ਕੋਰੋਨਾ ਬਨਾਮ ਇਨਸਾਨੀਅਤ : ਦਿਮਾਗ ’ਚ ਆਉਂਦਾ ਹੈ ਸਮਾਜਿਕ ਦੂਰੀ ਦਾ ਸੰਕਲਪ

08/12/2020 5:21:20 PM

ਕੋਰੋਨਾ ਯਾਨੀ ਕਿ ਕੋਵਿਡ-19 ਸ਼ਬਦ ਨੂੰ ਸੁਣਨ ਸਾਰ ਹੀ ਦਿਮਾਗ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਪੈਦਾ ਹੋ ਜਾਂਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਾਰਾ ਹੀ ਸੰਸਾਰ ਇਸ ਮਹਾਮਾਰੀ ਨਾਲ਼ ਜੂਝ ਰਿਹਾ ਹੈ। ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖ਼ਸਤ ਹੀ ਹੋ ਗਏ ਹਨ। ਸਰਕਾਰਾਂ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕਰ ਕਰ ਰਹੀਆਂ ਹਨ। ਜਨਤਾ ਨੂੰ ਉਨ੍ਹਾਂ ਹਦਾਇਤਾਂ ਨੂੰ ਪਾਲਣ ਕਰਨ ਵਾਸਤੇ ਕਹਿ ਰਹੀਆਂ ਹਨ। ਇਸ ਮਹਾਂਮਾਰੀ ਦੀ ਦਵਾਈ ਨਾ ਹੋਣ ਕਰਕੇ ਸਰਕਾਰ ਸਮਾਜਿਕ ਦੂਰੀ ਦਾ ਹੀ ਪਾਲਣਾ ਕਰਨ ਵਾਸਤੇ ਕਹਿ ਰਹੀ ਹੈ। ਇਹ ਕਾਫ਼ੀ ਹੱਦ ਤੱਕ ਸਹੀ ਵੀ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ "ਜਾਨ ਹੈ ਤਾਂ ਜਹਾਨ ਹੈ"। ਇਸ ਕਰਕੇ ਅਗਰ ਅਸੀਂ ਘਰ ਰਹਾਂਗੇ ਜਾਂ ਸਮਾਜਿਕ ਦੂਰੀ ਬਣਾ ਕੇ ਰੱਖਾਂਗੇ ਤਾਂ ਅਸੀਂ ਆਪਣੀ ਅਤੇ ਆਪਣੇ ਸਾਕ ਸਬੰਧੀਆਂ ਦੀ ਜਾਨ ਮਹਿਫ਼ੂਜ਼ ਰੱਖ ਸਕਾਂਗੇ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ

ਪ੍ਰੰਤੂ ਸੋਚਣ ਵਾਲ਼ੀ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਕਿੰਨੀ ਕੁ ਜਾਇਜ਼ ਹੈ? ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰਦੇ ਹਾਂ। ਇਹ ਦੇਖਣ 'ਚ ਆਇਆ ਹੈ ਕਿ ਘਰ ਦੇ ਸਕੇ ਮੈਂਬਰ ਇੱਕ ਦੂਜੇ ਤੋਂ ਦੂਰ ਦੂਰ ਇੰਝ ਰਹਿੰਦੇ ਹਨ ਜਿਵੇਂ ਉਹ ਕਿਸੇ ਹੋਰ ਪਰਿਵਾਰ ਨਾਲ਼ ਸਬੰਧ ਰੱਖਦੇ ਹੋਣ। ਉਨ੍ਹਾਂ ਦੀ ਇੱਕ ਦੂਜੇ ਦੇ ਮਨਾਂ 'ਚ ਵੱਧਦੀ ਦੂਰੀ ਸਪਸ਼ਟ ਤੌਰ 'ਤੇ ਵੇਖੀ ਜਾ ਸਕਦੀ ਹੈ। ਜੇਕਰ ਕੋਈ ਪਰਿਵਾਰ ਦਾ ਮੈਂਬਰ ਪਾਣੀ ਜਾਂ ਰੋਟੀ ਦੀ ਮੰਗ ਕਰਦਾ ਵੀ ਹੈ ਤਾਂ ਬਹੁਤ ਹੀ ਹੀਣ ਭਾਵਨਾ ਨਾਲ਼ ਦੂਰ ਰਹਿ ਕੇ ਭੋਜਨ ਦਿੱਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਹਿਣ ਦਾ ਮਤਲਬ ਇਹ ਹੈ ਕਿ ਕੋਰੋਨਾ ਕਰਕੇ ਸਾਨੂੰ ਆਪਣੇ ਮਨਾਂ ਵਿੱਚ ਨਫ਼ਰਤ ਜਾਂ ਫਿੱਕ ਨਹੀਂ ਪਾਉਣੀ ਚਾਹੀਦੀ। ਕਿਉਂਕਿ ਇਸ ਬੀਮਾਰੀ ਨੇ ਤਾਂ ਇੱਕ ਨਾ ਇੱਕ ਦਿਨ ਚਲਿਆ ਜਾਣਾ ਹੈ ਪਰ ਜੇਕਰ ਤੁਹਾਡੇ ਮਨ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਦਾ ਕੋਰੋਨਾ ਪੈਦਾ ਹੋ ਗਿਆ ਤਾਂ ਉਸਨੂੰ ਕੱਢਣਾ ਔਖਾ ਹੋ ਸਕਦਾ ਹੈ। ਕੋਰੋਨਾ ਬੀਮਾਰੀ ਦੌਰਾਨ ਇਨਸਾਨੀਅਤ ਦਾ ਬਹੁਤ ਘਾਣ ਹੋ ਰਿਹਾ ਹੈ। ਪਿਛਲੀ ਦਿਨੀਂ ਮੈਂ ਫੇਸਬੁੱਕ 'ਤੇ ਲੁਧਿਆਣਾ ਸ਼ਹਿਰ ਦੀ ਵੀਡੀਓ ਵੇਖ ਰਿਹਾ ਸੀ। ਜਿਸ ਵਿੱਚ ਲੁਧਿਆਣਾ ਤੋਂ ਜਗਰਾਓਂ ਰੋਡ (ਜੋ ਇੱਕ ਬਹੁਤ ਵਿਅਸਤ ਰੋਡ ਹੈ) 'ਤੇ ਇੱਕ 50 ਕੁ ਸਾਲਾਂ ਦਾ ਵਿਅਕਤੀ ਕੀੜੇ ਪੈਣ ਕਰਕੇ, ਇਲਾਜ ਪੱਖੋਂ ਇਸ ਕਰਕੇ ਆਪਣੇ ਪ੍ਰਾਣ ਤਿਆਗ ਗਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਉਸਨੂੰ ਚੁੱਕਣਾ ਤਾਂ ਦੂਰ ਦੀ ਗੱਲ, ਲੋਕ ਉਸ ਕੋਲ਼ ਰੁਕਣ ਤੋਂ ਵੀ ਝਿਜਕਦੇ ਸਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਇਸ ਪ੍ਰਕਾਰ ਦੀਆਂ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਖਬਰਾਂ ਅਸੀਂ ਅਖਬਾਰਾਂ ਜਾਂ ਟੈਲੀਵਿਜ਼ਨ ਉੱਪਰ ਦੇਖਦੇ ਅਤੇ ਸੁਣਦੇ ਹਾਂ। ਬੇਸ਼ੱਕ ਬਹੁਤ ਇਨਸਾਨ ਇਸ ਕੋਰੋਨਾ ਮਹਾਮਾਰੀ ਦੌਰਾਨ ਇਨਸਾਨੀਅਤ ਦੀ ਸੇਵਾ ਕਰਦੇ ਹਨ। ਕੋਈ ਨਵਾਂ ਘਰ ਬਣਾ ਕੇ ਦੇ ਰਿਹਾ ਹੈ। ਕੋਈ ਬੀਮਾਰ ਵਿਅਕਤੀਆਂ ਦਾ ਇਲਾਜ ਕਰਵਾ ਰਿਹਾ ਹੈ। ਜੋ ਸਾਡੇ ਲਈ ਪ੍ਰੇਰਣਾ ਸਰੋਤ ਹਨ। ਸਾਨੂੰ ਉਨ੍ਹਾਂ ਕੋਲ਼ੋਂ ਸਬਕ ਲੈਣਾ ਚਾਹੀਦਾ ਹੈ। ਪ੍ਰੰਤੂ ਬਹੁਤ ਸਾਰੇ ਲੋਕ, ਜਿੰਨ੍ਹਾਂ ਵਾਸਤੇ ਇਹ ਕੋਰੋਨਾ ਇੱਕ ਹਊਆ ਬਣ ਚੁੱਕਾ ਹੈ, ਉਨ੍ਹਾਂ ਨੂੰ ਇਨਸਾਨੀਅਤ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਨੂਡਲਜ਼ ''ਤੇ ਪਾਸਤਾ ਦੀ ਖਪਤ ''ਚ ਹੋਇਆ ਬੇਤਹਾਸ਼ਾ ਵਾਧਾ (ਵੀਡੀਓ)

ਕੋਰੋਨਾ ਮਹਾਮਾਰੀ ਦੌਰਾਨ ਹੀ ਸੋਸ਼ਲ ਮੀਡੀਆ ਉੱਪਰ ਇਟਲੀ ਦੇ ਡਾਕਟਰ ਮੀਆਂ-ਬੀਬੀ ਦੀ ਖ਼ਬਰ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਕਿਸ ਪ੍ਰਕਾਰ ਉਨ੍ਹਾਂ ਨੇ ਹਜ਼ਾਰਾਂ ਮਰੀਜ਼ਾਂ ਨੂੰ ਬਚਾਇਆ ਸੀ। ਅਖੀਰ ਨੂੰ ਉਹ ਦੋਵੇਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ਕ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਨਾਲ਼ ਨਾਲ਼ ਸਾਨੂੰ ਇਨਸਾਨੀਅਤ ਨੂੰ ਵੀ ਜ਼ਿੰਦਾ ਰੱਖਣਾ ਚਾਹੀਦਾ ਹੈ।

ਮੇਰਾ ਉਨ੍ਹਾਂ ਸਾਰੇ ਹੀ ਵਾਰੀਅਰਜ਼ ਨੂੰ ਪ੍ਰਣਾਮ, ਜਿਹੜੇ ਇਸ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ਼ ਮਦਦ ਕਰ ਰਹੇ ਹਨ। ਸੋ, ਅੰਤ ਵਿੱਚ ਮੇਰਾ ਸਮੁੱਚੀ ਕਾਇਨਾਤ ਨੂੰ ਇੱਕੋ ਹੀ ਸੁਨੇਹਾ ਹੈ ਕਿ ਸਾਨੂੰ ਇਸ ਕੋਰੋਨਾ ਦੀ ਆੜ ਵਿੱਚ ਆਪਣੇ ਸਮਾਜਿਕ ਰਿਸ਼ਤਿਆਂ ਅਤੇ ਇਨਸਾਨੀਅਤ ਦਾ ਘਾਣ ਨਹੀਂ ਕਰਨਾ ਚਾਹੀਦਾ। ਜਿੱਥੇ ਕਿਤੇ ਵੀ ਕੋਈ ਵੀ ਲਾਚਾਰ ਵਿਅਕਤੀ ਮਿਲ਼ਦਾ ਹੈ ਤਾਂ ਉਸਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਦੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਵਰਗੇ ਦੇਸ਼ ਭਗਤ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਨਾ ਦਵਾਉਂਦੇ ਤਾਂ ਅੱਜ ਸ਼ਾਇਦ ਅਸੀਂ ਉਨ੍ਹਾਂ ਨੂੰ ਯਾਦ ਨਾ ਕਰਦੇ। ਇਸ ਕਰਕੇ ਸਾਨੂੰ ਵੀ ਜ਼ਰੂਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝ ਕੇ ਕੋਰੋਨਾ ਦੌਰਾਨ ਲੋਕਾਂ ਨਾਲ਼ ਇਨਸਾਨੀਅਤ ਤੌਰ 'ਤੇ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਲ਼ ਭੇਦ ਭਾਵ ਨਹੀਂ ਕਰਨਾ ਚਾਹੀਦਾ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਭਾਰਤ ਮਾਤਾ ਦੇ ਇੱਕ ਸੱਚੇ ਸਪੂਤ ਹੋਣ ਦਾ ਮਾਣ ਪ੍ਰਾਪਤ ਕਰੋਗੇ।

ਜੈ ਹਿੰਦ!
"ਜੋ ਕਰਦੇ ਸੇਵਾ ਦੇਸ਼ ਦੀ ਐ, ਉਹ ਨਾਮ ਵਿੱਚ ਹੀਰਿਆਂ ਜੜਦੇ ਨੇ।
ਲੋਕ ਯਾਦ ਹਮੇਸ਼ਾ ਕਰਦੇ ਨੇ, ਜੋ ਨਾਲ਼ ਵਿੱਚ ਮੁਸੀਬਤ ਖੜ੍ਹਦੇ ਨੇ।
ਉਨ੍ਹਾਂ ਯੋਧਿਆਂ ਨੂੰ ਹੈ ਸਲਾਮ ਮੇਰਾ, ਜੋ ਨਾਲ਼ ਕੋਰੋਨਾ ਲੜਦੇ ਨੇ।
ਜੇ 'ਗੁਰਵਿੰਦਰਾ' ਮਨਾਂ ਵਿੱਚ ਫਿੱਕ ਨਹੀਂ, ਫਿਰ ਰਿਸ਼ਤੇ ਪੂਰ ਵੀ ਚੜ੍ਹਦੇ ਨੇ।"

PunjabKesari

ਗੁਰਵਿੰਦਰ ਸਿੰਘ 'ਉੱਪਲ'
ਈ.ਟੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ
ਬਲਾਕ ਮਾਲੇਰਕੋਟਲਾ-2 (ਸੰਗਰੂਰ)
ਮੋਬਾ. 98411-45000


rajwinder kaur

Content Editor

Related News