ਕਿਸਾਨੀਂ ਸੰਘਰਸ਼ ’ਚ ਮੁੜ ਤੋਂ ਰੂਹ ਫੂਕਣ ਵਾਲੇ ਟਿਕੈਤ ਦੀ ਕਹਾਣੀ ਆਪਣਿਆਂ ਤੇ ਪਰਾਇਆਂ ਦੀ ਜ਼ੁਬਾਨੀ
Sunday, Jan 31, 2021 - 05:06 PM (IST)
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਕਹਿੰਦੇ ਨੇ ਸੱਚ ਦੀਆਂ ਅੱਖਾਂ ’ਚੋਂ ਕਿਰੇ ਹੰਝੂ ਕਦੇ ਅਜਾਈਂ ਨਹੀਂ ਜਾਂਦੇ ਅਤੇ ਉਹ ਆਪਣਾ ਅਸਰ ਵਿਖਾ ਕੇ ਰਹਿੰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਅੱਤ ਦਾ ਦੁਖੀ ਹੋਵੇ ਫਿਰ ਉਸ ਦਾ ਉਹ ਦਰਦ ਆਪ ਮੁਹਾਰੇ ਅੱਖਾਂ ਰਾਹੀਂ ਵਹਿ ਤੁਰਦਾ ਹੈ। ਇਸੇ ਲਈ ਪ੍ਰਸਿੱਧ ਕਵੀ ਗਾਲਿਬ ਨੇ ਕਿਹਾ ਹੈ ਕਿ :
ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ ।।
ਰੋਏਂਗੇ ਹਮ ਹਜਾਰ ਵਾਰ ਕੋਈ ਹਮੇਂ ਸਤਾਏ ਕਿਉਂ।।
ਉਕਤ ਸ਼ੇਅਰ ਵਿੱਚ ਸੰਗ ਦੇ ਅਰਥ ਪੱਥਰ ਅਤੇ ਖਿਸ਼ਤ ਦੇ ਅਰਥ ਇੱਟ ਤੋਂ ਹਨ। ਕਹਿਣ ਦਾ ਭਾਵ ਗਾਲਿਬ ਆਖਦੇ ਹਨ ਕਿ ਮਨੁੱਖ ਦਾ ਦਿਲ ਕੋਈ ਇੱਟ ਜਾਂ ਪੱਥਰ ਦਾ ਨਹੀਂ, ਜਿਸ ’ਤੇ ਕਿਸੇ ਦੀਆਂ ਵਧੀਕੀਆਂ ਦਾ ਅਸਰ ਨਾ ਹੋਵੇ ਸਗੋਂ ਦਿਲ ਤਾਂ ਇਨਸਾਨੀ ਜਿਸਮ ਦਾ ਉਹ ਸੰਵੇਦਨਸ਼ੀਲ ਭਾਗ ਹੈ, ਜੋ ਦੁਨੀਆਂ ਦੁਆਰਾ ਨਾਜਾਇਜ਼ ਦੁਖੀ ਕੀਤੇ ਜਾਣ ਦੀ ਸੂਰਤ ਵਿੱਚ ਰੋਣ ਲਈ ਮਜ਼ਬੂਰ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਬੀਤੇ ਵੀਰਵਾਰ ਕੁਝ ਅਜਿਹਾ ਹੀ ਹੋਇਆ, ਜਦੋਂ 28 ਜਨਵਰੀ ਦੀ ਰਾਤ ਨੂੰ ਉਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਜਿਵੇਂ ਰੋਂਦੇ ਹੋਏ ਦਾ ਇੱਕ ਭਾਵੁਕ ਵੀਡੀਓ ਗਾਜ਼ੀਪੁਰ ਬਾਰਡਰ ਤੋਂ ਸਾਹਮਣੇ ਆਇਆ ਤਾਂ ਉਹ ਮਿੰਟਾਂ ਸਕਿੰਟਾਂ ਵਿੱਚ ਵਾਇਰਲ ਹੋ ਗਿਆ। ਇਸ ਵੀਡੀਓ ਦਾ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੱਕ ਇਸ ਕਦਰ ਪ੍ਰਭਾਨ ਪਿਆ ਕਿ ਇਨਸਾਨੀ ਦਰਦ ਰੱਖਣ ਵਾਲੇ ਲੋਕਾਂ ਨੇ ਆਪਣੇ ਆਗੂ ਦੇ ਹੱਕ ਵਿੱਚ ਅਧੀ ਰਾਤ ਨੂੰ ਟਰੈਕਟਰ ਟਰਾਲੀਆਂ ’ਤੇ ਵਹੀਰਾਂ ਘਤ ਦਿੱਲੀ ਵਾਲੇ ਗਾਜੀਪੁਰ ਬਾਰਡਰ ਵੱਲ ਚਾਲੇ ਪਾ ਦਿੱਤੇ ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਦਰਅਸਲ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਨੇ ਕਿਸਾਨ ਸੰਗਠਨਾਂ ਨੂੰ, ਜਿਸ ਤਰ੍ਹਾਂ ਨਾਲ ਬੈਕਫੁੱਟ ’ਤੇ ਲੈ ਆਉਂਦਾ ਸੀ, ਉਹ ਹੁਣ ਇਕ ਦਬਾਅ ਦਾ ਸਾਹਮਣਾ ਕਰ ਰਹੇ ਸਨ। ਗਾਜ਼ੀਪੁਰ ਦੀ ਵੀਡੀਓ ਨੇ ਇਕ ਦਮ ਯੂ ਟਰਨ ਦਿੰਦਿਆਂ ਕਿਸਾਨਾਂ ਦੇ ਡਿੱਗ ਰਹੇ ਮਨੋਬਲ ਨੂੰ ਸੰਜੀਵਨੀ ਬੂਟੀ ਬਣ ਮੁੜ ਦੁਬਾਰਾ ਤੋਂ ਖੜ੍ਹਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 'ਦੇਸ਼ ਦਾ ਕਿਸਾਨ ਸੀਨੇ 'ਤੇ ਗੋਲੀ ਖਾਵੇਗਾ ਪਰ ਪਿੱਛੇ ਨਹੀਂ ਹਟੇਗਾ।' ਉਹ ਇਹ ਕਹਿਣ ਤੋਂ ਵੀ ਨਹੀਂ ਹਿਚਕਚਾਏ ਕਿ 'ਤਿੰਨੋਂ ਖੇਤੀ ਕਾਨੂੰਨ ਜੇਕਰ ਵਾਪਸ ਨਹੀਂ ਲਏ ਗਏ, ਤਾਂ ਉਹ ਆਤਮ ਹੱਤਿਆ ਕਰਨਗੇ ਪਰ ਧਰਨਾ ਸਥਾਨ ਖਾਲੀ ਨਹੀਂ ਕਰਨਗੇ।'
ਇਸ ਤੋਂ ਕੁਝ ਸਮੇਂ ਪਹਿਲਾਂ ਕੇਂਦਰੀ ਸਰਕਾਰ ਅਧੀਨ ਕੰਮ ਕਰਨ ਵਾਲੀ ਦਿੱਲੀ ਪੁਲਸ ਵਲੋਂ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਬਾਅਦ ਰਾਕੇਸ਼ ਟਿਕੈਤ ਖਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ ਅਤੇ ਦਿੱਲੀ ਪੁਲਸ ਨੇ ਆਪਣੇ ਨੋਟਿਸ ਵਿੱਚ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਖਿਲਾਫ਼ ਐੱਫ.ਆਈ.ਆਰ. ਕਿਉਂ ਨਾ ਕੀਤੀ ਜਾਵੇ?
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਕਤ ਦੇ ਸੰਦਰਭ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ 'ਉਹ ਜਲਦੀ ਸਭ ਸਬੂਤਾਂ ਨਾਲ ਦਿੱਲੀ ਪੁਲਸ ਨੂੰ ਜਵਾਬ ਦੇਣਗੇ।' ਦਰਅਸਲ ਰਾਜੇਸ਼ ਟਿਕੈਤ ਦੇ ਇਨ੍ਹਾਂ ਤੇਵਰਾਂ ਨੇ ਲੋਕਾਂ ਨੂੰ ਮਹਿੰਦਰ ਸਿੰਘ ਟਿਕੈਤ (ਉਨ੍ਹਾਂ ਦੇ ਪਿਤਾ) ਦੀ ਯਾਦ ਦਿਵਾ ਦਿੱਤੀ, ਜਿਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦਾ ਇੱਕ ਵੱਡਾ ਇਲਾਕਾ ਅੱਜ ਵੀ ਸਨਮਾਨ ਨਾਲ 'ਬਾਬਾ ਟਿਕੈਤ' ਜਾਂ 'ਮਹਾਤਮਾ ਟਿਕੈਤ' ਕਹਿ ਕੇ ਪੁਕਾਰਦਾ ਹੈ।
ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਟਕੈਤ ਰਾਕੇਸ਼ ਟਿਕੈਤ ਦੇ ਪਿਤਾ ਸਨ ਅਤੇ ਉਹ ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਕਿਸਾਨ ਨੇਤਾ ਰਹੇ ਹਨ। ਉਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਨ ਅਤੇ ਤਕਰੀਬਨ 25 ਸਾਲ ਤੱਕ ਉਹ ਕਿਸਾਨਾਂ ਲਈ ਸੰਘਰਸ਼ ਕਰਦੇ ਰਹੇ। ਮਹਿੰਦਰ ਟਿਕੈਤ ਹੁਰਾਂ ਦੇ ਸੰਦਰਭ ਵਿੱਚ ਸੀਨੀਅਰ ਪੱਤਰਕਾਰ ਰਾਮਦੱਤ ਤ੍ਰਿਪਾਠੀ ਨੇ ਇਕ ਨਿਊਜ਼ ਰਿਪੋਰਟ ਵਿਚ ਕਿਹਾ ਕਿ 'ਮਹਿੰਦਰ ਸਿੰਘ ਟਿਕੈਤ ਦੀ ਸਭ ਤੋਂ ਵੱਡੀ ਤਾਕਤ ਸੀ ਕਿ ਉਹ ਅੰਤ ਤੱਕ ਧਰਮ ਨਿਰਪੱਖਤਾ ਦਾ ਪਾਲਣ ਕਰਦੇ ਰਹੇ। ਉਨ੍ਹਾਂ ਦੀ ਬਿਰਾਦਰੀ (ਜਾਟ) ਦੇ ਕਿਸਾਨਾਂ ਦੇ ਇਲਾਵਾ ਖੇਤੀ ਕਰਨ ਵਾਲੇ ਮੁਸਲਮਾਨ ਵੀ ਉਨ੍ਹਾਂ ਦੀ ਇੱਕ ਆਵਾਜ਼ 'ਤੇ ਉੱਠ ਖੜ੍ਹੇ ਹੁੰਦੇ ਸਨ ਅਤੇ ਇਸੀ ਦੇ ਦਮ 'ਤੇ ਉਨ੍ਹਾਂ ਨੇ ਉਸ 'ਵਿਸ਼ੇਸ਼ ਜਗ੍ਹਾ' ਨੂੰ ਭਰਨ ਦਾ ਕੰਮ ਕੀਤਾ, ਜੋ ਕਿਸਾਨ-ਮਸੀਹਾ ਕਹੇ ਜਾਣ ਵਾਲੇ ਚੌਧਰੀ ਚਰਨ ਸਿੰਘ ਦੇ ਬਾਅਦ ਖਾਲੀ ਹੋਈ ਸੀ।''
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
ਤ੍ਰਿਪਾਠੀ ਹੁਰੀਂ ਅੱਗੇ ਦੱਸਦੇ ਹਨ ਕਿ 'ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਨੇ ਇੱਕ ਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲਿਆ ਸੀ। ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਭੇਜੀ ਪਰ ਪੁਲਸ ਅਸਫ਼ਲ ਰਹੀ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ 'ਇੱਕ ਬਜ਼ੁਰਗ ਕਿਸਾਨ ਨੇਤਾ' ਦੀ ਹਰਮਨ ਪਿਆਰਤਾ ਨੂੰ ਹਰ ਵਾਰ ਹੋਰ ਵਧਾਇਆ।''
ਇਥੇ ਵਰਨਣਯੋਗ ਹੈ ਕਿ ਜਦੋਂ ਵੀ ਮਹਿੰਦਰ ਸਿੰਘ ਟਿਕੈਤ ਹੁਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਨਾਲ ਜੁੜੇ 1988 ਵਿੱਚ ਦਿੱਲੀ ਦੇ ਬੋਟ ਕਲੱਬ ਵਿੱਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਉਸ ਪ੍ਰਦਰਸ਼ਨ ਸੰਬੰਧੀ ਪੱਤਰਕਾਰ ਤ੍ਰਿਪਾਠੀ ਦਸਦੇ ਹਨ ਕਿ ''ਇੱਕ ਅਨੁਮਾਨ ਦੇ ਮੁਤਾਬਕ ਪੰਜ ਲੱਖ ਕਿਸਾਨ ਦਿੱਲੀ ਚਲੇ ਆਏ ਸਨ। ਕੁੜਤਾ-ਧੋਤੀ ਪਹਿਨੇ ਹੋਏ ਕਿਸਾਨਾਂ ਦੀ ਇੱਕ ਪੂਰੀ ਫ਼ੌਜ ਬੋਟ ਕਲੱਬ 'ਤੇ ਇਕੱਠੀ ਹੋ ਗਈ ਸੀ, ਜਿਨ੍ਹਾਂ ਦੀ ਅਗਵਾਈ ਕਰ ਰਹੇ ਲੋਕਾਂ ਵਿੱਚ ਬਾਬਾ ਟਿਕੈਤ ਇੱਕ ਮੁੱਖ ਚਿਹਰਾ ਸਨ।”
ਟਿਕੈਤ ਦੇ ਘਰ 4 ਮੁੰਢੇ ਅਤੇ 3 ਕੁੜੀਆਂ ਪੈਦਾ ਹੋਈਆਂ। ਇਨ੍ਹਾਂ ਵਿੱਚ ਨਰੇਸ਼ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਹਨ ਅਤੇ ਇਲਾਕੇ ਦੀ ਇੱਕ ਵੱਡੀ ਖਾਪ ਪੰਚਾਇਤ 'ਬਾਲੀਆਨ ਖਾਪ' ਦੇ ਮੁਖੀ ਵੀ ਹਨ। ਬਾਲੀਆਨ ਖਾਪ ਵਿੱਚ ਮੁਜ਼ੱਫਰਨਗਰ ਜ਼ਿਲ੍ਹੇ ਦੇ 80 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ। ਉਨ੍ਹਾਂ ਦੇ ਬਾਅਦ ਰਾਕੇਸ਼ ਟਿਕੈਤ ਹਨ, ਜਿਨ੍ਹਾਂ ਦਾ ਜਨਮ 4 ਜੂਨ 1969 ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਸੌਲੀ ਪਿੰਡ ਵਿੱਚ ਹੋਇਆ। ਇਹ ਟਿਕੈਤ ਪਰਿਵਾਰ ਦਾ ਜ਼ੱਦੀ ਪਿੰਡ ਹੈ। ਰਾਕੇਸ਼ ਟਿਕੈਤ ਨੇ ਐੱਮ.ਏ. ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਕੋਲ ਵਕਾਲਤ ਦੀ ਡਿਗਰੀ ਦੱਸੀ ਜਾਂਦੀ ਹੈ। ਉਹ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਬੁਲਾਰੇ ਹਨ ਅਤੇ ਉਨ੍ਹਾਂ ਦਾ ਸੰਗਠਨ ਕਿਸਾਨਾਂ ਦੇ ਸੰਯੁਕਤ ਮੋਰਚੇ ਵਿੱਚ ਵੀ ਸ਼ਾਮਲ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ
ਟਿਕੈਤ ਭਰਾਵਾਂ ਨੇ ਲੰਘੇ ਦੋ ਦਹਾਕਿਆਂ ਵਿੱਚ ਆਪਣੀ ਖੇਤੀ ਦੀ ਜ਼ਮੀਨ ਅਤੇ ਪਛਾਣ, ਦੋਵੇਂ ਵਧਾ ਲਏ ਹਨ ਪਰ ਚਾਰੋਂ ਭਰਾਵਾਂ ਵਿੱਚ ਨਰੇਸ਼ ਅਤੇ ਰਾਕੇਸ਼ ਟਿਕੈਤ ਦੀ ਜਨਤਕ ਪਛਾਣ ਬਾਕੀਆਂ ਤੋਂ ਜ਼ਿਆਦਾ ਮਜ਼ਬੂਤ ਹੈ। ਟਿਕੈਤ ਪਰਿਵਾਰ ਮੁਤਾਬਕ ਇਹ ਦੋਵੇਂ ਸਰਕਾਰੀ ਨੌਕਰੀਆਂ ਲਈ ਚੁਣੇ ਗਏ ਪਰ ਦੋਵਾਂ ਨੇ ਖੇਤੀ ਨਾਲ ਜੁੜੇ ਰਹਿ ਕੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਜਾਣ ਦਾ ਫ਼ੈਸਲਾ ਕੀਤਾ।
ਰਾਕੇਸ਼ ਟਿਕੈਤ ਦੇ ਛੋਟੇ ਭਰਾ ਸੁਰਿੰਦਰ ਟਿਕੈਤ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਉਨ੍ਹਾਂ ਨੂੰ ਟੀ.ਵੀ. 'ਤੇ ਇਸ ਤਰ੍ਹਾਂ ਪਰੇਸ਼ਨ ਹੁੰਦਾ ਦੇਖ ਕੇ ਪਰਿਵਾਰ ਅਤੇ ਪੂਰਾ ਪਿੰਡ ਬੇਚੈਨ ਜ਼ਰੂਰ ਹੋਇਆ ਪਰ ਡਰ ਦਾ ਭਾਵ ਕਿਸੇ ਦੇ ਚਿਹਰੇ 'ਤੇ ਨਹੀਂ ਸੀ।' ਉਨ੍ਹਾਂ ਨੇ ਕਿਹਾ ਕਿ 'ਜੋ ਸ਼ਖ਼ਸ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਨਾਲ 43 ਵਾਰ ਜੇਲ੍ਹ ਜਾ ਚੁੱਕਿਆ ਹੈ, ਉਸ ਨੂੰ 44ਵੀਂ ਵਾਰ ਜੇਲ੍ਹ ਜਾਂਦੇ ਦੇਖਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਪਰ ਅਸੀਂ ਇਸ ਪਰਿਸਥਿਤੀ ਦਾ ਸਾਹਮਣਾ ਪਹਿਲਾਂ ਨਹੀਂ ਕੀਤਾ ਸੀ।'
ਇਸ ਤੋਂ ਪਹਿਲਾਂ ਨਰੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਗਾਜ਼ੀਪੁਰ ਬਾਰਡਰ ਖਾਲੀ ਕਰ ਦੇਣਾ ਚਾਹੀਦਾ ਹੈ, ਉੱਥੇ ਸਿੰਘੂ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ ਸੰਗਠਨ ਟਿਕੈਤ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੇ ਹੋਏ ਸਨ ਕਿ ਕਿਧਰੇ ਵੀ.ਐੱਮ. ਸਿੰਘ ਅਤੇ ਭਾਨੂ ਪ੍ਰਤਾਪ ਵਰਗੇ ਨੇਤਾਵਾਂ ਦੀ ਤਰ੍ਹਾਂ ਉਹ ਵੀ ਅਲੱਗ ਹੋਣ ਦਾ ਵਿਚਾਰ ਤਾਂ ਨਹੀਂ ਕਰ ਰਹੇ। ਅਜਿਹੇ ਵਿੱਚ ਉਨ੍ਹਾਂ ਕੋਲ ਸਮਰਥਨ ਦੀ ਅਪੀਲ ਕਰਨ ਦਾ ਹੀ ਵਿਕਲਪ ਬਚਿਆ ਸੀ।' ਸੁਰਿੰਦਰ ਟਿਕੈਤ ਨੇ ਇਹ ਵੀ ਕਿਹਾ ਕਿ 'ਗਾਜ਼ੀਪੁਰ 'ਤੇ ਬੈਠੇ ਹਜ਼ਾਰਾਂ ਕਿਸਾਨਾਂ ਦੀ ਜ਼ਿੰਮੇਵਾਰੀ ਯੂਨੀਅਨ ਦੀ ਹੈ। ਵੀਰਵਾਰ ਨੂੰ ਜਦੋਂ ਬੀ.ਜੇ.ਪੀ. ਦੇ ਦੋ ਨੇਤਾ ਆਪਣੇ ਕੁਝ ਵਰਕਰਾਂ ਨਾਲ ਧਰਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਨਿਸ਼ਾਨਾ ਰਾਕੇਸ਼ ਟਿਕੈਤ ਨਹੀਂ ਸਨ ਸਗੋਂ ਉਹ ਇਸ ਇੰਤਜ਼ਾਰ ਵਿੱਚ ਸਨ ਕਿ ਟਿਕੈਤ ਗ੍ਰਿਫ਼ਤਾਰੀ ਦੇਣ, ਪੁਲਸ ਧਰਨਾ ਸਥਾਨ ਨੂੰ ਖਾਲੀ ਕਰਾਏ ਅਤੇ ਉਹ ਉੱਤਰ ਪ੍ਰਦੇਸ਼-ਉਤਰਾਖੰਡ ਦੀ ਸੀਮਾ 'ਤੇ ਸਥਿਤ ਤਰਾਈ ਖੇਤਰ ਤੋਂ ਆਏ ਸਾਡੇ ਸਹਿਯੋਗੀ ਸਰਦਾਰ ਕਿਸਾਨਾਂ ਅਤੇ ਉਨ੍ਹਾਂ ਨਾਲ ਆਈਆਂ ਜਨਾਨੀਆਂ ਨੂੰ ਦੇਸ਼ਧ੍ਰੋਹੀ ਦੱਸ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ। ਇਸ ਵਜ੍ਹਾ ਨਾਲ ਟਿਕੈਤ ਭਾਵੁਕ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਕੁੱਟਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।'
ਪੜ੍ਹੋ ਇਹ ਵੀ ਖ਼ਬਰ - Health tips : ‘ਸ਼ੂਗਰ’ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਲਈ ਬਣਾ ਕੇ ਰੱਖਣ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਬੀ.ਜੇ.ਪੀ. ਦੇ ਕਿਸੇ ਨੇਤਾ ਦਾ ਨਾਂ ਲਏ ਬਿਨਾਂ ਇਹ ਦੋਸ਼ ਲਗਾਇਆ ਸੀ। ਉਧਰ ਰਾਕੇਸ਼ ਟਿਕੈਤ ਦੇ ਭਾਣਜੇ ਦੇਵੇਂਦਰ ਸਿੰਘ ਨੇ ਇਕ ਇੰਟਰਵਿਊ ’ਚ ਕਿਹਾ ''ਮੈਨੂੰ ਆਪਣੇ ਮਾਮੇ ਵਿੱਚ ਹੁਣ ਨਾਨਾ ਜੀ ਅਰਥਾਤ ਮਹਿੰਦਰ ਸਿੰਘ ਟਿਕੈਤ ਦਾ ਅਕਸ ਨਜ਼ਰ ਆਉਂਦੇ।''
ਦੇਵੇਂਦਰ ਨੇ ਆਪਣੇ ਮਾਮੇ ਰਾਕੇਸ਼ ਦੀਆਂ ਆਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਉਹ ਪੂਰਨ ਰੂਪ ਨਾਲ ਸ਼ਾਕਾਹਾਰੀ ਹਨ। ਲਗਭਗ 15 ਸਾਲਾਂ ਤੋਂ ਪੈਕਡ ਚੀਜ਼ਾਂ ਦਾ ਸੇਵਨ ਨਹੀਂ ਕਰਦੇ। ਘਰ ਵਿੱਚ ਸਭ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਕਹਿੰਦੇ ਰਹਿੰਦੇ ਹਨ।" ਇਸ ਦੇ ਨਾਲ ਹੀ "ਉਹ ਕਈ ਤਰ੍ਹਾਂ ਦੇ ਵਰਤ ਰੱਖਦੇ ਹਨ। ਬਿਨਾਂ ਪਾਣੀ ਪੀਤੇ 48 ਘੰਟੇ ਤੱਕ ਰਹਿ ਲੈਂਦੇ ਹਨ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ 75 ਸਾਲ ਦੀ ਉਮਰ ਤੱਕ ਬਲੱਡ ਡੋਨੇਟ ਕਰਦੇ ਰਹਿਣਗੇ। ਅਜੇ ਉਹ ਸਾਲ ਵਿੱਚ ਚਾਰ ਵਾਰ ਤੱਕ ਬਲੱਡ ਡੋਨੇਟ ਕਰਦੇ ਹਨ ਅਤੇ ਉਹ ਬਹੁਤ ਇਮੋਸ਼ਨਲ ਹਨ।'
ਉਨ੍ਹਾਂ ਇਹ ਵੀ ਕਿਹਾ ਕਿ 'ਉਨ੍ਹਾਂ (ਰਾਕੇਸ਼ ਟਿਕੈਤ) ਦੀ ਕਿਸਾਨ ਰਾਜਨੀਤੀ ਵਿੱਚ ਐਂਟਰੀ ਦੀ ਕਹਾਣੀ ਆਮ ਨਹੀਂ।'ਉਨ੍ਹਾਂ ਦੱਸਿਆ ਕਿ 'ਰਾਕੇਸ਼ ਟਿਕੈਤ ਸਾਲ 1985 ਵਿੱਚ ਦਿੱਲੀ ਪੁਲਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਕੁਝ ਸਮੇਂ ਬਾਅਦ ਪ੍ਰਮੋਸ਼ਨ ਹੋਈ ਅਤੇ ਉਹ ਸਬ ਇੰਸਪੈਕਟਰ ਬਣ ਗਏ ਪਰ ਉਸੇ ਦੌਰ ਵਿੱਚ ਬਾਬਾ ਟਿਕੈਤ ਦਾ ਅੰਦੋਲਨ ਆਪਣੇ ਸਿਖਰ 'ਤੇ ਸੀ। ਉਹ ਕਿਸਾਨਾਂ ਲਈ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕਰ ਰਹੇ ਸਨ।”
ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ
“ਸਰਕਾਰ ਉਨ੍ਹਾਂ ਤੋਂ ਪਰੇਸ਼ਾਨ ਸੀ, ਕਿਉਂਕਿ ਉਨ੍ਹਾਂ ਨੂੰ ਵੱਡਾ ਜਨ ਸਮਰਥਨ ਪ੍ਰਾਪਤ ਸੀ। ਉਸੀ ਸਮੇਂ ਰਾਕੇਸ਼ ਟਿਕੈਤ 'ਤੇ ਆਪਣੇ ਪਿਤਾ ਦੇ ਅੰਦੋਲਨ ਨੂੰ ਖ਼ਤਮ ਕਰਾਉਣ ਦਾ ਦਬਾਅ ਬਣਾਇਆ ਗਿਆ ਪਰ ਰਾਕੇਸ਼ ਟਿਕੈਤ ਨੇ ਨੌਕਰੀ ਛੱਡ ਕੇ ਪਿਤਾ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।' ਇਸ ਉਪਰੰਤ ਮਹਿੰਦਰ ਸਿੰਘ ਟਿਕੈਤ ਜਿਨ੍ਹਾਂ ਦੀ ਲੰਬੀ ਬੀਮਾਰੀ ਤੋਂ ਬਾਅਦ 2011 ਵਿੱਚ ਮੌਤ ਹੋ ਗਈ ਸੀ। ਬੇਸ਼ੱਕ ਉਨ੍ਹਾਂ ਦੇ ਪਿਤਾ ਮਹਿੰਦਰ ਟਿਕੈਤ ਹੁਰਾਂ ਨੇ ਆਪਣੇ ਦੌਰ ਵਿੱਚ ਕਿਸਾਨਾਂ ਲਈ ਕਈ ਵੱਡੇ ਵੱਡੇ ਮੋਰਚੇ ਲਾਏ ਅਤੇ ਕਿਸਾਨਾਂ ਦੀਆਂ ਕਈ ਮੰਗਾਂ ਮਨਵਾਉਣ ਵਿੱਚ ਸਫ਼ਲ ਵੀ ਹੋਏ ਪਰ ਇਸ ਦੇ ਬਾਵਜੂਦ ਉਨ੍ਹਾਂ ਲਗਾਤਾਰ ਰਾਜਨੀਤੀ ਤੋਂ ਇਕ ਦੂਰੀ ਬਣਾ ਕੇ ਰੱਖੀ।
ਬੇਟੇ ਰਾਕੇਸ਼ ਨੇ ਰਾਜਨੀਤੀ ਤੋਂ ਪਰਹੇਜ਼ ਨਹੀਂ ਕੀਤਾ। ਸਾਲ 2007 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਮੁਜ਼ੱਫਰਨਗਰ ਦੀ ਬੁਢਾਣਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਦੇ ਬਾਅਦ ਟਿਕੈਤ ਨੇ 2014 ਵਿੱਚ ਅਮਰੋਹਾ ਲੋਕ ਸਭਾ ਖੇਤਰ ਤੋਂ ਚੌਧਰੀ ਚਰਨ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਦੇ ਟਿਕਟ 'ਤੇ ਚੋਣ ਲੜੀ ਪਰ ਉੱਥੇ ਵੀ ਉਨ੍ਹਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਉਹ ਇਸ ਵਾਰ ਵੀ ਹਾਰ ਗਏ। ਉਨ੍ਹਾਂ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਕਹਿੰਦੇ ਹਨ ਕਿ 'ਰਾਕੇਸ਼ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੀਆਂ ਦੋ ਤਾਕਤਾਂ ਹਨ। ਇੱਕ ਹੈ ਕਿਸਾਨਾਂ ਦਾ ਕਾਡਰ ਅਤੇ ਦੂਜਾ ਹੈ 'ਖਾਪ' ਨਾਂ ਦੇ ਸਮਾਜਿਕ ਸੰਗਠਨ ਜਿਸ ਵਿੱਚ ਟਿਕੈਤ ਪਰਿਵਾਰ ਦੀ ਕਾਫ਼ੀ ਇੱਜ਼ਤ ਹੈ।'
ਕਲ੍ਹ ਉਨ੍ਹਾਂ ਨੂੰ ਜਦੋਂ ਸਿੱਖ ਭਾਈਚਾਰੇ ਨਾਲ ਸਬੰਧਤ ਕਿਸਾਨਾਂ ਦੁਆਰਾ ਰਾਕੇਸ਼ ਟਿਕੈਤ ਨੂੰ ਕਿਸਾਨੀ ਅੰਦੋਲਨ ਨੂੰ ਲੱਗੀ ਢਾਹ ਤੋਂ ਉਭਾਰਨ ਲਈ ਪਗੜੀ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਤਾਂ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਅੰਦੋਲਨ ਨੂੰ ਰਾਕੇਸ਼ ਟਿਕੈਤ ਨਹੀਂ ਸਗੋਂ ਉਪਰ ਵਾਲੇ ਭਾਵ ਉਸ ਅਕਾਲ ਪੁਰਖ ਰੱਬ ਨੇ ਬਚਾਇਆ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਜਿਸ ਤਰ੍ਹਾਂ ਬਦਨਾਮ ਕਰਨ ਅਤੇ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਰੋਕ ਸਕਦੀ। ਜਦੋਂ ਰਾਕੇਸ਼ ਟਿਕੈਤ ਹੁਰਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਰਵ ਪਾਰਟੀ ਮੀਟਿੰਗ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਕਿਹਾ ਕਿ ਉਹ ਹਮੇਸ਼ਾਂ ਗੱਲਬਾਤ ਲਈ ਤਿਆਰ ਹਨ ਅਤੇ ਗੱਲਬਾਤ ਰਾਹੀਂ ਹੱਲ ਨਿਕਲੇਗਾ।
ਅਸੀਂ ਗੱਲਬਾਤ ਕਰਾਂਗੇ ਪਰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਜੋ ਕਸ਼ਮੀਰ 'ਚ ਫੌਜ ਨੂੰ ਪੱਥਰ ਮਾਰਦੇ ਸਨ, ਉਹ ਹੁਣ ਦਿੱਲੀ 'ਚ ਕਿਸਾਨਾਂ ਨੂੰ ਪੱਥਰ ਮਾਰ ਰਹੇ ਹਨ। ਇਨ੍ਹਾਂ ਪੱਥਰਬਾਜ਼ਾਂ ਦਾ ਆਪਸ 'ਚ ਕੀ ਸੰਬੰਧ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ਜਦ ਸਾਡੀ ਅਤੇ ਸਰਕਾਰ ਦੀ ਗੱਲਬਾਤ ਹੋ ਜਾਵੇ ਅਤੇ ਹੱਲ ਨਿਕਲ ਜਾਵੇ ਤਾਂ ਪ੍ਰਧਾਨ ਮੰਤਰੀ ਫਿਰ ਆ ਕੇ ਕਿਸਾਨਾਂ ਅਤੇ ਫੌਜ ਨੂੰ ਸੰਬੋਧਨ ਕਰਨ। ਸਰਕਾਰ ਸਾਨੂੰ ਸਮਾਂ ਦੇਵੇ, ਸੰਯੁਕਤ ਕਿਸਾਨ ਮੋਰਚਾ ਇਸ 'ਤੇ ਵਿਚਾਰ ਕਰੇਗਾ।