ਪੁੱਤ ਜੰਮੇ ਤਾਂ...

Friday, Dec 28, 2018 - 01:55 PM (IST)

ਪੁੱਤ ਜੰਮੇ ਤਾਂ...

ਪੁੱਤ ਜੰਮੇ ਤਾਂ ਹਰ ਕੋਈ ਸਾਕ
ਸੰਬੰਧੀ ਦੇਣ ਵਧਾਈਆਂ
ਧੀ ਜੰਮੀ ਤਾਂ ਮੱਥੇ ਉੱਤੇ ਕਿਉਂ
ਤ੍ਰੇੜੀਆ ਪਾਈਆਂ 
ਮੇਰੇ ਵੀ ਹੈ ਧੀ ਇਕਲੌਤੀ
ਪਰ ਸੌ ਪੁੱਤਾਂ ਦੇ ਵਰਗੀ।
ਘੁੱਪ ਹਨ੍ਹੇਰੀ ਜ਼ਿੰਦਗੀ ਵਿਚ
ਬਣ ਆਈ ਵੇਲਾਂ ਸਰਗੀ ।
ਦੁੱਖ ਹੁੰਦਾ ਜਦ ਕਹਿਣ ਹਨ੍ਹੇਰੀ
ਮਗਰੋਂ ਮੀਂਹ ਵੀ ਆਉ ।
ਜੇਵੇਂ ਰੱਬ ਨੇ ਧੀ ਦਿੱਤੀ ਏ
ਪੁੱਤ ਵੀ ਝੋਲੀ ਪਾਉ ।
ਕਿਉਂ ਪੁੱਤਰਾਂ ਦੀ ਆਮਦ ਦਾ ਹੀ
ਧੀ ਨੂੰ ਚਿੰਨ੍ਹ ਬਣਾਇਆ
ਅਹਿਮ ਬੜਾ ਕਿਰਦਾਰ ਜਗਤ ਨੇ
ਕੋਡੀ ਮੁੱਲ ਨਾ ਪਾਇਆ 
ਅਸੀਂ ਕਦੇ ਪੁੱਤਰ ਨਾਲ ਧੀ ਦੀ
ਤੁਲਣਾ ਨਹੀਓਂ ਕੀਤੀ 
ਨਾ ਹੀ ਮਰਦੇ ਦਮ ਤੱਕ ਆਉ
ਸਾਡੇ ਵਿਚ ਕੁਰੀਤੀ ।
ਪੁੱਤਰ ਹੀ ਹੁੰਦਾ ਸਾਡੇ...ਏ
ਨਹੀਂ ਲਾਲਸਾ...ਕੋਈ 
ਰੱਬ ਦਾ ਹਾਂ! ਸ਼ੁਕਰਾਨਾ ਕਰਦੇ
ਕੁੱਖ ਸੁਲੱਖਣੀ ਹੋਈ 
ਦੁੱਖ ਹੁੰਦਾ ਜਦ ਔਰਤ ਹੀ
ਵੱਧ ਧੀ ਦਾ ਦੁੱਖ ਮਨਾਉਂਦੀ
ਧੀ ਨਾਲ ਰੱਖੇ ਸਖਤ ਰਵੱਈਆ
ਪੁੱਤਰ ਨੂੰ ਵੱਧ ਚਾਹੁੰਦੀ
ਆਪਣੀ ਨਸਲ ਮੁਕਾਉਣ ਲਈ
ਕਿਉ...? ਆਪੇ ਕਰੋ ਦੁਆਵਾਂ 
ਜੇ ਧੀਆਂ ਨਾ ਜੰਮੀਆਂ ਤਾਂ ਫਿਰ
ਕਿੱਥੋਂ ਆਉਣੀਆਂ ਮਾਂਵਾਂ 
ਸੋਚ ਬਦਲੀਏ ਧੀ ਨਹੀਂ ਹੁੰਦੀ
ਕਦੇ ਕਾਲਖ ਦਾ ਟਿੱਕਾ।
ਲਾਡਾਂ ਦੇ ਨਾਲ ਪਾਲ੍ਹੇ ਪੁੱਤ ਵੀਂ
ਨਿਕਲਣ ਖੋਟਾ ਸਿੱਕਾ 
ਜੇ ਚੰਗੇ ਸੰਸਕਾਰ ਦਈਏ
ਔਲਾਦ ਨਾ ਨਿਕਲੇ ਮਾੜੀ
ਆਪ ਕੀ ਦਿੱਤਾ ਕਦੇ ਸੋਚਿਆ
ਸਾਡੀ ਗਲਤੀ ਸਾਰੀ 
ਸੰਮਾਂ ਲੁਧਿਆਣਵੀਂ
971558344283

 


author

Neha Meniya

Content Editor

Related News