ਅਟਲ ਸੁਰੰਗ ਤੋਂ ਬਾਅਦ ਹੁਣ ਹਿਮਾਚਲ ਦੇ ਸੈਲਾਨੀਆਂ ਨੂੰ ਮਿਲੇਗਾ ਰੋਪ ਵੇਅ ਦਾ ਤੋਹਫਾ
Monday, Oct 05, 2020 - 06:52 PM (IST)
ਜਲੰਧਰ (ਬਿਊਰੋ) - ਰੋਹਤਾਂਗ ਤੋਂ ਲੱਦਾਖ ਨੂੰ ਜਾਂਦੀ ਅਟਲ ਸੁਰੰਗ ਦਾ ਉਦਘਾਟਨ ਕਰਨ ਤੋਂ ਬਾਅਦ ਹੁਣ ਹਿਮਾਚਲ ਸੂਬੇ ਅੰਦਰ ਸੈਲਾਨੀਆਂ ਲਈ ਇੱਕ ਹੋਰ ਤੋਹਫ਼ਾ ਤਿਆਰ ਕੀਤਾ ਜਾ ਰਿਹੈ। ਹੁਣ ਸੈਲਾਨੀ ਰੋਹਤਾਂਗ ਦਰੇ ਉੱਪਰ ਸਾਰਾ ਸਾਲ ਬਰਫ਼ੀਲੀਆਂ ਪਹਾੜੀਆਂ ਦੇ ਨਜ਼ਾਰੇ ਵੇਖ ਸਕਣਗੇ। ਇੱਥੇ ਤਿੰਨ ਤਿੰਨ ਕਿਲੋਮੀਟਰ ਦੇ ਰੋਪ ਵੇਅ ਦਾ ਨਿਰਮਾਣ ਤਿੰਨ ਹੀ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਦਾ ਮਾਡਲ ਤਿਆਰ ਕਰ ਲਿਆ ਗਿਆ ਹੈ ਅਤੇ ਇੱਕ ਕੰਪਨੀ ਨੇ ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਰੋਪਵੇ ਦੇ ਮਾਡਲ ਦੇ ਦੀਦਾਰ ਵੀ ਕਰਵਾਏ ਹਨ। ਪ੍ਰਧਾਨ ਮੰਤਰੀ ਸਮੇਤ ਮੁੱਖ ਮੰਤਰੀ ਅਤੇ ਹੋਰ ਨੇਤਾਵਾਂ ਨੇ ਇਸ ਨੂੰ ਸਰਾਹਿਆ ਹੈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ ਇਸਨੂੰ ਤਿੰਨ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਸ਼ੁਰੂਆਤੀ ਪੜਾਅ ਕੋਠੀ ਤੋਂ ਗੁਲਾਬਾ ਤੱਕ, ਦੂਸਰੇ ਪੜਾਅ ਵਿੱਚ ਗੁਲਾਬਾ ਤੋਂ ਮੰਡੀ ਅਤੇ ਤੀਜੇ ਪੜਾਅ ਵਿੱਚ ਮੰਡੀ ਤੋਂ ਰੋਹਤਾਂਗ ਦਰੇ ਤੱਕ ਤਕਰੀਬਨ ਨੌਂ ਕਿਲੋਮੀਟਰ ਦਾ ਇਹ ਰੋਪ ਵੇਅ ਬਣਾਇਆ ਜਾਵੇਗਾ। ਇਹ ਰੋਪਵੇ ਬਣਨ ਤੋਂ ਬਾਅਦ ਗਰਮੀਆਂ ਅਤੇ ਸਰਦੀਆਂ ਦੋਨੋਂ ਮੌਸਮਾਂ ਵਿੱਚ ਹੀ ਸੈਲਾਨੀ ਕੁੱਲੂ ਮਨਾਲੀ ਵੱਲ ਆਉਂਦੇ ਰਹਿਣਗੇ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਸੈਲਾਨੀ ਸਰਦੀਆਂ ਵਿੱਚ ਵੀ ਬਰਫਬਾਰੀ ਦਾ ਅਨੰਦ ਲੈ ਸਕਣਗੇ। ਦੇਸ਼ ਵਿਦੇਸ਼ ਦੇ ਸੈਲਾਨੀਆਂ ਲਈ ਇਹ ਰੋਪਵੇ ਖਿੱਚ ਦਾ ਕੇਂਦਰ ਹੋਵੇਗਾ। ਸਰਦੀਆਂ ਦੌਰਾਨ ਰੋਹਤਾਂਗ ਦਰੇ 'ਤੇ 20 ਤੋਂ 25 ਫੁੱਟ ਤੱਕ ਬਰਫ ਪੈਂਦੀ ਹੈ। ਅਜਿਹੇ ਵਿੱਚ ਆਵਾਜਾਈ ਵੀ ਬੰਦ ਹੋ ਜਾਂਦੀ ਹੈ ਅਤੇ ਚਾਰ ਮਹੀਨਿਆਂ ਲਈ ਇਹ ਦਰਾਂ ਬੰਦ ਰਹਿੰਦਾ ਹੈ। ਮਤਲਬ ਕਿ ਦਸੰਬਰ ਤੋਂ ਮਾਰਚ ਤੱਕ ਇੱਥੇ ਸੈਲਾਨੀ ਨਹੀਂ ਆ ਸਕਦੇ। ਪਰ ਇਹ ਰੋਪਵੇ ਬਣਨ ਤੋਂ ਬਾਅਦ ਸੈਲਾਨੀ ਇੱਥੇ ਕਿਸੇ ਵੀ ਮੌਸਮ ਵਿਚ ਆ ਕੇ ਬਰਫ਼ੀਲੀਆਂ ਪਹਾੜੀਆਂ ਦਾ ਆਨੰਦ ਮਾਣ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ
ਇਸ ਰੋਪ ਵੇਅ ਲਈ ਮਨਾਲੀ ਤੋਂ ਪੰਜਾਹ ਕਿਲੋਮੀਟਰ ਦਾ ਸਫਰ ਤੈਅ ਕਰਨਾ ਪਵੇਗਾ। ਭਾਵੇਂ ਕਿ ਰੋਪਵੇ ਬਣਨ ਤੋਂ ਬਾਅਦ ਵੀ ਰੋਹਤਾਂਗ ਦਰਾ ਦਸੰਬਰ ਤੋਂ ਮਾਰਚ ਤੱਕ ਬੰਦ ਰਹੇਗਾ ਪਰ ਇਸ ਦੇ ਨਾਲ ਜੁੜਿਆ ਹੋਇਆ ਮਸ਼ਹੂਰ ਸੈਲਾਨੀ ਸਥਾਨ ਮੰਡੀ ਖੁੱਲ੍ਹਿਆ ਰਹੇਗਾ। ਸੈਲਾਨੀ ਇੱਥੇ ਵੱਡੀ ਗਿਣਤੀ ਵਿੱਚ ਆ ਸਕਣਗੇ। ਟੂਰਿਜ਼ਮ ਪੱਖੋਂ ਇਸ ਰੋਪ ਵੇ ਪ੍ਰਾਜੈਕਟ ਤੋਂ ਕਾਫ਼ੀ ਆਸਾਂ ਲਾਈਆਂ ਜਾ ਰਹੀਆਂ ਹਨ। ਇਸ ਪ੍ਰਾਜੈਕਟ 'ਤੇ ਤਕਰੀਬਨ 450 ਕਰੋੜ ਰੁਪਏ ਖਰਚ ਆਉਣਗੇ ਅਤੇ ਇਸ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA