ਵੱਡਾ ਦਾਨੀ
Saturday, Sep 22, 2018 - 06:07 PM (IST)

ਆਪਣੀ ਰਿਸ਼ਤੇਦਾਰੀ ਵਿਚ ਵਿਆਹ ਤੇ ਜਾਣ ਲਈ ਉਹ ਕਾਹਲੀ ਵਿਚ ਘਰੋਂ ਨਿਕਲਿਆ ਤਾਂ ਬੱਸ ਕਿਰਾਏ ਲਈ ਖੁੱਲ੍ਹੇ ਪੈਸੇ ਨਾ ਹੋਣ ਕਰਕੇ ਉਸ ਨੇ ਬੱਸ ਚੜ੍ਹਨ ਤੋਂ ਪਹਿਲਾਂ ਇਕ ਦੁਕਾਨਦਾਰ ਤੋਂ ਸੌ ਰੁਪਏ ਦਾ ਨੋਟ ਤੁੜਵਾਇਆ ਅਤੇ ਕਾਹਲੀ ਵਿਚ ਬੱਸ ਚੜ੍ਹ ਗਿਆ।ਜਦ ਉਸਨੇ ਟਿਕਟ ਲੈਣ ਲਈ ਜੇਬ ਵਿਚੋਂ ਪੈਸੇ ਕੱਢੇ ਤਾਂ ਦੇਖਿਆ ਕਿ ਇਕ ਪੰਜਾਹ ਰੁਪਏ ਦਾ ਨੋਟ ਫਟਿਆ ਹੋਇਆ ਸੀ ਜਿਸਨੂੰ ਕੰਡਕਟਰ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ।ਇਸ ਨੂੰ ਦੇਖ ਕੇ ਉਹ ਮਨ ਹੀ ਮਨ ਦੁਕਾਨਦਾਰ ਨੂੰ ਗਾਲ੍ਹਾ ਕੱਢਣ ਲੱਗਾ 'ਆਖਿਰ ਇਸ ਨੋਟ ਦਾ ਕੀ ਕੀਤਾ ਜਾਵੇ' । ਵਿਆਹ ਵਾਲੇ ਘਰ ਪਹੁੰਚ ਕੇ ਉਸਨੇ ਉਹੀ ਪੰਜਾਹ ਦਾ ਫਟਿਆ ਨੋਟ ਕੱਢਿਆ ਅਤੇ ਗੁਰੁ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਦਿੱਤਾ,ਜਦ ਕਿ ਆਮ ਲੋਕ ਦੋ-ਪੰਜ ਜਾਂ ਦਸ ਰੁਪਏ ਮੱਥਾ ਟੇਕ ਰਹੇ ਸਨ।ਹੁਣ ਉੱਥੇ ਬੈਠੇ ਲੋਕਾਂ ਵਿਚ ਉਹ ਬਹੁਤ ਵੱਡਾ ਦਾਨੀ ਸੱਜਨ ਨਜ਼ਰ ਆ ਰਿਹਾ ਸੀ।
ਮਨਜੀਤ ਪਿਉਰੀ
94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ