ਯਾਦਗਾਰੀ ਹੋ ਨਿਬੜਿਆ ਹਰਵਿੰਦਰ ਰਿਆੜ ਯਾਦਗਾਰੀ ਕਵੀ ਦਰਬਾਰ

04/06/2021 5:40:15 PM

ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ-ਨਕੋਦਰ, ਪੰਜਾਬੀ ਸੱਥ ਅਤੇ ਸ਼ਮ੍ਹਾਦਾਨ ਅਦਾਰੇ ਦੇ ਸਾਂਝੇ ਉਪਰਾਲਾ ਨਾਲ ਅਮਰੀਕਾ ’ਚ ਸਰਗਰਮ ਲੇਖਕ ਤੇ ਪੱਤਰਕਾਰ 'ਸਵ.ਹਰਵਿੰਦਰ ਰਿਆੜ' ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਵੱਲੋਂ ਕੀਤੀ ਗਈ। 

ਪੜ੍ਹੋ ਇਹ ਵੀ ਖਬਰ - ਪੱਟੀ ਦੇ ਕਾਂਗਰਸੀ ਵਿਧਾਇਕ ‘ਹਰਮਿੰਦਰ ਸਿੰਘ ਗਿੱਲ’ ਕੋਰੋਨਾ ਪਾਜ਼ੇਟਿਵ, ਫੇਸਬੁੱਕ 'ਤੇ ਪੋਸਟ ਪਾ ਦਿੱਤੀ ਜਾਣਕਾਰੀ

ਉਨ੍ਹਾਂ ਹਰਵਿੰਦਰ ਰਿਆੜ ਸਾਹਿਬ' ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਬਾਜ਼ ਟੀ. ਵੀ. ਨਿਉਯਾਰਕ ਦਾ ਬਾਨੀ ਸੰਚਾਲਕ ਤੇ ਪੰਜਾਬੀ ਰਾਈਟਰ ਵੀਕਲੀ ਦਾ ਸੰਸਥਾਪਕ ਸੰਪਾਦਕ ਸੀ। ਜਲੰਧਰ ਜ਼ਿਲ੍ਹੇ ਦਾ ਜੰਮਪਲ ਇਹ ਉਤਸ਼ਾਹੀ ਨੌਜਵਾਨ ਪੰਜਾਬ ਰਹਿੰਦਿਆਂ ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਅਜੀਤ ਦਾ ਨਕੋਦਰ ਤੇ ਨੂਰਮਹਿਲ ਤੋਂ ਪ੍ਰਤੀਨਿਧ ਰਿਹਾ। ਅੰਮ੍ਰਿਤਾ ਪ੍ਰੀਤਮ ਦੇ ਮਾਸਿਕ ਪੱਤਰ ਨਾਗਮਣੀ ਵਰਗੇ ਸਿਰਕੱਢ ਮੈਗਜ਼ੀਨ ਵਿੱਚ ਛਪਦਾ ਰਿਹਾ ਤੇ 2002 ’ਚ ਅਮਰੀਕਾ ਚਲਾ ਗਿਆ, ਜਿੱਥੋਂ ਕਦੇ ਨਾ ਪਰਤਿਆ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ’ਚ ਭੰਗੜਾ ਉਸਤਾਦ ਪ੍ਰਿੰਸੀਪਲ ਇੰਦਰਜੀਤ ਸਿੰਘ, ਅਧਿਆਪਕ ਨੇਤਾ ਤੇ ਚਿੰਤਕ ਪ੍ਰਿੰਸੀਪਲ ਤਰਸੇਮ ਬਾਹੀਆ, ਪੰਜਾਬੀ ਵਿਦਵਾਨ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਪਟਿਆਲਾ, ਪੱਤਰਕਾਰ ਮੇਜਰ ਸਿੰਘ, ਲੇਖਿਕਾ ਤਾਰਨ ਗੁਜਰਾਲ, ਨੌਜਵਾਨ ਗਾਇਕ ਦਿਲਜਾਨ, ਕਸੂਰ (ਪਾਕਿ) ਵਿੱਚ ਗੁਰਮੁਖੀ ਪੜ੍ਹਾਉਣ ਬਦਲੇ ਸਰਕਾਰੀ ਨੌਕਰੀ ਗੁਆਉਣ ਵਾਲੇ ਪ੍ਰਸਿੱਧ ਪੰਜਾਬੀ ਪਰਚਾਰਕ ਦਿਲ ਮੁਹੰਮਦ ਅਤੇ ਲਹਿੰਦੇ ਪੰਜਾਬ ਤੋਂ ਸਿਰਮੌਰ ਪੰਜਾਬੀ ਗਾਇਕ ਜਨਾਬ ਸ਼ੌਕਤ ਅਲੀ ਸਾਨੂੰ ਸਦੀਵੀ ਵਿਛੋੜਾ ਦੇ ਗਏ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਅਰਦਾਸ ਕਰੋ ਕਿ ਇਹ ਸਾੜ੍ਹਸਤੀ ਰੁਕੇ। ਉਨ੍ਹਾਂ ਸਭ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ: ਜਸਵੀਰ ਸਿੰਘ (ਸ਼ਾਇਰ ਜਸਵੀਰ) ਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕ ਦਿੱਤੀ, ਜੋ ਕੋਰੋਨਾ ਕਹਿਰ ਦੇ ਬਾਵਜੂਦ ਲਗਾਤਾਰ ਸਾਹਿਤ, ਸਿੱਖਿਆ ਤੇ ਸਭਿਆਚਾਰ ਨਾਲ ਸਬੰਧਿਤ ਉਸਾਰੂ ਸਰਗਰਮੀਆਂ ਲਗਾਤਾਰ ਕਰ ਰਹੇ ਹਨ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਇਸ ਆਨ-ਲਾਈਨ ਕਵੀ ਦਰਬਾਰ ਵਿੱਚ ਪੰਜਾਬੀ ਦੀ ਨਾਮਵਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਹਰਬੰਸ ਮਾਲਵਾ, ਸ਼ਮ੍ਹਾਦਾਨ ਦੀ ਬਾਨੀ ਸੰਪਾਦਕ ਰਵਨੀਤ ਕੌਰ ਅਤੇ ਕਲਮ ਨਾਦ ਦੇ ਲੇਖਕ ਪ੍ਰੀਤ ਲੱਧੜ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਕੇ ਦਰਸ਼ਕਾਂ ਦੀ ਸਾਂਝ ਪੁਆਈ। ਜ਼ੂਮ ਐੱਪ ਵਿੱਚ ਮੌਜੂਦ ਸਰੋਤਿਆਂ ਅਤੇ ਫੇਸਬੁੱਕ ਲਾਈਵ ਦੇਖ ਰਹੇ 1000 ਤੋਂ ਵੱਧ ਦਰਸ਼ਕਾਂ ਨੇ ਹਾਜ਼ਰ ਕਵੀਆਂ ਨੂੰ ਦਾਦ ਦਿੱਤੀ। ਮਨਪ੍ਰੀਤ ਕੌਰ ਨੇ ਕਵੀ ਦਰਬਾਰ ਦਾ ਬਾਖੂਬੀ ਮੰਚ-ਸੰਚਾਲਨ ਕੀਤਾ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


rajwinder kaur

Content Editor

Related News