾ ਲੱਗੇ। ਵਿਦਿਆਰਥੀਆਂ ਨੂੰ ਇਸ ਬੀਮਾਰੀ ਬਾਰੇ ਸਕੂਲਾਂ ਤੋਂ ਹੀ ਪੜ੍ਹਾਉਣਾ ਸ਼ੁਰੂ ਕੀਤਾ ਜਾਂਦਾ ਹੈ, ਕਿਉਂਕਿ ਚੇਤਨਾ ਹੀ ਇਸ ਦੇ ਟਾਕਰੇ ਦਾ ਸਭ ਤੋਂ ਵੱਡਾ ਹਥਿਆਰ ਹੈ। ਉਹ ਗੱਲ ਹੋਰ ਹੈ ਕਿ ਕੋਵਿਡ ਦੇ ਦੌਰ 'ਚ ਲਾਗ ਦੀਆਂ ਬਾਕੀ ਸਭ ਬੀਮਾਰੀਆਂ ਅਣਗੌਲੀਆਂ ਹੋ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’
ਡਾ. ਸੁਰਿੰਦਰ ਕੁਮਾਰ ਜਿੰਦਲ
ਨੋਟ - 'ਐੱਚ.ਆਈ.ਵੀ.' ਨਾਮਕ ਵਿਸ਼ਾਣੂ ਤੋਂ ਹੁੰਦੀ ਹੈ ‘ਏਡਜ਼’, ਦੀ ਰੋਕਥਾਮ ਲਈ ਕਿੰਨਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖ਼ਾਸ ਧਿਆਨ, ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣੀ ਰਾਏ...