ਐਸੀਂ ਜੰਨਤ ਦੀ ਭਰੀ, ਉਸਨੇ ਉਡਾਰੀ ....

06/11/2019 11:13:21 AM

ਐਸੀਂ ਜੰਨਤ ਦੀ ਭਰੀ, ਉਸਨੇ ਉਡਾਰੀ ਉਹ, 
ਆਲਾ-ਦੁਆਲਾ ਵੀ ਸੁੰਨ-ਮੁਸਾਨਾ ਪਾ ਗਈ,
ਵਿਚਾਰੀ ਉਹ, ਸਹਿਕ ਗਈ ਵਕਤ ਦੀ, ਮਾਰੀ ਉਹ।                                                               
ਪਾ ਗਈ ਮੱਥੇ ਉੱਤੇ ਤਿਉੜੀ, ਕੁਆਰੀ ਉਹ,
ਗੁਲਾਬ ਦੀ ਕਲੀਂ ਨਾਲੋਂ ਵੱਧ, ਸੀ ਜੋ ਪਿਆਰੀਂ ਉਹ।
'ਚੇਤੇ' ਰੰਗ ਰੂਪ ਜਿਵੇਂ ਸੁੰਦਰ, ਸੁਨਾਅਰੀਂ ਉਹ,
ਲਾਜਵੰਤੀ ਨਾਲ ਤੁਲਨਾ ਕਰਾਂ, ਮੈਂ ਉਸਦੀ ,
ਲੱਗਦੀ ਸੀ ਉਸਦੀ, ਐਸੀਂ ਸਮਝਦਾਰੀ ਉਹ,
ਸਾਥ ਛੱਡ ਗਈ ਮੇਰਾ, ਕਿੱਕਰ ਦੀ ਛਾਵੇਂ ਬੈਠ, 
ਜੋ ਮੌਜ, ਸਹਾਰੀਂ ਉਹ।
ਸ਼ਾਇਦ, ਮੇਰੇ ਕਰਮਾਂ 'ਚ' ਸੀ, ਔੜਾ ਵਾਲੀ ਧਰਤੀ ਦੀ, 
ਹਿੱਸੇਦਾਰੀ ਉਹ, ਜਿਵੇਂ ਸਾਹਮਣੇ ਟੰਗੀ ਹੋਵੇ,
ਚਿੜੀ ਦੀ ਤਸਵੀਰ ਵਾਲੀ,ਫੁਲਕਾਰੀਂ ਉਹ, ਜਾ ਗੱਲ ਕਰਾਂ
ਭੱਤਾ ਲੈ ਕੇ ਆਉਦੀਂ ਦੀ,
ਗੁਆਚ ਗਈ, ਅੱਜ ਚਿੱਤਰਕਾਰੀ ਉਹ।
ਮੇਰੇ ਪੰਜਾਬ ਦੇ ਵਿਰਸੇ ਦੀ ਰੰਗ-ਵਰੰਗੀ ਪੁਰਾਣੀ ਹੈ,
ਕਲਾਕਾਰੀ ਉਹ,
ਮਹਿੰਗੇ ਭਾਅ ਵਿੱਚ 'ਵਿਕਦੀ ਏ 'ਪਰਦੇ ਦੀ, ਅੱਜ ਕੱਲ੍ਹ
ਦੁਕਾਨਦਾਰੀਂ ਉਹ।
ਪੈਸੇ ਤੋਂ ਬਿਨਾਂ ਪੁਛਦਾ ਨਾ
ਕੋਈ, ਕਹਿੰਦੇ ਪਾ, ਸਾਡੇ ਨਾਲ,
ਸਾਝੇਦਾਰੀਂ ਉਹ,
ਅਸਲੀ ਨਕਲੀ ਸਭ ਵਿਕਦੇ ਨੇ,
ਦੇਖੋਂ - ਦੇਖ ਚਮਕ,ਬਜ਼ਾਰੀ ਉਹ।
ਕਿਸੇ ਦਾ ਇਮਾਨ ਨਾ ਵੇਚੀ ਤੂੰ ,
ਰੱਬ ਵੇਖਦਾ, ਤੂੰ ਲਖਾਰੀਂ ਉਹ,
ਲਿਖ ਲਏ ਕਿਸੇ ਨੇ ਗੀਤ, ਸਤਰਾਂ ਤੇਰੀਆਂ ਤੇ, 
ਜਦ ਸਰਸਰੀ ਨਜ਼ਰ, ਮਾਰੀ ਉਹ।
ਭਲਾ ਹੋਵੇ ਉਹਨਾਂ ਲੋਕਾਂ ਦਾ, ਜੋ
ਵਕਤ ਰਹਿੰਦੇ ਖਿੱਚ ਗਏ, ਤਿਆਰੀ ਉਹ,
ਕਰਦਾ ਨਾ ਇੱਥੇ ਕੋਈ ਕਿਸੇ ਦਾ, ਸਭ ਵੱਡੇ ਤੋਂ ਵੱਡੇ,
ਸ਼ਿਕਾਰੀ ਉਹ।
ਬੇਈਮਾਨ ਬੰਦੇ ਵੀ ਵੱਧਦੇ ਵੇਖੇ ਜੋ ਬਣ ਗਏ, 
ਵੱਡੇ ਤੋਂ ਵੱਡੇ ਵਪਾਰੀ ਉਹ,
ਬਚਾ ਜਾਵੇ ਜੇ ਰੱਬ ਬੰਦੇ ਨੂੰ
'ਤਾਈਂਓ' ਬਣਦੀ,ਜਿੰਦਗੀ ਨਿਆਰੀਂ ਉਹ।
ਕਈ ਤੇਰੇ ਵਾਗੂ ਭਟਕ ਦੇ ਫ਼ਿਰਦੇ
'ਆਸ ਰੱਖਦੇ,
ਰੱਬ ਤੇ ਵਾਰੀ-ਵਾਰੀ ਉਹ,
ਸਿਆਣੇਂ ਆਖਣ ਹਨੇਰੇ ਨਹੀਂਓ
ਉਹਦੇ ਘਰ, ਆਊ ਚਾਨਣ ਦੀ,
ਇੱਕ ਦਿਨ ਵਾਰੀ ਉਹ।
ਭੁੱਖੇ ਨੂੰ ਤੈਨੂ ਕੋਈ ਪੁੱਛਦਾ
ਨਹੀਂਓ ਸੀ, ਐਸੀਂ ਜਿੰਦਗੀ ਸੰਦੀਪ ਤੂੰ,
ਬਾਗਾਂ ਵਿੱਚ ਗੁਜਾਰੀਂ ਉਹ,
ਸੰਤ ਨਹੀਂਓ ਕਿਸੇ ਨੂੰ ਭੁੱਖੇ
ਮਰਨ ਦਿੰਦੇ, ਇਹ ਖੇਡ ਖੇਡਦਾ ਹੈ,  
ਵਕਤ ਹੈ ਜੁਆਰੀਂ ਉਹ।
ਆਹਿਸਾਨ ਭੇਜ ਕੇ, ਜੋ ਮਾਰੇ, ਤਾਨੇ ਮਿਹਣੇ,
ਹੈ ਨੇ ਹੰਕਾਰੀਂ ਉਹ,
ਬੈਠ ਜਾਹ ਇਕ ਦਾ ਦਰ ਫੜ ਕੇ, ਜੇ ਕੋਈ ਸਿੱਖਣੀ,
ਗੱਲ ਨਿਆਰੀਂ ਉਹ।
ਵਕਤ ਦਾ ਮਾਰਿਆਂ ਬੰਦਾ, ਕਿਸਮਤ
ਵਿੱਚ ਲੇਖ-ਲਿਖਾ ਲੈਦਾ ਹੈ,
ਕਹਿੰਦੇ, ਬੈਠਾ ਭਖਾਰੀ ਉਹ,
ਦੇਸ਼ ਨੂੰ ਲੁੱਟ ਕੇ ਖਾ ਜਾਦੇਂ ਨੇ, 
ਗਰੀਬੀ ਉਹ ਹੋਰ ਵਧਾ ਜਾਦੇ ਨੇਂ , 
ਭੁੱਖੇ ਅਫ਼ਸਰ ਸਰਕਾਰੀ ਉਹ।
ਸ਼ਾਮਲਾਟਾਂ ਨੂੰ ਵੀ ਵੇਚ ਕੇ ਖਾਹ
ਜਾਣ, ਐਸੀ ਖੇਡ - ਖੇਡ ਲੈਂਦੇ, ਪਟਵਾਰੀ ਉਹ, 
ਕਹਿ-ਕਹਿ ਕੇ ਜਮੀਨਾਂ ਵੀ ਵਿਕਾ
ਦੇਣ, ਉਹ ਕਾਹਦੀ, 
ਅੱਜ-ਕੱਲ੍ਹ ਦੀ ਰਿਸ਼ਤੇਦਾਰੀ ਉਹ,
ਕਿਰਤੀ ਬੰਦੇ ਨੂੰ ਭੁੱਖ ਮਰਵਾਂ
ਜਾਦੀ ਏ , ਅੱਜ-ਕੱਲ ਦੀ,
ਐਸੀਂ ਮਾੜੀ, ਬੇਰੋਜ਼ਗਾਰੀ ਉਹ।
ਕਿਉ ਲੈਂਦਾ ਤੂੰ ਲੋੜ ਤੋਂ ਵੱਧ
ਕਰਜ਼ੇ, ਜਿੰਦਗੀ ਬਣ ਜਾਂਦੀ, 
ਐਸੀਂ ਲਾਚਾਰੀ ਉਹ,
ਅੱਧੀ ਖਾ ਲੈ, ਸਬਰ ਨੂੰ ਗਲ ਲਾ ਲੈ,
ਸੱਚੀ ਗੱਲ ਜੇ ਆਖਾ,
ਕੰਮ ਆਉਦੀ, ਸਲਾਹਕਾਰੀ ਉਹ।
ਭੁੱਲ ਕੇ ਨਾ ਤੂੰ 'ਉਹ' ਕਦਮ
ਚੁੱਕੀ, ਜਿੰਦਗੀ ਨਾ ਮਿਲਦੀ,
ਵਾਰੀ-ਵਾਰੀ ਉਹ,
ਸਾਹਮਣਾ ਕਰ ਲੈ ਡਟ ਕੇ, ਤੇਰੀ ਕਿਸੇ ਨਾਲ, 
ਕੋਈ ਹੈ ਜੇ, ਦੇਣਦਾਰੀ ਉਹ,
ਹੱਕ ਮੋੜ ਦੇਈ ਗਰੀਬ ਦਾ, ਅਸਲ ਚ'
ਕੰਮ ਆਉਂਦੀ, ਸਦਾ ਇਮਾਨਦਾਰੀ ਉਹ।
ਉਹਨਾਂ ਦੇ ਕਹਿਣ ਨਾਲ ਕੁੱਝ ਨੀ
ਹੋਣਾ, ਆਉਦੀਂ ਨੀ ਚਲਾਕਾਂ ਦੇ ਕੰਮ, 
ਬਹੁਤੀ, ਹੁਸ਼ਿਆਰੀ ਉਹ।
ਕਈ ਸਾਲਾ ਤੋਂ ਜਿਹਨਾ ਨੂੰ ,
ਪੁਛਦਾ ਨਾਂ ਕੋਈ , ਚੰਗੀਆਂ ਕਿਤਾਬਾਂ ਪੜ੍ਹ੍ਲੈ, 
ਜੇ ਕੁੱਝ ਬਣਨਾ, ਤੂੰ ਵੀਂ ਖੋਂਲ
ਲੈ, ਅਲਮਾਰੀ ਉਹ।
ਨਿਸ਼ਾਨੇ ਤੇ ਮੱਛੀ ਦੀ ਅੱਖ ਵੇਖ
ਲੈ,ਬਣਨੀ ਕਲਮ ਤੇਰੀ ਵੱਡੀ, ਜਿੰਮੇਵਾਰੀ ਉਹ,
ਤੂੰ ਕਿਹੜਾ ਕਿਸੇ ਨਾਲ ਵੈਰ ਹੈ
ਖੱਟਣਾ, ਨਾ ਕਿਸੇ ਨਾਲ ਕਦੇਂ ਧੋਖਾ ਕਰਨਾ,
ਸੰਤ ਇੱਕ ਦੇ ਲੜ ਲੱਗੀਆਂ ਹੋਈਆਂ,
ਸਿੱਖ ਜਾਏਗਾ, ਬਾਕੀ ਰਹਿੰਦੀ, 
ਚੰਗੀ ਦੁਨਿਆਦਾਰੀਂ ਉਹ ।

ਸੰਦੀਪ ਕੁਮਾਰ ਨਰ ਬਲਾਚੌਰ


Aarti dhillon

Content Editor

Related News