ਇਕ ਫੁੱਲ ਗੁਲਾਬ ਦਾ
Friday, Nov 03, 2017 - 11:01 AM (IST)

7 ਸਾਲ ਦਾ ਜਵਾਕ ਦੀ ਰੋਣ ਦੀ ਅਵਾਜ਼ ਸੁਣ, ਉਸ ਦੀ ਮਾਂ ਦੋੜੀ_2 ਉਸ ਕੋਲ ਆਈ, ਮਾਸੁਮ ਚਹੇਰਾ ਅੱਜ ਕਾਫੀ ਉਦਾਸ ਲੱਗ ਰਿਹਾ ਸੀ, ਮਾਂ ਨੇ ਪਿਆਰ ਨਾਲ ਆਪਣੇ ਜਿਗਰ ਦੇ ਟੁਕੜ੍ਹੇ ਨੂੰ ਪੁਛਿਆ ਤਾਂ ਪਿਛੋ ਉਸਦੀ ਵੱਡੀ ਭੇਣ ਦੀ ਅਵਾਜ ਆਈ ਕਿ ਮੰਮੀ ਇਹਨ੍ਹੇ ਅੱਜ ਗੁਲਾਬ ਦਾ ਗਮਲਾ ਸੁੱਟ ਦਿੱਤਾ। ਮਾਂ ਹੱਸ ਪਈ ਤੇ ਕਹਿਣ ਲਈ ਚੱਲ ਕੋਈ ਨਾ ਅਪਾ ਨਵਾ ਲੈ ਆਵਾਗੇ। ਪਰ ਉਹ ਮੁੰਡਾ ਚੁੱਪ ਨਾ ਹੋਇਆ ਤਾਂ ਮਾਂ ਨੇ ਉਸ ਨੂੰ ਆਪਣੇ ਕਲੇਜੇ ਨਾਲ ਲਾਕੇ ਪੁਛਿਆ ਤਾਂ ਉਸ ਨੇ ਦਸਿਆ ਇਹ ਗੁਲਾਬ ਦਾ ਬੁੱਟਾ ਮੇਰਾ ਦੋਸਤ ਸੀ, ਮੈਂ ਇਸ ਨੂੰ ਹਰ ਗਲ੍ਹ ਕਰ ਲੈਂਦਾ ਸੀ। ਮਾਂ ਉਸ ਦੀ ਗਲ੍ਹ ਸੁਣ ਸੋਚਾ ਵਿਚ ਪੈ ਗਈ।
ਗਲ੍ਹ ਹੋਇਆ ਸ਼ਾਮ ਹੋ ਗਈ, ਮੁੰਡੇ ਦਾ ਡੇਡੀ ਵੀ ਦਫਤਰੋ ਘਰ ਆਇਆ ਤਾਂ ਆਪਣੇ ਜਵਾਕ ਦਾ ਚਹਿਰਾ ਉਤਰਿਆ ਵੇਖ ਉਸ ਦੀ ਮਾਂ ਤੋਂ ਗਲ੍ਹ ਪੁੱਛੀ ਤਾਂ ਮਾਂ ਨੇ ਸਾਰੀ ਗਲ੍ਹ ਉਹਨਾਂ ਸਾਹਮਣੇ ਰੱਖ ਦਿੱਤੀ। ਡੇਡੀ 7 ਸਾਲ ਦਾ ਜਵਾਕ ਕੋਲ ਗਿਆ ਤੇ ਕਹਿਣ ਲੱਗਾ ਇੰਝ ਕਰ ਤੂੰ ਆਪਣੇ ਦੋਸਤ ਨੂੰ ਇਥੇ ਲੈਕੇ ਆ, ਉਹ ਭੱਜਕੇ ਗੁਲਾਬ ਨੂੰ ਚੁੱਕ ਲੈ ਆਉਂਦਾ ਹੈ। ਉਸ ਦਾ ਪਿਉ ਉਸ ਗੁਲਾਬ ਦੇ ਬੁੱਟੇ ਨੂੰ ਘਰ ਦੇ ਗਾਰਡਨ ਵਿਚ ਲਗਾ ਦਿੰਦਾ ਹੈ, ਤੇ ਕਹਿੰਦਾ ਹੈ ਤੇਰਾ ਦੋਸਤ ਥੋੜਾ ਬਿਮਾਰ ਹੈ, ਇਹਨੂੰ ਰੋਜ਼ ਪਾਣੀ ਪਾਇਆ ਕਰ।
ਪੰਜ ਦਿੰਨਾ ਬਾਅਦ ਗੁਲਾਬ ਦਾ ਬੁਟਾ ਫੁਲਾ ਨਾਲ ਭਰ ਗਿਆ । ਇਹ ਗਲ੍ਹ ਦਸਦੇ ਹੋਏ ਪ੍ਰੀਤਮ ਦੀ ਅੱਖਾ ਚ' ਹੰਝੂ ਆ ਗਏ। ਅੱਜ ਪ੍ਰੀਤਮ ਆਪਣੇ ਬੱਚਪਨ ਦੀ ਗਲ੍ਹ ਵਦੇਸ਼ ਬੇਠਾ ਦੋਸਤਾ ਨੂੰ ਦੱਸ ਰਿਹਾ ਸੀ। ਫਿਰ ਉਸਨੇ ਗਲ੍ਹ ਅੱਗੇ ਵਧਾਈ ਤੇ ਕਹਿੰਦਾ ਕੀ ਉਸ ਦਿੰਨ ਤੋਂ ਬਾਅਦ ਉਹ ਬੁਟਾ ਵੱਡਾ ਹੋਣ ਲੱਗਾ ਤੇ ਮੈਂ ਜਵਾਨੀ ਵਿਚ ਕੱਦਮ ਰੱਖ ਲਿਆ ਮੇਰਾ ਦਿੱਲ ਹੁਣ ਪੜਾਈ, ਯਾਰੀ ਦੋਸਤਾ ਚ' ਵੱਧ ਮੈਂ ਆਪਣੇ ਦੋਸਤ ਗੁਲਾਬ ਦੇ ਬੁਟੇ ਨੂੰ ਭੁਲ ਬੇਠਾ ਜਿਸ ਲਈ ਮੈਂ ਰੋ ਪੈਂਦਾ ਸੀ। ਜਦੋਂ ਮੈਂ ਦਸੰਬਰ 2014 ਦੀ ਸ਼ਾਮ ਨੂੰ ਵਦੇਸ਼ ਜਾਣ ਲਈ ਤਿਆਰ ਹੋਇਆ ਤਾਂ ਘਰੋ ਜਾਂਦੇ ਹੀ ਉਸ ਬੁੱਟੇ ਦਾ ਫੁਲ ਟੁੱਟਕੇ ਮੇਰੇ ਕਦਮਾ ਵਿਚ ਆ ਗਿਆ। ਮੈਂ ਕੋਈ ਧਿਆਨ ਨਾ ਦਿੱਤਾ ਤੇ ਮੈਂ ਉਹਨੂੰ ਰੋਂਦ ਕੇ ਅੱਗੇ ਵੱਧ ਗਿਆ ਕਿਉਕਿ ਮੈਂ ਵਦੇਸ਼ ਜਾਣ ਦੇ ਨਾਂ ਤੋਂ ਆਪਣੇ ਪੁਰਾਣੇ ਦੋਸਤ ਨੂੰ ਭੁੱਲ ਗਿਆ ਸੀ। ਜਦੋਂ ਮੈਂ ਵਦੇਸ਼ ਆਇਆ ਤਾਂ ਬਾਪੂ ਜੀ ਨੇ ਭੇਣ ਨੇ ਜਿਸ ਦਾ ਵਿਆਹ ਹੋ ਗਿਆ ਸੀ ਤੇ ਮਾਂ ਨੇ ਰੋਜ਼ ਮੇਰੇ ਨਾਲ ਫੋਨ ਤੇ ਗਲ੍ਹਾ ਕਰਦੇ ।
ਇਕ ਦਿੰਨ ਮੈਂਨੂੰ ਆਪਣੇ ਗੁਲਾਬ ਦੇ ਬੁੱਟੇ ਦਾ ਖਿਆਲ ਆਇਆ ਮੈਂ ਉਸੇ ਸਮੇਂ ਆਪਣੇ ਮਾਂ ਨੂੰ ਫੋਨ ਕੀਤਾ ਤਾਂ ਉਸ ਨੇ ਦਸਿਆ ਜਦੋਂ ਦਾ ਤੂੰ ਗਿਆ ਹੈ, ਉਸ ਦਿੰਨ ਤੋਂ ਗੁਲਾਬ ਨੂੰ ਨਾ ਪਾਣੀ ਲੱਗ ਰਿਹਾ ਨਾ ਫੁਲ, ਉਹ ਤਾਂ ਹੁਣ ਖੱਤਮ ਹੋ ਗਿਆ ਹੈ। ਇਹ ਗਲ੍ਹ ਸੁਣ ਮੈਂ ਸਾਰੀ ਰਾਤ ਮੈਂ ਸੋਂ ਨਾ ਸਕਿਆ । ਮੇਰੇ ਸੁਪਨੇ ਚ' ਗੁਲਾਬ ਦਾ ਬੁਟਾ ਵਾਰ_2 ਆ ਰਿਹਾ ਸੀ। ਮੈਂ ਪੁਰੇ ਇਕ ਸਾਲ ਬਾਅਦ ਮੈਂ ਦਸੰਬਰ 2015 ਵਿਚ ਸਵਦੇਸ਼ ਵਾਪਸ ਆਇਆ ਤਾਂ ਮੇਰੇ ਘਰ ਆਂਦੇ ਹੀ ਪਹਿਲੀ ਅੱਖ ਬੁਟੇ ਤੇ ਗਈ। ਅੱਜ ਮੇਰੇ ਕਦਮਾ ਚ' ਫੁਲ ਨਹੀ ਸਗੋਂ ਉਸ ਦੀ ਟਾਹਣੀ ਆਈ। ਮੈਂ ਉੱਚੀ_2 ਰੋਂ ਪਿਆ । ਜਦੋਂ ਮੈਂ ਉਸ ਬੁੱਟੇ ਕੋਲ ਗਿਆ ਇੰਝ ਲਗਿਆ ਜਿਵੇ ਉਹ ਮੈਂਨੂੰ ਗੱਲੇ ਲਾਉਂਣਾ ਚਾਹਿੰਦਾ ਹੈ ਤੇ ਮੈਂ ਬੁੱਟੇ ਦੇ ਕੋਲ ਜਾ ਕੇ ਬੇਠ ਗਿਆ। ਮੇਰਾ ਪੁਰਾ ਦਿੰਨ ਉਦਾਸੀ ਚ' ਨਿਕਲ ਗਿਆ । ਮੈਂ ਅਗਲੀ ਸਵੇਰ ਬੁੱਟੇ ਕੋਲ ਜਾ ਬੇਠ ਗਿਆ ਤੇ ਉਸ ਨੂੰ ਪਾਣੀ ਦਿੱਤਾ, ਬੁੱਟੇ ਦੀ ਇਕ ਟਹਾਣੀ ਮੇਰੇ ਸਰ ਤੇ ਆ ਕੇ ਵੱਜੀ ਮੈਂ ਹੱਸ ਪਇਆ। ਮੈਂ ਇਕ ਮਹੀਨੇ ਦੀ ਛੁੱਟੀ ਲੈਕੇ ਆਇਆ ਸੀ। ਇਕ ਮਹੀਨੇ ਚ' ਉਹ ਬੁੱਟਾ ਚੰਗੀ ਤਰਾ੍ਹ ਖਿੜ ਗਿਆ ਮੈਂ ਜਦੋਂ ਵਿਦੇਸ਼ ਜਾਣ ਲਈ ਨਿਕਲਿਆ ਤਾਂ ਵੇਖਦਾ ਹਾਂ ਹਰ ਗੁਲਾਬ ਉੱਤੇ ਪਾਣੀ ਸੀ ਜਿਵੇ ਉਹ ਮੇਰੇ ਜਾਣ ਕਾਰਨ ਰੋਂ ਰਹੇ ਹਨ। ਮੈਂ ਉੱਥੇ ਹੀ ਰੁਕ ਗਿਆ ਤੇ ਕਿੱਦੇ ਵਿਦੇਸ਼ ਵੱਲ ਨਾ ਵਿਖਿਆ ।
ਅੱਜ ਮੇਰਾ ਵਿਆਹ ਹੋ ਗਿਆ ਮੇਰੇ ਵੀ ਇਕ ਕੁੜੀ ਤੇ ਮੁੰਡਾ ਹੈ। ਅੱਜ ਗੁਲਾਬ ਦਾ ਬੁੱਟਾ ਉਹਨਾਂ ਨੂੰ ਇੰਝ ਪਿਆਰ ਕਰਦਾ ਜਿਵੇ ਉਹਨਾਂ ਦਾ ਚਾਚਾ ਹੋਵੇ ।
ਪ੍ਰੀਤਮ ਆਪਣੀ ਕਾਹਣੀ ਅੱਗੇ ਵਧਾਉਂਦਾ ਤੇ ਆਖਦਾ ਹੈ ਕਿ ਇਕ ਦਿੰਨ ਮੇਰੇ ਮੁੰਡਾ ਰੋਂਦਾ ਹੋਇਆ ਮੇਰੇ ਕੋਲ ਆਂਦਾ ਹੈ । ਮੈਂ ਵੇਖਦਾ ਹਾਂ ਕੇ ਉਸ ਦੇ ਹੱਥ ਵਿਚ ਖੁਨ ਸੀ, ਜਦੋਂ ਮੈਂ ਉਸ ਤੋਂ ਪੁਛਿਆ ਤਾਂ ਉਸਨੇ ਦਸਿਆ ਕਿ ਅੱਜ ਗੁਲਾਬ ਦਾ ਕੰਡਾ ਮੇਰੇ ਲਗਿਆ ਕਲੇਜੇ ਨੂੰ ਸੱਟ ਵੱਜੀ ਵੇਖ ਮੈਂ ਗੁੱਸੇ ਨਾਲ ਭਰ ਗਿਆ ਤੇ ਮੈਂ ਗੁਲਾਬ ਦੇ ਬੁੱਟੇ ਨੂੰ 3 ਦਿੰਨ ਪਾਣੀ ਨਾ ਪਾਇਆ, ਮੈਂ ਜਦੋਂ ਵੀ ਘਰੋ ਨਿਕਾਲਦਾ ਗੁਲਾਬ ਦਾ ਬੁਟਾ ਮੇਰੇ ਕਦਮਾ ਵਿਚ ਫੁਲ ਸੁਟ ਦਿੰਦਾ ਮੈਂ ਇਸ ਕੋਈ ਪਰਵਾ ਨਹੀ ਕੀਤੀ। ਤੇ ਕਾਫੀ ਦਿੰਨ ਨਿਕਲ ਗਏ ਮੀਂਹ ਆਇਆ ਪਰ ਮੈਂ ਉਸ ਬੁਟੇ ਕੋਲ ਨਹੀ ਗਾਇਆ । ਇਕ ਦਿੰਨ ਮੈਂ ਦਫਤਰ ਲਈ ਜਾ ਰਿਹਾ ਸੀ ਤੇ ਮੈਂਨੂੰ ਠੋਕਰ ਵੱਜੀ, ਉਸ ਠੋਕਰ ਕਾਰਨ ਮੈਂ ਵਖਿਆ ਕਿ ਗੁਲਾਬ ਦੇ ਬੁੱਟੇ ਤੇ ਕਰਦ ਨਾਲ ਕੱਟ ਪਏ ਹੋਏ ਨੇ, ਮੈਂ ਆਪਣੇ ਜਵਾਕਾ ਨੂੰ ਬੁੱਲਾਕੇ ਪੁਛਿਆ ਤਾਂ ਕਿਸੇ ਨੇ ਕੋਈ ਜਵਾਬ ਨਹੀ ਦਿੱਤਾ, ਉਸੀਂ ਸਮੇਂ ਮੈਂ ਆਪਣੇ ਮੁੱਡੇ ਦਾ ਰੁਮਾਲ ਉੱਥੇ ਵੇਖਿਆ ਜੋ ਕੰਡੇ ਨਾਲ ਫਸਿਆ ਹੋਇਆ ਸੀ। ਮੈਂ ਉਸ ਨੂੰ ਉੱਚੀ ਸਾਰੀ ਅਵਾਜ਼ ਚ' ਪੁਛਿਆ ਤਾਂ ਕਹਿਣ ਲੱਗਾ ਪਾਪਾ ਮੈਂ ਕਰਦ ਮਾਰੀ ਸੀ, ਮੈਂ ਸਮਝ ਗਿਆ ਕਿ ਗੁਲਾਬ ਮੇਰੇ ਮੁੱਡੇ ਨੂੰ ਮਾਰਨਾ ਨਹੀ ਚਾਹੁੰਦਾ ਸੀ ਸਦੋਂ ਉਹਨੂੰ ਉਸ ਚੀਜ਼ ਤੋਂ ਪਿਛੇ ਕਰ ਰਿਹਾ ਸੀ। ਮੈਂ ਆਪਣੇ ਮੁਡੇ ਨੂੰ ਸਮਝਿਆ ਕਿ ਬੁੱਟੇ ਵਿਚ ਵੀ ਜਾਣ ਹੁੰਦੀ ਹੈ ਉਹ ਹੀ ਆਪਣੇ ਵਾਂਗ ਸਾਂਹ ਲੈਂਦੇ ਹਨ। “ਸੀਂ ਇਹਨਾਂ੍ਹ ਬਿਨਾਂ ਨਹੀ ਰਹੇ ਸਕਦੇ ਤੇ ਇਹ ਸਾਡੇ ਬਿਨਾਂ ਅਧੂਰੇ ਹਨ। ਜਦੋਂ ਪ੍ਰੀਤਮ ਵੱਲੋ ਇਹ ਗਲ੍ਹ ਦਿੱਸੀ ਜਾ ਰਹੀ ਤਾਂ ਬਾਹਰ ਕੋਈ ਪ੍ਰੀਤਮ ਨੂੰ ਅਵਾਜ ਮਾਰ ਰਿਹਾ ਹੁੰਦਾ ਹੈ। ਪ੍ਰੀਤਮ ਆਪਣੇ ਮੰਡੇ ਨੂੰ ਵੇਖਣ ਲਈ ਕਹਿੰਦਾ ਹੈ ਤਾਂ ਉਹ ਵੇਖਦਾ ਹੈ ਕਿ ਉਸਦੇ ਚਾਚਾ ਜੀ ਘਰ ਆਏ ਹੰਦੇ ਹਨ ਤੇ ਪ੍ਰੀਤਮ ਆਪਣੇ ਛੋਟੇ ਭਰਾ ਨੂੰ ਵੇਖ ਬਹੁਤ ਖੁਸ਼ ਹੁੰਦਾ ਹੈ ਤੇ ਆਉਂਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਮਿਠਾਈ ਅਗੇ ਕਰਕੇ ਆਖਦਾ ਹੈ ਕਿ ਉਹ ਖੇਤੀਬਾੜੀ ਵਿਭਾਗ ਚ' ਅਫਸਰ ਲੱਗ ਗਿਆ ਹੈ, ਇਹ ਸੁਣ ਘਰਦੇ ਸਾਰੇ ਜੀ ਖੁਸ਼ ਹੋ ਜਾਂਦੇ ਹਨ।
ਅਗਲੇ ਦਿੰਨ ਪ੍ਰੀਤਮ ਦੇ ਭਰਾ ਨੇ ਬਚਿਆ ਨੂੰ ਖੇਤੀਬਾੜੀ ਵਿਭਾਗ ਵਿਖਿਆ ਉਸ ਵੱਲੋ ਬਚਿਆ ਨੂੰ ਵੱਖ ਰੁੱਖਾ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪ੍ਰੀਤਮ ਦੇ ਮੁੰਡੇ ਨੇ ਫਿਰ ਕਦੇ ਬੁੱਟੇ ਨੂੰ ਹਾਣੀ ਨਹੀ ਪਹੁੰਚਾਈ ।
ਪ੍ਰੀਤਮ ਪੇਪਰ ਪਾਸ ਕਰਕੇ ਖੇਤੀਬਾੜੀ ਵਿਭਾਗ ਵਿਚ ਅਫਸਰ ਲੱਗ ਗਿਆ ਸੀ, ਸਬ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਗੁਲਾਬ ਦਾ ਬੁਟਾ ਵੀ ਕਾਫੀ ਵੱਡਾ ਤੇ ਸੋਹਣਾ ਹੋ ਗਿਆ ਸੀ। ਕਾਫੀ ਸਾਲਾ ਬਾਅਦ ਜਦੋਂ ਪ੍ਰੀਤਮ 72 ਸਾਲਾ ਦਾ ਹੋਇਆ ਤਾਂ ਉਹ ਗੁਲਾਬ ਦੇ ਬੁਟੇ ਨਾਲ ਬੇਠਾ ਸੀ ਤੇ ਉਸ ਨਾਲ ਗਲ੍ਹ ਕਰ ਰਿਹਾ ਸੀ। ਉਹਦੇ ਬੱਚੇ ਅੱਜ ਚੱਗੇ ਅਫਸਰ ਬਣਗੇ ਸਨ।
ਪ੍ਰੀਤਮ ਆਪਣੇ ਕਾਹਣੀ ਅੱਗੇ ਵਧਾਉਂਦਾ ਹੋਇਆ ਆਖਦਾ ਹੈ, ਮੇਰਾ ਇਕ ਪੋਤਰਾ ਤੇ ਇਕ ਪੋਤਰੀ ਮੇਰੇ ਕੋਲ ਬੇਠੇ ਹੋਏ ਸਨ ਮੈਂ ਉਹਨਾਂ ਨੂੰ ਆਪਣੇ ਬਚਪਨ ਦੀਆਂ ਗਲ੍ਹਾ ਸੁਣਾਉਂਦਾ ਤਾਂ ਉਹ ਉੱਚੀ ਹੱਸਦੇ ਮੈਂ ਵੀ ਆਪਣੈ ਪੋਤਰੇ ਅਤੇ ਪੋਤਰੀ ਨਾਲ ਕਾਫੀ ਗਲ੍ਹਾ ਕਰਦਾ । ਮੇਰਾ ਸਾਰਾ ਦਿੰਨ ਗਾਲਾ ਚ' ਨਿਕਲ ਜਾਂਦਾ । ਮੇਰੇ ਪੋਤਰੇ ਨੇ ਮੈਂਨੂੰ ਪੁਛਿਆ ਕਿ ਬਾਬਾ ਜੀ ਜਦੋਂ ਤੁਸੀਂ ਮਰ ਜਾਓਗੇਂ ਦਾ ਇਹ ਗੁਲਾਬ ਦਾ ਬੁਟਾ ਵੀ ਮਰ ਜਾਵੇਗਾ। ਮੈਂ ਉਸ ਦੀ ਗਲ੍ਹ ਦਾ ਕੋਈ ਜਵਾਬ ਨਾ ਦੇ ਸਕਿਆ । ਜੋਂ ਹੋਣਾ ਸੀ ਉਹ ਹੋਕੇ ਰਹਿੰਣਾ ਸੀ ਮੈਂਨੂੰ ਰਾਤੀ ਹਾਰਟ ਅਟੈਕ ਆ ਗਿਆ , ਉਦੋ ਮੇਰਾ ਪੋਤਰਾ ਮੇਰੇ ਨਾਲ ਸੀ, ਉਹ ਭੱਜਕੇ ਮੇਰੇ ਮੁੰਡੇ ਨੂੰ ਸਦਕੇ ਲੈਕੇ ਆਇਆ ਤੇ ਮੇਰੇ ਮੁੱਡੇ ਨੂੰ ਮੈਂਨੂੰ ਗਡੀ ਚ' ਬਿਠਾ ਮੈਂਨੂੰ ਹਸਪਤਾਲ ਲੈਕੇ ਗਿਆ ।
ਇਹ ਗਲ੍ਹ ਸਾਡੇ ਦਾਦਾ ਜੀ ਨੇ ਨੂੰ ਹਸਪਤਾਲ ਦੱਸੀ ਉਹ ਜਦੋਂ ਇਹ ਗਲ੍ਹ ਕਰ ਰਹੇ ਸਨ ਉਦੋਂ ਅਸੀ ਦੋਵੇ ਉਹਨਾ ਕੋਲ ਬੇਠੇ ਸਨ। ਡਾਕਟਰਾਂ ਵੱਲੋ ਜਵਾਬ ਦੇ ਦਿੱਤਾ ਗਿਆ ਸੀ। ਅਸੀਂ ਦਾਦਾ ਨੂੰ ਨਾਲ ਘਰ ਲੈ ਆਏ। ਅਸੀਂ ਵੇਖ ਰਹੇ ਸੀ ਕਿ ਗੁਲਾਬ ਦਾ ਬੁੱਟਾ ਦਿਨੋ_ਦਿੰਨ ਕਮਜ਼ੋਰ ਹੋ ਰਿਹਾ ਹੈ। ਉਹ ਘੜੀ ਵੀ ਆ ਗਈ ਜਦੋਂ ਸਾਡੇ ਦਾਦਾ ਜੀ, ਨੇ ਇਸ ਦੁਨਿਆ ਨੂੰ ਅਲਵਿਦਾ ਆਖ ਦਿੱਤਾ, ਜਦੋਂ ਅਸੀ ਦਾਦਾ ਜੀ ਨੂੰ ਸਮਸ਼ਾਨ ਲੈ ਜਾਣ ਲੱਗੇ ਤਾਂ ਗੁਲਾਬ ਦਾ ਬੁਟਾ ਜੱੜ ਨਾਲ ਹੀ ਧਰਤੀ ਤੇ ਗਿਰ ਗਿਆ । ਜਦੋਂ ਅਸੀਂ ਉਸ ਕੋਲ ਗਏ ਤਾਂ ਦਾਦਾ ਜੀ ਲਿੱਖੀ ਇਕ ਚਿੱਠੀ ਸੀ। ਉਸ ਵਿਚ ਲਿਖਿਆ ਸੀ। ਜਦੋਂ ਮੈਂ ਆਪਣੇ ਪੋਤਰਾ ਪੋਤਰੀ ਨੂੰ ਆਪਣੇ ਕਾਹਣੀ ਦੱਸ ਰਿਹਾ ਸਾ ਤਾਂ ਜਾਣਦਾ ਸੀ ਮੈਂ ਕੁਝ ਟਾਈਮ ਹੀ ਜਿਉਂਦਾ ਰਹਿੰਣਾ। ਪਰ ਮੈਰੇ ਇਸ ਦੋਸਤ ਕਰਕੇ (ਬੱਟਾ) ਮੈਂ ਹੇਮਸ਼ਾ ਖੁਸ਼ ਰਹਿੰਦਾ । ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਇਹ ਬੁੱਟਾ ਵੀ ਨਹੀ ਰਹੇਗਾ ਇਸ ਲਈ ਸਾਨੂੰ ਦੋਵਾਂ ਨੂੰ ਇਕੋਂ ਜਗ੍ਹਾ ਤੇ ਦਫਨਾ ਦਿਉਂ ।
ਜਦੋਂ ਇਹ ਗਲ੍ਹ ਪੜੀ ਜਾ ਰਹੀ ਸੀ ਉਦੋਂ ਵਰਖਾ ਹੋਣ ਲਗੀ, ਜਿਵੇ ਰੱਬ ਵੀ ਦੁਖੀ ਹੋਵੇ, ਦਾਦਾ ਜੀ ਦੀ ਆਖਰੀ ਇਛਾ ਨੂੰ ਅਸੀਂ ਸਾਰਿਆ ਨੇ ਪੁਰਾ ਕੀਤਾ । ਅਗਲੀ ਰਾਤ ਸਾਡੇ ਸੁਪਨੇ ਵਿਚ ਮੇਰੇ ਦਾਦਾ ਜੀ ਤੇ ਉਹਨਾਂ ਦੇ ਦਾਦਾ ਜੀ ਇੱਕਠੇ ਆਏ ਉਹਨਾਂ ਨੇ ਸਾਣੁ ਕਿਹਾ ਕਿ ਤੁਸੀਂ ਕਦੇ ਬੁਟੇ ਨਾ ਤੋੜਨਾ ਅਸੀਂ ਤੁਹਾਡੇ ਨਾਲ ਹਨ। ਮੇਰੇ ਦਾਦਾ ਜੀ ਆਖਦੇ ਸਨ ਕਿ ਉਹ ਗੁਲਾਬ ਦਾ ਬੁਟਾ ਮੇਰੇ ਦਾਦਾ ਜੀ ਹਨ ਜੋਂ ਮੇਰੇ ਨਾਲ ਰਹਿੰਦੇ ਹਨ।
ਪ੍ਰਤੀਕ ਸਕਸੈਨਾ