ਦੂਰਦਰਸ਼ਨ ਪੰਜਾਬੀ ਤੇ ਛੋਟੇ ਪਰਦੇ ਦੀ ਐਂਕਰ ਫਿਲਮਾਂ ਦੀ ਅਦਾਕਾਰਾ ‘ਨਵਪ੍ਰੀਤ ਕੌਰ’

07/31/2020 4:42:41 PM

ਤਿੰਨ ਕੁ ਸਾਲ ਪਹਿਲਾਂ ਮੈਂ ਦੂਰਦਰਸ਼ਨ ਪੰਜਾਬੀ ਇੱਕ ਸਰੋਤਿਆਂ ਨਾਲ ਸਬੰਧਤ ਪ੍ਰੋਗਰਾਮ ਵਿੱਚ ਗਿਆ। ਉਸ ਪ੍ਰੋਗਰਾਮ ਦੀ ਐਂਕਰਿੰਗ ਸੁੰਦਰਤਾ ਤੇ ਪੰਜਾਬੀ ਮਾਂ ਬੋਲੀ ਦੀ ਮੂਰਤ ਬੀਬਾ ਨਵਪ੍ਰੀਤ ਕੌਰ ਕਰ ਰਹੀ ਸੀ। ਥੋੜ੍ਹੇ ਦਿਨ ਪਹਿਲਾਂ ਮੈਂ ਉਸ ਨੂੰ ਫੇਰ ਇੱਕ ਫ਼ਿਲਮ ਵਿੱਚ ਅਦਾਕਾਰੀ ਕਰਦੀ ਹੋਈ ਵੇਖੀ। ਇਸ ਸਬੰਧੀ ਮੈਂ ਉਸ ਨੂੰ ਕਈ ਸਵਾਲ ਕੀਤੇ। ਉਸ ਨੇ ਦੱਸਿਆ ਭਾਜੀ ਮੈਂ ਛੋਟੇ ਪਰਦੇ ’ਤੇ ਐਂਕਰਿੰਗ ਵੀ ਕਰਦੀ ਹਾਂ ਤੇ ਫਿਲਮਾਂ ਵਿੱਚ ਵੀ ਮੇਰੀ ਅਦਾਕਾਰੀ ਚੱਲ ਰਹੀ ਹੈ।

ਅੱਜ ਕੱਲ੍ਹ ਮੈਂ ਯੂ-ਟਿਊਬ, ਟੀ.ਵੀ., 5 ਆਬ ਚੈਨਲ ਵਿੱਚ ਐਂਕਰਿੰਗ ਕਰਦੀ ਹਾਂ। ਇਨ੍ਹਾਂ ਵਿੱਚ ਮੈਂ ਫ਼ਿਲਮੀ ਅਦਾਕਾਰਾਂ ਤੇ ਗਾਇਕਾਂ ਦੇ ਇੰਟਰਵਿਊ ਲੈ ਰਹੀ ਹਾਂ, ਜਿਸ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਬਾਕੀ ਆਪਣੇ ਇਸ ਸਫ਼ਰ ਬਾਰੇ ਬੀਬਾ ਜੀ ਨੇ ਇਹ ਦੱਸਿਆ ਜਿਸ ਤੋਂ ਮੈਨੂੰ ਇਹ ਤਸਵੀਰ ਸਾਹਮਣੇ ਆਈ ਜੋ ਮੈਂ ਲਿਖ ਰਿਹਾ ਹਾਂ। ਸਮੇਂ ਵਿੱਚ ਪਾਲੀਵੁੱਡ ਫਿਲਮੀ ਜਗਤ ਵਿੱਚ ਦਿਨ-ਬ-ਦਿਨ ਬਹੁਤ ਸਾਰੇ ਨਵੇਂ ਅਦਾਕਾਰ ਆਪਣੀ ਮਿਹਨਤ ਸਦਕਾ ਨਾਮਣਾ ਕਮਾ ਰਹੇ ਹਨ। ਇਸ ਤਰ੍ਹਾਂ ਆਪਣੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਲ ਕਰਨ ਵਾਲੀ ਅਦਾਕਾਰ ਨਵਪ੍ਰੀਤ ਕੌਰ ਭਿੰਡਰ ਕਿਸੇ ਖਾਸ ਜਾਣ ਪਛਾਣ ਦੇ ਮੁਥਾਜ਼ ਨਹੀਂ। ਉਹ ਵੱਖ-ਵੱਖ ਟੀ.ਵੀ ਚੈਨਲ ਅਤੇ ਸਟੇਜ਼ਾਂ ’ਤੇ ਸੰਚਾਲਨ ਕਰ ਚੁੱਕੀ ਹੈ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਨਵਪ੍ਰੀਤ ਦਾ ਜਨਮ ਸੂਬਾ ਹਰਿਆਣਾ 'ਚ ਜ਼ਿਲ੍ਹਾ ਫਤਿਆਬਾਦ ਦੇ ਪਿੰਡ ਨਟਕਾ ਵਿਖੇ ਮਾਤਾ ਲਖਵਿੰਦਰ ਕੌਰ ਅਤੇ ਪਿਤਾ ਕੁਲਵੰਤ ਸਿੰਘ ਦੇ ਘਰ ਹੋਇਆ। ਉਸਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ.ਐੱਸ.ਸੀ. ਮਲਟੀਮੀਡੀਆ ਕੀਤੀ ਹੈ। ਨਵਪ੍ਰੀਤ ਕੌਰ ਨੇ ਦੂਰਦਰਸ਼ਨ ਜਲੰਧਰ ਦੇ ਬਹੁਤ ਸਾਰੇ ਪ੍ਰੋਗਰਾਮ ਦੂਰਦਰਸ਼ਨ ਸੱਥ, ਮਹਾਂ ਰਾਬਤਾ ਅਤੇ ਸ਼ਾਨ ਪੰਜਾਬ ਦੀ ਵਿੱਚ ਖੂਬ ਵਾਹ-ਵਾਹ ਖੱਟੀ ਹੈ ਅਤੇ ਬਹੁਤ ਸਾਰੇ ਪ੍ਰੋਗਰਾਮਾਂ ’ਤੇ ਬਤੌਰ ਜੱਜ ਰਹਿ ਚੁੱਕੀ ਹੈ। ਬਚਪਨ ਤੋਂ ਹੀ ਉਸਨੂੰ ਅਦਾਕਾਰੀ ਅਤੇ ਮਾਡਲਿੰਗ ਦਾ ਬਹੁਤ ਸ਼ੌਂਕ ਸੀ। ਉਸ ਨੇ ਸੁੱਪਰਹਿੱਟ ਪੰਜਾਬੀ ਫਿਲਮ ਰੁਪਿੰਦਰ ਗਾਂਧੀ-2 ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਉਹ ਆਪਣੀ ਕਾਮਯਾਬੀ ਲਈ ਆਪਣੀ ਮਾਤਾ ਲਖਵਿੰਦਰ ਕੌਰ ਤੇ ਛੋਟੇ ਭਰਾ ਮਨਜੋਤ ਸਿੰਘ ਦਾ ਧੰਨਵਾਦ ਕਰਦੀ ਹੈ, ਜਿੰਨ੍ਹਾਂ ਦੇ ਹੌਂਸਲੇ ਸਦਕਾ ਉਸਨੇ ਆਪਣੀ ਮੰਜ਼ਿਲ ਹਾਸਲ ਕੀਤੀ ਹੈ। ਹੁਣ ਨਵਪ੍ਰੀਤ ਸਟੇਜ ’ਤੇ ਰਾਣੀ ਰਣਦੀਪ, ਸੁਰਿੰਦਰ ਲਾਡੀ, ਜੈਲੀ, ਪੁਸ਼ਪਿੰਦਰ ਕੋਮਲ ਅਤੇ ਕੁਲਵਿੰਦਰ ਕਿੰਦਾ ਨਾਲ ਵੀ ਨਜ਼ਰ ਆਉਂਦੀ ਹੈ। ਨਵਪ੍ਰੀਤ ਆਉਣ ਵਾਲੇ ਸਮੇਂ ਵਿੱਚ ਚੰਗੀਆਂ‌ ਫਿਲਮਾਂ ਵਿੱਚ ਆਪਣੀ ਅਦਾਕਾਰੀ ਪੇਸ਼ ਕਰੇਗੀ। ਥੋੜ੍ਹੇ ਸਮੇਂ ਵਿੱਚ ਏਨੀ ਵੱਡੀ ਤਰੱਕੀ ਇੱਕ ਮਹਾਨ ਕਲਾਕਾਰ ਹੀ ਕਰ ਸਕਦਾ ਹੈ। ਉਸ ਦੇ ਮਾਂ ਬਾਪ ਉਸ ਨੂੰ ਸਹਿਯੋਗ ਦੇ ਰਹੇ ਹਨ। ਜਲਦੀ ਹੀ ਉਹ ਪੰਜਾਬੀ ਫ਼ਿਲਮਾਂ ਵਿੱਚ ਸਖ਼ਤ ਮਿਹਨਤ ਸਦਕਾ ਹੀਰੋਇਨਾਂ ਦੀ ਪਹਿਲੀ ਲਾਈਨ ਵਿੱਚ ਆ ਜਾਵੇਗੀ।

ਮੈਂ ਉਸ ਨੂੰ ਇੱਕ ਖਾਸ ਸਵਾਲ ਪੁੱਛਿਆ ਕਿ ਤੁਸੀਂ ਪੜ੍ਹਾਈ ਦੌਰਾਨ ਦੂਰਦਰਸ਼ਨ ਪੰਜਾਬੀ ’ਤੇ ਐਂਕਰਿੰਗ ਚਾਲੂ ਕੀਤੀ ਸੀ। ਅੱਜ ਕੱਲ੍ਹ ਕਿਸੇ ਪ੍ਰੋਗਰਾਮ ਵਿੱਚ ਤੁਸੀਂ ਨਹੀਂ ਵੇਖੇ ਗਏ। ਉਸ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੁਝ ਅਧਿਕਾਰੀ ਅਜਿਹੇ ਆ ਗਏ ਸਨ, ਜਿਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਵੀ ਪਤਾ ਨਹੀਂ। ਮੈਂ ਇੱਕ ਪ੍ਰੋਗਰਾਮ ਵਿੱਚ ਆਪਣਾ ਮੁੱਖ ਪਹਿਰਾਵਾ ਪੰਜਾਬੀ ਸੂਟ ਪਹਿਨਿਆ ਹੋਇਆ ਤੇ ਸਿਰ ’ਤੇ ਚੁੰਨੀ ਲਈ ਹੋਈ ਸੀ। ਮੈਨੂੰ ਦਫ਼ਤਰ ਵਿੱਚ ਬੁਲਾ ਲਿਆ, ਉਹ ਪ੍ਰੋਗਰਾਮ ਮੁਖੀ ਜੀ ਨੇ ਹਿੰਦੀ ਅੰਗਰੇਜ਼ੀ ਵਿੱਚ ਬਹੁਤ ਕੁਝ ਆਵਾ-ਤਵਾ ਬੋਲਿਆ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

PunjabKesari

ਮੈਂ ਪੰਜਾਬਣ ਨੇ ਜੁੱਤੀ ਮਾਰੀ ਨਹੀਂ ਪਰ ਸਾਹਮਣੇ ਉਸ ਨੂੰ ਚੰਗੇ ਸਲੋਕ ਸੁਣਾਏ। ਅਨੇਕਾਂ ਫੋਨ ਆਉਂਦੇ ਰਹੇ ਪਰ ਮੈਂ ਕੋਈ ਪ੍ਰੋਗਰਾਮ ਕੀਤਾ ਨਹੀਂ ਪਰ ਮੈਂ ਅਦਾਕਾਰੀ ਦੂਰਦਰਸ਼ਨ ਪੰਜਾਬੀ ਕੇਂਦਰ ਤੋਂ ਸਿੱਖੀ ਹਾਂ। ਮੇਰੇ ਲਈ ਉਹ ਮੱਕਾ ਹੈ। ਹੁਣ ਕੇਂਦਰ ਮੁਖੀ ਸ੍ਰੀ ਮਾਨ ਪੁਨੀਤ ਸਹਿਗਲ ਜੀ ਬਣ ਗਏ ਹਨ, ਜੋ ਪਹਿਲਾਂ ਦੂਰਦਰਸ਼ਨ ਪੰਜਾਬੀ ਲਈ ਇੱਕ ਲੜੀਵਾਰ ਭਾਗਾਂ ਵਾਲੀਆਂ ਪੇਸ਼ ਕਰਕੇ ਗਏ ਸਨ, ਜਿਸ ਵਿੱਚੋਂ ਕੇਂਦਰ ਨੂੰ ਖਾਸ ਕੌਮਾਂਤਰੀ ਪਹਿਲੇ ਦਰਜੇ ਦਾ ਪੁਰਸਕਾਰ ਮਿਲਿਆ ਸੀ ਹੁਣ ਵੀ ਉਹ ਦੂਰਦਰਸ਼ਨ ਪੰਜਾਬੀ ਦੀ ਨੀਂਹ ਬਹੁਤ ਮਜਬੂਤ ਕਰ ਦੇਣਗੇ। ਮੈਨੂੰ ਪ੍ਰੋਗਰਾਮ ਕਰਨ ਲਈ ਜਦੋਂ ਬੁਲਾਇਆ ਮੈਂ ਕਿਸੇ ਵੀ ਪ੍ਰਾਈਵੇਟ ਚੈਨਲ ’ਤੇ ਕੰਮ ਕਰਦੀ ਹੋਵਾਂ ਭੱਜ ਕੇ ਦੂਰਦਰਸ਼ਨ ਪੰਜਾਬੀ ਜ਼ਰੂਰ ਜਾਵਾਂਗੀ। ਦੂਰਦਰਸ਼ਨ ਪੰਜਾਬੀ ਦੇ ਸਰੋਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਸਦੀ ਕਲਾ ਦੀ ਬਹੁਤ ਤਾਰੀਫ ਕਰਦੇ ਰਹੇ ਹਨ। ਪੰਜਾਬੀ ਮਾਂ ਬੋਲੀ ਅਤੇ ਪਹਿਰਾਵੇ ਨੂੰ ਪਹਿਲ ਦੇਣਾ, ਉਸ ਦੀ ਖਾਸ ਪ੍ਰਾਪਤੀ ਹੈ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

ਬੀਬਾ ਨਵਪ੍ਰੀਤ ਕੌਰ ਤੁਸੀਂ ਕਲਾਕਾਰੀ ਲਈ ਕੀ ਖਾਸ ਕਰਨਾ ਚਾਹੁੰਦੇ ਹੋ? ਭਜੀ ਮੈਂ ਦੂਰਦਰਸ਼ਨ ਪੰਜਾਬੀ ਵਿੱਚ ਪ੍ਰੋਗਰਾਮ ਕਰਨੇ ਚਾਹੁੰਦੀ ਹਾਂ। ਸ੍ਰੀਮਾਨ ਪੁਨੀਤ ਸਹਿਗਲ ਜੀ, ਜੋ ਦੂਰਦਰਸ਼ਨ ਪੰਜਾਬੀ ਦੇ ਅੱਜ ਕੱਲ੍ਹ ਕਮਾਂਡਰ ਹਨ ਪਰ ਨਾਟਕ ਤੇ ਫ਼ਿਲਮਾਂ ਦੀ ਉੱਚ ਪੱਧਰ ਦੀ ਡਿਗਰੀ ਪ੍ਰਾਪਤ ਹਨ ਉਹ ਨਾਟਕੀ ਕਲਾ ਸੰਪੂਰਨ ਨਿਰਦੇਸ਼ਕ ਹਨ। ਜੇ ਉਹ ਸੜਕ ’ਤੇ ਜਾਂਦੇ ਕਿਸੇ ਆਮ ਆਦਮੀ ਨੂੰ ਕਿਸੇ ਨਾਟਕ ਜਾਂ ਲੜੀਵਾਰ ਵਿੱਚ ਰੋਲ ਦੇ ਦੇਣ ਤਾਂ ਉਸ ਨੂੰ ਮਹਾਨ ਕਲਾਕਾਰ ਬਣਾ ਦੇਣਗੇ। ਮੈਂ ਚਾਹੁੰਦੀ ਹਾਂ ਜੇ ਮੈਨੂੰ ਕਿਸੇ ਲੜੀਵਾਰ ਵਿੱਚ ਉਹ ਛੋਟਾ ਮੋਟਾ ਰੋਲ ਦੇ ਦੇਣ ਉਸ ਛੋਟੇ ਕੰਮ ਨਾਲ ਹੀ ਮੈਂ ਬਹੁਤ ਵੱਡੀ ਕਲਾਕਾਰ ਬਣ ਜਾਵਾਂਗੀ। 

ਬੀਬਾ ਜੀ ਮੈਂ ਵੀ ਜਾਣਦਾ ਹਾਂ ਸ੍ਰੀਮਾਨ ਪੁਨੀਤ ਸਹਿਗਲ ਜੀ ਕਲਾ ਪਾਰਖੂ ਹਨ। ਜਿੱਥੋਂ ਤੱਕ ਮੇਰਾ ਖਿਆਲ ਹੈ, ਤੁਹਾਨੂੰ ਜ਼ਰੂਰ ਆਪਣੇ ਕੇਂਦਰ ਤੇ ਵਧੀਆ ਪ੍ਰੋਗਰਾਮ ਕਰਨ ਲਈ ਮੌਕਾ ਦੇਣਗੇ ਅਤੇ ਲੜੀਵਾਰ ਵਿੱਚ ਥਾਂ ਤਾਂ ਜ਼ਰੂਰ ਦੇਣਗੇ।

ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

ਰਮੇਸ਼ਵਰ ਸਿੰਘ 
ਸੰਪਰਕ ਨੰਬਰ - 9914880392


rajwinder kaur

Content Editor

Related News