ਲੋਕ ਹਿੱਤਾਂ ਨੂੰ ਭੁੱਲ ਜੇਬਾਂ ਖਰੀਆਂ ਕਰਨ ਵਿੱਚ ਲੱਗਾ ਦੂਰਦਰਸ਼ਨ ਜਲੰਧਰ

08/13/2020 1:19:49 PM

ਪਿਛਲੇ ਕਾਫੀ ਸਮੇਂ ਤੋਂ ਦੂਰਦਰਸ਼ਨ ਪੰਜਾਬੀ ਆਪਣੀਆਂ ਅਣਗਹਿਲੀਆਂ ਅਤੇ ਪੈਸਾ ਬਟੌਰਨ ਵਾਲੀਆਂ ਚਾਲਾਂ ਕਰਕੇ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਣੇ ਵੀ ਕਿਉਂ ਨਾ ਇਹ ਆਪਣੀਆਂ ਭੈੜੀਆਂ ਚਾਲਾਂ ਕਰਕੇ ਆਮ ਜਨਤਾ ਨੂੰ ਗੁੰਮਰਾਹ ਕਰਨ ‘ਤੇ ਤੁਲੇ ਹੋਏ ਹਨ। ਆਏ ਦਿਨ ਲੇਖਕਾਂ ਅਤੇ ਸਰੋਤਿਆਂ ਦੁਆਰਾ ਚਿੱਠੀਆਂ ਪੱਤਰਾਂ ਨਾਲ ਇਨ੍ਹਾਂ ਨਾਲ ਰਾਬਤਾ ਕਰਕੇ ਪ੍ਰੋਗਰਾਮਾਂ ਵਿੱਚ ਸੁਧਾਰ ਸਬੰਧੀ ਮੰਗ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਦੂਰਦਰਸ਼ਨ ਪ੍ਰੋਗਰਾਮ ਦਾ ਸਚਾਲਨ ਕਰਨ ਵਾਲੇ ਅਧਿਕਾਰੀਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ । ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਦਾ ਵੇਰਵਾ ਵਿਭਾਗ ਕੋਲ ਹੁੰਦਾ ਹੈ ਕਿ ਜਿਹੜਾਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ, ਉਸਨੂੰ ਕਿੰਨ੍ਹੇ ਕੁ ਲੋਕ ਦੇਖ ਰਹੇ ਹਨ। ਭਾਵੇਂ ਉਹ ਪਿਛਲੇ ਦਿਨਾਂ ਤੋਂ ਕੋਰੋਨਾ ਬੀਮਾਰੀ ਦਾ ਬਹਾਨਾ ਬਣਾ ਕੇ ਸਕੂਲਾਂ ਲਈ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਹੋਣ ਜਾਂ ਫਿਰ ਧਾਰਮਿਕ ਪ੍ਰੋਗਰਾਮ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਧਾਰਮਿਕ ਪ੍ਰੋਗਰਾਮ ਦੀ ਮਜ਼ਰ ਤੋਂ ਦੇਖੀਏ ਤਾਂ ਕਿਸੇ ਖਾਸ ਧਰਮ ਨੂੰ ਲੈ ਕੇ ਕੋਈ ਪ੍ਰੋਗਰਾਮ ਦੂਰਦਰਸ਼ਨ ‘ਤੇ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ, ਜਿਸਨੂੰ ਭਾਰਤ ਦਾ ਸੰਵਿਧਾਨ ਆਗਿਆ ਨਹੀਂ ਦਿੰਦਾ। ਪਰ ਇੱਥੇ ਪਿਛਲੇ ਕਈ ਦਿਨਾਂ ਤੋਂ ਮਸੀਹ ਧਰਮ ਜਾ ਹੋਰ ਕੋਈ ਧਰਮਾਂ ਉੱਪਰ ਅਧਾਰਿਤ ਪ੍ਰੋਗਰਾਮ ਪ੍ਰਸਾਰਿਤ ਕਰ ਕੇ ਇਸ ਲੋਕਤੰਤਰੀ ਦੇਸ਼ ਦੇ ਸੰਵਿਧਾਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਦੂਰਦਰਸ਼ਨ ਦਾ ਇੱਕ ਮਨੋਰਥ ਹੁੰਦਾ ਹੈ ਕਿ ਜਿਹੜੇ ਪ੍ਰੋਗਰਾਮ ਘੱਟ ਗਿਣਤੀ ਵਿੱਚ ਦੇਖੇ ਜਾ ਰਹੇ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾਂਦਾ ਹੈ ਪਰ ਇਸਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਪਹਿਲੀ ਕਦਮੀ ਦੂਰਦਰਸ਼ਨ ਵੱਲੋਂ ਨਹੀਂ ਕੀਤੀ ਜਾ ਰਹੀ। ਜੇਕਰ ਦੂਰਦਰਸ਼ਨ ਸਵੇਰੇ ਦੇ ਪ੍ਰੋਗਰਾਮਾਂ ਵਿੱਚ ਖੁਦ ਸਰਵ ਸਾਂਝੀਵਾਲਤਾ ਦਾ ਸੁਨੇਹਾਂ ਦੇਣ ਵਾਲੇ ਪ੍ਰੋਗਰਾਮ ਨਹੀਂ ਬਣਾ ਸਕਦਾ ਤਾਂ ਕਿਸੇ ਪ੍ਰਾਇਵੇਟ ਪ੍ਰੋਡਿਊਸਰ ਤੋਂ ਟਾਇਮ ਅਲਾਕ ਬਿਕਰੀ ਕਰਕੇ ਚੰਗੇ ਪ੍ਰੋਗਰਾਮ ਬਣਾਏ ਜਾ ਸਕਦੇ ਹਨ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

ਖਾਸ ਖਬਰ ਇੱਕ ਨਜ਼ਰ ਇੱਕ ਪ੍ਰੋਗਰਾਮ ਕਿਸ ਅਧਾਰ ‘ਤੇ ਪੇਸ਼ ਕੀਤਾ ਜਾ ਰਿਹਾ ਜਦੋਂ ਕਿ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਹੀ ਅਖਬਾਰਾਂ ਲੱਗੀਆਂ ਹੋਈਆਂ ਹਨ। ਲੋਕ ਆਨਲਾਇਨ ਖਬਰਾਂ ਦੇਖ ਲੈਂਦੇ ਹਨ। ਅਸਲ ਵਿੱਚ ਇਹ ਆਮ ਜਨਤਾ ਦੀਆਂ ਅੱਖਾਂ ਠੰਡੀਆਂ ਕਰਨ ਲਈ ਚੋਚਲੇ ਕੀਤੇ ਜਾ ਰਹੇ ਹਨ ਪਰ ਦੂਰਦਰਸ਼ਨ ਇਹ ਨਹੀਂ ਜਾਣਦਾ ਕਿ ਅਸੀਂ ਇੱਕਵੀ ਸਦੀ ਵਿੱਚ ਜਿਉਂ ਰਹੇ ਹਾਂ। ਹੁਣ ਲੋਕ ਏਨੇ ਭੋਲੇ ਨਹੀਂ ਰਹੇ ਕਿ ਤੁਹਾਡੇ ਦਿੱਤੇ ਇਹ ਲੋਲੀਪਾਪ ਚੂਸਦੇ ਰਹਿਣ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਦੇ ਖਾਸ ਬੰਦਿਆਂ ਨੂੰ ਕੈਮਰੇ ਅੱਗੇ ਆਉਣ ਦਾ ਮੌਕਾ ਮਿਲ ਜਾਂਦਾ। ਬਾਕੀ ਬੋਝ ਸਰਕਾਰੀ ਖਜਾਨੇ ਉੱਪਰ ਪਾਇਆ ਜਾ ਰਿਹਾ ਹੈ। ਇਹ ਤਾਂ ਉਹ ਗੱਲ ਹੋਈ ਹਿੱਗ ਲੱਗੇ ਨਾਂ ਫੜਕੜੀ ਰੰਗ ਚੌਖਾ ਆਵੇ। ਦੂਜੇ ਪਾਸੇ ਸਿਹਤ ਸਬੰਧੀ ਜਾਣਕਾਰੀ ਦੇਣ ਵਿੱਚ ਦੂਰਦਰਸ਼ਨ ਕੇਂਦਰ ਆਪ ਖੁਦ ਬੀਮਾਰ ਜਾਪਦਾ ਹੈ। ਜਿਹੜਾ ਆਪਣੀ ਕਮਾਈ ਖਾਤਰ ਪ੍ਰਾਈਵੇਟ ਡਾਕਟਰਾਂ ਨੂੰ ਬੁਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਬਾਇਓ ਬੱਬਲ ਵਿਧੀ ਰਾਹੀਂ ਕਿੰਨੀਆਂ ਕੁ ਕਾਮਯਾਬ ਹੋ ਸਕਦੀਆਂ ਹਨ ਖੇਡਾਂ (ਵੀਡੀਓ)

ਸਿਹਤ ਸਬੰਧੀ ਪ੍ਰੋਗਰਾਮ ਵਿੱਚ ਸਿਰਫ ਉਨ੍ਹਾਂ ਡਾਕਟਰਾਂ ਨੂੰ ਹੀ ਬੁਲਾਇਆ ਜਾ ਸਕਦਾ, ਜਿਹੜੇ ਡਾਕਟਰੀ ਦੀ ਪ੍ਰਮਾਣਿਤ ਡਿਗਰੀ ਐੱਮ.ਬੀ.ਬੀ.ਐੱਸ ਜਾਂ ਕੋਈ ਐੱਮ.ਡੀ  ਡਾਕਟਰ ਦੀ ਡਿਗਰੀ ਹੋਵੇ। ਕਿਸੇ ਪ੍ਰਾਇਵੇਟ ਡਾਕਟਰ ਨੂੰ ਇਸ ਪ੍ਰੋਗਰਾਮ ਵਿੱਚ ਸੱਦਾ ਨਾ ਦਿੱਤਾ ਜਾਵੇ। ਦੂਰਦਰਸ਼ਨ ਖੇਤਰੀ ਲੋਕ ਪ੍ਰਸਾਰਨ ਸੇਵਾ ਪ੍ਰੋਗਰਾਮ ਹੈ ਇਸਦਾ ਮੁੱਖ ਮੁੱਦਾ ਲੋਕਾਂ ਲਈ ਪ੍ਰੋਗਰਾਮ ਪੇਸ਼ ਕਰਨਾ ਹੈ ਪਰ ਅਜੋਕੇ ਦੂਰ ਵਿੱਚ ਲੋਕਾਂ ਦੀ ਸਹੂਲੀਅਤ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਪ੍ਰੋਗਰਾਮ ਪ੍ਰਸਾਰਿਤ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਇਹ ਲੋਕਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਲੋਕਾਂ ਸ਼ਕਾਇਤ ਸੁਣਨ ਲਈ ਹਰੇਕ ਵਿਭਾਗ ਵਿੱਚ ਇੱਕ ਪੀ.ਆਰ.ਓ ਹੁੰਦਾ ਹੈ, ਜਿਸ ਕੋਲ ਜਾ ਕੇ ਲੋਕ ਆਪਣੀ ਸਹੂਲੀਅਤ ਲਈ ਸ਼ਿਕਾਇਤ ਕਰ ਸਕਦੇ ਹਨ। ਦੂਰਦਰਸ਼ਨ ਵਿਭਾਗ ਕੋਲ ਇਸ ਤਰ੍ਹਾਂ ਦਾ ਕੋਈ ਵਰਤਾਰਾ ਨਹੀਂ, ਜਿਸ ਕਰਕੇ ਖੱਜਲ-ਖੁਆਰ ਹੋ ਰਹੇ ਹਨ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਹ ਇਸਦੇ ਨਿਘਾਰਤਾ ਵੱਲ ਜਾਣ ਦੀ ਅਹਿਮ ਨਿਸ਼ਾਨੀ ਹੈ। ਸਾਡਾ ਪੰਜਾਬ ਭਾਰਤ ਦੀ ਖੜਗ ਭੁਜਾ ਕਿਹਾ ਜਾਣ ਵਾਲਾ ਸੂਬਾ ਹੈ ਜਿੱਥੇ ਦੇ ਨੌਜਵਾਨਾਂ ਲਈ ਕੋਈ ਖਾਸ ਪ੍ਰੋਗਰਾਮ ਨਹੀਂ ਪੇਸ਼ ਕੀਤਾ ਜਾਂਦਾ। ਜਿਸ ਨਾਲ ਉਨ੍ਹਾਂ ਅੰਦਰ ਆਪਣੀ ਸਿਹਤ ਨੂੰ ਲੈ ਕੇ ਰੂਚੀ ਪੈਦਾ ਕੀਤੀ ਜਾ ਸਕੇ। ਸਗੋਂ ਇਹ ਤਾਂ ਨੌਜਵਾਨੀਂ ਜਾਣ ਬੁੱਝ ਕੇ ਪੁੱਠੇ ਪਾਸੇ ਵੱਲ ਤੋਰ ਰਹੇ ਹਨ। ਮਾੜੀ ਗਾਇਕੀ ਦਾ ਪ੍ਰਚਾਰ ਪ੍ਰਸਾਰ ਕਰਕੇ ਹਰ ਰੋਜ਼ ਅਜਿਹੇ ਗੀਤ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੇ ਜਾਂਦੇ ਹਨ, ਜਿਹੜੇ ਹਥਿਆਰਾਂ, ਨਸ਼ਿਆਂ, ਅਪੱਤੀ ਜਨਕ ਸ਼ਬਦਾਂ ਦੀ ਵਰਤੋਂ ਕਰਕੇ ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਛਿੱਕ ਟੰਗ ਕੇ ਆਪਣੇ ਆਪਣੀਆਂ ਜੇਬਾਂ ਭਰਨ ਵਿੱਚ ਲੱਗਾ ਹੋਇਆ ਹੈ, ਕਿਉਂਕਿ ਇਨ੍ਹਾਂ ਦਾ ਉਸ ਤਰ੍ਹਾਂ ਦੀਆਂ ਸੰਗੀਤਕ ਕੰਪਨੀਆਂ ਨਾਲ ਟਾਈਅਪ ਕੀਤੇ ਹੁੰਦੇ ਹਨ। ਜਿਹੜੇ ਲੱਚਰਤਾ, ਅਸ਼ਸ਼ਲੀਤਾ ਵਾਲੇ ਗਾਇਕਾ ਨੂੰ ਪ੍ਰਮੋਟ ਕਰਦੇ ਹਨ ਤੇ ਲੋਕਾਂ ਅੱਗੇ ਗੰਦਮੰਦ ਪਰੋਸ ਰਹੇ ਹਨ ਜਦੋਂ ਕਿ ਸਾਡੇ ਮਾਨਯੋਗ ਹਾਈਕੋਰਟ ਵੱਲੋਂ ਇਸ ਤਰ੍ਰਾਂ ਦੀ ਗਾਇਕੀ ਉੱਪਰ ਪੂਰੀ ਤਰ੍ਹਾਂ ਦੀ ਰੋਕ ਲਗਾਈ ਜਾ ਚੁੱਕੀ ਹੈ ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪਰ ਫਿਰ ਵੀ ਇਸ ਤਰ੍ਹਾਂ ਦੀ ਗਾਇਕੀ ਲੋਕਾਂ ਲਈ ਪੇਸ਼ ਕਰਕੇ ਇਸ ਕਾਨੂੰਨ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਕੋਲ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਕਮੇਟੀ ਨਹੀਂ ਜਿਹੜੀ ਇਨ੍ਹਾਂ ਗਾਇਕਾਂ ਦੁਆਰਾ ਗਾਏ ਜਾਣ ਵਾਲੇ ਗੀਤਾਂ ਨੂੰ ਸੁਣ ਕੇ ਚੰਗ ਮਿਆਰੀ ਗੀਤਾਂ ਨੂੰ ਪੇਸ਼ ਕਰਨ ਦੀ ਆਗਿਆ ਦੇਣ । ਜੇਕਰ ਗੱਲ ਕਰੀਏ ਅਜੌਕੇ ਦੌਰ ਦੀ ਤਾਂ ਐਜੂਕੇਸ਼ਨ ਬਰੋਡਕਾਸਟ ਲੰਮਾ ਸਮਾਂ ਚੱਲਣ ਵਾਲਾ ਹੈ। ਇਸ ਲਈ ਡੀ.ਡੀ.ਐੱਚ ‘ਤੇ ਅਲੱਗ ਤੋਂ ਪਲੇਟਫਾਰਮ ਲੈ ਕੇ ਚੈਨਲ ਚਲਾਇਆ ਜਾ ਸਕਦਾ ਹੈ। ਚੰਡੀਗੜ੍ਹ ਦੇ ਹਿੰਦੀ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਨਹੀਂ ਕੀਤੇ ਜਾਣੇ ਚਾਹੀਦੇ। ਜੇਕਰ ਚਲਾਏ ਜਾ ਰਹੇ ਹਨ ਤਾਂ ਪਹਿਲਾਂ ਵਾਲੇ ਡਾਇਰੈਕਟਰ ਦੁਆਰਾ ਉਰਦੂ, ਹਰਿਆਣਵੀ ਅਤੇ ਹਿਮਾਚਲੀ ਪ੍ਰੋਗਰਾਮ ਪਹਿਲਾਂ ਕਿਉਂ ਬੰਦ ਕੀਤੇ ਜਾ ਚੁੱਕੇ ਹਨ ?

ਇਸਦਾ ਜਵਾਬ ਵੀ ਲੋਕਾਂ ਨੂੰ ਦਿੱਤਾ ਜਾਵੇ। ਦੂਰਦਰਸ਼ਨ ਦੀ ਸੁਸਤ ਚਾਲ ਦਾ ਪਤਾ ਇਸ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਖਬਰਾਂ ਕਿਉਂਕਿ ਜਿਹੜੀਆਂ ਖਬਰਾਂ ਲੋਕ ਪੜ੍ਹ ਕੇ ਅਧ ਪੁਰਾਣੀਆਂ ਕਰ ਦਿੰਦੇ ਹਨ ਇਹ ਆਪਣੀਆਂ ਖਬਰਾਂ ਉਦੋਂ ਪ੍ਰਸਾਰਿਤ ਕਰਦੇ ਹਨ ਜਦਕਿ ਪ੍ਰਾਇਵੇਟ ਚੈਨਲਾਂ ਵਾਲੇ ਇਹ ਖਬਰਾਂ ਯਕ ਦਮ ਪੇਸ਼ ਕਰ ਦਿੰਦੇ ਹਨ ਤੇ ਕਈ ਵਾਰ ਖਬਰਾਂ ਦੇ ਸ਼ਬਦ ਜੋੜ ਏਦਾਂ ਦੇ ਹੁੰਦੇ ਹਨ ਕਿ ਜਿਵੇਂ ਅਸੀਂ ਕਿਸੇ ਹੋਰ ਭਾਸ਼ਾਂ ਨੂੰ ਪੜ੍ਹ ਰਹੇ ਹੋਇਏ। ਜੇ ਇਨ੍ਹਾਂ ਦੀ ਕੋਈ ਗਲਤੀ ਦੱਸਦੇ ਹਾਂ ਤਾਂ ਅੱਗੋਂ ਕਹਿੰਦੇ ਹਨ ਤੁਸੀਂ ਬਾਹਲੇ ਸਿਆਣੇ ਹੋ ,ਇਹ ਤਾਂ ਉਹ ਗੱਲ ਹੋਈ ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨਤੀ। ਕਹਿੰਦੇ ਅਸੀਂ ਤਾਂ ਏਦਾਂ ਹੀ ਕਰਾਂਗੇ ਤੁਸੀਂ ਕਰਲੋ ਜ਼ੋ ਕਰਨਾ। ਇਹ ਕਿਹੜੇ ਲੋਕਤੰਤਰ ਦੇਸ਼ ਵਿੱਚ ਜਿਉਂ ਰਹੇ ਹਾਂ ਅਸੀਂ ।

ਜਾਣੋ ਰਾਮ ਮੰਦਰ ਬਣਨ ਨਾਲ ਸਥਾਨਕ ਲੋਕਾਂ ਨੂੰ ਕੀ ਹੋਣਗੇ ਫਾਇਦੇ (ਵੀਡੀਓ)

ਕੀ ਇਨ੍ਹਾਂ ਲੋਕਾਂ ਦੇ ਦਿਨ-ਬੁ-ਦਿਨ ਵੱਧ ਰਹੇ ਦੁਰਵਿਹਾਰ ਨੂੰ ਰੋਕਣ ਲਈ ਕੌਣ ਜ਼ਿੰਮੇਵਾਰ ਹੈ? ਕੀ ਸਾਡੀਆਂ ਸਰਕਾਰਾਂ ਸਿਰਫ ਵੋਟਾਂ ਬਟੌਰਨ ਹੀ ਜਾਣਦੀਆਂ, ਇਨ੍ਹਾਂ ਪ੍ਰੋਗਰਾਮਾਂ ਦੇ ਅਧਿਕਾਰੀਆਂ ਦੇ ਨੱਕ ਵਿੱਚ ਨਕੇਲ ਨੀ ਪਾ ਸਕਦੀਆਂ ? ਕੀ ਇਹ ਸ਼ਰੇਆਮ ਲੋਕਾਂ ਦੇ ਜਨਤਿਕ ਹਿੱਤਾਂ ਨਾਲ ਖਿਲਵਾੜ ਨਹੀਂ ਕਰ ਰਹੇ ? ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਇੱਕ ਹੀ ਹੱਲ ਹੈ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ਨੇ ਆਪਣੀਆਂ ਇਨ੍ਹਾਂ ਗਲਤੀਆਂ ਨੂੰ ਸਵੀਕਾਰ ਨਾ ਕੀਤਾ। ਆਪਣੇ ਲੋਕ ਹਿੱਤ ਪ੍ਰੋਗਰਾਮ ਚਲਾਉਣੇ ਸ਼ੁਰੂ ਨਾ ਕੀਤੇ ਅਤੇ ਆਪਣੀ ਕਮਾਈ ਇਕੱਠੀ ਕਰਨ ਦੀਆਂ ਇਹ ਗੈਰ ਕਾਨੂੰਨੀ ਦੁਕਾਨਾਂ ਬੰਦ ਨਾ ਕੀਤੀਆਂ ਤਾਂ ਅਸੀਂ ਇਸ ਨੂੰ ਵੱਡੇ ਪੱਧਰ ਉੱਤੇ ਲਿਜਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਦਮ ਲਵਾਂਗੇ।

PunjabKesari

ਰਮੇਸ਼ਵਰ ਸਿੰਘ ਪਟਿਆਲਾ
9914880392


rajwinder kaur

Content Editor

Related News