ਕਾਕਲੀਅਰ ਇੰਪਲਾਂਟ ਸਰਜਰੀ–ਪਿੰਗਲਵਾੜਾ ਵਿਖੇ
Saturday, Jul 14, 2018 - 05:49 PM (IST)
ਅੱਜ ਪਿੰਗਲਵਾੜਾ ਮੁੱਖ ਦਫਤਰ ਵਿਖੇ ਡਾ.ਇੰਦਰਜੀਤ ਕੌਰ ਨੇ 28 ਅਤੇ 29 ਅਪ੍ਰੈਲ 2018 ਨੂੰ ਮਾਨਾਂਵਾਲਾ ਵਿਖੇ ਹੋ ਰਹੀ ਕੰਨਾਂ ਦੀ ਕਾਕਲੀਅਰ ਇੰਪਲਾਂਟ ਸਰਜਰੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ ।ਡਾ. ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਭਗਤ ਪੂਰਨ ਸਿੰਘ ਜੀ ਦੀਆਂ ਅਸੀਸਾਂ ਸਦਕਾ ਪਿੰਗਲਵਾੜਾ ਸੰਸਥਾ ਵਿਚ ਹੋ ਰਹੇ ਕਾਕਲੀਅਰ ਇੰਪਲਾਂਟ ਸਰਜਰੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਕਿ ਕਾਕਲੀਅਰ ਇੰਪਲਾਂਟ ਸਰਜਰੀ ਦੁਆਰਾ ਗੂੰਗੇ ਬੱਚਿਆਂ ਦੇ ਕੰਨਾਂ ਵਿਚ ਇਕ ਸੂਖਮ ਇਲੈਕਟਰੋਨਿਕ ਯੰਤਰ ਫਿੱਟ ਕਰ ਦਿੱਤਾ ਜਾਂਦਾ ਹੈ । ਇਸ ਯੰਤਰ ਰਾਹੀਂ ਕੰਨ ਦੇ ਅੰਦਰ ਦਿਮਾਗ ਨੂੰ ਸੰਦੇਸ਼ ਪਹੁੰਚਦਾ ਹੈ, ਜਿਸ ਰਾਹੀਂ ਗੂੰਗੇ ਬੱਚੇ ਆਮ ਬੱਚਿਆਂ ਵਾਂਗ ਸੁਣਨਾ ਸ਼ੁਰੂ ਕਰ ਦਿੰਦੇ ਹਨ । ਇਸ ਕਾਕਲੀਅਰ ਇੰਪਲਾਂਟ ਦੀ ਸਫਲਤਾ, ਸਰਜਨ ਦੇ ਸਫ਼ਲ ਓਪਰੇਸ਼ਨ, ਆਡਿਓਲਾਗਿਸਟ ਦੁਆਰਾ ਲਗਾਤਾਰ ਮਿਹਨਤ ਨਾਲ ਉਸਨੂੰ ਬੋਲਣਾ ਸਿਖਾਉਣਾ ਅਤੇ ਘਰ ਵਿਚ ਮਾਤਾ-ਪਿਤਾ ਦੇ ਸਾਂਝੇ ਸਹਿਯੋਗ 'ਤੇ ਨਿਰਭਰ ਹੈ ।
ਇਕ ਇੰਪਲਾਂਟ ਦੀ ਕੀਮਤ 6 ਲੱਖ 50 ਹਜ਼ਾਰ ਹੈ ਜੋ ਕਿ ਪਿੰਗਲਵਾੜੇ ਵਲੋਂ ਬਹੁਤ ਲਗਨ ਅਤੇ ਡੂੰਘੀ ਖੋਜ ਨਾਲ ਚੁਣੇ ਹੋਏ ਦੋ ਬੱਚਿਆਂ ਵਾਸਤੇ ਮੁਫ਼ਤ ਕੀਤਾ ਜਾ ਰਿਹਾ ਹੈ । ਇਹ ਕਾਕਲੀਅਰ ਇੰਪਲਾਂਟ ਮਾਨਾਂਵਾਲਾ ਬ੍ਰਾਂਚ ਵਿਖੇ ਅਤੀ ਆਧੁਨਿਕ ਤਰੀਕੇ ਨਾਲ ਤਿਆਰ ਕੀਤੇ ਓਪਰੇਸ਼ਨ ਥੀਏਟਰ ਵਿਚ ਮਸ਼ਹੂਰ ਕਾਕਲੀਅਰ ਇੰਪਲਾਂਟ ਸਪੈਸ਼ਲਿਸਟ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਜੀ ਡਾਕਟਰ, ਡਾ.ਜੇ.ਐਮ.ਹੰਸ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ । ਇਸ ਓਪਰੇਸ਼ਨ ਦਾ ਸਿੱਧਾ ਪ੍ਰਸਾਰਨ ਓਪਰੇਸ਼ਨ ਥੀਏਟਰ ਤੋਂ ਸੈਂਟਰਲ ਹਾਲ ਵਿਚ ਬੈਠੇ ਡਾਕਟਰ ਅਤੇ ਸਨਮਾਨਿਤ ਮਹਿਮਾਨ ਵੇਖ ਸਕਣਗੇ ।
29 ਅਪ੍ਰੈਲ 2018 ਨੂੰ ਹੀ ਇਸ ਓਪਰੇਸ਼ਨ ਤੋਂ ਬਾਅਦ ਗੂੰਗਾਪਨ ਉਤੇ ਇਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਜਾ ਰਿਹਾ ਹੈ। ਜਿਸ ਵਿਚ ਡਾ. ਅਸ਼ੋਕ ਗੁਪਤਾ ਪ੍ਰੋ. ਆਫ ਈ.ਐਨ.ਟੀ ਪੀ.ਜੀ. ਆਈ, ਚੰਡੀਗੜ੍ਹ, ਡਾ. ਵਿਕਾਸ ਕੱਕਰ ਈ.ਐਨ.ਟੀ ਪੀ.ਜੀ.ਆਈ ਰੋਹਤਕ, ਡਾ. ਜਸਵੀਰ ਸਿੰਘ, ਡਾ. ਸਤੀਸ਼ ਮਹਿਤਾ ਜੰਮੂ, ਡਾ. ਵਨੀਤਾ ਸਰੀਨ ਪ੍ਰੋ ਐਸ.ਜੀ.ਆਰ ਡੀ. ਡਾ. ਦਰਿੰਦਰ ਖੁਸ਼ਵਾਹਾ ਦਿੱਲੀ, ਡਾ. ਪ੍ਰਹਿਲਾਦ ਦੁੱਗਲ, ਡਾ. ਗਰੇਸ ਬੁੱਧੀਰਾਜਾ ਈ.ਐਨ.ਟੀ, ਆਦੇਸ਼ ਕਾਲਜ ਬਠਿੰਡਾ, ਡਾ. ਅਮਰੀਕ ਸਿੰਘ ਡਾ. ਏ.ਪੀ ਸਿੰਘ ਅਡੀਸ਼ਨਲ ਸੈਕਟਰੀ ਐਸ.ਜੀ.ਆਰਡੀ ਅਤੇ ਕਈ ਹੋਰ ਹਿੱਸਾ ਲੈਣਗੇ।
ਡਾ.ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਓਪਰੇਸ਼ਨ ਗੂੰਗੇਪਨ ਦੇ ਇਲਾਜ ਵਾਸਤੇ ਪਿੰਗਲਵਾੜੇ ਵਲੋਂ ਚੁਕਿਆਂ ਇਕ ਇਤਿਹਾਸਿਕ ਕਦਮ ਹੈ ਅਤੇ ਇਸੇ ਤਰ੍ਹਾਂ ਦੇ ਓਪਰੇਸ਼ਨ ਸੰਗਤਾਂ ਦੇ ਪਿਆਰ ਭਰੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਵੀ ਕੀਤੇ ਜਾਇਆ ਕਰਨਗੇ ।
ਇਸ ਪ੍ਰੈਸ ਕਾਨਫਰੰਸ ਵਿਚ ਸ੍ਰ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਵਾਈਸ ਪ੍ਰੈਸੀਡੈਂਟ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਤਿਲਕ ਰਾਜ ਜਨਰਲ ਮੈਨੇਜਰ ਹਾਜ਼ਰ ਸਨ ।
ਦਰਸ਼ਨ ਸਿੰਘ ਬਾਵਾ
Related News
CM ਮਾਨ ਵੱਲੋਂ ਲਾਏ ਦੋਸ਼ਾਂ ਮਗਰੋਂ ਰਾਜਾ ਸਾਹਿਬ ਵਿਖੇ ਪਹੁੰਚੇ ਡਾ. ਸੁੱਖੀ, ਕਿਹਾ - ਇੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ
