ਉੱਚੇ ਮੁਕਾਮ ਨੂੰ ਛੂਹਣ ਵਾਲਾ ਢਾਡੀ ‘ਜਸਵਿੰਦਰ ਸਿੰਘ ਬਾਗੀ’

8/13/2020 5:12:34 PM

ਕਹਿੰਦੇ ਹਨ ਕਿ ਜਦੋਂ ਸਫਲਤਾ ਕਿਸੇ ਦੇ ਪੈਰ ਚੁੰਮਦੀ ਹੈ ਤਾਂ ਇਹ ਕਿਸੇ ਦੇ ਸੁਪਨਿਆਂ ਦਾ ਪੂਰਾ ਹੋਣ ਦਾ ਸੰਕੇਤ ਹੁੰਦੀ ਹੈ ਪਰ ਇਹ ਸਫਲਤਾ ਹਰ ਇੱਕ ਦੇ ਹਿੱਸੇ ਸੌਖੀ ਨਹੀਂ ਆਉਂਦੀ। ਕਈ ਵਾਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਨਿਰਾਸ਼ਾ ਵੀ ਦੇਖਣੀ ਪੈਦੀਂ ਹੈ। ਜੇ ਕਿਸੇ ਇਨਸਾਨ ਨੇ ਆਪਣਾ ਸੁਪਨਾ ਪੂਰਾ ਕਰਨਾ ਹੁੰਦਾ ਹੈ ਤਾਂ ਉਸ ਨੂੰ ਨਿਰਾਸ਼ਾ ਇਕ ਪਾਸੇ ਕਰਨੀ ਪੈਂਦੀ ਹੈ ਅਤੇ ਆਪਣੇ ਆਪ ਨੂੰ ਆਪਣੀ ਮੰਜ਼ਿਲ ਦੀ ਰਾਹ ਵੱਲ ਤੋਰਨਾ ਪੈਂਦਾ ਹੈ। ਅਜਿਹਾ ਸਭ ਕੁਝ ਕਰਕੇ ਹੀ ਇਨਸਾਨ ਸਫਲਤਾ ਦਾ ਹੱਥ ਫੜ ਸਕਦਾ ਹੈ। ਇਹ ਸਫਲਤਾ ਇਨਸਾਨ ਦੀ ਕਰੜੀ ਘਾਲਣਾ ਦਾ ਨਤੀਜਾ ਹੁੰਦੀ ਹੈ। ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਵਿੱਚੋ ਗੁਜ਼ਰਕੇ ਆਏ ਇਨਸਾਨ ਦੀ ਸਫਲਤਾ ਦੇ ਪਿੱਛੇ ਉਸਦੇ ਅਤੀਤ ਦਾ ਬਹੁਤ ਵੱਡਾ ਰਾਜ਼ ਅਤੇ ਉਸਦੀ ਜ਼ਿੰਦਗੀ ਦਾ ਅਸਲ ਸੱਚ ਛੁਪਿਆ ਹੁੰਦਾ ਹੈ।

ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਕੁਝ ਇਸੇ ਤਰ੍ਹਾਂ ਜ਼ਿੰਦਗੀ ਦੇ ਇਮਿਤਹਾਨਾਂ ‘ਚੋਂ ਪਾਸ ਹੋ ਕੇ ਆਪਣੇ ਨਾਮ ਨੂੰ ਚਮਕਾਉਣ ਵਾਲੇ ਇਨਸਾਨ ਹਨ ‘ਢਾਡੀ ਜਸਵਿੰਦਰ ਸਿੰਘ ਬਾਗੀ।’ ਨਿਮਾਣਿਆ ਨੂੰ ਮਾਣ ਬਖ਼ਸ਼ਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿੰਨ੍ਹਾਂ ਨੇ ਜਸਵਿੰਦਰ ਸਿੰਘ ਬਾਗੀ ਨੂੰ ਆਪਣੇ ਦਰ ਦਾ ਢਾਡੀ ਹੋਣ ਦਾ ਮਾਣ ਬਖਸ਼ਿਆ। ਜਿੰਨ੍ਹਾਂ ਦੀ ਰਹਿਮਤ ਸਦਕਾ ਇਨ੍ਹਾਂ ਨੇ ਆਪਣਾ ਨਾਮ ਕਾਇਮ ਕੀਤਾ। ਆਉ ਜਾਣਦੇ ਹਾਂ ਇਨ੍ਹਾਂ ਦੀ ਜ਼ਿੰਦਗੀ ਬਾਰੇ...

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

‘‘ਢਾਡੀ ਜਸਵਿੰਦਰ ਸਿੰਘ ਬਾਗੀ ਦਾ ਜਨਮ 15 ਅਗਸਤ 1983 ਨੂੰ ਜ਼ਿਲ੍ਹਾਂ ਮੋਗਾ ਦੇ ਪਿੰਡ ਸਲ੍ਹੀਣਾ (ਪਹਿਲਾਂ ਜ਼ਿਲ੍ਹਾਂ ਫਿਰੋਜ਼ਪੁਰ) ਵਿਖੇ, ਸਵ: ਢਾਡੀ ਨਿਰਮਲ ਸਿੰਘ ਬਾਗੀ ਦੇ ਘਰ, ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਚਾਰ ਭੈਣਾਂ ਅਤੇ ਦੋ ਭਾਈ ਸਨ, ਜਿੰਨ੍ਹਾਂ ਵਿੱਚੋਂ ਜਸਵਿੰਦਰ ਸਿੰਘ ਬਾਗੀ ਸਭ ਤੋਂ ਛੋਟੇ ਹਨ। ਬਚਪਨ ਤੋਂ ਜਵਾਨੀ ਤੱਕ ਦਾ ਸ਼ਫਰ ਕਰਦਿਆਂ ਇਨ੍ਹਾਂ ਨੂੰ ਢਾਡੀ ਕਲਾ ਦਾ ਰੰਗ ਆਪਣੇ ਪਰਿਵਾਰ ਤੋਂ ਲੱਗਾ। ਇਨ੍ਹਾਂ ਨੇ ਆਪਣੀ ਪੜ੍ਹਾਈ ਅੱਠ ਜਮਾਤਾਂ ਤੱਕ ਹੀ ਕੀਤੀ, ਜਿਸ ਦਾ ਕਾਰਨ ਘਰ ਦੀਆਂ ਕੁਝ ਮਜੂਬਰੀਆਂ ਸਨ। ਜਵਾਨੀ ਵਿੱਚ ਆਉਂਦੇ ਹੋਏ ਇਨ੍ਹਾਂ ਨੇ ਗ੍ਰਹਿਸਤੀ ਜੀਵਨ ਦਾ ਸਫਰ ਬੀਬੀ ਹਰਦੀਪ ਕੌਰ ਨਾਲ ਸ਼ੁਰੂ ਕੀਤਾ ਤੇ ਇਨ੍ਹਾਂ ਦੇ ਘਰ ਬੇਟੇ ਗੁਰਪ੍ਰੀਤ ਸਿੰਘ ਤੇ ਬੇਟੀ ਦਲਜੀਤ ਕੌਰ ਨੇ ਜਨਮ ਲਿਆ। ਅੱਜ ਕੱਲ ਇਹ ਆਪਣੀ ਧਰਮਪਤਨੀ, ਬੱਚਿਆਂ ਤੇ ਆਪਣੀ ਮਾਤਾ ਜੀ ਨਾਲ ਪਿੰਡ ਨੂਰਪੁਰ ਹਕੀਮਾਂ ਤਹਿ:ਧਰਮਕੋਟ (ਮੋਗਾ) ਵਿਖੇ ਰਹਿ ਰਹੇ ਹਨ। 

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਜੇਕਰ ਇੰਨਾਂ ਦੇ ਪਿਛੋਕੜ ਅਤੇ ਕੰਮਕਾਰ ਦੀ ਗੱਲ ਕਰੀਏ ਤਾਂ ਇਹ ਤਰਖਾਣ ਦਾ ਕੰਮ ਕਰਨ ਵਾਲੇ ਭਾਈ ਲਾਲੋ ਜੀ ਦੀ ਵੰਸ਼ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦੇ ਪਿਤਾ ਜੀ ਢਾਡੀ ਸਵ: ਨਿਰਮਲ ਸਿੰਘ ਬਾਗੀ ਆਪਣਿਆਂ ਵੱਡ-ਵਡੇਰਿਆਂ ’ਚੋਂ ਪਹਿਲੇ ਸਨ, ਜਿੰਨ੍ਹਾਂ ਨੇ ਆਪਣੇ ਕਿੱਤੇ ਦੇ ਨਾਲ-ਨਾਲ ਕਵੀਸ਼ਰੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਕਵੀਸ਼ਰੀ ਆਪਣੇ ਉਸਤਾਦ ਗਿਆਨੀ ਜਗਦੀਸ਼ ਸਿੰਘ ਪਤੰਗਾ ਖੋਸਿਆਂ ਵਾਲਿਆ ਤੋਂ ਸਿੱਖੀ। ਕੁਝ ਸਮਾਂ ਕਵੀਸ਼ਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਢਾਡੀ ਜੱਥਾ ਕਾਇਮ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ। 1992 ਵਿੱਚ ਇਨ੍ਹਾਂ ਦੇ ਪਿਤਾ ਜੀ ਨੂੰ ਪਿਸ਼ਾਬ ਦਾ ਬੰਨ ਪੈ ਪਿਆ, ਜਿਸ ਕਾਰਨ ਉਨ੍ਹਾਂ ਦਾ ਅਪ੍ਰੇਸ਼ਨ ਹੋਇਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾਂ ਕੀਤਾ। ਇਸੇ ਕਰਕੇ ਉਨ੍ਹਾਂ ਦਾ ਢਾਡੀ ਜੱਥਾ ਨਿੱਖੜ ਗਿਆ ਤੇ ਸਾਥੀ ਹੋਰ ਜੱਥੇ ਨਾਲ ਜਾ ਕੇ ਲੱਗ ਗਏ।

ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਫੇਰ ਕੁਝ ਸਮੇਂ ਬਾਅਦ ਇਨ੍ਹਾਂ ਦੇ ਪਿਤਾ ਨੇ ਜਸਵਿੰਦਰ ਸਿੰਘ ਬਾਗੀ ਤੇ ਇਨ੍ਹਾਂ ਦੇ ਭਾਈਆਂ ਨੂੰ ਢੱਡ ਵਜਾਉਣੀ ਅਤੇ ਸਟੇਜ ’ਤੇ ਬੋਲਣਾ ਸਿਖਾਇਆ। ਇੱਥੋਂ ਹੀ ਜਸਵਿੰਦਰ ਸਿੰਘ ਬਾਗੀ ਦਾ ਢਾਡੀ ਖੇਤਰ ਵਿੱਚ ਅਸਲੀ ਸਫਰ ਸ਼ੁਰੂ ਹੋਇਆ। ਉਸ ਸਮੇਂ ਉਹ ਤਕਰੀਬਨ ਤੀਸਰੀ ਜਮਾਤ ਵਿੱਚ ਪੜ੍ਹਦੇ ਸਨ। ਇਨ੍ਹਾਂ ਨੇ ਆਪਣਾ ਘਰ ਦਾ ਹੀ ਜੱਥਾ ਤਿਆਰ ਕੀਤਾ। ਪਿਤਾ ਜੀ ਪ੍ਰਚਾਰ ਕਰਦੇ, ਵੱਡੇ ਭਾਈ ਸਵ:ਜਗਮੇਲ ਸਿੰਘ ਬਾਗੀ ਬੈਂਜੋ ਵਜਾਉਂਦੇ, ਜਸਵਿੰਦਰ ਸਿੰਘ ਤੇ ਇਨ੍ਹਾਂ ਦੇ ਚਾਚਾ ਜੀ ਦੇ ਮੁੰਡੇ ਸੁਖਦੇਵ ਸਿੰਘ ਸੁਖੀਆ ਨੇ ਢੱਡ ਦਾ ਸਾਥ ਦੇਣਾ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਮਾਂ ਲੰਘਦਾ ਗਿਆ ਤੇ ਸੰਗਤਾਂ ਦਾ ਪਿਆਰ ਮਿਲਦਾ ਗਿਆ। 1998-99 ਵਿੱਚ ਇਨ੍ਹਾਂ ਦੇ ਵੱਡੇ ਭਾਈ ਨੇ ਸਾਰੰਗੀ ਲੈ ਕੇ ਆਉਂਦੀ ਤੇ ਉਸਤਾਦ ਸਾਰੰਗੀਵਾਦਕ ਸੁਦਾਗਰ ਸਿੰਘ ਸੁਖੀਆ ਜੀ ਤੋਂ ਸਾਰੰਗੀ ਸਿੱਖਣੀ ਸ਼ੁਰੂ ਕੀਤੀ। ਇਨ੍ਹਾਂ ਨੇ ਢਾਡੀ ਜੱਥੇ ਦੇ ਰੂਪ ਵਿੱਚ ਢੱਡ ,ਸਾਰੰਗੀ ਨਾਲ ਗਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਇਨ੍ਹਾਂ ਦੀ ਇਲਾਕੇ ਵਿੱਚ ਪਛਾਣ ਬਣ ਗਈ। 

ਇਨ੍ਹਾਂ ਦੇ ਪਿਤਾ ਜੀ ਦਾ 1999 ਨੂੰ ਐਕਸੀਡੈਂਟ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਕੁਝ ਸਮਾਂ ਮੰਜੇ ’ਤੇ ਬੈਠਣਾ ਪਿਆ। ਪਰ ਉਹ ਮਈ ਮਹੀਨੇ 2001 ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਤੋਂ ਬਾਅਦ ਜਸਵਿੰਦਰ ਸਿੰਘ ਗਾਉਣ ਦੇ ਨਾਲ-ਨਾਲ ਪ੍ਰਚਾਰ ਵੀ ਕਰਨ ਲੱਗੇ ਅਤੇ ਇਨ੍ਹਾਂ ਦੇ ਦਿਨ ਲੰਘਦੇ ਗਏ।

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

2009 ਵਿੱਚ ਇਨ੍ਹਾਂ ’ਤੇ ਇੱਕ ਹੋਰ ਕਹਿਰ ਟੁੱਟ ਗਿਆ ਕਿ ਇਨ੍ਹਾਂ ਦੇ ਵੱਡੇ ਸਾਰੰਗੀਵਾਦਕ ਭਾਈ ਜਗਮੇਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਫੇਰ ਤਾਂ ਜਿਵੇਂ ਕੁਦਰਤ ਵੀ ਕਹਿਰਵਾਨ ਹੋ ਗਈ ਹੋਵੇ। ਜੱਥਾ ਟੁੱਟ ਗਿਆ ਤੇ ਪਰਿਵਾਰ ਦੇ ਦੋ ਜੀਆਂ ਦੇ ਚੱਲੇ ਜਾਣ ਨਾਲ ਪੂਰੇ ਪਰਿਵਾਰ ਦਾ ਲੱਕ ਟੁੱਟ ਗਿਆ ।

ਫੇਰ ਇਨ੍ਹਾਂ ਨੇ ਸਕੂਟਰ ਰਿਪੇਅਰ ਦਾ ਕੰਮ ਕਰਨ ਸ਼ੁਰੂ ਕੀਤਾ ਅਤੇ ਨਾਲ ਹੀ ਲੱਕੜ ਦਾ ਕੰਮ ਵੀ ਕਰਨ ਲੱਗੇ । ਸਮਾਂ ਬਹੁਤ ਮੁਸ਼ਕਲ ਨਾਲ ਲੰਘਦਾ ਸੀ। ਦਿਨ ਰਾਤ ਇੱਕ ਹੋ ਗਈ। ਦਿਨ ਵੇਲੇ ਕੰਮ ਕਰਨਾ ਰਾਤ ਵੇਲੇ ਆਖੰਡ ਪਾਠ ਤੇ ਡਿਊਟੀਆਂ ਲਾਉਣੀਆਂ। ਪਿਤਾ ਜੀ ਦੇ ਬੀਮਾਰ ਹੋਣ ਨਾਲ ਸਭ ਕੁਝ ਵਿਕ ਚੁੱਕਾ ਸੀ ਤੇ ਕਰਜ਼ਾਈ ਹੋ ਗਏ। ਆਪਣਾ ਘਰ ਵੀ ਨਾ ਰਿਹਾ। ਕਦੇ ਕਦੇ ਢਾਡੀ ਜੱਥੇ ਦਾ ਪ੍ਰੋਗਰਾਮ ਆਉਣਾ ਤੇ ਉਹ ਕਦੇ ਕਿਸੇ ਨੂੰ ਕਦੇ ਕਿਸੇ, ਇੰਝ ਬਦਲ ਬਦਲ ਕੇ ਸਾਥੀਆਂ ਨੂੰ ਨਾਲ ਲੈ ਕੇ ਜਾਣਾ ਤੇ ਪ੍ਰੋਗਰਾਮ ਲਾਉਣਾ।

ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ

ਕੁਝ ਸਮਾਂ ਬੀਤਣ ਤੋਂ ਬਾਅਦ 2015 ਵਿੱਚ ਇਨ੍ਹਾਂ ਦਾ ਮਿਲਾਪ ਹੋਇਆ ਸਾਰੰਗੀਵਾਦਕ ਕੁਲਜਿੰਦਰ ਸਿੰਘ ਯੋਗੀ ਨਾਲ, ਜਿੰਨ੍ਹਾਂ ਦੇ ਰਾਹੀਂ ਇਨ੍ਹਾਂ ਦੀ ਮੁਲਾਕਾਤ ਹੋਈ ਸਾਰੰਗੀ ਵਾਦਕ ਹਰਕੰਵਲ ਸਿੰਘ ਤਲਵੰਡੀ ਮੱਲ੍ਹੀਆਂ ਨਾਲ, 2016 ਵਿੱਚ ਹੋਈ। ਢਾਡੀ ਅੰਮ੍ਰਿਤਪਾਲ ਸਿੰਘ ਮਾਣੂਕੇ (ਜੋ ਇਨ੍ਹਾਂ ਨਾਲ ਪਹਿਲਾਂ ਵੀ ਇੱਕ ਪ੍ਰੋਗਰਾਮ ’ਤੇ ਗਏ ਸਨ) 2016 ਦੇ ਅਕਤੂਬਰ ਮਹੀਨੇ ਨੂੰ ਮਿਲਾਪ ਹੋਇਆ।

ਅੱਜ ਮੌਜੂਦਾ ਸਮੇਂ ਵਿੱਚ ਇਹ ਤਿੰਨੇ ਸਾਥੀ ਜਸਵਿੰਦਰ ਸਿੰਘ ਬਾਗੀ ਜੀ ਨਾਲ ਜੱਥੇ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਨਾਲ ਪੱਕੇ ਤੌਰ ’ਤੇ ਢਾਡੀ ਜੱਥਾ ਬਣਾਇਆ ਤੇ ਫੇਰ ਗੁਰੂ ਦੀਆਂ ਰਹਿਮਤਾਂ ਨਾਲ ਸੰਗਤਾਂ ਦੀਆਂ ਢੇਰ ਸਾਰੀਆਂ ਅਸੀਸਾਂ ਮਿਲੀਆਂ ਤੇ ਥੋੜ੍ਹੇ ਸਮੇਂ ਵਿੱਚ ਹੀ ਜਸਵਿੰਦਰ ਸਿੰਘ ਬਾਗੀ ਦਾ ਨਾਮ ਇਲਾਕੇ ਵਿੱਚ ਗੂੰਜਣ ਲੱਗਾ।

ਸਮਾਂ ਆਇਆ 7 ਮਾਰਚ 2017 ਦਾ ਜਦੋਂ ਪਹਿਲੀ ਵਾਰ ਇਹ ਕੈਨੇਡਾ ਵਿਖੇ ਪ੍ਰਚਾਰ ਟੂਰ ’ਤੇ ਗਏ ਅਤੇ ਜਿੱਥੇ ਸੰਗਤ ਤੋਂ ਮਣਾਂਮੂੰਹੀ ਪਿਆਰ ਮਿਲਿਆ। ਹੁਣ ਤੱਕ ਜਸਵਿੰਦਰ ਸਿੰਘ ਬਾਗੀ ਦਾ ਢਾਡੀ ਜੱਥਾ ਕੈਨੇਡਾ ਦੇ ਤਿੰਨ ਟੂਰ, ਇੰਗਲੈਂਡ ਦਾ ਇੱਕ ਟੂਰ ਲਾ ਚੁੱਕਾ ਹੈ। ਆਪਣੇ ਢਾਡੀ ਜੱਥੇ ਨਾਲ ਟੋਰਾਂਟੋ ,ਬਰੰਪਟਨ, ਬਰੈਂਡਫੋਰਟ, ਵੈਨਕੂਵਰ, ਸਰੀ ,ਐਬਟਸਫੋਰਡ, ਕੈਲਗਰੀ ,ਔਲੀਵਰ, ਕੋਲੋਨਾ ਪਿਨਟਿਕਟਿਨ (ਕੈਨੇਡਾ) ਅਤੇ ਸਾਊਥ ਹਾਲ, ਡਰਬੀ (ਇੰਗਲੈਂਡ) ਦੇ ਗੁਰਘਰਾਂ ਵਿੱਚ ਸੇਵਾਵਾਂ ਨਿਭਾ ਚੁੱਕਾ ਹੈ।

ਜੇਕਰ ਇਨ੍ਹਾਂ ਦੇ ਮਾਣ ਸਨਮਾਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਸਨਮਾਨ ਮਿਲੇ ਅਤੇ ਵਿਦੇਸ਼ਾਂ ਵਿੱਚੋਂ ਕਈ ਸਨਮਾਣ ਪੱਤਰ ਮਿਲੇ ਅਤੇ ਭਾਰਤ ਦੇ ਕਈ ਰਾਜਾਂ ਵਿੱਚ ਵੀ ਇਨ੍ਹਾਂ ਪ੍ਰੋਗਰਾਮ ਕੀਤੇ ਅਤੇ ਮਾਣ ਸਨਮਾਨ ਹਾਸਿਲ ਕੀਤੇ। ਇਨ੍ਹਾਂ ਦੇ ਢਾਡੀ ਜੱਥੇ ਦੀਆਂ ਬਹੁਤ ਸਾਰੀਆਂ ਆਡੀਓ ਵੀਡੀਓ ਕੈਸਿਟਾਂ ਵੀ ਮਾਰਕੀਟ ਵਿੱਚ ਆਈਆਂ। ਹੁਣ ਇਨ੍ਹਾਂ ਨੂੰ ਯੂ-ਟਿਊਬ ’ਤੇ ਵੀ ਸੁਣ ਸਕਦੇ ਹੋ। ਲਿਖਣ ਦਾ ਸ਼ੌਕ ਵੀ ਹੋਣ ਕਰਕੇ ਇਨ੍ਹਾਂ ਨੇ ਆਪਣੀ ਕਲਮ ਅਜ਼ਮਾਈ ਕਰਦਿਆਂ ਕੁਝ ਪ੍ਰਸੰਗ ਤੇ ਕਵੀਤਾਵਾਂ ਲਿਖੀਆਂ।

ਆਖਿਰ ਵਿੱਚ ਮੌਜੂਦਾ ਸਮੇਂ ਮਾਲਵਾ ਕਵੀਸ਼ਰ ਢਾਡੀ ਸਾਹਿਤ ਸਭਾ ਦੇ ਕਾਰਜਕਾਰੀ ਪ੍ਰਧਾਨ ਦਾ ਮਾਣ ਪ੍ਰਾਪਤ ਕਰਨ ਵਾਲੇ ਢਾਡੀ ਜਸਵਿੰਦਰ ਸਿੰਘ ਬਾਗੀ ਦਾ ਅਜੋਕੇ ਨੌਜਾਵਨ ਪੀੜ੍ਹੀ ਨੂੰ ਕਹਿਣਾ ਹੈ ਕਿ ਨਸ਼ੇ ਅਤੇ ਪਤਿਤਪੁਣਾ ਤਿਆਗ ਕੇ ਮਿਹਨਤ ਕਰੋ। ਇਕ ਨਾ ਇਕ ਦਿਨ ਮਿਹਨਤ ਦਾ ਫਲ ਜ਼ਰੂਰ ਮਿਲੇਗਾ।

ਲੇਖਕ -ਰਮੇਸ਼ਵਰ ਸਿੰਘ ਪਟਿਆਲਾ
ਮੋ.99148-80392


rajwinder kaur

Content Editor rajwinder kaur