ਇੱਕ ਫੌਜੀ ਦਾ ਸੁਨੇਹਾ
Saturday, Jun 09, 2018 - 05:14 PM (IST)

“ਮੇਰੇ ਦੇਸ਼ ਵਾਸੀਓ ਤੁਸੀਂ ਸੌ ਜਾਓ,ਮੈਂ ਜਾਗਦਾ ਹਾਂ''
ਇਹ ਸੁਨੇਹਾ ਇੱਕ ਫੌਜੀ ਜਵਾਨ ਰਾਤ ਸਮੇਂ ਆਪਣੇ ਦੇਸ਼ ਵਾਸੀਆਂ ਨੂੰ ਦਿੰਦਾ ਹੈ ਤਾਂ ਜਵਾਨ ਪ੍ਰਤੀ ਮਾਣ ਮਹਿਸੂਸ ਹੁੰਦਾ ਹੈ।ਇਸ ਸੁਨੇਹੇ ਦਾ ਅੰਤਰੀਵ ਭਾਵ ਇਹ ਹੈ ਕਿ ਅਸੀਂ ਆਪਣੇ ਦੇਸ਼ ਅੰਦਰ ਬੇ-ਫਿਕਰ ਹੋ ਕੇ ਸਿਰਫ ਆਪਣੇ ਫੌਜੀ ਜਵਾਨਾਂ ਕਰਕੇ ਹੀ ਸੌਂਦੇ ਹਾਂ।ਸਾਡਾ ਗੁਆਂਡ ਚੰਦਰਾ ਹੈ ਇਸੇ ਲਈ ਸਾਡਾ ਜਵਾਨ ਸਾਡੀ ਖੈਰੀਅਤ ਮੰਗਦਾ ਹੋਇਆ ਬੰਦੂਕ ਦੀ ਨੋਕ ਦੁਸ਼ਮਣ ਵੱਲ ਕਰਕੇ ਰਾਤਾਂ ਝਾਕਦਾ ਹੈ।ਜੋ ਲੋਕ ਫੌਜੀ ਵੀਰਾਂ ਤੇ ਵਿਅੰਗ ਕਸਦੇ ਹਨ,ਉਹ ਇਨਸਾਨਾਂ ਦੀ ਕਿਸ ਸ੍ਰੇਣੀ ਵਿਚ ਆਉਂਦੇ ਹਨ।ਉਸਦਾ ਅੰਦਾਜ਼ਾ ਮਾਣ ਮੱਤੇ ਫੌਜੀ ਜਵਾਨ ਦਾ ਜੀਵਨ ਘੋਖ ਕੇ ਲਗਾਇਆ ਜਾ ਸਕਦਾ ਹੈ।ਫੌਜੀ ਜਵਾਨ ਸਮੁੱਚੇ ਦੇਸ਼ ਦੀ ਰਾਖੀ ਕਰਦਾ ਹੈ ਜਦੋਂ ਕਿ ਅੰਦਰੂਨੀ ਲੋਕ ਆਪਣੇ ਆਪ ਤਕ ਸੀਮਤ ਹੁੰਦੇ ਹਨ।ਧੰਨ ਹੈ ਉਹ ਮਾਂ ਜੋ ਆਪਣੇ ਬੱਚੇ ਨੂੰ ਫੌਜ ਵਿਚ ਭੇਜਦੀ ਹੈ।
ਤਾਰਿਆਂ ਦੀ ਲੋਅ ਵਿਚ ਫੌਜੀ ਦੇ ਸਿਰ ਤੇ ਦੇਸ਼ ਵਾਸੀ ਬੇ-ਫਿਕਰ ਹੋ ਜਾਂਦੇ ਹਨ।ਫੌਜੀ ਸਿਰਫ ਤੇ ਸਿਰਫ ਇਕ ਸੁਨੇਹਾ ਛੱਡਦਾ ਹੈ ਕਿ ਕੋਈ ਵੀ ਦੁਸ਼ਮਣ ਗੁਲਾਬ ਦੀ ਸੁਗੰਧ ਵੱਲ ਨਾ ਝਾਕੇ।ਫੌਜੀ ਦੀ ਦੇਸ਼-ਭਗਤੀ,ਇਮਾਨਦਾਰੀ,ਸਮੇਂ ਦੀ ਪਾਬੰਦੀ ਅਤੇ ਦੇਸ਼ ਦੇ ਦੁਸ਼ਮਣ ਨੂੰ ਜਵਾਬ ਦੇਣਾ ਹੀ ਮਾਣ-ਮੱਤਾ ਸੁਨੇਹਾ ਹੈ।ਸਾਡਾ ਅਮੀਰ ਸੱਭਿਆਚਾਰ,ਸੱਭਿਅਤਾ,ਰਿਵਾਜ਼ ਅਤੇ ਚਾਅ ਮਲਾਰ ਮਾਨਣ ਲਈ ਸਾਡੇ ਸਰਹੱਦੀ ਰੱਖਵਾਲਿਆ ਦਾ ਸਾਡੇ ਲਈ ਵੱਡਾ ਯੋਗਦਾਨ ਹੈ।ਇਸ ਲਈ ਵਤਨ ਦੀ ਆਬਰੂ ਲਈ ਫੌਜੀ ਜਵਾਨ 24 ਘੰਟੇ ਸਿਸਤ ਟਕਾ ਕੇ ਰੱਖਦਾ ਹੈ।ਕਿਹਾ ਜਾ ਸਕਦਾ ਹੈ ਕਿ ਜਿਵੇਂ ਧਰਤੀ ਤੋਂ ਬਿਨ੍ਹਾਂ ਆਕਾਸ਼ ਨਹੀਂ ਇਸੇ ਤਰ੍ਹਾਂ ਫੌਜ ਤੋਂ ਬਿਨ੍ਹਾਂ ਅਸੀਂ ਵੀ ਆਨੰਦ ਨਹੀਂ ਮਾਣ ਸਕਦੇ।ਇਕ ਫੌਜੀ ਜੋ ਦੇਸ਼ ਭਗਤੀ ਦੇ ਜ਼ਜ਼ਬੇ ਲਈ ਸਨੇਹਾ ਦਿੰਦਾ ਹੈ।ਉਹ ਵਤਨ ਵਾਸੀਆਂ ਨੂੰ ਸ਼ੁੱਭ ਰਾਤਰੀ ਆਖ ਕੇ ਆਪਣੀ ਨਜ਼ਰ ਅਤੇ ਨੋਕ ਦੁਸ਼ਮਣ ਵੱਲ ਕਰ ਲੈਂਦਾ ਹੈ।ਸਿੱਜ਼ਦਾ ਹੈ ਫੌਜੀ ਜਵਾਨ ਨੂੰ ਜਿਹਨਾਂ ਤੇ ਭਾਰਤ ਮਾਤਾ ਨੂੰ ਮਾਣ ਹੈ ਅਤੇ ਵਤਨ ਵਾਸੀਆਂ ਨੂੰ ਆਪਣੇ ਫੌਜੀ ਵੀਰ ਤੇ ਸਵੈ ਮਾਣ ਹੈ। ਜੈ ਜਵਾਨ
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਫੋਨ:98781-11445