ਜ਼ੋਮੈਟੋ ਤੋਂ ਆਰਡਰ ਦੌਰਾਨ ਖ਼ਰਾਬ ਸਾਮਾਨ ਦੀ ਸ਼ਿਕਾਇਤ ''ਤੇ ਕਾਰਵਾਈ, ਸਿਹਤ ਵਿਭਾਗ ਨੇ ਮਾਰਿਆ ਛਾਪਾ

08/08/2022 10:35:40 PM

ਜ਼ੀਰਕਪੁਰ (ਮੇਸ਼ੀ) : ਵੀ.ਆਈ.ਪੀ. ਰੋਡ ਜ਼ੀਰਕਪੁਰ 'ਤੇ ਸਥਿਤ ਰੈਸਟੋਰੈਂਟ ਅਵਿਨ ਕਾਰਤਿਕ ਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਫੂਡ ਸੈਂਪਲ ਭਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਿਲਵਰ ਸਿਟੀ ਸੁਸਾਇਟੀ ਦੇ ਵਸਨੀਕ ਆਰੀਅਨ ਵੱਲੋਂ ਸਿਹਤ ਵਿਭਾਗ ਨੂੰ ਉਕਤ ਰੈਸਟੋਰੈਂਟ ਖ਼ਿਲਾਫ਼ ਸ਼ਿਕਾਇਤ ਭੇਜੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਅਫ਼ਸਰ ਅਨਿਲ ਵਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਰੈਸਟੋਰੈਂਟ ਦੁਆਰਾ ਖ਼ਰਾਬ ਸਾਮਾਨ ਭੇਜਣ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਅੱਜ ਡੀ.ਐੱਚ.ਓ. (ਡਿਸਟ੍ਰਿਕਟ ਹੈਲਥ ਅਫ਼ਸਰ) ਸੁਭਾਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ੀਰਕਪੁਰ ਦੀ ਵੀ.ਆਈ.ਪੀ. ਰੋਡ 'ਤੇ ਸਥਿਤ ਰੈਸਟੋਰੈਂਟ ਅਵਿਨ ਕਾਰਤਿਕ 'ਤੇ ਛਾਪਾ ਮਾਰ ਕੇ ਫੂਡ ਸੈਂਪਲ ਭਰੇ ਗਏ ਹਨ।

ਖ਼ਬਰ ਇਹ ਵੀ : ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼, ਪੜ੍ਹੋ TOP 10

ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਭਰੇ ਗਏ ਫੂਡ ਸੈਂਪਲਾਂ ਦੀ ਰਿਪੋਰਟ ਕੁਝ ਦਿਨਾਂ ਬਾਅਦ ਆ ਜਾਵੇਗੀ ਤੇ ਜੇਕਰ ਇਹ ਰੈਸਟੋਰੈਂਟ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਡੀ.ਐੱਚ.ਓ. ਸੁਭਾਸ਼ ਕੁਮਾਰ ਨੂੰ ਇਸ ਰੈਸਟੋਰੈਂਟ ਦੇ ਖ਼ਰਾਬ ਸਾਮਾਨ ਭੇਜੇ ਜਾਣ 'ਤੇ ਸ਼ਿਕਾਇਤ ਦਿੱਤੀ ਗਈ, ਜਿਸ 'ਤੇ ਅੱਜ ਉਨ੍ਹਾਂ ਆਪਣੀ ਟੀਮ ਭੇਜ ਕੇ ਰੈਸਟੋਰੈਂਟ ਦਾ ਫੂਡ ਸੈਂਪਲ ਭਰਿਆ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਅਵਿਨ ਕਾਰਤਿਕ ਰੈਸਟੋਰੈਂਟ ਦੇ ਮਾਲਕ ਕਰਨਾ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਰੈਸਟੋਰੈਂਟ 'ਤੇ ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਸਲੀ ਕਾਰਨਾਂ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸ ਸਬੰਧੀ ਉਹ ਆਪਣੇ ਭਰਾ ਨਾਲ ਗੱਲ ਕਰਕੇ ਦੱਸਣਗੇ।

ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਭਰਤੀ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ : ਧਾਲੀਵਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News