ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ, 472 ਉਮੀਦਵਾਰਾਂ ’ਚ ਸਿਆਸੀ ਜੰਗ ਅੱਜ

09/19/2018 6:43:18 AM

ਪਟਿਆਲਾ, (ਜੋਸਨ, ਬਲਜਿੰਦਰ, ਰਾਣਾ)- ਸੀ. ਐੈੱਮ. ਦੇ ਜ਼ਿਲੇ ਦੀਆਂ 9 ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਲਈ 19 ਸਤੰਬਰ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਣ ਵਾਲੀਆਂ ਆਮ ਚੋਣਾਂ ਵਿਚ 412 ਉਮੀਦਵਾਰਾਂ ਵਿਚ ਸਿਆਸੀ ਜੰਗ ਹੋਵੇਗੀ। ਦੋ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਤੋਂ ਬਿਨਾਂ ‘ਆਪ’ ਅਤੇ ਅਾਜ਼ਾਦ ਉਮੀਦਵਾਰ ਵੀ ਚੋਣ ਵਿਚ ਡਟੇ ਹੋਏ ਹਨ।  ਸਪੱਸ਼ਟ ਹੈ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ  ਵਿਚਕਾਰ ਹੀ ਹੋਵੇਗਾ। 
 ®ਇਨ੍ਹਾਂ ਚੋਣਾਂ ਨੂੰ ਸਫ਼ਲਤਾ-ਪੂਰਵਕ ਨੇਪਰੇ ਚਡ਼੍ਹਾਉਣ ਲਈ ਕੁੱਲ 1385 ਪੋਲਿੰਗ ਬੂਥਾਂ ’ਤੇ ਵੋਟਾਂ ਪੁਆਉਣ ਲਈ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ। ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੇ ਇਸ ਕਾਰਜ ਦਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਕੁਮਾਰ ਅਮਿਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਜਾਇਜ਼ਾ ਲਿਆ।
  ®ਜ਼ਿਲੇ  ’ਚ 11 ਉਮੀਦਵਾਰ ਬਿਨਾਂ ਮੁਕਾਬਲਾ  ਜੇਤੂ ਰਹੇ ਹਨ। ਇਨ੍ਹਾਂ ’ਚ ਪ੍ਰੀਸ਼ਦ ਦੇ 2 ਅਤੇ ਬਲਾਕ ਸੰਮਤੀਆਂ ’ਚੋਂ 9 ਉਮੀਦਵਾਰ ਸ਼ਾਮਲ ਹਨ। ਉਧਰ ਜ਼ਿਲੇ ਵਿਚ 60 ਉਮੀਦਵਾਰ  ਪ੍ਰੀਸ਼ਦ ਲਈ ਚੋਣ ਮੈਦਾਨ ’ਚ ਹਨ। 412 ਉਮੀਦਵਾਰ ਬਲਾਕ ਸੰਮਤੀ ਲਈ ਕਿਸਮਤ ਅਜ਼ਮਾ ਰਹੇ ਹਨ। ਜਾਣਕਾਰੀ ਮੁਤਾਬਕ ਪਟਿਆਲਾ ਪੰਚਾਇਤ ਸੰਮਤੀ ’ਚ 52 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇਥੋਂ 2 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।  ਇਸੇ ਤਰ੍ਹਾਂ ਬਲਾਕ ਸੰਮਤੀ ਭੁਨਰਹੇਡ਼ੀ ਲਈ ਹੁਣ 45 ਉਮੀਦਵਾਰ ਚੋਣ ਲਡ਼ ਰਹੇ ਹਨ। ਬਲਾਕ ਸੰਮਤੀ ਸਨੌਰ ਤੋਂ 43 ਉਮੀਦਵਾਰ ਮੈਦਾਨ ’ਚ ਹਨ। ਪੰਚਾਇਤ ਸੰਮਤੀ ਰਾਜਪੁਰਾ ਲਈ 44 ਉਮੀਦਵਾਰ ਚੋਣ ਮੈਦਾਨ ’ਚ ਹਨ।
465084 ਮਰਦ ਤੇ 413839 ਅੌਰਤ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ
 ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 878933 ਵੋਟਰ ਹਨ।  ਇਨ੍ਹਾਂ ’ਚੋਂ  465084 ਮਰਦ ਅਤੇ 413839 ਅੌਰਤ ਵੋਟਰ ਹਨ ਜੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਤਰ੍ਹਾਂ ਪਟਿਆਲਾ ਬਲਾਕ ਵਿਖੇ ਅੌਰਤਾਂ 62000 ਤੇ 68030 ਮਰਦ ਵੋਟਰ ਹਨ।  ਭੁਨਰਹੇਡ਼ੀ ਬਲਾਕ  ’ਚ ਅੌਰਤਾਂ 43513 ਤੇ 48399 ਮਰਦ, ਘਨੌਰ ਬਲਾਕ ’ਚ ਅੌਰਤਾਂ 32013 ਤੇ 37354 ਮਰਦ, ਰਾਜਪੁਰਾ ਬਲਾਕ ’ਚ ਅੌਰਤਾਂ 37924 ਤੇ 43973 ਮਰਦ, ਸ਼ੰਭੂ ਕਲਾਂ ’ਚ ਅੌਰਤਾਂ 35741 ਤੇ 42495 ਮਰਦ, ਨਾਭਾ ਬਲਾਕ ’ਚ ਅੌਰਤਾਂ 69988 ਤੇ 77828 ਮਰਦ, ਪਾਤਡ਼ਾਂ ਬਲਾਕ ’ਚ ਅੌਰਤਾਂ 45088 ਤੇ 50093 ਮਰਦ, ਸਮਾਣਾ ਬਲਾਕ ’ਚ ਅੌਰਤਾਂ 44461 ਤੇ 48927 ਮਰਦ ਅਤੇ ਸਨੌਰ ਬਲਾਕ ’ਚ ਅੌਰਤਾਂ 43122 ਤੇ 47985 ਮਰਦ ਵੋਟਰ ਹਨ। 
ਏ. ਡੀ. ਸੀ. ਪੂਨਮਦੀਪ ਨੇ ਕੀਤਾ ਰਾਜਪੁਰਾ ਤੇ ਘਨੌਰ ਦਾ ਦੌਰਾ
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ  ਜ਼ਿਲਾ ਚੋਣ ਅਫ਼ਸਰ  ਪੂਨਮਦੀਪ ਕੌਰ ਨੇ ਅੱਜ ਰਾਜਪੁਰਾ, ਸ਼ੰਭੂ ਕਲਾਂ ਅਤੇ ਘਨੌਰ ਦਾ ਦੌਰਾ ਕਰ ਕੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ।  ਉਨ੍ਹਾਂ  ਚੋਣ ਅਮਲੇ ਨੂੰ 19 ਸਤੰਬਰ ਨੂੰ ਸਫ਼ਲਤਾ-ਪੂਰਵਕ ਵੋਟਾਂ ਪੁਆਉਣ ਲਈ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ। 
ਉਨ੍ਹਾਂ ਸਮੂਹ ਵੋਟਰ  ਨੂੰ ਵੀ ਅਪੀਲ ਕੀਤੀ ਕਿ ਉਹ ਇਹ ਚੋਣਾਂ ਪੁਰਅਮਨ ਤੇ ਸਫ਼ਲਤਾ-ਪੂਰਵਕ ਨੇਪਰੇ ਚਡ਼੍ਹਾਉਣ ਲਈ ਆਪਣਾ ਸਹਿਯੋਗ ਦੇਣ।
ਵੋਟਰ ਬਿਨਾਂ ਕਿਸੇ ਡਰ-ਭੈਅ  ਦੇ ਵੋਟ ਦਾ ਇਸਤੇਮਾਲ ਕਰਨ   
 ਡਿਪਟੀ ਕਮਿਸ਼ਨਰ ਨੇ ਸਮੂਹ ਚੋਣ ਅਮਲੇ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਜ਼ਾਬਤੇ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ  ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ  ਨੇਪਰੇ ਚਾਡ਼੍ਹਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਦੇ ਨਾਲ ਹੀ ਡੀ. ਸੀ. ਕੁਮਾਰ ਅਮਿਤ ਨੇ ਸਮੂਹ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ।  ਇਸੇ ਦੌਰਾਨ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਸੁਰੱਖਿਆ ਲਈ ਤਾਇਨਾਤ  ਕੀਤੇ ਜਾ ਰਹੀਆਂ ਪੁਲਸ ਪਾਰਟੀਆਂ ਨੂੰ ਰਵਾਨਾ ਕਰਨ ਦੇ  ਕੰਮ ਦਾ ਜਾਇਜ਼ਾ ਲਿਆ। ਐੈੱਸ. ਪੀਜ਼ ਤੇ ਡੀ. ਐੈੱਸ. ਪੀਜ਼ ਸਮੇਤ ਐੈੱਸ. ਐੈੱਚ. ਓਜ਼ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। 


Related News