ਵਿਦਾਵਾਨਾਂ ਦੀ ਲੜੀ ਦਾ ਸੁੱਚਾ ਮੋਤੀ ਗਿਆਨੀ ‘ਮਲਕੀਤ ਸਿੰਘ’ ਪੰਖੇਰੂ ਲੋਹਗੜ੍ਹੀ

08/12/2020 3:55:18 PM

ਜਦੋਂ ਗਿਆਨ ਦੀ ਗੱਲ ਹੁੰਦੀ ਹੈ ਤਾਂ ਗਿਆਨ ਉਹ ਚਾਨਣ ਮੁਨਾਰਾ ਹੈ ਜਾਂ ਉਹ ਦੀਵਾ ਹੈ, ਜਿਸ ਦੇ ਚਾਨਣ ਨਾਲ ਇਨਸਾਨ ਆਪਣੇ ਹਨੇਰੇ ਰਾਹਾਂ ਨੂੰ ਰੁਸ਼ਨਾ ਕੇ ਮੰਜ਼ਿਲ ਵੱਲ ਵਧਦਾ ਹੈ। ਜਿਸ ਇਨਸਾਨ ਦਾ ਮਨੋਰਥ ਇਹ ਹੋਵੇ ਕਿ ਆਪਣੇ ਆਪ ਨੂੰ ਕਿਸੇ ਉੱਚੇ ਮੁਕਾਮ ’ਤੇ ਲੈ ਕੇ ਜਾਣਾ ਹੈ ਤਾਂ ਉਹ ਫੇਰ ਅਣਥੱਕ ਮਿਹਨਤ ਕਰਦਾ ਹੈ। ਦਿਨ-ਰਾਤ ਲਾ ਕੇ ਆਪਣੇ ਸੁਪਨੇ ਪੂਰੇ ਕਰਦਾ ਹੈ ਅਤੇ ਗਿਆਨ ਨਾਲ ਅੱਗੇ ਵਧਦਾ ਹੈ। ਜਿਸ ਵਿਅਕਤੀ ਅੰਦਰ ਗਿਆਨ ਦੀ ਜੋਤ ਜਗਦੀ ਹੈ ਤਾਂ ਉਹ ਆਪਣੇ ਆਲੇ-ਦੁਆਲੇ ਨੂੰ ਵੀ ਰੌਸ਼ਨ ਕਰਦਾ ਹੈ। ਪਰ ਗਿਆਨ ਹੈ? ਕੀ ਇਸ ਨੂੰ ਵੀ ਸਮਝਣਾ ਜ਼ਰੂਰੀ ਹੈ? ਗਿਆਨ ਅਸਲ ‘ਚ ਇੱਕ ਜਗਿਆਸਾ ਹੈ। ਇੱਕ ਚਾਹਤ ਹੈ। ਕਿਸੇ ਚੀਜ਼ ਦੀ ਪੜਤਾਲ ਕਰਨੀ, ਖੋਜ ਕਰਨੀ ,ਕਿਸੇ ਬਾਰੇ ਬਹੁਤ ਹੀ ਸਹਿਜਤਾ ਤੇ ਸੂਖਮਤਾ ਦੇ ਨਾਲ ਜਾਣਨਾ।

ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਗੁਰਬਾਣੀ ਅਨੁਸਾਰ ਗਿਆਨੀ ਪੁਰਸ਼ ਕਿਹੜਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿੱਚ ਬਹੁਤ ਸਾਰੀਆਂ ਉਦਹਾਰਣਾਂ ਰਾਹੀਂ ਸਾਨੂੰ ਸਮਝਾਇਆ ਹੈ ਕਿ ਅਸਲ ਵਿੱਚ ਗਿਆਨਵਾਨ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਪਾਤਸ਼ਾਹ ਆਖਦੇ ਹਨ ਕਿ ਉਹ ਆਪਣੇ ਆਪ ਨੂੰ ਪਛਾਣਦਾ ਹੋਵੇ ,ਆਪਣੇ ਆਪ ਨੂੰ ਸਮਝਦਾ ਹੋਵੇ ,ਗੁਰੂ ਦੀ ਰਹਿਮਤ ਨਾਲ ਚੁਤਰਾਈ ਨੂੰ ਛੱਡ ਕੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰਦਾ ਹੋਵੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਉਸ ਦੀ ਦਰਗਾਹ ਵੀ ਕਬੂਲ ਪੈ ਜਾਂਦੀ ਹੈ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸੇ ਹੀ ਤਰ੍ਹਾਂ ਦੇ ਗਿਆਨਵਾਨ ,ਵਿਦਵਾਨ ਅਤੇ ਉਸਤਾਦਾਂ ਦੀ ਦੁਨੀਆਂ ‘ਚ ਜਾਣੇ ਜਾਂਦੇ ਨਾਵਾਂ ਵਿੱਚੋਂ ਇੱਕ ਨਾਮ ਹੈ ‘ਗਿਆਨੀ ਮਲਕੀਤ ਸਿੰਘ ਪੇਖੰਰੂ ਲੋਹਗੜ੍ਹੀਆ।’ ਆਉ ਜਾਣਦੇ ਹਾਂ ਇਨ੍ਹਾਂ ਦੀ ਸਖਸ਼ੀਅਤ ਬਾਰੇ ਸਰਲ ਅਤੇ ਸਾਦਗੀ ਦਾ ਜੀਵਨ ਬਤੀਤ ਕਰਨ ਵਾਲੇ ਗਿਆਨੀ ਮਲਕੀਤ ਸਿੰਘ ਪੰਖੇਰੂ ਜੀ ਦਾ ਜਨਮ ਜ਼ਿਲ੍ਹਾਂ (ਮੋਗਾ) ਵਿੱਚ ਪੈਂਦੇ ਪਿੰਡ ਲੋਹਗੜ੍ਹ ਵਿਖੇ 2 ਦਸੰਬਰ 1947 ਨੂੰ , ਪਿਤਾ ਸ. ਅਨੋਖ ਸਿੰਘ ਦੇ ਗ੍ਰਹਿ ,ਮਾਤਾ ਨਿਹਾਲ ਕੌਰ ਦੀ ਕੁੱਖੋਂ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ। ਪਰਿਵਾਰ ਦਾ ਕੰਮਕਾਜ ਪਿਛੋਕੜ ਤੋਂ ਹੀ ਪਿਤਾ ਪੁਰਖੀ ਪੇਸ਼ਾ ਤਰਖਾਣਾਂ ਕੰਮ ਸੀ। ਬਚਪਨ ਤੋਂ ਜਵਾਨੀ ਵਿੱਚ ਆਉਦਿਆਂ ਆਉਦਿਆਂ ਇਨ੍ਹਾਂ ’ਤੇ ਪਰਿਵਾਰ ਤੋਂ ਹੀ ਕੁਝ ਧਾਰਮਿਕ ਖਿਆਲਾਂ ਦੀ ਰੰਗਤ ਚੜੀ।

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਇਨ੍ਹਾਂ ਦੀ ਜੇਕਰ ਪੜਾਈ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ 1962 ਵਿੱਚ ਮਿਡਲ ਪਾਸ ਕੀਤੀ ਅਤੇ ਵਿਦਵਾਨ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ (ਫੌਜ ਵਿੱਚ ਨੌਕਰੀ ਦੌਰਾਨ) ਕੀਤੀ। ਇਹ ਮਿਡਲ ਪਾਸ ਕਰਨ ਬਆਦ ਨਾਲ ਹੀ 14 ਫਰਵਰੀ 1963 ਨੂੰ ਫੌਜ ਵਿੱਚ ਭਰਤੀ ਹੋ ਗਏ। ਗਿਆਨੀ ਮਲਕੀਤ ਸਿੰਘ ਪੰਖੇਰੂ ਜੀ ਦੀ ਸ਼ਾਦੀ 8 ਮਾਰਚ 1965 ਨੂੰ ਦਾਰਾਪੁਰ ਨਿਵਾਸੀ ਸ. ਸਰਦਾਰਾ ਸਿੰਘ ਦੀ ਸਪੁੱਤਰੀ ਬੀਬੀ ਬਲਵੀਰ ਕੌਰ ਨਾਲ ਹੋਈ ਅਤੇ ਇਨ੍ਹਾਂ ਦੇ ਘਰ ਤਿੰਨ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ। ਜਦੋਂ ਇਨ੍ਹਾਂ ਦੇ ਫੌਜੀ ਜੀਵਨ ਵੱਲ ਝਾਤ ਮਾਰੀਏ ਤਾਂ ਇਹ ਪਾਕਿਸਤਾਨ ਦੀਆਂ 1965-1971 ਦੀਆਂ ਜੰਗਾਂ ਵਿੱਚ ਮੂਹਰਲੀਆਂ ਸਫਾ ਵਿੱਚ ਲੜੇ ਅਤੇ ਫੌਜ ਦੀ ਨੌਕਰੀ ਤੋਂ 1 ਮਾਰਚ 1978 ਨੂੰ ਰਿਟਾਇਰ ਹੋ ਕੇ ਪੈਨਸ਼ਨ ਆ ਗਏ।

ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਆਉ ਹੁਣ ਆਪਾਂ ਇਨ੍ਹਾਂ ਦੇ ਧਾਰਮਿਕ ਖੇਤਰ ਦੀ ਗੱਲ ਕਰੀਏ ਕੇ ਇਨ੍ਹਾਂ ਦਾ ਕਿਸ ਤਰ੍ਹਾਂ ਢਾਡੀ ਕਲਾ ਵਾਲੇ ਪਾਸੇ ਆਗਾਜ਼ ਹੋਇਆ। ਜਿਸ ਤਰ੍ਹਾਂ ਹਰ ਇਨਸਾਨ ਅੰਦਰ ਆਪਣੇ ਕੰਮਕਾਜ ਤੋਂ ਬਿਨਾਂ ਕੋਈ ਵਿਲੱਖਣ ਸ਼ੌਕ ਜਾਂ ਕਲਾ ਜ਼ਰੂਰ ਹੁੰਦੀ ਹੈ। ਗਿਆਨੀ ਮਲਕੀਤ ਸਿੰਘ ਜੀ ਅੰਦਰ ਵੀ ਕੁਝ ਇਸ ਤਰ੍ਹਾਂ ਦਾ ਸਾਹਿਤਕ ਕਵਿਤਾਵਾਂ ਗੀਤ ਲਿਖਣ ਦਾ ਸ਼ੌਕ ਅਤੇ ਕਲਾ ਸੀ। ਜੋ ਉਨ੍ਹਾਂ ਨੂੰ ਲਿਖਣ ਦਾ ਸ਼ੌਕ 1967 ਵਿੱਚ ਪਿਆ। ਜਦੋਂ ਫੌਜ ਦੀ ਨੌਕਰੀ ਕਰਦੇ ਸਨ ਤਾਂ ਆਪਣੀ ਕਲਮ ਨਾਲ ਸਾਹਿਤਕ ਕਵਿਤਾਵਾਂ ਨੂੰ ਛੰਦਾ-ਬੰਦੀ ਨਾਲ ਤੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਕੇ ਲਿਖਦੇ ਸਨ। ਇਨ੍ਹਾਂ ਦੀ ਇਹ ਲਿਖਣ ਸ਼ੈਲੀ ਦੇਖ ਕੇ ਗਿਆਨੀ ਜਸਵੰਤ ਸਿੰਘ ਜੀ ਖੱਬਲ (ਸੂਬੇਦਾਰ) ਜੰਮੂ ਵਾਲਿਆਂ ਨੇ ਧਾਰਮਿਕ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਮਲਕੀਤ ਸਿੰਘ ਪੰਖੇਰੂ ਜੀ ਨੇ ਫੌਜ ਵਿੱਚ ਰਹਿੰਦੇ ਹੀ ਗੁਰਬਾਣੀ ਕੀਰਤਨ, ਗੁਰਬਾਣੀ ਸੰਥਿਆਂ ਦੀ ਤਾਲੀਮ ਹਾਸਿਲ ਕੀਤੀ। ਜੇਕਰ ਇਨ੍ਹਾਂ ਦੇ ਸੰਗੀਤਕ ਪੱਖ ਦੀ ਗੱਲ ਕਰੀਏ ਤਾਂ ਇਨ੍ਹਾਂ ਕੋਲ ਕਵਿਤਾ ਦੇ ਤੋਲ-ਮਾਪ ,ਸੁਰਤਾਲ ,ਲਹਿਜ਼ਾ, ਛੰਦਾਂ-ਬੰਦੀ ਅਤੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਣ ਦਾ ਬਾ-ਕਮਾਲ ਹੁਨਰ ਹੈ।

ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਕੁਝ ਸਮੇਂ ਬਆਦ ਇਨ੍ਹਾਂ ਨੇ ਢਾਡੀ ਕਲਾ ਨੂੰ ਚੁਣਿਆ ਢਾਡੀ ਕਲਾ ਦੀਆਂ ਬਾਰੀਕੀਆਂ - ਢਾਡੀ ਕਲਾ ਦੇ ਗੁੱਝੇ ਭੇਦਾਂ ਬਾਰੇ ਜਾਣਨ ਲਈ ਪੰਥ ਪ੍ਰਸਿੱਧ ਢਾਡੀ ਗਿਆਨੀ ਪਾਲ ਸਿੰਘ ਪੰਛੀ ਜੀ ਨੂੰ ਉਸਤਾਦ ਧਾਰਨ ਕੀਤਾ ਅਤੇ ਉਨ੍ਹਾਂ ਤੋਂ ਢਾਡੀ ਕਲਾ ਦਾ ਗਿਆਨ ਹਾਸਿਲ ਕੀਤਾ ਅਤੇ 1990 ਨੂੰ ਪਹਿਲਾਂ ਕਲਾਕਾਰ ਸਾਥੀਆਂ ਨਾਲ ਤੂੰਬੀ ,ਬੈਂਜੋ, ਹਰਮੋਨੀਅਮ ਨਾਲ ਗਾਇਆ। ਫੇਰ ਹੌਲੀ-ਹੌਲੀ ਇਹਨਾਂ ਨੇ ਢਾਡੀ ਜੱਥਾ ਤਿਆਰ ਕੀਤਾ ਅਤੇ ਇਨ੍ਹਾਂ ਦੇ ਢਾਡੀ ਜੱਥੇ ਵਿੱਚ ਸਮੇਂ ਸਮੇਂ ਸਿਰ ਸੇਵਾ ਨਿਭਾਉਣ ਵਾਲੇ ਸਾਥੀ ਜਿੰਨ੍ਹਾਂ ਵਿੱਚ ,ਸਵ:ਜਗਦੀਸ਼ ਸਿੰਘ ਪ੍ਰਦੇਸਾ, ਸਵ:ਸ਼ਿੰਗਾਰਾ ਸਿੰਘ ਸ਼ੌਕੀ ਧਰਮਕੋਟ ਵਾਲੇ, ਸਵ:ਜਗਦੀਸ਼ ਸਿੰਘ ਬਿਲਾਸਪੁਰੀ ,ਦਰਬਾਰਾ ਸਿੰਘ ਸਹੌਲੀ ,ਬਲਵੇਦ ਸਿੰਘ ਸਿੱਧੂ ਭਦੌੜ, ਭੁਪਿੰਦਰ ਸਿੰਘ ਕੌਣੀ, ਕੁਲਵਿੰਦਰ ਸਿੰਘ ਜਲਾਲਾਬਾਦੀ, ਕੁਲਵਿੰਦਰ ਸਿੰਘ ਦਾਨੂੰਵਾਲਾ, ਸ਼ੀਤਲ ਮਿਸ਼ਰਾ ਗੁਰਮਾਂ ਵਾਲੇ, ਗੁਰਚਰਨ ਸਿੰਘ ਪੋਹਲੀ, ਜਸਵੀਰ ਸਿੰਘ ਲੰਢੇਕੇ, ਜਗਸੀਰ ਸਿੰਘ ਸੀਰਾ, ਜਸਵਿੰਦਰ ਸਿੰਘ ਲਾਡੀ ਸਰਾਂਵਾਂ ,ਹਰਭਜਨ ਸਿੰਘ ਹੀਰਾ, ਜਸਕਰਨ ਸਿੰਘ ਰਾਮੇਆਣਾ, ਸੁਖਵਿੰਦਰ ਸਿੰਘ ਗੁਗਨੀ, ਗਗਨਦੀਪ ਸਿੰਘ ਕੜਿਆਲ, ਮਲਕੀਤ ਸਿੰਘ ,ਸੁਰਜੀਤ ਸਿੰਘ ਕਾਲੇ ਕੇ ਹੋਰਾਂ ਸਾਥੀਆਂ ਕੰਮ ਕੀਤਾ। 

ਇਨ੍ਹਾਂ ਦਾ ਲੈਕਚਰ ਦਾ ਲਹਿਜ਼ਾ ਬੜਾ ਹੀ ਕਮਾਲ ਦਾ ਹੈ। ਇਨ੍ਹਾਂ ਦੀ ਵਿਦਵਾਨਗੀ ਦੀ ਝਲਕ ਇਨ੍ਹਾਂ ਦੇ ਮੂੰਹੋਂ ਬੋਲੇ ਸ਼ਬਦਾਂ ‘ਚੋਂ ਹੀ ਪੈਦੀਂ ਹੈ। ਸਟੇਜਾਂ ਉੱਪਰ ਲੈਕਚਰ ਕਰਨ ਦਾ ਢੰਗ ਬਹੁਤ ਹੀ ਖੂਬਸੂਰਤ ਹੈ। ਸਾਹਮਣੇ ਬੈਠੇ ਸਰੋਤਿਆਂ ਨੂੰ ਆਪਣੇ ਸ਼ਬਦਾਂ ਨਾਲ ਆਪਣੀਆਂ ਕਵਿਤਾਵਾਂ ਨਾਲ ਕੀਲਣ ਦਾ ਢੰਗ ਇਨ੍ਹਾਂ ਕੋਲ ਗੁਰੂ ਕਿਰਪਾ ਸਦਕਾ ਬਹੁਤ ਹੈ। ਸਮੇਂ ਦੀ ਕਦਰ ਨੂੰ ਦੇਖ ਕੇ ਆਪਣੇ ਮਜ਼ਮੂਨ ਨੂੰ ਪੇਸ਼ ਕਰਨਾ ਤੇ ਗੁਰੂ ਕੀਆਂ ਸੰਗਤਾਂ ਤੋਂ ਪਿਆਰ ਲੈਣਾ। ਇਤਿਹਾਸ ਦੀ ਪਕੜ ਇਨ੍ਹਾਂ ਨੂੰ ਬਹੁਤ ਹੈ ਅਤੇ ਹਰ ਗੱਲ ਨੂੰ ਆਪਣੀ ਤੀਖਣ ਬੁੱਧੀ ਨਾਲ ਤੇ ਬੜੀ ਬਾਰੀਕੀ ਨਾਲ ਵਾਚਣਾ ਇਨ੍ਹਾਂ ਕੋਲ ਬੜਾ ਵਧੀਆ ਅਤੇ ਅਨੋਖਾ ਢੰਗ ਹੈ। ਇਨ੍ਹਾਂ ਆਪਣੀ ਇਸ ਪ੍ਰਤਿਭਾ ਨਾਲ ਬਹੁਤ ਸਾਰੇ ਥਾਵਾਂ ਤੋਂ ਪਿਆਰ ਲਿਆ ਤੇ ਬੇਅੰਤ ਮਾਣ ਸਨਮਾਨ ਲਏ।

ਇਨ੍ਹਾਂ ਆਪਣੀ ਕਲਮ ਨਾਲ 70 ਕੁ ਪ੍ਰਸੰਗ ਲਿਖੇ ਅਤੇ ਹੋਰ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਇਨ੍ਹਾਂ ਨੇ ਆਪਣੇ ਇਨ੍ਹਾਂ ਪ੍ਰਸੰਗਾਂ ਵਿਚੋਂ ਦੋ ਪ੍ਰਸੰਗਾਂ ਦੀਆਂ ਕੈਸਿਟਾਂ ਵੀ ਸੰਗਤਾਂ ਦੀ ਝੋਲੀ ਪਾਈਆਂ ਜਿਨ੍ਹਾਂ ਵਿਚ (ਚਮਕ ਚਮਕੌਰ ਦੀ ਅਣਖੀ ਸੂਰਮੇ) ਤੇ ਇਹ ਕੈਸਿਟਾਂ ਚੜਿੱਕ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨਾਲ ਬੀਬੀ ਰਾਜਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਸਾਰੰਗੀਵਾਦਕ ਸਰਬਜੀਤ ਸਿੰਘ ਸਾਗਰ ਨਾਲ ਕੀਤੀਆਂ।

ਜੇਕਰ ਇਨ੍ਹਾਂ ਦੇ ਹੋਰ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ 15 ਸਤੰਬਰ 1995 ਨੂੰ ਮੱਸਿਆ ਵਾਲੇ ਦਿਨ ਪਿੰਡ ਧਾਲੀਆਂ ਗੁਰਦੁਆਰਾ ਕੈਬਾਂ ਸਾਹਿਬ ਵਿਖੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਅਤੇ ਹੋਰ ਕਈ ਵੱਡੇ ਮਾਣ-ਸਨਮਾਨ ਸੰਗਤਾਂ ਵੱਲੋਂ ਇਨ੍ਹਾਂ ਦੀ ਝੋਲੀ ਪਾਏ। ਗਿਆਨੀ ਮਲਕੀਤ ਸਿੰਘ ਪੰਖੇਰੂ ਜੀ ਨੇ ਆਪਣੇ ਢਾਢੀ ਜੱਥੇ ਨਾਲ ਹਿੰਦੋਸਤਾਨ ਦੇ ਕਈ ਪ੍ਰਾਂਤਾਂ ਵਿੱਚ ਪ੍ਰੋਗਰਾਮ ਕੀਤੇ। ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ , ਜਿਵੇਂ ਹਾਂਗਕਾਂਗ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ, ਅੰਡੇਮਾਨ, ਕੈਂਥਲ ਬੇ ਵੀ ਆਪਣੇ ਢਾਡੀ ਜਥੇ ਨਾਲ ਸੇਵਾਵਾਂ ਨਿਭਾਈਆਂ।

ਗਿਆਨੀ ਮਲਕੀਤ ਸਿੰਘ ਪੰਖੇਰੂ ਜੀ ਦੇ ਢਾਡੀ ਜੱਥੇ ਵਿੱਚ ਅੱਜਕਲ੍ਹ ਢਾਡੀ ਕੁਲਵਿੰਦਰ ਸਿੰਘ ਰਣੀਆਂ, ਢਾਡੀ ਦਿਲਬਾਗ ਸਿੰਘ ਕਾਉਣੀ, ਸਾਰੰਗੀ ਵਾਦਕ ਲਖਵਿੰਦਰ ਸਿੰਘ ਲੱਖਾ ਸਾਥ ਨਿਭਾ ਰਹੇ ਹਨ ਅਤੇ ਨਾਲ ਹੀ ਮਲਕੀਤ ਸਿੰਘ ਪੰਖੇਰੂ ਜੀ ਦਾ ਇਹ ਵੀ ਦੱਸਣਾ ਹੈ ਕਿ ਮੇਰੇ ਤੋਂ ਬਾਅਦ ਮੇਰੇ ਜੱਥੇ ਦੀ ਵਾਂਗਡੋਰ ਢਾਡੀ ਮਹਿੰਦਰ ਸਿੰਘ ਮੇਹਨਤੀ ਸੰਭਾਲਣਗੇ ।
ਆਖਿਰ ਵਿੱਚ ਇਨ੍ਹਾਂ ਦਾ ਸਰੋਤਿਆਂ ਨੂੰ ਸੰਦੇਸ਼ ਹੈ ਉਹ ਖੋਜ ਭਰਭੂਰ ਸੁਣਨ ਅਤੇ ਵਿਦਵਾਨਾਂ ਦੀ ਅਲੋਚਨਾਂ ਦੀ ਪਾਰਖੂ ਨਜ਼ਰਾਂ ਤੋਂ ਪਰਖ਼ ਪ੍ਰਵਾਨ ਕਰਵਾ ਕੇ ਪੇਸ਼ਕਾਰੀ ਕੀਤੀ ਜਾਵੇ।

ਲੇਖਕ 
ਰਮੇਸ਼ਵਰ ਸਿੰਘ ਪਟਿਆਲਾ
ਮੋ.99148-80392


rajwinder kaur

Content Editor

Related News