ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ...

Tuesday, Nov 19, 2019 - 12:42 PM (IST)

ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ...

ਮਾਂ ਤ੍ਰਪਿਤਾ ਪਿਤਾ ਸੀ ਕਾਲੂ ਭੈਣ ਸੀ ਬੀਬੀ ਨਾਨਕੀ
ਮਾਤਾ ਪਿਤਾ ਅਣਜਾਣ ਰਹੇ ਪਰ ਭੈਣ ਸੀ ਸਭ ਕੁੱਝ ਜਾਣਦੀ
ਵੀਰ ਸੋਹਣਾ ਮੇਰਾ, ਬੰਨ ਕੇ ਸੇਹਰਾ
ਸੀ ਢੁੱਕਿਆ ਬਟਾਲੇ ਮਾਤਾ ਸੁਲੱਖਣੀ ਢੋਲ ਕੇ
ਹਿੰਦ ਪਾਕਿ ਨੂੰ ਇੱਕ ਆ ਕਰਤਾ ਸਾਰੇ ਰਸਤੇ ਖੋਲ ਕੇ
ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ
ਪਾਂਦੇ ਨੇ ਸੀ ਬਹੁਤ ਪੜਾਇਆ
ਪਰ ਨਾਨਕ ਨੂੰ ਸਮਝ ਨਾ ਪਾਇਆ
ਵਹਿਮ ਭਰਮ ਤੇ ਜ਼ਾਤ ਪਾਤ ਨੂੰ
ਸੀ ਖਤਮ ਕਰਨ ਦੁਨੀਆ ਤੇ ਆਇਆ
ਇੱਕੋ ਪੰਗਤ ਵਿੱਚ ਲੰਗਰ ਛਿਕਾ ਕੇ
ਊਚ ਨੀਚ ਸਬ ਖਤਮ ਸੀ ਕਰਤੀ 13-13 ਤੋਲ ਕੇ
ਹਿੰਦ ਪਾਕ ਨੂੰ ਇੱਕ ਆ ਕਰਤਾ ਸਾਰੇ ਰਸਤੇ ਖੋਲ ਕੇ
ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ।
ਠੱਗਾਂ ਨੂੰ ਸੀ ਸਾਧੂ ਬਣਾਇਆ
ਰਾਜਿਆਂ ਨੂੰ ਤਖ਼ਤਾਂ ਤੋਂ ਲਾਇਆ
ਕਰਕੇ ਚਾਰ ਉਦਾਸੀਆਂ ਜੱਗ ਤੇ
ਇਨਸਾਨੀਅਤ ਦਾ ਸੀ ਪਾਠ ਪੜ੍ਹਾਇਆ
ਗ਼ਰੀਬਾਂ ਨਾਲ ਰਿਸ਼ਤੇ ਸੀ ਜੋੜਦੇ
ਹੰਕਾਰਿਆਂ ਦਾ ਹੰਕਾਰ ਤੋੜਦੇ
ਵਿੱਚ ਮਿੱਟੀ ਦੇ ਰੋਲ ਕੇ
ਹਿੰਦ ਪਾਕ ਨੂੰ ਇੱਕ ਆ ਕਰਤਾ ਸਾਰੇ ਰਸਤੇ ਖੋਲ ਕੇ
ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ
ਕਿਰਤ ਕਰੋ ਨਾਮ ਜੱਪੋ ਵੰਡ ਛੱਕੋ ਦਾ ਨਾਰਾ ਲਾਇਆ
ਹਿੰਦੂ ਮੁਸਲਿਮ ਸਿੱਖ ਇਸਾਈ ੴ ਦਾ ਨਾਮ ਜਪਾਇਆ
ਆਪੋ ਆਪਣੇ ਧਰਮ ਦੇ ਨਾਲ ਅੰਤਿਮ ਕ੍ਰਿਆ ਕਰਨੀ ਸੀ
ਸਰੀਰ ਨਹੀ ਸੀ” ਫੁੱਲ ਹੀ ਸੀ ਬਸ “ਜਦੋ ਸੀ ਚਾਦਰ ਨੂੰ ਹਟਾਇਆ
ਨਿੱਤ ਨੇਮ ਦੀ ਬਾਣੀ ਪੜਲੋ
ਨਾਲ ਸੁਖਮਨੀ ਸਾਹਿਬ ਵੀ ਕਰਲੋ
ਘੜਾ ਪਾਪਾ ਵਾਲਾ ਡੌਲ ਕੇ
ਹਿੰਦ ਪਾਕ ਨੂੰ ਇੱਕ ਆ ਕਰਤਾ ਸਾਰੇ ਰਸਤੇ ਖੋਲ ਕੇ
ਆਜੋ ਸਾਰੇ ਗਲ ਲੱਗ ਜਾਈਏ ਵਾਹਿਗੁਰੂ ਅੱਲਾ ਬੋਲ ਕੇ

ਗੈਵੀ ਬੱਲ
ਸੰਪਰਕ-96410-00047

author

Aarti dhillon

Content Editor

Related News