ਸਰਕਾਰੀ ਸਕੂਲਾਂ ਦੇ ਅਧਿਆਪਕ ਆਖ਼ਰ ਕਿਉਂ ਨਹੀਂ ਪੜ੍ਹਾਉਂਦੇ ਆਪਣੇ ਬੱਚੇ ਸਰਕਾਰੀ ਸਕੂਲ ’ਚ ?

04/28/2021 2:53:21 PM

ਪਿਛਲੇ ਇੱਕ ਦਹਾਕੇ ਤੋਂ ਦੇਖਿਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਾਖਲਾ ਦਰ ਦਿਨਬਦਿਨ ਘਟਦੀ ਜਾ ਰਹੀ ਹੈ, ਜਦਕਿ ਪਿਛਲੇ ਸਮਿਆਂ ਦੇ ਮੁਕਾਬਲੇ ਸਕੂਲਾਂ ਵਿੱਚ ਸਹੂਲਤਾਂ ਦੀ ਦਰ ਵਧੀ। ਪੁਰਾਣੇ ਸਮੇਂ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਵਰਦੀ, ਬੂਟ ਅਤੇ ਖਾਣਾ ਆਦਿ ਨਹੀਂ ਦਿੱਤਾ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਇਹ ਸਹੂਲਤਾਂ ਸਕੂਲ ਵਿੱਚ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਅਸੀਂ ਰੋਜ਼ਾਨਾਂ ਅਖਬਾਰਾਂ , ਟੀ.ਵੀ ਚੈਨਲਾਂ, ਫੇਸਬੁੱਕ ਅਤੇ ਹੋਰ ਸ਼ੋਸ਼ਲ ਮੀਡੀਆ ਦਾ ਸਾਧਨਾ ਰਾਹੀਂ ਦੇਖਦੇ ਹਾਂ ਕਿ ਅਧਿਆਪਕ ਆਪਣੇ ਸਕੂਲ ਵਿੱਚ ਬੱਚਿਆਂ ਦੀ ਦਾਖਲਾ ਦਰ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਇੱਕ ਦਹਾਕੇ ਤੋਂ ਪਹਿਲਾਂ ਕਿਸੇ ਸਰਕਾਰੀ ਸਕੂਲ ਦਾ ਪ੍ਰਾਸਪੈਕਟ ਨਹੀਂ ਛਪਦਾ ਸੀ ਅਤੇ ਬੱਚਿਆਂ ਦੇ ਨਾਮ ਸਿੱਧੇ ਰਜ਼ਿਸਟਰਾਂ 'ਤੇ ਦਰਜ ਕੀਤੇ ਜਾਂਦੇ ਸਨ ਅਤੇ ਸੱਤ ਸਾਲਾਂ ਤੋਂ ਛੋਟੇ ਬੱਚੇ ਨੂੰ ਸਕੂਲ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਸੀ। ਅੱਜ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਬਿਲਕੁੱਲ ਬਦਲ ਗਿਆ ਹੈ। ਸਕੂਲਾਂ ਦੇ ਪ੍ਰਾਸਪੈਕਟ ਛਪਦੇ ਹਨ, ਉਨ੍ਹਾਂ ਦੀਆਂ ਉਪਲੱਬਧੀਆਂ, ਖਾਸ਼ ਵਿਦਿਆਂਰਥੀਆਂ ਦੇ ਨਾਮ ਦਰਜ ਕੀਤੇ ਜਾਂਦੇ ਹਨ। ਅਧਿਆਪਕ ਪਿੰਡਾਂ ਦੇ ਘਰ ਘਰ ਵਿੱਚ ਜਾ ਕੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਆਪਣੇ ਸਰਕਾਰੀ ਸਕੂਲਾਂ ਦੀ ਵਿਸ਼ੇਸ਼ਤਾਂਵਾਂ ਦੱਸ ਕੇ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਾ ਕੇ, ਅਧਿਆਪਕ ਮਾਪੇ ਮੀਟਿੰਗਾਂ ਕਰਵਾ ਕੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਪਿਛਲੇ ਦਿਨੀਂ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣੇ ਬੱਚੇ ਦਾ ਨਾਮ ਪ੍ਰਾਇਵੇਟ ਸਕੂਲ ਵਿੱਚੋਂ ਕਟਵਾ ਕੇ ਸਰਕਾਰੀ ਸਕੂਲ ਵਿੱਚ ਦਰਜ ਕਰਵਾਇਆ ਇਸ ਗੱਲ ਦੀ ਕਾਫ਼ੀ ਪ੍ਰਸ਼ੰਸਾ ਹੋਈ। ਹਰੇਕ ਅਮੀਰ ਤੋਂ ਲੈਕੇ ਮੱਧਵਰਗੀ ਵਰਗ ਦਾ ਬੰਦਾ ਆਪਣਾ ਬੱਚਾ ਪ੍ਰਾਇਵੇਟ ਸਕੂਲ ਵਿੱਚ ਪੜ੍ਹਾ ਕੇ ਖੁਸ਼ ਹੈ, ਜਿਸ ਕਰਕੇ ਸਰਕਾਰੀ ਸਕੂਲਾਂ ਬੱਚਿਆਂ ਸੰਖਿਆ ਆਏ ਦਿਨ ਘਟਦੀ ਜਾ ਰਹੀ ਹੈ। ਸਿੱਖਿਆ ਅਦਾਰਾ ਅਧਿਆਪਕਾਂ ਉੱਪਰ ਜ਼ੋਰ ਪਾਉਂਦਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਓ। ਅਧਿਆਪਕਾਂ ਭਿੰਨ-ਭਿੰਨ ਸ਼ੋਸ਼ਲ ਸਾਧਨਾਂ ਦੁਆਰਾ ਆਮ ਗ਼ਰੀਬ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਬੱਚੇ ਸਾਡੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਓ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

 ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਉੱਚ ਪਾਏ ਦਾ ਹੈ ਤਾਂ ਸਰਕਾਰੀ ਅਧਿਆਪਕ ਆਪਣੇ ਬੱਚੇ ਮਹਿੰਗੇ ਕਾਨਵੈਂਟ ਸਕੂਲਾਂ ਵਿੱਚ ਕਿਉਂ ਪੜ੍ਹਾਉਂਦੇ ਹਨ? ਆਧਿਆਪਕਾਂ ਕੋਲ ਆਪਣੇ ਬੱਚੇ ਪੜ੍ਹਾਉਣ ਦਾ ਯੋਗ ਤਜ਼ਰਬਾ ਨਹੀਂ ਹੈ? ਕਿ ਸਰਕਾਰੀ ਸਕੂਲਾਂ ਵਿੱਚ ਆਕੇ ਉਨ੍ਹਾਂ ਦਾ ਰੁਤਬਾ ਖਰਾਬ ਹੁੰਦਾ ਹੈ? ਜਾਂ ਇਹ ਸਰਕਾਰੀ ਸਕੂਲ ਅਨਪੜ੍ਹ ਘੋਗੜ ਮਾਪਿਆਂ ਦੇ ਬੱਚਿਆਂ ਲਈ ਹੀ ਹਨ, ਜਿੰਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਸਦਾ ਬੱਚਾ ਅੱਜ ਸਕੂਲ ਵਿੱਚ ਕੀ ਪੜ੍ਹ ਕੇ ਆਇਆ ਹੈ? ਇਹ ਕਿੰਨ੍ਹੇ ਮੈਨੂੰ ਹੈਰਾਨ ਪਰੇਸ਼ਾਨ ਕਰਦੇ ਰਹਿੰਦੇ ਹਨ। 

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਇੱਕ ਅਧਿਆਪਕ ਸਿੱਖਿਆ ਦਾ ਚਾਨਣ ਵੰਡਦਾ ਹੈ ਪਰ ਆਪ ਹਾਲੇ ਹਨ੍ਹੇਰੇ ਵਿੱਚ ਤੁਰਿਆ ਫਿਰਦਾ ਹੈ। ਸੰਸਾਰ ਉੱਪਰ ਇਹੋ ਜਿਹੀਆਂ ਕਈ ਉਦਾਹਰਨਾਂ ਆਮ ਮਿਲਦੀਆਂ ਹਨ ਕਿ ਉਸ ਪ੍ਰਧਾਨ ਮੰਤਰੀ  ਜਾਂ ਓਸ ਰਾਸ਼ਟਰਪਤੀ ਦਾ ਬੱਚਾ ਸਰਕਾਰੀ ਸਕੂਲ ਵਿੱਚ ਜਾਂ ਸਰਕਾਰੀ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ। ਇਨ੍ਹਾਂ ਉਦਾਹਰਨਾਂ ਤੋ ਅੱਜ ਦੇ ਅਧਿਆਪਕ ਅਗਿਆਤ ਨਹੀਂ ਹਨ। ਜੇ ਸਰਕਾਰੀ ਸਕੁਲਾਂ ਵਿੱਚ ਬੱਚਿਆਂ ਦੀ ਘਟ ਰਹੀ ਸੰਖਿਆ ਦਰ ਨੂੰ ਵਧਾਉਣਾ ਹੈ ਤਾਂ ਸਰਕਾਰੀ ਅਧਿਆਪਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣੇ ਚਾਹੀਦੇ ਹਨ, ਕਿਉਂਕਿ ਕਿਸੇ ਕੰਮ ਦੀ ਤਕੀਦ ਕਰਨ ਤੋਂ ਪਹਿਲਾਂ ਉਹ ਕੰਮ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਜੇ ਇਹੀ ਹਾਲਾਤ ਰਹੇ ਤਾਂ ਸਰਕਾਰੀ ਸਕੂਲਾਂ ਨੂੰ ਬੰਦ ਹੋਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਸਤਨਾਮ ਸਮਾਲਸਰੀਆ
ਸੰਪਰਕ: 9914298580


rajwinder kaur

Content Editor

Related News