ਬਿਨ੍ਹਾਂ ਪੂਛ ਤੋਂ ਕੁੱਤੇ

Wednesday, Mar 07, 2018 - 05:27 PM (IST)

ਬਿਨ੍ਹਾਂ ਪੂਛ ਤੋਂ ਕੁੱਤੇ

ਮਾਂਏ ! ਮੈਂ ਅੱਜ ਬਿਨ੍ਹਾਂ ਪੂਛ ਤੋਂ 
ਸੜਕ 'ਤੇ ਘੁੰਮਦੇ ਕੁੱਤੇ ਵੇਖੇ
ਭੈੜੀਆਂ ਭੈੜੀਆਂ ਬੁਰੀਆਂ ਅੱਖਾਂ ਨਾਲ
ਬਾਲੜੀਆਂ ਦੇ ਜਿਸਮ ਨੋਚਦੇ ਦੇਖੇ

ਕੁੱਤਿਆਂ ਤੋਂ ਵੀ ਵੱਧ ਕੇ
ਮਾਂਏ ! ਉਹ ਦੰਦ ਕਚੀਚਣ
ਹੌਲੀ ਹੌਲੀ ਗੱਲਾਂ ਕਰ
ਗੁੱਸੇ ਦੇ ਵਿਚ ਮੁੱਠੀਆਂ ਮੀਚਣ

ਮਾਂਏ ਨੀ ਮਾਂਏ ਮੈਨੂੰ ਤਾਂ ਲੱਗੇ
ਇਨ੍ਹਾਂ ਦੇ ਦਿਲ 'ਚ ਹੈ ਕੋਈ ਖੋਟ
ਟਾਫੀਆਂ ਦੇਣ ਬਹਾਨੇ ਤਾਂ ਹੀ ਤਾਂ
ਬਾਲੜੀਆਂ ਨੂੰ ਲੈਂਦੇ ਫਿਰ ਰੋਕ

ਮਾਂਏ ਨੀ ਮਾਂਏ ਚੱਲ ਉੱਠ
ਆਪਾਂ ਕੋਈ ਲੱਭੀਏ ਹੱਲ
ਚੁੱਪ ਰਹੇ ਜੇ ਅੱਜ ਅਸੀਂ ਤਾਂ
ਪਵੇਗਾ ਭਾਰੀ ਪਛਤਾਉਣਾ ਕੱਲ

ਦਿਲ ਕਰਦਾ ਕਿਤੇ ਠਾਣੇ ਰਪਟ ਲਿਖਾਵਾਂ
ਜਾ ਭੈੜਿਆਂ ਨੂੰ ਮੈਂ ਫਾਂਸੀ 'ਤੇ ਲਟਕਾਵਾਂ
ਮਾਂਏ ਨੀ ਮਾਂਏ ਮੈਨੂੰ ਦੱਸਦੇ ਕੋਈ ਤਰੀਕਾ
ਜਿਸ ਨਾਲ ਸਿੱਖ ਜਾਣ ਵਹਿਸ਼ੀ ਚੰਗਾ ਸਲੀਕਾ

ਦਵਿੰਦਰ ਕਿਸੇ ਅਣਹੋਣੀ ਨੂੰ ਸੋਚ-ਸੋਚ
ਦਿਲ ਘਬਰਾਈ ਜਾਂਦਾ ਹੈ
ਹਰ ਹਵਸੀ ਚੋਂ ਕੁੱਤੇ ਦਾ ਚਿਹਰਾ
ਦਿਖਾਈ ਦਿੰਦਾ ਹੈ


ਦਵਿੰਦਰ ਕੋਰ 
ਨਵਾਂ ਸ਼ਹਿਰ—8146649655


Related News