ਅਲਫ ਅੱਲਾ ਨਾਲ ਰੱਤਾ ਦਿਲ ਮੇਰਾ
Friday, Feb 15, 2019 - 12:36 PM (IST)

ਬਾਬਾ ਬੁਲ੍ਹੇ ਸ਼ਾਹ ਨੇ ਸੂਫੀ ਕਾਵਿ ਰਾਹੀਂ ਸਰਬ ਸਾਂਝਾ ਫਲਸਫਾ ਪ੍ਰਕਾਸ਼ਿਤ ਕਰਕੇ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਬਣਾਇਆ। ਹਰ ਸ਼ੈ ਅੰਦਰ ਅੱਲਾ ਦਾ ਵਾਸਾ ਸਮਝਣ ਕਰਕੇ ਅਧਿਆਤਮਵਾਦ ਦੇ ਸਿਖਰ ਨੂੰ ਛੂਹਿਆ ਆਪਣੀ ਕਾਫੀ ਵਿੱਚ ਪਹਿਲੇ ਅੱਖਰ ਨਾਲ ਸਭ ਕੁਝ ਸਪੱਸ਼ਟ ਕੀਤਾ ।
ਅਲਫ ਅੱਲਾ ਨਾਲ ਰੱਤਾ ਦਿਲ ਮੇਰਾ ,
ਮੈਨੂੰ ਬੇ ਦੀ ਖਬਰ ਨਾ ਕਾਈ
ਬੇ ਪੜ੍ਹਦਿਆ ਮੈਨੂੰ ਸਮਝ ਨਾ ਆਵੇ
ਲੱਜ਼ਤ ਅਲਫ ਦੀ ਆਈ
ਅੰਦਰੋਂ ਉਪਜੀ ਰੂਹਾਨੀਅਤ ਨੇ ਅਲਫ ਤੋਂ ਅੱਲਾ ਤੱਕ ਦੀ ਪਹੁੰਚ ਕਰ ਲਈ। ਇਕ ਨੁੱਕਤੇ ਵਿੱਚ ਸਭ ਕੁਝ ਦਾ ਨਿਬੇੜਾ ਕਰ ਦਿੱਤਾ । ਜਾਤ, ਇਸ਼ਕ ਅਤੇ ਮੁਰਸ਼ਦ ਦੀ ਘੋਖ ਕਰ ਕੇ ਇਉਂ ਨਿਬੇੜਾ ਕੀਤਾ ।
ਜਿੱਤ ਵੱਲ ਯਾਰ ਉੱਤੇ ਵੱਲ ਕਾਬਾ ਭਾਵੇਂ ਵੇਖ ਕਿਤਾਬਾਂ ਚਾਰੇ
ਡੂੰਘੇ ਭੇਦਾਂ ਦੀ ਕੂੰਜੀ ਨੂੰ ਅਲਫ ਤੋਂ ਅੱਲਾ ਤੱਕ ਇਉਂ ਪ੍ਰਮਾਣਿਤ ਕੀਤਾ ਕਿ ਆਤਮਾ ਵਿੱਚੋਂ ਪ੍ਰਮਾਤਮਾ ਦਾ ਰਸਤਾ ਦਿਖਾਇਆ ।
ਬੁੱਲੇ ਸ਼ਾਹ ਸ਼ਹੁ ਅੰਦਰੋ ਮਿਲਿਆ
ਭੁਲੀ ਫਿਰੇ ਲੁਕਾਈ
ਸੁਖਪਾਲ ਸਿੰਘ ਗਿੱਲ
9878111445