ਕੋਰੋਨਾ ਆਫ਼ਤ 'ਚ ਫਸਿਆ ਮਜ਼ਦੂਰ, ਆਖਰ ਕਰੇ ਵੀ ਕੀ?

08/26/2020 5:20:04 PM

ਕੋਰੋਨਾ ਕੀ ਹੈ? ਕੀ ਇਹ ਹੈ ਵੀ ਜਾਂ ਨਹੀਂ? ਕਿਥੋਂ ਆਈ ਇਹ ਵਲਾ? ਇਸ ਦਾ ਮੰਤਵ ਕੀ ਹੈ, ਇਹ ਬੁੱਧੀ-ਜੀਵੀਆਂ ਲਈ ਚਿੰਤਨ ਦਾ ਅਹਿਮ ਵਿਸ਼ਾ ਹੈ। ਆਪਣੀ ਵਿਦਵੱਤਾ ਦਾ ਢੰਡੋਰਾ ਆਪ ਹੀ ਆਪਣੇ ਮੂੰਹੀ ਪਿੱਟਣ ਵਾਲਿਆਂ ਲਈ ਇਹ ਇਕ ਮੌਕਾ ਹੈ। ਆਪਣੇ ਆਪ ਨੂੰ ਵਿਦਵਾਨ, ਚਿੰਤਕ, ਸਮਾਜ ਸੇਵੀ ਕਹਿਲਾਉਣ ਤੋਂ ਸਿਵਾਏ, ਲੋਕਾਂ ’ਚ ਇਨਸਾਨੀਅਤ ਲਈ ਕੋਈ ਦਰਦ ਨਹੀਂ। ਖੁੰਬਾਂ ਵਾਂਗੂੰ ਨਿਕਲੇ ਰਾਜਸੀ ਤਾਕਤ ਹਥਿਆਉਣ ਵਾਲੇ ਨਵੇਂ ਪੁਰਾਣੇ ਸਿਆਸੀ ਲੋਕ ਅਤੇ ਸਮਾਜ ਸੇਵੀ ਵੀ ਕਿੱਧਰ ਅਲੋਪ ਹੋ ਗਏ ਪਤਾ ਨਹੀਂ। ਤਾਲਾਬੰਦੀ ਮੌਕੇ ਇਕ ਕਿਲੋ ਚਾਵਲ ਦੇ ਕੇ ਵੀਹ ਵੀਹ ਲੋਕਾਂ ਨੇ ਸ਼ੋਸਲ ਮੀਡੀਆ ਵਿੱਚ ਤਸਵੀਰਾਂ ਦੇ ਜ਼ਰੀਏ ਆਪਣੇ ਆਪ ਨੂੰ ਚਮਕਾ ਕੇ ਸੰਤੁਸ਼ਟ ਜ਼ਰੂਰ ਕਰ ਲਿਆ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਖਵਾਰਾਂ ਦੀਆਂ ਸੁਰਖੀਆਂ ਵਿੱਚ ਮੋਢਿਆਂ ’ਤੇ ਚੜ੍ਹ-ਚੜ੍ਹ ਕੇ ਬੈਠਣ ਵਾਲੇ ਆਰਥਿਕ ਪੱਖੋਂ ਉੱਚ ਵਰਗ ਅਤੇ ਮੱਧ ਵਰਗ ਦੇ ਲੇਖਕ, ਗੁਰਬਤ ਦੇ ਨਪੀੜੇ ਮਜ਼ਦੂਰਾਂ ਬਾਰੇ ਕੀ ਲਿਖਣ। ਕਿਰਤੀ ਗਰੀਬਾਂ ਦੀ ਮੁਸ਼ੱਕਤ ਦਾ ਮੁੜਕਾ ਬੜਾ ਤੇਜ ਦੁਰਗੰਧ ਵਾਲਾ ਹੁੰਦਾ ਹੈ। ਇਨ੍ਹਾਂ ਦੇ ਕੱਪੜੇ ਵੀ ਬੜੇ ਮੈਲੇ-ਕੁਚੈਲੈ ਜਿਹੇ ਹੁੰਦੇ ਹਨ। ਪੈਰਾਂ 'ਚ ਫਸੇ ਪੁਰਾਣੇ ਮੌਜੇ। ਸਿੱਧੇ ਸਾਦੇ, ਬੇ-ਪਰਵਾਹ, ਨਾ ਹਾਰਨ ਵਾਲੇ ਇਹ ਕਿਰਤੀ ਲੋਕ, ਜੋ ਆਪਣੀ ਭੁੱਖ-ਪਿਆਸ ਬੁਝਾਉਣ ਲਈ ਨਿੱਤ ਦਿਨ ਆਪਣੇ ਹੱਥੀਂ ਆਪ ਖੂਹ ਪੁੱਟ ਕੇ ਪਾਣੀ ਪੀਂਦੇ ਹਨ। ਜੋ ਹਰ ਸਮਾਜ ਦਾ ਸਭ ਤੋਂ ਮਹੱਤਵ ਪੂਰਨ ਥੰਮ ਹਨ। ਇਹ ਗਰੀਬ ਲੋਕ ਆਪਣੇ ਹੱਡ ਵਾਹ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਕਿਹੜਾ ਸਫ਼ੈਦ-ਪੋਸ਼ੀਆ ਜਾ ਕੇ ਖੜੇਗਾ, ਇਨ੍ਹਾਂ ਕਿਸਮਤ ਮਾਰਿਆਂ ਲੋਕਾਂ ਦੇ ਕੋਲ।

ਸਿਹਤਮੰਦ ਬਣੇ ਰਹਿਣ ਲਈ ਕੀ ਖਾਈਏ ਤੇ ਕੀ ਨਾ, ਆਓ ਜਾਣੀਏ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ

ਕੌਣ ਪੁੱਛੇਗਾ ਇਨ੍ਹਾਂ ਦੇ ਘਰ ਦੇ ਚੁੱਲਿਆਂ ਤੇ ਰਾਸ਼ਨ ਬਾਰੇ। ਭੜੋਲੇ ’ਚੋਂ ਖਤਮ ਹੋਣ ਵਾਲੇ ਆਟੇ ਬਾਰੇ? ਨਹੀਂ ਇਹ ਸੰਭਵ ਨਹੀਂ। ਅਸੀਂ ਲੇਖਕ ਲੋਕ ਤਾਂ ਆਪਣੇ ਏ ਸੀ  'ਚ ਮਹਿਮਾਨ ਨਿਵਾਜ਼ੀ ਵੇਲੇ ਕਮਰੇ 'ਚ ਬੈਠੇ ਹੀ ਚਾਹ ਨਾਲ਼ ਪਕੌੜੇ ਖਾਂਦਿਆਂ ਇਹ ਸਭ ਲਿਖ ਅਖਵਾਰਾਂ ਨੂੰ ਘਰੋਂ ਇੰਟਰਨੈਟ ’ਤੇ ਭੇਜ ਦਿੰਦੇ ਹਾਂ। ਅਖਵਾਰ ਵੀ ਪਟੱਕ ਦੇਣੇ ਛਾਪ ਸੁੱਟਦੇ ਨੇ।

ਮਜ਼ਦੂਰ ਦੀ ਆਰਥਿਕ ਹਾਲਤ ਤਾਂ ਪਹਿਲਾਂ ਹੀ ਮਨਫ਼ੀ ਸੀ। ਕੋਰੋਨਾ ਮਹਾਮਾਰੀ ਕਾਰਣ ਸਰਕਾਰਾਂ ਨੇ ਕਰਫਿਊ ਲਾ ਕੇ ਮੁਸ਼ੱਕਤਾਂ 'ਚ ਘਿਰੇ ਮਜਦੂਰ ਦਾ ਲੱਕ ਬਿਲਕੁਲ ਤੋੜ ਦਿੱਤੈ। ਘਰਾਂ ’ਚ ਬਿਠਾ ਦਿੱਤੇ। ਮੌਸਮੀ ਤੇ ਬੇ -ਮੌਸਮੀ ਰੁਕ-ਰੁਕ ਪੈਂਦੀ ਬਾਰਿਸ਼ ਨੇ ਤਾਂ ਦਿਹਾੜੀ ਲਾਉਣ ਹੀ ਨਹੀਂ ਦਿੱਤੀ। ਉਸਾਰੀ ਮਜ਼ਦੂਰ ਜਿਨਾਂ ਵਿੱਚ ਹੁਨਰਮੰਦ ਕਾਰੀਗਰ ਵੀ ਸ਼ਾਮਲ ਹਨ। ਰਾਜ ਮਿਸਤਰੀ ਹਨ। ਲੱਕੜੀ ਦੇ ਕਾਰੀਗਰ ਤਰਖਾਣ ਹਨ, ਸਰੀਆ ਬੰਨਣ ਵਾਲੇ ਲੁਹਾਰ ਹਨ, ਪਲੰਬਰ ਹਨ, ਬਿਲਡਿੰਗਾਂ ਵਿੱਚ ਬਿਜਲੀ ਦੀ ਮੀਟਿੰਗ ਕਰਨ ਵਾਲੇ ਕਾਰੀਗਰ ਹਨ, ਜੋ ਆਪਣੇ ਕੰਮ ਤੋਂ ਬਿਨਾਂ ਹੋਰ ਕੰਮ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ’ਤੇ ਕੀ ਗੁਜ਼ਰੀ ਹੈ, ਨਾ ਸਰਕਾਰਾਂ ਦੇ ਧਿਆਨ ਵਿਚ ਹੈ, ਨਾ ਕਿਸੇ ਹੋਰ ਸੰਸਥਾਵਾਂ ਦੇ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਸੁਵੱਖ਼ਤੇ ਹੀ ਆਪਣੀ ਦੁਪਹਿਰ ਦੀ ਰੋਟੀ ਡੱਬਿਆਂ 'ਚ ਲੈ ਕੇ ਦਿਹਾੜੀਦਾਰ ਮਜਦੂਰ ਘਰੋਂ ਨਿਕਲਦੇ ਹਨ। ਕੰਮ ਕਾਰ ਨਾ ਮਿਲਣ ਕਾਰਣ ਆਖਿਰ ਉਦਾਸ ਘਰਾਂ ਨੂੰ ਪਰਤ ਆਉਂਦੇ ਹਨ। ਘਰ ਦੇ ਖਰਚੇ, ਪਰਿਵਾਰ ਦੀਆਂ ਜ਼ਰੂਰਤਾਂ ਤਾਂ ਨਿੱਤ ਦਿਨ ਉਵੇਂ ਹੀ ਹਨ। ਸਬਰ ਕਦੋਂ ਤੱਕ, ਕਿੰਨੇ ਕੁ ਦਿਨ ਕਰੇਗਾ ਇਨਸਾਨ। 

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਕਿਸੇ ਨੂੰ ਸਰਕਾਰੀ ਮਦਦ ਵੀ ਕੀ ਮਿਲੀ। ਜੋ ਕੋਈ ਸਰਕਾਰ ਨੇ ਦਿੱਤੀ ਤਾਂ ਉਹ ਮਗਰਮੱਛਾਂ ਨੇ ਹੜੱਪ ਲਈ। ਹਰ ਇਨਸਾਨ ਹੱਥ ਨਹੀਂ ਅੱਡ ਸਕਦਾ। ਕਿਸੇ ਅੱਗੇ ਝੁਕ ਨਹੀਂ ਸਕਦਾ। ਬਾਹਰੋਂ ਕਮਾ ਨਹੀਂ ਸਕਦਾ, ਤਾਂ ਇਨ੍ਹਾਂ ਹਾਲਾਤਾਂ 'ਚ ਕੀ ਕਰੇਗਾ ਗਰੀਬ, ਲਾਚਾਰ ਮਨੁੱਖ? ਸਰਕਾਰੀ ਸਕੂਲ ਬੰਦ ਹਨ। ਕਿਸੇ ਮਜਬੂਰ ਦੇ ਦੋ, ਕਿਸੇ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਸਕੂਲਾਂ ਨੇ ਵੀ ਬੱਚਿਆਂ ਨਾਲ਼ ਸੰਪਰਕ ਬਣਾਈ ਰੱਖਣ ਲਈ ਮੋਬਾਇਲ ਫੋਨਾਂ ਦੀ ਵਰਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਪੜ੍ਹਾਈ ਨਿਰਵਿਘਨ ਚਲਾਉਣ ਲਈ ਘਰ ਦਾ ਕੰਮ ਅਭਿਆਸ (ਹੋਮ ਵਰਕ) ਮੋਬਾਇਲ ’ਤੇ ਦੇਣ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ।

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਇਮਤਿਹਾਨ ਵੀ ਮੋਬਾਇਲ ਰਾਹੀਂ ਲਏ ਜਾ ਰਹੇ ਹਨ। ਇਕ ਮਜਦੂਰ ਆਪਣੇ ਕੋਲ ਕੋਈ ਪੁਰਾਣਾ ਮੋਬਾਇਲ ਸਿਰਫ਼ ਆਪਣੀ ਹੈਸੀਅਤ ਮੁਤਾਬਿਕ ਖਰੀਦ ਦਾ ਸੀ ਤਾਂ ਕਿ ਉਸ ਦਾ ਸੰਪਰਕ ਕੰਮ ਕਾਰ ਵਾਲਿਆਂ ਨਾਲ਼ ਰਹਿ ਸਕੇ। ਇਨ੍ਹਾਂ ਮੋਬਾਇਲਾਂ ਵਿਚ ਇੰਟਰਨੈਟ ਨਹੀਂ ਚੱਲਦਾ। ਹੁਣ ਨੈਟ ਚਲਾਉਣ ਲਈ ਚਾਰ ਜੀ ਬੀ ਇਲੈਕਟਰੋਨਿਕ ਸਿਸਟਿਮ ਵਾਲੇ ਹੱਥ ਸੈਟ ਦੀ ਜ਼ਰੂਰਤ ਪੈਂਦੀ ਹੈ। ਇੰਨੇ ਮਹਿੰਗੇ ਮੋਬਾਇਲ ਮਜਦੂਰ ਕਿਥੋਂ ਖਰੀਦੇ। ਹਰ ਬੱਚਾ ਵੱਖਰਾ ਮੋਬਾਇਲ ਰੱਖਣ ਲਈ ਕਲੇਸ਼ ਕਰਦਾ ਹੈ। ਉਹ ਮਾਂ-ਬਾਪ ਦੀ ਲਾਚਾਰੀ ਅਤੇ ਮਜਬੂਰੀ ਤੋਂ ਕੋਰਾ ਅਨਜਾਣ ਹੈ। ਮੋਬਾਇਲ ਲਈ ਇੰਟਰਨੈਟ ਦਾ ਨਵਾਂ ਖਰਚਾ ਫਿਰ ਆਪਣਾ ਬਣ ਫੈਲਾਈ ਖੜਾ ਹੈ।

ਘਰਾਂ ਵਿੱਚ ਚਲਦੇ ਕੰਮਾਂ-ਕਾਰਾਂ ਤੇ ਮਜਦੂਰ ਪਹਿਲਾਂ ਹੀ ਘਿਰਣਾ ਦਾ ਸ਼ਿਕਰ ਬਣਦੇ ਰਹੇ ਸਨ। ਉਨ੍ਹਾਂ ਨਾਲ਼ ਸਮਾਜਿਕ ਵਿਵਹਾਰ ਚੰਗਾ ਨਹੀਂ ਸੀ। ਰੁੱਖੇ ਵਿਵਹਾਰ ਕਾਰਣ ਇਹ ਕਿਰਤੀ ਲੋਕ ਦਬਾਅ ਹੇਠ ਰੱਖੇ ਜਾਂਦੇ ਰਹੇ ਸਨ। ਚਾਹ-ਪਾਣੀ ਲਈ ਉਨ੍ਹਾਂ ਦੇ ਬਰਤਨ ਵੀ ਵੱਖਰੇ ਰੱਖਦੇ ਸਨ। ਹੁਣ ਕੋਰੋਨਾ ਦੀਆਂ ਅਫਵਾਹਾਂ ਅਤੇ ਸਰਕਾਰੀ ਪ੍ਰਚਾਰ ਕਾਰਣ ਤਾਂ ਲੋਕ ਮਜ਼ਦੂਰਾਂ ਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ। ਮਜਬੂਰੀ ਵੱਸ ਜੇ ਕੰਮ ਕਰਵਾਉਣਾ ਵੀ ਪੈ ਜਾਵੇ ਤਾਂ ਵਿਵਹਾਰ ਵੀ ਸਲੀਕੇਦਾਰ ਨਹੀਂ ਹੁੰਦਾ। ਇਹ ਸਭ ਦੇਖ ਕੇ ਇਨ੍ਹਾਂ ਮਿਹਨਤੀ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਆਰਥਿਕ ਪੱਖੋਂ ਟੁੱਟੇ ਲੋਕ ਮਾਨਸਿਕ ਪੱਖੋਂ ਵੀ ਟੁੱਟ ਰਹੇ ਹਨ। 

ਬਲਜਿੰਦਰ ਸਿੰਘ "ਬਾਲੀ ਰੇਤਗੜੵ "
9465128168


rajwinder kaur

Content Editor

Related News