ਸ਼ਹਿਦ ਦੀਆਂ ਮੱਖੀਆਂ ਦਾ ਸਿਖਲਾਈ ਕੈਂਪ ਪੀ.ਏ.ਯੂ. ਵਿਚ ਆਰੰਭ ਹੋਇਆ
Thursday, Dec 13, 2018 - 06:04 PM (IST)

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਲੋਂ ਐੱਨ.ਐੱਚ.ਐੱਮ. ਦੀ ਆਰਥਿਕ ਸਹਾਇਤਾ ਨਾਲ ਨਵੇਂ ਸ਼ਹਿਦ ਮੱਖੀ ਪਾਲਕਾਂ ਲਈ ਸਿਖਲਾਈ ਕੈਂਪ' 10-14 ਦਸੰਬਰ ਤਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਨਿਰਦੇਸ਼ਕ ਅਤੇ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਦੀ ਸਵੈ-ਨਿਰਭਰਤਾ ਲਈ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਨੂੰ ਇਸ ਸਿਖਲਾਈ ਕੈਂਪ ਵਿਚ ਸਿਧਾਂਤਕ ਭਾਸ਼ਣਾਂ ਅਤੇ ਅਮਲੀ ਪ੍ਰਯੋਗਾਂ ਰਾਹੀਂ ਸਿਖਾਇਆ ਜਾਵੇਗਾ। ਮੌਸਮ ਮੁਤਾਬਿਕ ਮੱਖੀਆਂ ਦੀ ਸਾਂਭ-ਸੰਭਾਲ, ਬੀਮਾਰੀਆਂ ਅਤੇ ਕੀੜਿਆਂ ਬਾਰੇ ਸਾਰੇ ਪੱਖਾਂ ਤੋਂ ਇਸ ਕੈਂਪ ਵਿਚ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਦ ਕੱਢਣ ਅਤੇ ਉਪਜ ਦੀ ਸਹੀ ਪ੍ਰੋਸੈਸਿੰਗ ਦੇ ਬਾਰੇ ਵਿਚ ਵੀ ਸਿਖਾਂਦਰੂਆਂ ਨੂੰ ਸਾਰੇ ਪੱਖਾਂ ਤੋਂ ਜਾਣੂੰ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਕੈਂਪ ਵਿਚ ਪੰਜਾਬ ਦੇ ਅੱਠ ਜ਼ਿਲਿਆਂ ਤੋਂ ਕੁੱਲ 38 ਕਿਸਾਨ ਇਸ ਕੈਂਪ ਵਿਚ ਸਿਖਲਾਈ ਲੈ ਰਹੇ ਹਨ ।
ਜਗਦੀਸ਼ ਕੌਰ