ਜਾਣੋ ਵੰਨ-ਸੁਵੰਨੇ ਪਕਵਾਨਾਂ ਦੀ ਅਜਬ ਕਹਾਣੀ
Thursday, Jul 16, 2020 - 06:30 PM (IST)

ਆਸ਼ੀਆਂ ਪੰਜਾਬੀ
ਭੋਜਨ ਸਾਡਾ ਢਿੱਡ ਹੀ ਨਹੀਂ ਭਰਦਾ ਸਗੋਂ ਸਾਡੇ ਰਿਸ਼ਤਿਆਂ ਵਿਚ ਵੀ ਖੱਟੇ-ਮਿੱਠੇ ਅਹਿਸਾਸ ਭਰਦਾ ਹੈ। ਘਰ ਤੋਂ ਬਾਹਰ ਰਹਿਣਾ ਸ਼ੁਰੂ ਕੀਤਾ ਤਾਂ ਅਹਿਸਾਸ ਹੋਇਆ ਕਿ ਮਾਂ ਦੀ ਬਣਾਈ ਪਰੌਂਠੀ 'ਤੇ ਅੰਬ ਦੇ ਉਸ ਖੱਟੇ ਅਚਾਰ ਦਾ ਸਵਾਦ ਕਿਧਰੇ ਹੋਰ ਲੱਭਣਾ ਬੇਹੱਦ ਮੁਸ਼ਕਲ ਹੈ। ਦੁਪਹਿਰ ਦੀ ਰੋਟੀ ਲੇਟ ਖਾਣ ਅਤੇ ਤੀਜੇ ਡੰਗ ਦੀ ਰੋਟੀ ਛੱਡਣੀ ਘਰ 'ਚ ਪਾਪ ਮੰਨਿਆਂ ਜਾਂਦਾ ਹੈ। ਕਿਉਂਕਿ "ਅੱਧੀ ਕੁ ਖਾ ਲੈ" ਕਰਦੇ-ਕਰਦੇ ਮਾਂ ਨੇ ਦੋ ਰੋਟੀਆਂ ਖਾਧੇ ਤੋਂ ਬਿਨਾਂ ਹਿੱਲਣ ਨਹੀਂ ਦੇਣਾ। ਬਚਪਨ ਦੀ ਉਸ ਬੇਪ੍ਰਵਾਹੀ 'ਚ ਜੋ ਰੋਟੀ ਦਾ ਗੋਲ ਜਿਹਾ ਘੁੱਲੂ ਵੱਟਕੇ ਖਾਂਦੇ ਸੀ, ਉਸਦਾ ਸਵਾਦ ਹੁਣ ਸਪ੍ਰਿੰਗ ਰੋਲ 'ਚੋਂ ਲੱਭਣਾ ਬੇਵਕੂਫ਼ੀ ਹੀ ਮੰਨੀ ਜਾਵੇਗੀ। ਪਰ ਇਹ ਵੀ ਸੱਚ ਹੈ ਕੇ ਸਮੇਂ ਅਤੇ ਹਾਲਾਤਾਂ ਦੇ ਨਾਲ-ਨਾਲ ਬੰਦਿਆਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਲਿਆ ਹੈ।
ਜ਼ਿੰਦਗੀ ਦੀ ਇਸ ਭੱਜ-ਦੌੜ 'ਚ ਦੋ ਮਿੰਟਾਂ 'ਚ ਤਿਆਰ ਹੋਣ ਵਾਲੇ ਖਾਣੇ ਜ਼ਿਆਦਾ ਮਸ਼ਹੂਰ ਹੋ ਗਏ ਹਨ। ਪੰਜਾਬ 'ਚ ਬੈਠਾ ਬੰਦਾ ਢੋਕਲਾ ਖਾਕੇ ਗੁਜਰਾਤ ਦਾ ਅਤੇ ਪਾਓ ਭਾਜੀ ਖਾਕੇ ਮੁੰਬਈ ਦੇ ਸਮੁੰਦਰੀ ਕਿਨਾਰੇ ਦਾ ਅਨੰਦ ਲੈ ਸਕਦਾ ਹੈ। ਭੋਜਨ 'ਚ ਜਿਥੇ ਵੰਨ-ਸੁਵੰਨਤਾ ਆਈ ਓਥੇ ਹੀ ਬਾਜ਼ਾਰਵਾਦ ਵੀ ਪ੍ਰਫੁੱਲਿਤ ਹੋਇਆ। ਅੱਜ "ਜ਼ੋਮੇਟੋ" ਅਤੇ "ਸਵਿਗੀ" ਜਿਹੇ ਆਨਲਾਈਨ ਭੋਜਨ ਸਰਵਿਸ ਸਦਕਾ, ਜਿਥੇ ਸ਼ਹਿਰੀ ਖੇਤਰ 'ਚ ਕੰਮਕਾਜੀ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਗਈ ਹੈ, ਉਥੇ ਹੀ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
ਭੋਜਨ ਵਿੱਚ ਰਾਸ਼ਟਰਵਾਦ :
ਪਰ ਸਾਡੇ ਦੇਸ਼ 'ਚ ਕੁਝ ਸਮੇਂ ਤੋਂ ਪਕਵਾਨਾਂ ਨੂੰ ਲੈਕੇ ਵੀ ਇੱਕ ਰਾਸ਼ਟਰਵਾਦੀ ਸੋਚ ਪੈਦਾ ਹੋਈ ਹੈ, ਜੋ ਬਿਲਕੁਲ ਵੀ ਸਹੀ ਨਹੀਂ ਹੈ। ਕਈ ਲੋਕ ਕੁੱਝ ਪਕਵਾਨਾਂ ਨੂੰ ਨਕਾਰ ਰਹੇ ਹਨ, ਕਿਉਂਕਿ ਇਹ ਅਰਬ ਦੇਸ਼ਾਂ ਦੀ ਦੇਣ ਹੈ। ਅਜਿਹੀ ਸੋਚ ਬੇਸ਼ੱਕ ਗਲਤ ਹੈ, ਕਿਉਂਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਂਦ 'ਚ ਆਏ ਪਕਵਾਨਾਂ ਦਾ ਅਸੀਂ ਸਿਰਫ਼ ਸਵਾਦ ਹੀ ਨਹੀਂ ਲੈਂਦੇ, ਸਗੋਂ ਸਾਨੂੰ ਮੌਕਾ ਮਿਲਦਾ ਹੈ। ਉਥੋਂ ਦੀ ਵੰਨ-ਸਵੰਨਤਾ ਅਤੇ ਸੱਭਿਆਚਾਰ, ਉੱਥੇ ਦੇ ਸਵਾਦ ਨੂੰ ਜਾਨਣ ਦਾ। ਭਾਰਤੀ ਪਕਵਾਨਾਂ ਵਿਚ ਆਈ ਵੰਨ-ਸਵੰਨਤਾ ਇਸੇ ਦੀ ਦੇਣ ਹੈ। ਫਿਰ ਚਾਹੇ ਖੁਸ਼ੀ ਦੇ ਮੌਕੇ 'ਤੇ ਮਿਠਾਸ ਦੀ ਚਾਸ਼ਨੀ 'ਚ ਡੁੱਬੀਆਂ ਜਲੇਬੀਆਂ ਹੋਣ ਜਾਂ ਫਿਰ ਪਲਾਂ-ਛਿਣਾਂ ਵਿੱਚ ਭੁੱਖ ਖ਼ਤਮ ਕਰਨ ਵਾਲੇ ਸਮੋਸੇ ਹੋਣ। ਮੂਲ ਰੂਪ 'ਚ ਕਿੱਥੋਂ ਦੇ ਹਨ ਇਹ ਵੰਨ-ਸੁਵੰਨੇ ਪਕਵਾਨ, ਆਓ ਜਾਣਦੇ ਹਾਂ:
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਜਲੇਬੀ:
ਇਹ ਭਾਰਤੀ ਮਠਿਆਈ ਨਹੀਂ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਲੇਬੀ ਦਰਅਸਲ ਮੂਲ ਰੂਪ 'ਚ ਇਰਾਨੀ ਮਠਿਆਈ ਹੈ। ਇਰਾਨ 'ਚ ਇਸ ਨੂੰ "ਜ਼ੁਲਾਬੀਆ" ਦੇ ਨਾਂ ਨਾਲ ਜਾਣਿਆ ਜਾਂਦਾ ਹੈ। 10ਵੀਂ ਸਦੀ 'ਚ ਜ਼ੁਲਾਬੀਆ ਨੂੰ ਬਣਾਉਣ ਦੇ ਤਰੀਕੇ ਦੱਸੇ ਗਏ ਸਨ। ਭਾਰਤ ਵਿਚ ਜਲੇਬੀ ਦੇ ਨਾਂ ਨਾਲ ਮਸ਼ਹੂਰ ਇਸ ਮਠਿਆਈ ਨੂੰ ਬੰਗਲਾਦੇਸ਼ 'ਚ "ਜਿਲਾਪੀ", ਨੇਪਾਲ 'ਚ "ਜੇਰੀ" ਅਤੇ ਮਾਲਦੀਵ 'ਚ "ਜ਼ਿਲਾਬੀ" ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਵਿੱਚ ਜਲੇਬੀ ਦਾ ਪਹਿਲੀ ਵਾਰ ਜ਼ਿਕਰ 1450 'ਚ ਜੈਨ ਧਰਮ ਨਾਲ ਸਬੰਧਤ ਇਕ ਪੁਸਤਕ ਵਿਚ ਕੀਤਾ ਗਿਆ ਹੈ। ਯਾਨੀ ਭਾਰਤ 'ਚ ਇਸ ਦੀ ਆਮਦ ਅੱਜ ਤੋਂ ਲਗਭਗ 550 ਸਾਲ ਪਹਿਲਾਂ ਹੋਈ ਸੀ । ਉੱਤਰੀ ਭਾਰਤ ਅਤੇ ਪਾਕਿਸਤਾਨ 'ਚ ਇਸਨੂੰ ਸਿਰ ਦਰਦ ਦੇ ਇਲਾਜ ਦੇ ਤੌਰ 'ਤੇ ਵੀ ਲਿਆ ਜਾਂਦਾ ਹੈ।
ਚੰਗਾ ਸ਼ੈੱਫ ਬਣਨ ਲਈ ਹਮੇਸ਼ਾ ਯਾਦ ਰੱਖੋ ਇਹ ਗੱਲਾਂ, ਕਦੇ ਨਹੀ ਖਾਵੋਗੇ ਧੋਖਾ
ਸਮੋਸਾ: ਇਹ ਗੱਲ ਸੌ ਫੀਸਦ ਸੱਚ ਹੈ ਕਿ ਸਮੋਸਾ ਭਾਰਤੀ ਵਿਅੰਜਨ ਨਹੀਂ ਹੈ। ਦਰਅਸਲ ਇਰਾਨੀ ਇਤਿਹਾਸਕਾਰ ਅਬੁਲ ਫ਼ਜ਼ਲ ਬੇਹਾਗੀ ਨੇ ਆਪਣੀ ਕਿਤਾਬ "ਤਾਰੀਖ਼-ਏ-ਬੇਹਾਗੀ" 'ਚ ਸਮੋਸੇ ਦਾ ਜ਼ਿਕਰ ਕੀਤਾ ਹੈ। ਜਿਸ ਮੁਤਾਬਕ ਸਮੋਸਾ ਤਕਰੀਬਨ 10ਵੀਂ ਸਦੀ ਵਿੱਚ ਮੱਧ ਪੂਰਬੀ ਏਸ਼ੀਆ 'ਚ ਪੈਦਾ ਹੋਇਆ ਸੀ। ਜਿੱਥੇ ਉਸਨੂੰ ਸਮਬੂਸਾ ਕਿਹਾ ਜਾਂਦਾ ਸੀ। 10ਵੀਂ ਸਦੀ ਤੋਂ 13ਵੀਂ ਸਦੀ ਦੀਆਂ ਅਰਬੀ ਪਾਕ ਸ਼ਾਸਤਰ ਦੀਆਂ ਕਿਤਾਬਾਂ 'ਚ ਸਮੋਸੇ ਨੂੰ "ਸੰਬੂਸਕ" ਦਾ ਨਾਂ ਵੀ ਦਿੱਤਾ ਗਿਆ। ਜੋ ਕਿ ਫਾਰਸੀ ਭਾਸ਼ਾ ਦੇ ਸ਼ਬਦ "ਮੇਬੌਸਾ" ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਜ਼ਿਕਰਯੋਗ ਹੈ ਕਿ ਮਿਸਰ, ਸੀਰੀਆ ਅਤੇ ਲੈਬੇਨਾਨ 'ਚ ਅੱਜ ਵੀ ਇਹ ਉਚਾਰਣ ਪ੍ਰਚੱਲਤ ਹਨ।
14ਵੀਂ ਸਦੀ 'ਚ ਕੁਝ ਵਪਾਰੀ ਦੱਖਣੀ ਏਸ਼ੀਆ ਤੋਂ ਮੱਧ ਪੂਰਬੀ ਏਸ਼ੀਆ ਆਏ ਜੋ ਕਈ ਚੀਜ਼ਾਂ ਆਪਣੇ ਨਾਲ ਲਿਆਏ ਤੇ ਜਿਸ 'ਚ ਸਮੋਸਾ ਵੀ ਸ਼ਾਮਲ ਸੀ।
ਭਾਰਤ ਵਿੱਚ ਸਮੋਸਾ ਏਨਾ ਪਸੰਦ ਕੀਤਾ ਜਾਣ ਲੱਗਾ ਕਿ ਦਿੱਲੀ ਸਲਤਨਤ ਦੇ ਸ਼ਾਹੀ ਕਵੀ ਅਤੇ ਵਿਦਵਾਨ ਅਮੀਰ ਖੁਸਰੋ ਆਪਣੀ ਲਿਖਤ "ਸ਼ਾਹੀ ਪਕਵਾਨ" 'ਚ ਸਮੋਸੇ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ, "ਰਾਜਕੁਮਾਰ ਅਤੇ ਰਾਜਕੁਮਾਰੀਆਂ ਨੇ "ਮਾਸ, ਘਿਉ, ਪਿਆਜ਼ ਅਤੇ ਹੋਰਨਾਂ ਤੋਂ ਤਿਆਰ ਸਮੋਸੇ ਦਾ ਆਨੰਦ ਲਿਆ।"
ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ
ਇਸ ਤੋਂ ਇਲਾਵਾ ਅਕਬਰ ਦੇ ਦਰਬਾਰੀ ਇਤਿਹਾਸਕਾਰ ਅਬੁਲ ਫਜ਼ਲ ਦੀ ਲਿਖਤ "ਆਇਨ-ਏ-ਅਕਬਰੀ" 'ਚ ਵੀ ਸਮੋਸੇ ਨੂੰ ਚੰਗਾ ਸਥਾਨ ਦਿੱਤਾ ਗਿਆ। 14ਵੀਂ ਸਦੀ ਦੇ ਮਹਾਨ ਯਾਤਰੀ ਇਬਨੇ ਬਤੂਤਾ ਨੇ ਸਮੋਸੇ ਨੂੰ "ਸਮੂਸ਼ਕ" ਲਿਖਦੇ ਹੋਏ ਇਸਦੇ ਸਵਾਦੀ ਹੋਣ ਦਾ ਜ਼ਿਕਰ ਕੀਤਾ ਹੈ। ਭਾਰਤ 'ਚ ਵੱਖ-ਵੱਖ ਆਕ੍ਰਿਤੀਆਂ ਅਤੇ ਸਵਾਦ ਲਈ ਮਸ਼ਹੂਰ ਸਮੋਸੇ ਨੂੰ ਨੇਪਾਲ ਵਿਚ ਸਿੰਗੋੜਾ, ਮਯਾਂਮਾਰ 'ਚ ਸਮੂਸਾ,ਅਰਬ ਵਿੱਚ ਸਮਸਾਸ, ਪੁਰਤਗਾਲ ਵਿੱਚ ਚੰਮੂਕਸ, ਅਫਰੀਕਾ 'ਚ ਸੰਮਬੂਸਾ ਅਤੇ ਇਜ਼ਰਾਈਲ 'ਚ ਸੰਮਬੂਸਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਦੁਨੀਆਂ ਦੇ ਵੱਖ-ਵੱਖ ਭਾਗਾਂ ਵਿਚ ਵੱਖਰੀ ਪਹਿਚਾਣ ਦੇ ਬਾਵਜੂਦ ਭਾਰਤੀ ਸਮੋਸਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਕਿਉਂਕਿ ਭਾਰਤੀ ਸਮੋਸੇ 'ਤੇ ਆਲੂ ਦਾ ਰਾਜ ਹੈ।
ਇਕੱਲੇ ਖੇਤੀਬਾੜੀ ਧੰਦੇ ’ਚ ਹੀ ਖਪਦਾ ਹੈ ਭਾਰਤ ਦਾ 13 ਫੀਸਦੀ ‘ਡੀਜ਼ਲ’
ਆਲੂ: ਆਲੂ ਦਾ ਜਨਮ ਦੱਖਣੀ ਅਮਰੀਕਾ ਦੇ ਐਂਡੀਜ਼ ਪਰਬਤ ਲੜੀ 'ਚ ਸਥਿਤ ਟਿਟੀਕਾਕਾ ਝੀਲ ਨੇੜੇ ਹੋਇਆ ਸੀ,ਜੋ ਕਿ ਸਮੁੰਦਰ ਤਲ ਤੋਂ 3800 ਮੀਟਰ ਦੀ ਉਚਾਈ 'ਤੇ ਸਥਿਤ ਹੈ। ਜਿਸ ਦੀ ਖੋਜ ਯੂਰਪੀਅਨਾਂ ਵੱਲੋਂ ਕੀਤੀ ਗਈ ਸੀ। ਉਂਝ ਇਹ ਸ਼ਕਰਕੰਦੀ ਸੀ। ਮਿੱਠੀ ਸ਼ੱਕਰਕੰਦੀ ਨੂੰ ਮੂਲ ਅਮਰੀਕੀ 'ਬਟਾਟਾ' ਕਹਿੰਦੇ ਸਨ ਅਤੇ ਆਲੂ ਨੂੰ "ਪਾਪਾ"। ਕਿਉਂਕਿ ਸੰਨ 1597 ਵਿਚ ਮੰਨੇ-ਪ੍ਰਮੰਨੇ ਬਨਸਪਤੀ ਵਿਗਿਆਨੀ ਜਾਨ ਜੇਰਾਰਡ ਨੇ ਗਲਤੀ ਨਾਲ ਪਾਪਾ ਨੂੰ ਬਟਾਟਾ ਕਹਿ ਦਿੱਤਾ, ਜਿਸਤੋਂ ਬਾਅਦ ਇਸਦਾ ਇਹੀ ਨਾਂ ਪ੍ਰਚੱਲਿਤ ਹੋ ਗਿਆ। 1498 'ਚ ਪੁਰਤਗਾਲ ਦੇ ਰਸਤੇ ਆਲੂ ਭਾਰਤ ਆਇਆ। ਪਰ ਸੰਨ 1850 'ਚ ਅੰਗਰੇਜ਼ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਆਲੂ ਨੂੰ ਬਣਾਉਣਾ ਸਿਖਾਇਆ। ਉਂਝ ਭਾਰਤ ਵਿਚ ਆਲੂ ਦੇ ਪ੍ਰਚਾਰ ਦਾ ਸਿਹਰਾ ਵਾਰਨ ਹੇਸਟਿੰਗ ਨੂੰ ਜਾਂਦਾ ਹੈ ਜੋ ਕਿ 1772 ਤੋਂ 1785 ਤੱਕ ਭਾਰਤ ਦੇ ਗਵਰਨਰ ਜਨਰਲ ਰਹੇ।
ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ