ਲੇਖ: ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਕਤਲ; ਜ਼ਿਮੇਵਾਰ ਕੌਣ ਸਰਕਾਰ, ਪੁਲਸ ਜਾਂ ਅਸੀਂ ਖ਼ੁਦ!
Thursday, Oct 22, 2020 - 06:08 PM (IST)
ਦਲੀਪ ਸਿੰਘ ਵਾਸਨ, ਐਡਵੋਕੇਟ
ਮਨੁੱਖੀ ਇਤਿਹਾਸ ਦਾ ਕੋਈ ਵੀ ਪੰਨਾ ਅਜਿਹਾ ਨਹੀਂ ਲਿਖਿਆ ਮਿਲਦਾ, ਜਿਸ ਵਿੱਚ ਮਰਦ ਅਤੇ ਜਨਾਨੀ ਇਕ ਦੂਜੇ ਦੀ ਵਰਤੋਂ ਨਾ ਕਰਦੇ ਰਹੇ ਹੋਣ। ਮਰਦ ਸ਼ੁਰੂ ਤੋਂ ਹੀ ਤਾਕਤਵਰ ਰਿਹਾ ਹੈ ਅਤੇ ਇਸ ਲਈ ਇਹ ਸਾਫ਼ ਹੈ ਕਿ ਮਰਦ ਜਨਾਨੀਆਂ ਨਾਲ ਜ਼ਿਆਦਤੀ ਕਰਦਾ ਆਇਆ ਹੈ। ਸਾਡਾ ਮਿਥਿਹਾਸ ਵੀ ਫਰੋਲਿਆ ਜਾ ਸਕਦਾ ਹੈ ਅਤੇ ਮਿਥਿਹਾਸ ਦੇ ਵਕਤਾਂ ਦੀਆਂ ਕਥਾ ਕਹਾਣੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਸਾਡੇ ਮੁਲਕ ਵਿੱਚ ਅਜਿਹਾ ਕੋਈ ਸਮਾਂ ਨਹੀਂ ਰਿਹਾ ਜਦੋਂ ਜਨਾਨੀਆਂ ਨਾਲ ਜ਼ਿਆਦਤੀਆਂ ਨਾ ਕੀਤੀਆਂ ਹੋਣ। ਸਿਆਣਿਆਂ ਨੇ ਰੱਬ ਦੀ ਕਾਢ ਵੀ ਕੱਢ ਮਾਰੀ ਸੀ ਅਤੇ ਇਹ ਆਖ ਦਿੱਤਾ ਸੀ ਕਿ ਰੱਬ ਹਰ ਥਾਂ ਹਾਜ਼ਰ ਹੈ ਅਤੇ ਸਾਡੀਆਂ ਕਰਤੂਤਾਂ ਦੇਖੀ ਜਾ ਰਿਹੈ। ਇਹ ਵੀ ਆਖ ਦਿੱਤਾ ਕਿ ਜਦੋਂ ਆਦਮੀ ਮਰੇਗਾ ਤਾਂ ਧਰਮ ਰਾਜ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇਗਾ। ਉਥੇ ਇਸਦੇ ਕੀਤੇ ਪਾਪਾਂ ਦੀ ਗਣਨਾ ਕੀਤੀ ਜਾਵੇਗੀ ਅਤੇ ਉਸ ਦੀ ਸਜ਼ਾ ਤੈਅ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਡ੍ਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਹੈ ‘ਜਾਨਲੇਵਾ’, ਬੀਤੇ ਵਰੇ ਮੌਤਾਂ 'ਚ ਹੋਇਆ 33 ਫ਼ੀਸਦੀ ਵਾਧਾ (ਵੀਡੀਓ)
ਸਵਰਗ-ਨਰਕ ਦੀਆਂ ਬਾਤਾਂ
ਸਿਆਣਿਆ ਨੇ ਨਰਕਾਂ ਅਤੇ ਸਵਰਗਾ ਦੀਆਂ ਗੱਲਾਂ ਵੀ ਕੀਤੀਆਂ ਹਨ। ਸਾਫ਼ ਸ਼ਬਦਾਂ ਵਿੱਚ ਆਖਿਆ ਸੀ ਕਿ ਜਿਹੜਾ ਆਦਮੀ ਪਾਪ ਕਰਦਾ ਹੈ, ਉਹ ਨਰਕਾਂ ਵਿੱਚ ਜਾਂਦਾ ਹੈ ਅਤੇ ਜਿਹੜਾ ਆਦਮੀ ਪੁੰਨ ਕਰਦਾ ਹੈ, ਉਸਨੂੰ ਸਵਰਗ ਮਿਲਦਾ ਹੈ। ਗੱਲ ਇਥੇ ਹੀ ਨਹੀਂ ਮੁੱਕੀ ਸਗੋਂ ਬਾਅਦ ਵਿੱਚ ਇਹ ਵੀ ਆਖ ਦਿੱਤਾ ਗਿਆ ਸੀ ਕਿ ਅਸੀਂ ਜਿਹੜੇ ਦੁਨੀਆਂ ਵਿੱਚ ਦੁਖ ਭੁਗਤ ਰਹੇ ਹਾਂ ਇਹ ਵੀ ਸਾਡੇ ਪਿਛਲੇ ਜਨਮਾਂ ਦਾ ਫਲ ਹੈ ਅਤੇ ਇਹ ਜਿਹੜੇ ਲੋਕੀਂ ਸੁਖ ਮਾਣ ਰਹੇ ਹਨ ਇਹ ਉਹ ਲੋਕੀਂ ਹਨ, ਜਿਹੜੇ ਪਿਛਲੇ ਜਨਮਾਂ ਵਿੱਚ ਪੁੰਨ ਕਰਦੇ ਰਹੇ ਹਨ। ਪਰ ਕੁੱਲ ਮਿਲਾਕੇ ਲੋਕਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਵਕਤ ਦੀਆਂ ਸਰਕਾਰਾਂ ਨੇ ਪਾਪਾਂ ਦੀ ਸੂਚੀ ਅਪ੍ਰਾਧਾਂ ਅਤੇ ਦੁਰਾਚਾਰਾਂ ਦੀਆਂ ਸੂਚੀਆਂ ਵਿਚ ਬਦਲ ਦਿੱਤੀ ਸੀ ਅਤੇ ਰੱਬ ਦੀ ਸਜ਼ਾ ਦੀ ਉਡੀਕ ਕਰਨ ਦੀ ਬਜਾਏ ਮੁਲਕ ਵਿੱਚ ਹੀ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਕੇ ਦੇਖ ਲਿਆ। ਪਰ ਅੱਜ ਤੱਕ ਬਲਾਤਕਾਰ ਅਤੇ ਕਤਲਾਂ ਦਾ ਸਿਲਸਿਲਾ ਬੰਦ ਨਹੀਂ ਕੀਤਾ ਜਾ ਸਕਿਆ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਇੱਕ ਰਾਜਾ ਕਈ ਰਾਣੀਆਂ ਦੀ ਕਹਾਣੀ
ਸਾਡੇ ਮਿਥਿਹਾਸ ਵਿੱਚ ਮਾਂ ਦਾ ਨਾਮ ਹੀ ਬੋਲਦਾ ਆ ਰਿਹੈ ਅਤੇ ਪਿਤਾ ਦਾ ਨਾਮ ਆ ਹੀ ਨਹੀਂ ਰਿਹਾ। ਇਸਦਾ ਮਤਲਬ ਇਹ ਹੈ ਕਿ ਸਾਡੇ ਮਿਥਿਹਾਸ ਦੇ ਵਕਤਾਂ ਵਿੱਚ ਜਨਾਨੀਆਂ ਦੀ ਦੁਰਵਰਤੋਂ ਆਮ ਸੀ ਅਤੇ ਇਕ ਹੀ ਜਨਾਨੀ ਕੋਲ ਕਈ ਮਰਦਾਂ ਦੇ ਬਚੇ ਸਨ। ਬੱਚਿਆਂ ਦੇ ਨਾਮ ਨਾਲ ਮਾਂ ਦਾ ਨਾਮ ਲਿਆ ਜਾਂਦਾ ਤੇ ਪਿਤਾ ਦਾ ਨਾਮ ਬਸ ਮਾਂ ਨੂੰ ਹੀ ਪਤਾ ਹੁੰਦਾ। ਜਦੋਂ ਵਿਆਹ ਦਾ ਸਿਲਸਿਲਾ ਚਲਿਆ ਤਾਂ ਰਾਜੇ-ਮਹਾਰਾਜੇ ਕਈ ਜਨਾਨੀਆਂ ਨਾਲ ਵਿਆਹ ਕਰਵਾ ਲੈਂਦੇ ਸਨ ਅਤੇ ਇਹ ਵੀ ਇਕ ਵਡਿਆਈ ਗਿਣੀ ਜਾਂਦੀ ਸੀ।ਕਈ ਜਨਾਨੀਆਂ ਅਤੇ ਇਕ ਮਰਦ, ਇਹ ਕਿਹੜਾ ਵਿਆਹ ਸੀ? ਅਸੀਂ ਕਿਵੇਂ ਆਖ ਸਕਦੇ ਹਾਂ ਕਿ ਐਨੀਆਂ ਜਨਾਨੀਆਂ ਇਕ ਮਰਦ ਦੀਆਂ ਘਰ ਵਾਲੀਆਂ ਗਿਣੀਆਂ ਜਾ ਸਕਦੀਆਂ ਹਨ। ਜਨਾਨੀਆਂ ਬਸ ਗੁਲਾਮ ਸਨ। ਮਾਂ-ਬਾਪ ਨੇ ਵੀ ਇੰਨ੍ਹਾਂ ਨਾਲ ਜ਼ੁਲਮ ਕੀਤਾ ਸੀ ਅਤੇ ਇਕ ਕਿਸਮ ਦੀਆਂ ਇਹ ਧੀਆਂ ਵੇਚੀਆਂ ਗਈਆਂ ਸਨ। ਜੇਕਰ ਮਾਪੇ ਆਪਣੀ ਸੋਹਣੀ ਕੁੜੀ ਰਾਜਿਆਂ ਘਰ ਭੇਜਦੇ ਸਨ ਤਾਂ ਇਸਦਾ ਸਾਫ ਮਤਲਬ ਇਹ ਹੈ ਕਿ ਇਹ ਕੋਈ ਜ਼ਮੀਨ ਜਾਇਦਾਦ ਰਾਜਿਆ ਪਾਸੋਂ ਲੈਂਦੇ ਸਨ, ਜੋ ਇਕ ਕਿਸਮ ਦਾ ਬਲਾਤਕਾਰ ਹੀ ਸੀ। ਇਹ ਸਿਲਸਿਲਾ ਸਦੀਆਂ ਤੱਕ ਚਲਦਾ ਰਿਹੈ।
ਪੜ੍ਹੋ ਇਹ ਵੀ ਖਬਰ - ਪਾਕਿਸਤਾਨੀ ਫੌਜ ਤੇ ਕਰਾਚੀ ਪੁਲਸ ਵਿਚਾਲੇ ਹੋਈ ਝੜਪ, 10 ਪੁਲਸ ਮੁਲਾਜ਼ਮਾਂ ਦੀ ਮੌਤ
ਜਿਸਮ ਫਰੋਸ਼ੀ ਦੇ ਢੰਗ
ਅਸਾਂ ਇਹ ਵੀ ਦੇਖਿਆ ਕਿ ਸਾਡੇ ਮੁਲਕ ਵਿੱਚ ਕੋਠਿਆਂ ਦਾ ਰਿਵਾਜ ਵੀ ਪਿਆ ਸੀ, ਜੋ ਹੁਣ ਵੀ ਹੈ। ਕੋਠਿਆਂ ਵਾਲੀਆਂ ਜਿੰਨ੍ਹਾਂ ਨੂੰ ਅੱਜ ਅਸੀਂ ਵੇਸ਼ਵਾਵਾਂ ਆਖ ਰਹੇ ਹਾਂ, ਇਹ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੀਆਂ ਹਨ। ਅੱਜ ਦੇ ਯੁੱਗ ਵਿਚ ਕਾਲ ਗਰਲਜ਼ ਅਤੇ ਜਿਸਮ ਫਰੋਸਜ਼ੀ ਤੱਕ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਦੇ ਬਾਰੇ ਸਾਡੀ ਸਰਕਾਰ, ਸਾਡੇ ਸਮਾਜ ਅਤੇ ਸਾਡੇ ਮੁਲਕ ਦੀਆਂ ਰਾਜਸੀ ਪਾਰਟੀਆਂ ਅਤੇ ਰਾਜਸੀ ਲੋਕਾਂ ਨੂੰ ਵੀ ਪਤਾ ਹੈ। ਸਾਡੇ ਮੁਲਕ ਦੇ ਕਈ ਸੰਤ ਜਿਹੜੇ ਧਰਮਾਂ ਦਾ ਪ੍ਰਚਾਰ ਕਰਕੇ ਰੋਟੀਆਂ ਕਮਾ ਰਹੇ ਹਨ, ਉਹ ਵੀ ਫੜ੍ਹੇ ਜਾ ਚੁੱਕੇ ਹਨ ਅਤੇ ਹੁਣ ਜੇਲ੍ਹਾਂ ਵਿੱਚ ਹਨ।
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਸਰਕਾਰਾਂ ਦੋਸ਼ੀ ਜਾਂ ਅਸੀਂ ਖ਼ੁਦ?
ਸਾਡੇ ਸਮਾਜ ਦੀ ਸਮਝ ਵਿੱਚ ਇਹ ਆ ਗਿਆ ਸੀ ਕਿ ਇਹ ਸਾਰੇ ਸੰਸਥਾਨ ਮਾੜੇ ਹਨ ਅਤੇ ਇਨ੍ਹਾਂ ਨੂੰ ਬੰਦ ਕਰਨਾ ਚਾਹੀਦੈ। ਸਾਡੀਆਂ ਧਾਰਮਿਕ ਹਸਤੀਆਂ ਨੇ ਵੀ ਇਹ ਆਖ ਦਿੱਤਾ ਸੀ ਕਿ ਹਰੇਕ ਜਨਾਨੀ, ਜਿਹੜੀ ਸਾਡੀ ਆਪਣੀ ਵਹੁਟੀ ਨਹੀਂ ਹੈ, ਉਹ ਮਾਂ, ਭੈਣ ਜਾਂ ਧੀ ਸਮਝੀ ਜਾਵੇ। ਧਰਮਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਰੱਬ ਸਾਡੀਆਂ ਸਾਰੀਆਂ ਹਰਕਤਾਂ ਦੇਖ ਰਿਹਾ ਹੈ ਅਤੇ ਸਜ਼ਾ ਵੀ ਦਿੰਦਾ ਹੈ। ਅੱਜ ਕਲ ਹਰੇਕ ਕੁੜੀ ਖਤਰੇ ਵਿੱਚ ਹੈ। ਅੱਜ ਕੁੜੀਆਂ ਸਕੂਲ, ਕਾਲਜ, ਸਿਖਲਾਈ ਕੇਂਦਰਾਂ ਵਿੱਚ ਜਾ ਰਹੀਆਂ ਹਨ। ਕਈ ਨੌਕਰੀਆਂ ਕਰ ਰਹੀਆਂ ਹਨ। ਜੇਕਰ ਕੋਈ ਮੁੰਡਾ ਕਿਸੇ ਕੁੜੀ ਨੂੰ ਇਕੱਲਾ ਮਿਲਦਾ ਹੈ ਜਾਂ ਕੁਝ ਹੋਰ ਤਾਂ ਖਤਰੇ ਦੀ ਪਹਿਲੀ ਘੰਟੀ ਵੱਜ ਜਾਂਦੀ ਹੈ। ਇਸ ਤਰ੍ਹਾਂ ਗੈਂਗ ਰੇਪ ਵਾਲਾ ਸਿਲਸਿਲਾ ਜ਼ੋਰ ਫੜ ਰਿਹਾ ਹੈ। ਅਪਰਾਧ ਕਰਨ ਵਾਲੇ ਜਾਣਦੇ ਹਨ ਕਿ ਜੇਕਰ ਉਹ ਫੜੇ ਗਏ ਤਾਂ ਸਜ਼ਾ ਮਿਲੇਗੀ, ਇਸੇ ਲਈ ਉਹ ਕੁੜੀ ਦਾ ਕਤਲ ਕਰ ਦਿੰਦੇ ਹਨ। ਸਾਰਾ ਦੋਸ਼ ਸਰਕਾਰਾਂ ਅਤੇ ਪੁਲਸ ’ਤੇ ਲਾਇਆ ਜਾ ਰਿਹਾ ਹੈ, ਜਿਸ ਕਰਕੇ ਇਹ ਮਸਲਾ ਵਿਚਾਰਨ ਵਾਲਾ ਹੈ। ਪੁਲਸ ਹਰ ਗੁਪਤ ਥਾਂ ਤੱਕ ਪਹੁੰਚ ਨਹੀਂ ਸਕਦੀ, ਹਰ ਥਾਂ ਰੱਬ ਵਾਂਗ ਹਾਜ਼ਰ ਨਹੀਂ ਰਹਿ ਸਕਦੀ। ਇਸ ਲਈ ਜੇਕਰ ਕੋਈ ਸਰਕਾਰ ਅਤੇ ਪੁਲਸ ਨੂੰ ਇਸ ਲਈ ਜ਼ਿੰਮੇਵਾਰ ਸਮਝਦਾ ਹੈ ਤਾਂ ਗਲਤ ਹੈ। ਦੋਸ਼ੀ ਨੂੰ ਰਬ ਦੇ ਘਰ ਵਿੱਚ ਹੀ ਸਜ਼ਾ ਮਿਲਦੀ ਹੈ।
ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA
ਇਸੇ ਲਈ ਅੱਜ ਇਹੀ ਲਾਜ਼ਮੀ ਹੈ ਕਿ ਅਸੀਂ ਪੁਰਾਣੀ ਕਹਾਵਤ ਵਲ ਧਿਆਨ ਦੇਈਏ। ਕੁੜੀਆਂ ਪਹਿਲਾਂ ਮਾਂ ਬਾਪ ਦੀ ਨਜ਼ਰ ’ਚ ਰਹਿਣ, ਫਿਰ ਪਤੀ ਦੀ ਅਤੇ ਪੁੱਤਰ ਦੇ ਜਵਾਨ ਹੋਣ ’ਤੇ ਆਪਣੇ ਪੁੱਤਰਾਂ ਦੀ ਨਜ਼ਰ ਵਿੱਚ ਰਹਿਣ। ਜਨਾਨੀਆਂ ਨੇ ਆਪਣਾ ਬਚਾਓ ਆਪ ਕਰਨਾ ਹੈ। ਕਿਧਰੇ ਵੀ ਇਕੱਲੇ ਨਹੀਂ ਜਾਣਾ। ਸਮੇਂ ’ਤੇ ਕੰਮ ਜਾਓ ਅਤੇ ਘਰ ਵਾਪਸ ਆਓ। ਕੁਝ ਵੀ ਗਲਤ ਹੋਣ ’ਤੇ ਉਨ੍ਹਾਂ ਦਾ ਸਾਰਾ ਜੀਵਨ ਬਰਬਾਦ ਹੋ ਜਾਂਦਾ ਹੈ।
101-ਸੀ ਵਿਕਾਸ ਕਲੋਨੀ,
ਪਟਿਆਲਾ-ਪੰਜਾਬ-ਭਾਰਤ-147001
ਮੋਬਾਇਲ-7009581450