ਦੀਵਾਲੀ ਮੌਕੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ ਚਿੰਤਾਜਨਕ!

12/01/2020 11:55:23 AM

ਦੀਵਾਲੀ ਤੋਂ ਪਹਿਲਾਂ ਭਾਰਤੀ ਮੂਲ ਦੇ ਸ਼ਹਿਰੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਖਾਸ ਤੌਰ 'ਤੇ ਤਾਗੀਦ ਕੀਤੀ ਗਈ ਸੀ। ਪੀਅਲ ਰੀਜਨ ਵਿੱਚ ਤਾਂ ਇਸ ਬਾਰੇ ਲੋਕਾਂ ਨੂੰ ਵਿਸ਼ੇਸ਼ ਰੂਪ ਵਿੱਚ ਸੁਚੇਤ ਕੀਤਾ ਗਿਆ ਸੀ ਅਤੇ ਅਥਾਰਿਟੀਜ਼ ਵਲੋਂ ਬਹੁਤ ਸਾਰੇ ਧਾਰਮਿਕ ਅਦਾਰਿਆਂ ਨਾਲ ਸੰਪਰਕ ਵੀ ਕੀਤਾ ਗਿਆ ਸੀ। ਕੁਝ ਲੋਕ ਇਸ ਤੋਂ ਖਫਾ ਵੀ ਹੋਏ ਸਨ ਕਿ ਅਥਾਰਿਟੀਜ ਵਲੋਂ ਅਜੇਹਾ ਕਿਉਂ ਕੀਤਾ ਗਿਆ ਸੀ? ਅਜੇਹੇ ਮੌਕਾ ਪ੍ਰਸਤ ਆਗੂਆਂ ਦੀ ਕਮੀ ਨਹੀਂ ਹੈ, ਜੋ ਕਥਿਤ 'ਘੱਟ ਗਿਣਤੀਆਂ' ਦੇ ਨਾਮ ਉੱਤੇ ਆਪਣੀ ਰੜਕ ਦਾ ਅਹਿਸਾਸ ਕਰਵਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੰਦੇ। ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਧਾਰਮਿਕ ਅਦਾਰਿਆਂ ਨੇ ਦੀਵਾਲੀ ਵਾਲੇ ਦਿਨ ਆਪਣੇ ਦਰਵਾਜ਼ੇ ਬੰਦ ਕਰਨ ਦਾ ਅਗਾਊਂ ਐਲਾਨ ਕਰ ਦਿੱਤਾ ਸੀ। 

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਅਜਿਹਾ ਕਰਨ ਵਾਲੇ ਅਦਾਰਿਆਂ ਦੇ ਸੰਚਾਲਕ ਦੂਰਦਰਸ਼ੀ ਸਨ ਅਤੇ ਉਨ੍ਹਾਂ ਨੇ ਇਹ ਕਦਮ 'ਜਕੀਨੀ ਸੁਰੱਖਿਆ' ਲਈ ਉਠਾਇਆ ਸੀ, ਜਿਸ ਵਾਸਤੇ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਕਈ ਧਾਰਮਿਕ ਅਦਾਰਿਆਂ ਦੇ ਆਗੂਆਂ ਨੇ ਦਰਵਾਜ਼ੇ ਬੰਦ ਨਹੀਂ ਸਨ ਕੀਤੇ ਪਰ ਨਿਯਮਾਂ ਦੀ ਪਾਲਣਾ ਲਈ ਢੁਕਵੇਂ ਪ੍ਰਬੰਧ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਧਰਮ ਅਸਥਾਨਾਂ ਖਾਸਕਰ ਗੁਰਦਵਾਰਿਆਂ ਵਿੱਚ ਦੀਵੇ ਨਾ ਜਗਾਉਣ, ਪਟਾਕੇ ਨਾ ਚਲਾਉਣ ਅਤੇ ਮਠਿਆਈਆਂ ਆਦਿ ਨਾ ਲਿਆਉਣ ਦੀਆਂ ਪੁਰਜ਼ੋਰ ਬੇਨਤੀਆਂ ਕੀਤੀਆਂ ਸਨ।

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਦੀਵਾਲੀ ਤੋਂ ਪਹਿਲਾਂ ਕੈਨੇਡਾ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਜ਼ੋਰ ਵਧਣ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ ਅਤੇ ਸਾਰੇ ਸ਼ਹਿਰੀ ਇਨ੍ਹਾਂ ਰਿਪੋਰਟਾਂ ਤੋਂ ਵਾਕਫ ਸਨ, ਜਿਸ ਕਾਰਨ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕੁਥਾਏਂ ਨਹੀਂ ਸੀ ਪਰ ਜੋ ਦੀਵਾਲੀ ਵਾਲੇ ਦਿਨ ਹੋਇਆ, ਉਹ ਸ਼ਰਮਸਾਰ ਕਰਨ ਵਾਲਾ ਹੈ। ਕੈਨੇਡਾ ਭਰ ਦੇ ਮੀਡੀਆ ਨੇ ਦੀਵਾਲੀ ਮੌਕੇ ਕੋਰੋਨਾ ਨਿਯਮਾਂ ਦੀ ਉਲੰਘਣਾ ਦੀਆਂ ਖ਼ਬਰਾਂ ਨਸ਼ਰ ਕੀਤੀਆਂ, ਜਿਨ੍ਹਾਂ ਵਿੱਚ ਬਰੈਂਪਟਨ ਦੇ ਇੱਕ ਗੁਰਦਵਾਰੇ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ, ਜਿੱਥੇ ਪਾਰਕਿੰਗ ਲਾਟ ਵਿੱਚ 300 ਦੇ ਕਰੀਬ ਭੀੜ ਨੂੰ ਖਦੇੜਨ ਲਈ ਪੁਲਸ ਅਤੇ ਸਿਟੀ ਬਾਈ ਲਾਅਜ਼ ਅਫਸਰਾਂ ਨੂੰ ਦਖ਼ਲ ਦੇਣਾ ਪਿਆ ਸੀ। ਕੁਝ ਲੋਕਾਂ ਨੂੰ ਉਲੰਘਣਾ ਲਈ ਟਿਕਟਾਂ ਵੀ ਦਿੱਤੀਆਂ ਗਈਆਂ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਬੰਧਿਤ ਗੁਰਦੁਆਰੇ ਨੂੰ ਵੀ ਕੋਈ ਜ਼ੁਰਮਾਨਾ ਕੀਤਾ ਗਿਆ ਹੈ ਜਾਂ ਨਹੀਂ? 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਤੋਂ ਨਾਂਹ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਗੁਰਦੁਆਰੇ ਦੇ ਅੰਦਰ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਪਰ ਬਾਹਰ ਹੋਇਆ ਇਕੱਠ ਉਨ੍ਹਾਂ ਦੇ ਵੱਸ ਤੋਂ ਬਾਹਰ ਸੀ। ਇਸ ਗੁਰਦੁਆਰੇ ਤੋਂ ਇਲਾਵਾ ਨਜ਼ਦੀਕ ਸਥਿਤ ਦੋ ਪਲਾਜ਼ਿਆਂ ਵਿੱਚ ਇਕੱਠੀ ਹੋਈ ਮਡੀਰ ਨੂੰ ਵੀ ਪੁਲਸ ਵਲੋਂ ਖਦੇੜਿਆ ਗਿਆ ਸੀ। ਪਤਾ ਲੱਗਾ ਹੈ ਕਿ ਰੈਕਸਡੇਲ ਵਿੱਚ ਸਥਿਤ ਇੱਕ ਗੁਰਦਵਾਰੇ ਵਿੱਚ ਵੀ ਪਟਾਕੇ ਚਲਾਉਣ ਵਾਲੀ ਮਡੀਰ ਅਚਾਨਕ ਰਾਤ 9:30 ਵਜੇ ਦੇ ਕਰੀਬ ਪ੍ਰਗਟ ਹੋਈ ਅਤੇ ਆਪਣਾ ਕਾਰਾ ਕਰ ਗਈ ਤੇ ਪ੍ਰਬੰਧਕ ਵੇਖਦੇ ਰਹਿ ਗਏ। ਮਾਂਟਰੀਅਲ ਦੇ ਤਿੰਨ ਗੁਰਦੁਆਰਿਆਂ ਵਿੱਚ ਖਰੂਦੀ ਮਡੀਰ ਨੇ ਇਹੀ ਚੰਦ ਚਾੜ੍ਹਿਆ ਅਤੇ ਪੁਲਸ ਨੂੰ ਦਖ਼ਲ ਦੇਣਾ ਪਿਆ। ਮਾਂਟਰੀਅਲ ਦੇ ਇਕ ਗੁਰਦੁਆਰੇ ਦੇ ਸਾਬਕਾ ਪ੍ਰਬੰਧਕ ਨੇ ਤਾਂ ਇਹ ਸਪਸ਼ਟ ਆਖ ਦਿੱਤਾ ਸੀ ਕਿ 'ਨੌਜਵਾਨ' ਉਨ੍ਹਾਂ ਦੇ ਕਹਿਣੇ ਤੋਂ ਬਾਹਰੇ ਹੋ ਗਏ ਸਨ। ਇਹ ਨੌਜਵਾਨ ਕੌਣ ਹਨ ਜਾਂ ਸਨ, ਬਾਰੇ ਪੰਜਾਬੀ ਭਾਈਚਾਰਾ ਤਾਂ ਪੂਰੀ ਤਰਾਂ ਜਾਣਦਾ ਹੈ ਅਤੇ ਅਣਜਾਣ ਹਰ ਲੈਵਲ ਦੀਆਂ ਕੈਨੇਡੀਅਨ ਅਥਾਰਿਟੀਜ਼ ਵੀ ਨਹੀਂ ਹਨ। ਬੀ.ਸੀ. ਅਤੇ ਅਲਬਰਟਾਂ ਤੋਂ ਵੀ ਕੁਝ ਏਸੇ ਕਿਸਮ ਦੀਆਂ ਰਿਪੋਰਟਾਂ ਆਈਆਂ ਹਨ, ਭਾਵੇਂ ਸਕੇਲ ਘੱਟ ਸੀ।

ਪੜ੍ਹੋ ਇਹ ਵੀ ਖਬਰ - ਡਾਇਟਿੰਗ ਤੋਂ ਬਿਨਾਂ ਕੀ ਤੁਸੀਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੀ.ਟੀ.ਏ. ਦੇ ਖੇਤਰ ਵਿੱਚ ਮਚਾਏ ਗਏ ਹੜਕੰਪ ਦੇ ਕਈ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲੇ ਹਨ, ਜਿਨ੍ਹਾਂ ਵਿੱਚ ਖਾਸ ਕਿਸਮ ਦੀਆਂ ਮਹਿੰਗੀਆਂ ਕਾਰਾਂ ਵਿੱਚ ਸਵਾਰ ਖਰੂਦੀ ਨੌਜਵਾਨ ਜਥੇਬੰਦਕ ਢੰਗ ਨਾਲ ਖੜਮਸਤੀ ਕਰ ਰਹੇ ਹਨ। ਕਈ ਕਾਰਾਂ ਦੀ ਸੰਨ-ਰੂਫਾਂ ਜਾਂ ਤਾਕੀਆਂ ਵਿਚਦੀ ਖੜੇ ਹੋ ਕੇ ਖੌਰੂ ਪਾ ਰਹੇ ਵੇਖੇ ਜਾ ਸਕਦੇ ਹਨ ਪਰ ਪੁਲਸ ਨੇ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸੜਕਾਂ ਵਿੱਚ ਇੱਕਠ ਕਰਕੇ ਨਿਯਮਾਂ ਦੇ ਓਲਟ ਵੱਡੇ ਪਟਾਕੇ ਚਲਾਉਣ ਦੀਆਂ ਵਾਰਦਾਤਾਂ ਵੀ ਥਾਂ-ਥਾਂ ਹੋਈਆਂ ਹਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀਅਲ ਖੇਤਰ ਵਿੱਚ ਸਿਰਫ਼ 57 ਟਿਕਟਾਂ ਦੇਣ ਦੀ ਖ਼ਬਰ ਮਿਲੀ ਹੈ ਜਦਕਿ 57-57 ਤੋਂ ਵੱਧ ਉਲੰਘਣਨਾਵਾਂ ਤਾਂ ਬਰੈਂਪਟਨ ਦੇ ਹਰ ਵਾਰਡ ਵਿੱਚ ਹੋਈਆਂ ਹਨ।

ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਇੱਕ ਵੀਡੀਓ ਕਲਿਪ ਵਿੱਚ ਸੜਕ ਵਿੱਚ ਪਟਾਕੇ ਚਲਾ ਰਹੇ ਪੰਜਾਬੀ ਨੌਜਵਾਨਾਂ ਦੇ ਇੱਕ ਖਰੂਦੀ ਟੋਲੇ ਕੋਲ ਪੁਲਸ ਜਾਂਦੀ ਹੈ ਅਤੇ ਇੱਕ ਅਫਸਰ ਉਨ੍ਹਾਂ ਨੂੰ ਕਹਿੰਦਾ ਹੈ ਕਿ ਅਗਰ ਉਨ੍ਹਾਂ ਕੋਲ ਹੋਰ ਪਟਾਕੇ ਹਨ ਤਾਂ 10 ਵਜੇ ਤੋਂ ਪਹਿਲਾਂ ਚਲਾ ਲੈਣ ’ਤੇ ਜਾਂਦਾ ਹੋਇਆ ਦੋਵੇਂ ਬਾਹਾਂ ਉਪਰ ਚੁੱਕ ਕੇ 'ਹੈਪੀ ਦੀਵਾਲੀ' ਆਖਦਾ ਹੈ। ਇੱਕ ਪਾਸੇ ਕੋਰੋਨਾ ਅਤੇ ਫਾਇਰ ਵਰਕਸ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਦੂਜੇ ਪਾਸੇ 'ਖੜਮਸਤੀ ਦੀ ਖੁੱਲ ’ਤੇ ਹੈਪੀ ਦੀਵਾਲੀ' ਕਿਹਾ ਜਾ ਰਿਹਾ ਹੈ। ਇਸ ਵਿਚੋਂ ਇਨਫੋਰਸਮੈਂਟ ਦੀ ਘਾਟ ਸਾਫ਼ ਝ਼ਕਦੀ ਹੈ।

ਪੜ੍ਹੋ ਇਹ ਵੀ ਖਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’

ਮਠਿਆਈਆਂ ਅਤੇ ਪਟਾਕੇ ਖ਼ਰੀਦਣ ਵਕਤ ਵੀ ਵੱਡੀ ਪੱਧਰ 'ਤੇ ਕੋਰੋਨਾ ਨਿਯਮਾਂ ਦਾ ਉਲੰਘਣ ਹੋਇਆ ਹੈ ਤੇ ਭੀੜਾਂ ਇਕੱਠੀਆਂ ਹੋਈਆਂ ਹਨ। ਦੇਸੀ ਪਲਾਜ਼ਿਆਂ ਵਿੱਚ ਵੱਡੀਆਂ ਭੀੜਾਂ ਵੇਖੀਆਂ ਗਈਆਂ ਅਤੇ ਪਾਰਕਿੰਗ ਲਾਟ ਕਾਰਾਂ ਨਾਲ ਭਰੇ ਪਏ ਸਨ। ਇੰਝ ਜਾਪਦਾ ਸੀ ਕਿ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਮਹਾਮਾਰੀ ਦੌਰਾਨ ਪਟਾਕਿਆਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 10% ਵਧ ਗਈ ਦੱਸੀ ਜਾ ਰਹੀ ਹੈ। ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਦੱਸਦੀਆਂ ਹਨ, ਸਾਊਥ ਏਸ਼ੀਅਨ ਭਾਈਚਾਰੇ ਦੀ ਬਹੁਤੀ ਵੱਸੋਂ ਵਾਲੇ ਇਲਾਕਿਆਂ ਵਿੱਚ ਕੋਰੋਨਾ ਦੀ ਮਾਰ ਵਧੇਰੇ ਹੈ ਅਤੇ ਇਹ ਓਨਟੇਰੀਓ ਤੋਂ ਲੈ ਕੇ ਬੀ.ਸੀ. ਤੱਕ ਸੱਚ ਹੈ। ਕੈਨੇਡਾ ਵਿੱਚ ਬਰੈਂਪਟਨ ਤਾਂ ਕੋਰੋਨਾ ਦੀ ਰਾਜਧਾਨੀ ਬਣ ਗਿਆ ਹੈ। ਬਰੈਂਪਟਨ ਵਿੱਚ ਵਾਰਡ 10 ਦੀ ਝੰਡੀ ਹੈ ਅਤੇ ਵਾਰਡ 9 ਦੂਜੇ ਨੰਬਰ ਉੱਤੇ ਹੈ। ਇਹ ਵਾਰਡ ਸਾਊਥ ਏਸ਼ੀਅਨ ਖਾਸਕਰ ਪੰਜਾਬੀਆਂ ਅਤੇ ਸਿੱਖਾਂ ਦੀ ਬਹੁ ਗਿਣਤੀ ਵਾਲੇ ਇਲਾਕੇ ਹਨ। ਅਗਰ ਬੀਮਾਰੀ ਵਧਦੀ ਹੈ ਤਾਂ ਮੀਡੀਆ ਇਸ ਬਾਰੇ ਖ਼ਬਰਾਂ ਨਸ਼ਰ ਕਰੇਗਾ, ਜੋ ਮੀਡੀਆ ਦਾ ਕੰਮ ਹੈ। ਕੈਨੇਡੀਅਨ ਮੀਡੀਆ ਨੂੰ ਬੁਰਾ ਭਲਾ ਆਖਣ ਦੀ ਥਾਂ ਅਜੇ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਵਕਤ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ’ਚ ਹੋਣ ਵਾਲੀਆਂ ਚਿਹਰੇ ਦੀਆਂ ਸਮਸਿਆਵਾਂ ਨੂੰ ਇੰਝ ਕਰੋ ਦੂਰ, ਆਵੇਗਾ ਨਿਖ਼ਾਰ

ਬਲਰਾਜ ਦਿਓਲ,
11 Squirreltail Way, Brampton, Ont., L6R 1X4
Tel: 905-793-5072


rajwinder kaur

Content Editor

Related News