ਅਨਾਜ ਅਤੇ ਸਬਜ਼ੀਆਂ ਦਾ ਘਰ ਪੰਜਬੀਆਂ ਦੀ ਤਕਦੀਰ ਬਦਲ ਸਕਦਾ ਹੈ
Friday, Mar 30, 2018 - 05:34 PM (IST)

ਪੰਜਾਬ ਕਦੀ ਪੰਜ ਦਰਿਆਵਾਂ ਦੀ ਧਰਤੀ ਸੀ ਅਤੇ ਅੱਜ ਭਾਵੇਂ ਪਾਕਿਸਤਾਨ ਬਣਨ ਨਾਲ ਪੰਜਾਬ ਨੂੰ ਬਹੁਤ ਘਾਟਾ ਪਿਆ ਹੈ ਅਤੇ ਅੱਜ ਇਧਰਲੇ ਪੰਜਾਬ ਦੀਆਂ ਅਸੀਂ ਹੋਰ ਵੰਡੀਆਂ ਪਾ ਕੇ ਪੰਜਾਬ ਸੰਕਲਪ ਦਾ ਢਾਂਚਾ ਹੀ ਵਿਗਾੜਕੇ ਰੱਖ ਦਿੱਤਾ ਹੈ, ਤਾਂ ਵੀ ਅੱਜ ਪੰਜਾਬ ਹਰ ਤਰ੍ਹਾਂ ਦੇ ਅਨਾਜ ਅਤੇ ਸਬਜ਼ੀਆਂ ਪੈਦਾ ਕਰਨ ਵਿਚ ਪੂਹਰੀ ਬਣਿਆ ਹੋਇਆ ਹੈ। ਇਹ ਖਬਰਾਂ ਵੀ ਆਂਉਂਦੀਆਂ ਰਹਿੰਦੀਆਂ ਹਨ ਕਿ ਸਾਡਾ ਪੈਦਾ ਕੀਤਾ ਹੋਇਆ ਅਨਾਜ ਗੁਦਾਮ ਕਰਨ ਦਾ ਵੀ ਸਹੀ ਸਹੀ ਪ੍ਰਬੰਧ ਨਹੀਂ ਹੈ ਅਤੇ ਵਕਤ ਸਿਰ ਅਨਾਜ ਦੀ ਸੰਭਾਲ ਨਾ ਹੋਣ ਕਾਰਣ ਕਿਤਨਾਂ ਹੀ ਅਨਾਜ ਹਰ ਸਾਲ ਚੂਹੇ,ਸੁਸਰੀ ਖਾਂ ਜਾਂਦੇ ਹਨ ਅਤੇ ਕਿਤਨਾ ਹੀ ਅਨਾਜ ਸਹੀ ਸੰਭਾਲ ਨਾ ਹੋਣ ਕਾਰਣ ਮੀਂਹ ਦੇ ਪਾਣੀ ਨਾਲ ਬਰਬਾਦ ਹੋ ਜਾਂਦਾ ਹੈ।ਇਹ ਖਰਾਬੀਆਂ ਹਾਲਾਂ ਤਕ ਅਸੀਂ ਜਲਦੀ ਕੀਤਿਆਂ ਜਦਤਕ ਨਹੀਂ ਕੀਤੀਆਂ ਅਤੇ ਨਾ ਹੀ ਹਾਲਾਂ ਤਕ ਅਨਾਜ ਦੀ ਸੰਭਾਲ ਪੂਰਾ ਪ੍ਰਬੰਧ ਹੀ ਕਰ ਪਾਏ ਹਾਂ।
ਇਹੀ ਹਾਲ ਸਾਡੇ ਪੰਜਾਬ ਵਿਚ ਸਬਜ਼ੀਆਂ ਦਾ ਹੈ ਅਤੇ ਕਈ ਵਾਰ ਖਬਰਾਂ ਆ ਚੁਕੀਆਂ ਹਨ ਕਿ ਆਲੂ ਕਿਸਾਨਾ ਨੂੰ ਸੜਕਾਂ ਉੱਤੇ ਸੁਟਣੇ ਪਏ ਹਨ ਅਤੇ ਸਬਜ਼ੀਆਂ ਵੀ ਵਕਤ ਸਿਰ ਸੰਭਾਲ ਦਾ ਪ੍ਰਬੰਧ ਵਾਜਬ ਨਾ ਹੋਣ ਕਾਰਣ ਕਿਸਾਨ ਸਬਜ਼ੀਆ ਉਗਾਉਣਾ ਘਾਟੇ ਦਾ ਸੋਦਾ ਸਮਝਕੇ ਸਬਜ਼ੀਆਂ ਉਗਾਉਣੀਆਂ ਘੱਟ ਕਰ ਗਏ ਹਨ।
ਇਸ ਲਈ ਅੱਜ ਵਕਤ ਆ ਗਿਆ ਹੈ ਕਿ ਪੰਜਾਬ ਅੰਦਰ ਐਸੇ ਕਾਰਖਾਨੇ ਲਗਾਏ ਜਾਣ ਜਿਨ੍ਹਾਂ ਵਿਚ ਇਸ ਅਨਾਜ ਦੀ ਸਹੀ ਸਹੀ ਵਰਤੋਂ ਵਕਤ ਸਿਰ ਹੀ ਕਰ ਲਈ ਜਾਇਆ ਕਰੇ ਅਤੇ ਕਿਸਾਨਾ ਦੀ ਕੀਤੀ ਮਿਹਨਤ ਕਦੀ ਵੀ ਜ਼ਾਇਆ ਨਾ ਜਾਵੇ। ਸਾਡੇ ਪੰਜਾਬ ਵਿਚ ਹੋਰ ਵੱਡੇ ਕਾਰਖਾਨੇ ਘਟ ਹੀ ਲੱਗੇ ਹਨ ਅਤੇ ਸਾਡਾ ਪੰਜਾਬ ਇਸ ਗੱਲੋਂ ਵੀ ਪਛੜ ਗਿਆ ਹੈ। ਇਸ ਨਾਲ ਬੇਰੁਜ਼ਗਾਰੀ ਵਧੀ ਹੈ ਅਤੇ ਅਸੀਂ ਪੰਜਾਬ ਅੰਦਰ ਅਤਵਾਦ ਵੀ ਭੁਗਤਿਆ ਹੈ। ਇਸ ਲਈ ਪੰਜਾਬ ਅੰਦਰ ਅਨਾਜ ਪ੍ਰੋਸੈਸਿੰਗ ਦੇ ਕਾਰਖਾਨੇ ਲੱਗਣੇ ਚਾਹੀਦੇ ਹਨ ਅਤੇ ਇਸੇ ਤਰ੍ਹਾਂ ਸਬਜ਼ੀਆਂ ਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ। ਸਾਡੇ ਕੋਲ ਦੁੱਧ ਵੀ ਹੈ ਅਤੇ ਦੁਧ ਦੀ ਮਾਤਰਾ ਵੀ ਵਧਾਈ ਜਾ ਸਕਦੀ ਹੈ। ਅਸੀਂ ਐਸਾ ਖਾਣਾ ਤਿਆਰ ਕਰ ਸਕਦੇ ਹਾਂ ਜਿਹੜਾ ਕਿਧਰੇ ਵੀ ਜਾ ਪੁਜੇ, ਗਰਮ ਕਰਕੇ ਖਾਇਆ ਜਾ ਸਕੇ। ਅਗਰ ਅਸੀਂ ਐਸਾ ਕਰਨ ਦੀਆਂ ਤਜਵੀਜਾਂ ਬਣਾ ਲਈਏ ਤਾਂ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਦੇ ਕਈ ਵੱਡੇ ਕਾਰਖਾਨੇ ਲੱਗ ਸਕਦੇ ਹਨ ਅਤੇ ਅਗਰ ਐਸਾ ਅਸੀਂ ਕਰ ਲੈਂਦੇ ਹਾਂ ਤਾਂ ਸਾਡਾ ਅਨਾਜ ਬਰਬਾਦ ਹੋਣੋਂ ਬਚ ਜਾਵੇਗਾ ਅਤੇ ਸਾਡੇ ਪੰਜਾਬ ਅੰਦਰ ਕਾਰਖਾਨੇ ਲਗਣ ਕਾਰਣ ਬੇਰੁਜ਼ਗਾਰੀ ਉਤੇ ਵੀ ਠੱਲ ਪਾਈ ਜਾ ਸਕਦੀ ਹੈ। ਅਸੀਂ ਵਧੀਆਂ ਕਿਸਮ ਦਾ ਪੋਸ਼ਟਿਕ ਭੋਜਨ ਸਿਰਫ ਭਾਰਤ ਦੇ ਹੋਰ ਹਿੱਸਿਆ ਲਈ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕਦੇ ਹਾਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਵਾਜਬ ਮੁੱਲ ਮਿਲਣ ਲੱਗ ਪਵੇਗਾ ਅਤੇ ਇਸ ਨਾਲ ਸਾਡੇ ਅਨਾਜ ਦੀ ਕੁਆਲਟੀ ਵੀ ਠੀਕ ਕਰ ਲਈ ਜਾਵੇਗੀ, ਉਤਪਾਦਨ ਵੀ ਵਧੇਗਾ ਅਤੇ ਕਿਸਾਨਾਂ ਨੂੰ ਵਾਜਬ ਕੀਮਤ ਵੀ ਮਿਲਣ ਲੱਗ ਪਵੇਗੀ।।
ਸਾਡੇ ਕੋਲ ਦੁੱਧ ਵੀ ਹੈ।ਦੁੱਧ ਫੈਕਟਰੀਆਂ ਵੀ ਹਨ ਅਤੇ ਹੋਰ ਫੈਕਟਰੀਆਂ ਵੀ ਲੱਗਾਈਆ ਜਾ ਸਕਦੀਆਂ ਹਨ।ਇਸੇ ਤਰ੍ਹਾਂ ਅਸੀਂ ਸਬਜ਼ੀਆਂ ਦੀ ਪ੍ਰੋਸੈਸਿੰਗ ਵੀ ਕਰ ਸਕਦੇ ਹਾਂ ਅਤੇ ਸਬਜ਼ੀਆਂ ਦੀ ਵਕਤ ਸਿਰ ਸੰਭਾਲ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਅਸੀਂ ਸਬਜ਼ੀਆਂ ਪਕਾ ਕੇ ਡਬਿਆਂ ਵਿਚ ਬੰਦ ਵੀ ਕਰ ਸਕਦੇ ਹਾਂ ਅਤੇ ਇਹ ਕੁਝ ਦਿੰਨ ਠੀਕ ਠਾਕਵੀ ਰਖੀਆਂ ਜਾ ਸਕਦੀਆ ਹਨ ਅਤੇ ਗਰਮ ਕਰਕੇ ਖਾਧੀਆਂ ਵੀ ਜਾ ਸਕਦੀਆਂ ਹਨ। ਅਸੀਂ ਅਗਰ ਇਹ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਇਕ ਦਾਣਾ ਵੀ ਕੱਚਾ ਬਾਹਰ ਨਹੀਂ ਜਾਣ ਦੇਣਾ ਤਾਂ ਸਾਡੇ ਪੰਜਾਬ ਹਰ ਤਰ੍ਹਾਂ ਨਾਲ ਖੁਸ਼ਹਾਲ ਹੋ ਸਕਦਾ ਹੈ।
ਸਾਡੇ ਪੰਜਾਬ ਵਿਚ ਅੱਜ ਹਰ ਤਰ੍ਹਾਂ ਦਾ ਸਕੂਲ,ਹਰ ਤਰ੍ਹਾਂ ਦਾ ਕਾਲਜ, ਹਰ ਤਰ੍ਹਾਂ ਦੇ ਸਿਖਲਾਈ ਕੇਂਦਰ ਅਤੇ ਯੂਲੀਵਰਸਟੀਆਂ ਸਥਾਪਿਤ ਕੀਤੀਆ ਜਾ ਚੁੱਕੀਆਂ ਹਨ ਪਰ ਇੱਥੇ ਪੜ੍ਹੇ ਅਤੇ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਵਾਸਤੇ ਸਾਡੇ ਕੋਲ ਅਸਾਮੀਆਂ ਦੀ ਘਾਟ ਹੈ ਅਤੇ ਅੱਜ ਪੰਜਾਬੀ ਨੌਜਵਾਨਾਂ ਨੂੰ ਹੋਰ ਸੂਬਿਆਂ ਵਿਚ ਜਾ ਕੇ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਅਗਰ ਨਵੀਆਂ ਫੈਕਟਰੀਆਂ ਲਗਾ ਕੇ ਇਸ ਪੰਜਾਬ ਅੰਦਰ ਹੀ ਰੁਜ਼ਗਾਰ ਦੇ ਮੋਕੇ ਪੈਦਾ ਕੀਤੇ ਜਾਂਦੇ ਹਨ ਤਾਂ ਸਾਡੇ ਨੌਜਵਾਨਾ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲ ਸਕਦਾ ਹੈ।
ਪੰਜਾਬ ਦੀ ਧਰਤੀ ਉਪਜਾਊ ਹੈ। ਸਾਡੇ ਪਾਸ ਮਿਹਨਤੀ ਕਿਸਾਨ ਵੀ ਹਨ। ਪੰਜਾਬ ਦਾ ਜਲਵਾਯੂ ਵੀ ਵਧੀਆਂ ਹੈ। ਇਸ ਲਈ ਇਹ ਫੂਡ ਪ੍ਰੋਸੈਸਿੰਗ ਦੇ ਕਾਰਖਾਨੇ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ ਅਤੇ ਸਾਡਾ ਕਿਸਾਨ ਸਾਨੂੰ ਜ਼ਿਲਆਦਾ ਅਤੇ ਵਧੀਆਂ ਉਪਜ ਵੀ ਦੇ ਸਕਦਾ ਹੈ।ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਬੱਚਿਆਂ ਨੂੰ ਰੁਜ਼ਗਰ ਵੀ ਮਿਲ ਜਾਵੇਗਾ ਅਤੇ ਅਗਰ ਐਸਾ ਕੁਝ ਹੋ ਜਾਂਦਾ ਹੈ ਤਾਂ ਅੱਜ ਜਿਹੜੀ ਕਿਸਾਨਾ ਵਿੱਚ ਖਦੁਕੁਸ਼ੀਆਂ ਕਰਨ ਦਾ ਦੌਰ ਚਲਿਆ ਪਿਆ ਹੈ ਇਸ ਉਤੇ ਵੀ ਠਲ੍ਹ ਪਵੇਗੀ ਕਿਉਂਕਿ ਅੱਜ ਘੱਟ ਆਮਦਨ ਹੀ ਹੈ ਜਿਹੜੀ ਵੱਡੀਆਂ ਬੀਮਾਰੀਆਂ ਦਾ ਘਰ ਬਣੀ ਪਈ ਹੈ।
ਅਸੀਂ ਦੇਖ ਰਹੇ ਹਾਂ ਕਿ ਅੱਜ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਦੇ ਰਹੀਆਂ ਹਨ ਅਤੇ ਪੰਜਾਬ ਦੀ ਜਿਹੜੀ ਸਿਆਸਤ ਅੱਜ ਤੱਕ ਗਲਤ ਰਸਤਿਆਂ Àੁੱਤੇ ਚਲਦੀ ਰਹੀ ਹੈ ਉਹ ਵੀ ਸਹੀ ਰਸਤੇ ਉਤੇ ਆ ਜਾਵੇਗੀ ਅਤੇ ਇਹ ਜਿਹੜਾ ਅਤਵਾਦ ਪੈਦਾ ਕਰਕੇ ਹਜ਼ਾਰਾਂ ਨੌਜਵਾਨਾ ਦਾ ਖੂਨ ਕਰਵਾ ਦਿੱਤਾ ਗਿਆ ਸੀ, ਐਸੀਆਂ ਗਲਤ ਕਾਰਵਾਈਆ ਮੁੜ ਲਾ ਹੋਣਗੀਆਂ।ਇਹ ਜਿਹੜਾ ਡਰ ਪਾਇਆ ਗਿਆ ਹੈ ਕਿ ਪੰਜਾਬ ਸਰਹੱਦੀ ਇਲਾਕਾ ਹੈ ਅਤੇ ਇੱਥੇ ਪਤਾ ਨਹੀਂ ਕਦ ਅਤਵਾਦ ਫਿਰ ਆ ਜਾਵੇ, ਇਹ ਡਰ ਹੈ ਜਿਸ ਕਾਰਣ ਵੱਡੇ ਉਦਯੋਗ ਪੰਜਾਬ ਵਿਚ ਲਗਾਉਣ ਬਾਰੇ ਕਦੀ ਸੋਚਿਆ ਹੀ ਨਹੀਂ ਗਿਆ ਹੈ ਅਤੇ ਇਹ ਗੱਲਾਂ ਵੀ ਸਾਨੂੰ ਪਤਾ ਹੈ ਕਿ ਇਹ ਰਾਜਸੀ ਲੋਕੀ ਸਾਡੇ ਪੰਜਾਬੀ ਨੌਜਵਾਨਾ ਦੀ ਹਮੇਸ਼ਾਂ ਗਲਤ ਵਰਤੋਂ ਕਰਦੇ ਰਹੇ ਹਨ, ਅਗਰ ਸਾਡੇ ਨੌਜਵਾਨ ਵਿਹਲੜ ਨਾ ਹੋਣ ਤਾ ਗਲਤ ਲੋਕਾਂ ਹੱਥ ਵੀ ਨਹੀਂ ਆ ਸਕਣਗੇ।
ਇਸ ਲਈ ਅੱਜ ਬਹੁਤ ਹੀ ਵਧੀਆਂ ਮੌਕਾ ਹੈ ਕਿ ਅਸੀਂ ਪੰਜਾਬੀਆਂ ਦੀ ਕਿਸਮਤ ਬਦਲਣ ਦਾ ਫੈਸਲਾ ਕਰੀਏ ਅਤੇ ਪੰਜਾਬ ਅੰਦਰ ਫੂਡ, ਸਬਜ਼ੀਆਂ ਅਤੇ ਦੁੱਧ ਪ੍ਰੋਸੈਸਿੰਗ ਦੇ ਵੱਡੇ ਕਾਰਖਾਨੇ ਲਗਾ ਦਈਏ ਜਿਸ ਨਾਲ ਅਨਾਜ ਵਕਤ ਸਿਰ ਸੰਭਾਲਿਆਂ ਜਾ ਸਕੇ ਅਤੇ ਕੀਮਤਾ ਵੀ ਵਾਜਬ ਕੀਤੀਆਂ ਜਾ ਸਕਣ ਅਤੇ ਅਨਾਜ ਅਤੇ ਸਬਜ਼ੀਆ ਦੀ ਕੁਆਲਟੀ ਵੀ ਸਹੀ ਕੀਤੀ ਜਾ ਸਕੇ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001