G20 ਬਾਲੀ ਸਿਖਰ ਸੰਮੇਲਨ: ਵਿਸ਼ਵ ਮੁੱਦਿਆਂ ''ਤੇ ਭਾਰਤ ਦੇ ਰੁਖ ਤੋਂ ਦੁਨੀਆ ਪ੍ਰਭਾਵਿਤ ਹੋਈ

Saturday, Nov 19, 2022 - 05:25 PM (IST)

G20 ਬਾਲੀ ਸਿਖਰ ਸੰਮੇਲਨ: ਵਿਸ਼ਵ ਮੁੱਦਿਆਂ ''ਤੇ ਭਾਰਤ ਦੇ ਰੁਖ ਤੋਂ ਦੁਨੀਆ ਪ੍ਰਭਾਵਿਤ ਹੋਈ

ਬਾਲੀ, ਇੰਡੋਨੇਸ਼ੀਆ ਵਿੱਚ ਹਾਲ ਹੀ ਵਿੱਚ ਸਮਾਪਤ ਹੋਏ G-20 ਸਿਖਰ ਸੰਮੇਲਨ ਦੇ ਦੋ ਮਹੱਤਵਪੂਰਨ ਨਤੀਜੇ ਸਾਹਮਣੇ ਆਏ, ਜਿਨ੍ਹਾਂ ਉੱਤੇ ਹਰ ਭਾਰਤੀ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੈ। ਪਹਿਲਾ ਆਮ ਨਤੀਜਾ ਇਹ ਹੈ ਕਿ ਭਾਰਤ ਨੇ 2023 ਲਈ ਜੀ-20 ਦੀ ਪ੍ਰਤੀਨਿਧਤਾ ਹਾਸਲ ਕਰ ਲਈ, ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕਾਰਤਮਕ ਸੋਚ ਵਾਲੇ ਨੇਤਾ ਵਜੋਂ ਸਥਿਤੀ ਮਜ਼ਬੂਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਵਿਚਾਰਵਾਨ ਆਗੂ ਵਜੋਂ ਸਥਾਪਤ ਹੋਣਾ ਭਾਰਤ ਲਈ ਮਾਣ ਵਾਲੀ ਗੱਲ ਹੈ, ਇਹ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਸੰਮੇਲਨ ਦੇ ਅੰਤ ਵਿੱਚ ਜਾਰੀ ਸਾਂਝੇ ਐਲਾਨਨਾਮੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਸਾਰੇ ਸੁਝਾਅ ਅਤੇ ਟਿੱਪਣੀਆਂ ਦਾ ਮਹੱਤਵਪੂਰਨ ਜ਼ਿਕਰ ਕੀਤਾ ਗਿਆ।

ਜਿਵੇਂ ਹੀ ਬਾਲੀ ਵਿੱਚ ਦੋ ਰੋਜ਼ਾ ਜੀ-20 ਸਿਖਰ ਸੰਮੇਲਨ ਸਮਾਪਤ ਹੋਇਆ, ਦੁਨੀਆ ਭਾਰਤ ਦੇ ਅਰਥ-ਵਿਵਸਥਾਵਾਂ,ਅਤੇ ਵਿਸ਼ਵ ਮੁੱਦਿਆ ਪ੍ਰਤੀ ਸੋਚ ਨਾਲ ਗੂੰਜ ਉਠੀ। ਜਿਸ ਵਿੱਚ ਰੂਸ-ਯੂਕਰੇਨ ਯੁੱਧ ਮੁੱਦਾ ਵੀ ਸ਼ਾਮਿਲ ਸੀ। ਜੀ-20 ਸੰਮੇਲਨ ਅੰਤ ਵਿੱਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੇਸ਼ ਕੀਤੇ ਗਏ ਵਿਚਾਰ ਕਿ "ਅੱਜ ਦਾ ਯੁੱਗ ਯੁੱਧ ਦਾ ਯੁੱਗ ਨਹੀਂ ਹੈ" ਵਿਸ਼ਵ ਪੱਧਰ 'ਤੇ ਭਾਰਤ ਦੀ ਇਕਜੁਟਤਾ ਦੀ ਆਵਾਜ਼ ਨੂੰ ਦਰਸਾਉਂਦਾ ਹੈ ਤੇ ਜਿਸ ਨੂੰ ਹੁਣ ਕਿਸੇ ਵੀ ਪੱਧਰ ‘ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਸਿਖਰ ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿੱਚ, ਪੀ ਐਮ ਮੋਦੀ ਨੇ ਵਿਸ਼ਵ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੀ-20 ਮੈਂਬਰਾਂ ਦੇ "ਠੋਸ ਅਤੇ ਸਮੂਹਿਕ ਸੰਕਲਪ" ਦੀ ਮੰਗ ਕੀਤੀ।

ਵਿਸ਼ਵ-ਭਰ ਨੇਤਾਵਾਂ ਨੇ “ਜੀ-20” ਸਿਖਰ ਸੰਮੇਲਨ ਦੇ ਮੰਚ ‘ਤੇ ਇਨ੍ਹਾਂ ਗੱਲਾਂ ਦਾ ਜਿਕਰ ਕੀਤਾ, ਕਿ ਭਾਰਤ ਨੇ ਕੋਵਿਡ-ਮਹਾਂਮਾਰੀ ਫੰਡ ਰਾਹੀਂ ਪਛੜੇ ਦੇਸ਼ਾਂ ਵਿਚਕਾਰ ਟਿਕਾਊ ਵਿਕਾਸ, ਬਹੁਪੱਖੀ ਸੁਧਾਰਾਂ ਅਤੇ ਸਹਿਯੋਗ ਦੇ ਮੁੱਦਿਆਂ ਨੂੰ ਉਠਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। COVID-19 ਤੋਂ ਭਾਰਤ ਨੇ ਵਿਸ਼ਵ ਰਾਹਤ-ਕੋਸ਼ ਦੇ ਵਿੱਚ 10 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ ਹੈ। ਜਦੋਂ ਵੀ ਯੁੱਧ ਵਰਗਾ ਕੋਈ  ਮੁੱਦਾ ਹੁੰਦਾ ਹੈ, ਤਾਂ ਦੁਨੀਆ ਧੜਿਆਂ ਵਿੱਚ ਵੰਡੀ ਜਾਂਦੀ ਹੈ ਜਿਵੇਂ ਕਿ ਅਮਰੀਕਾ ਅਤੇ ਰੂਸ ਦਰਮਿਆਨ ਸਾਲਾਂ ਤੋਂ ਸੀਤ ਜੰਗ ਅਤੇ ਅੱਜ ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਵਿੱਚ ਚਲ ਰਹੀ ਹੈ ਅਤੇ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਸਹਿਮਤੀ ਨਹੀਂ ਬਣ ਪਾਉਂਦੀ। ਬਾਲੀ ਵਿੱਚ, ਪ੍ਰਧਾਨ ਮੰਤਰੀ ਮੋਦੀ ਦਾ ਕੂਟਨੀਤੀ ਸੰਵਾਦ 'ਤੇ ਜ਼ੋਰ ਰਾਸ਼ਟਰਾਂ ਵਿੱਚ ਸਹਿਮਤੀ ਸਾਬਤ ਹੋਇਆ, ਜਿਸ ਨੇ ਇਹ ਯਕੀਨੀ ਬਣਾਇਆ ਕਿ ਜੀ-20 ਵਿਸ਼ਵ ਅਰਥ-ਚਾਰਿਆਂ ਲਈ ਇੱਕ ਠੋਸ ਮੰਚ ਹੈ ਤੇ ਇਸ ਨੂੰ ਕਿਸੇ ਵੀ ਸਥਿਤੀ ਵਿੱਚ ਸਿਆਸੀ ਲੜਾਈ ਦੇ ਮੈਦਾਨ ਵਿੱਚ ਨਾ ਬਦਲਿਆ ਜਾਵੇ।

ਬਾਲੀ ਵਿੱਚ ਜੀ-20 ਸਿਖਰ ਸੰਮੇਲਨ ਦਾ ਨਤੀਜਾ ਭਾਰਤ ਲਈ ਹੋਰ ਵੀ ਮਹੱਤਵਪੂਰਨ ਹੈ, ਇਸ ਨਾਲ ਇੰਡੋਨੇਸ਼ੀਆ ਤੋਂ ਵਿਸ਼ਵ ਮੰਚ ਜੀ-20 ਦੀ ਪ੍ਰਤੀਨਿਧਤਾ ਭਾਰਤ ਨੂੰ ਮਿਲੀ। ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ ਦਾ ਨਾਅਰਾ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਪਹਿਲਾਂ ਹੀ ਜਾਰੀ ਕਰ ਚੁੱਕੇ ਹਨ। ਜੀ-20 ਸੰਮੇਲਨ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀ 'ਚ ਜੀ-20 ਸਮਹੂ ਨੇਤਾਵਾਂ ਦੇ ਸਹਿਯੋਗ ਨਾਲ ਸਮਾਜਿਕ ਵਿਕਾਸ ਨੂੰ ਸੁਰਜੀਤ ਕਰਨਾ, ਭੋਜਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ, ਸਿਹਤ ਅਤੇ ਡਿਜੀਟਲ ਪਰਿਵਰਤਨ ਨਾਲ ਸਬੰਧਿਤ ਮੁੱਦਿਆਂ ਉੱਤੇ ਵਿਆਪਕ ਚਰਚਾ ਕੀਤੀ। ਇਸ ਤੋਂ ਇਲਾਵਾ ਨਿਰੰਤਰ ਵਿਕਾਸ, ਮਹਿਲਾ ਸ਼ਕਤੀਕਰਨ, ਤਕਨੀਕ-ਅਨੁਕੂਲ ਵਿਕਾਸ, ਜਲ-ਵਿਵਸਥਾ ਪੋਸ਼ਣ, ਵਾਤਾਵਰਣ ਸੁਰੱਖਿਆ ਅਤੇ ਊਰਜਾ ਸੁਰੱਖਿਆ ਨਾਲ ਸਬੰਧਿਤ ਵਿਸ਼ਵ ਮੁੱਦੇ ਵੀ ਇਸ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਜੀ-20 ਪ੍ਰਤੀਨਿਧਤਾ, ਮਹੱਤਵਪੂਰਨ, ਨਿਰਣਾਇਕ ਅਤੇ ਸਾਰਥਕ ਨਤੀਜੇ ਪ੍ਰਾਪਤ ਕਰਨ ਵਾਲੀ ਸਾਬਿਤ ਹੋਵੇਗੀ।

ਭਾਰਤ 2023 ਵਿੱਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਖੁਦ ਨੂੰ ਤਿਆਰ ਕਰ ਰਿਹਾ ਹੈ, ਜ਼ਿਕਰਯੋਗ ਹੈ ਕਿ ਅਗਲੇ ਸਾਲ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਜੀ-20 ਸਿਖਰ ਸੰਮੇਲਨ ਦੀਆਂ ਮੀਟਿੰਗਾਂ ਹੋਣਗੀਆਂ। ਪੀ ਐਮ ਮੋਦੀ ਨੇ ਭਾਰਤ ਦੀ ਅਸਾਧਾਰਨ ਸਭਿਅਤਾ, ਵਿਭਿੰਨਤਾ, ਸੰਮਿਲਤ ਜੱਦੀ ਪਰੰਪਰਾਵਾਂ ਅਤੇ ਅਮੀਰ ਸੱਭਿਆਚਾਰ ਦੀ ਖੁਸ਼ਹਾਲੀ ਦਾ ਗਵਾਹ ਬਣਾਉਣ ਲਈ ਵਿਸ਼ਵ ਭਰ ਦੇ ਚੋਟੀ ਦੇ ਨੇਤਾਵਾਂ ਦਾ ਭਾਰਤ ਵਿੱਚ ਸਵਾਗਤ ਕੀਤਾ ਹੈ। ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ‘ਜੀ-20’ ਨੇਤਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਡਿਜੀਟਲ ਪਰਿਵਰਤਨ ਦੇ ਲਾਭ ਸਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ, ਅਤੇ ਇਹ ਲਾਭ ਕੁੱਝ ਲੋਕਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ। ਡਿਜੀਟਲ ਤਕੀਨੀਕ ਦੀ ਭਾਰਤ ਵਿੱਚ ਉਦਾਹਰਣ ਦਿੰਦੇ ਹੋਏ, ਪੀ ਐਮ ਮੋਦੀ ਨੇ ਕਿਹਾ ਕਿ ਭਾਰਤ ਦਾ ਲਗਭਗ 40 ਪ੍ਰਤੀਸ਼ਤ ਭੁਗਤਾਨ,ਲੈਣ-ਦੇਣ ਪਹਿਲਾਂ ਹੀ ਡਿਜੀਟਲ ਤਕਨੀਕਾਂ(ਪਲੇਟਫਾਰਮਾਂ) ਦੁਆਰਾ ਕੀਤਾ ਜਾਂਦਾ ਅਤੇ ਦੇਸ਼ ਨੇ ਡਿਜੀਟਲ ਪਛਾਣ ਦੇ ਅਧਾਰ 'ਤੇ 460 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ ਹਨ, ਜਿਸ ਨਾਲ ਵਿਤੀ ਅੱਜ ਵਿੱਤੀ ਸਮਾਵੇਸ਼ ਵਿੱਚ ਭਾਰਤ ਅੱਜ ਇੱਕ ਵਿਸ਼ਵ ਪੱਧਰੀ ਨੇਤਾ ਬਣ ਗਿਆ ਹੈ।

ਸਤਨਾਮ ਸਿੰਘ ਸੰਧੂ (ਚਾਂਸਲਰ, ਚੰਡੀਗੜ ਯੂਨੀਵਰਸਿਟੀ)

                        


author

Simran Bhutto

Content Editor

Related News