ਯੂਥ ਆਗੂ ਰਘੁਵੀਰ ਦੀ ਅਗਵਾਈ ਹੇਠ ਮਨਾਇਆ ਗਿਆ ਸੁਖਬੀਰ ਬਾਦਲ ਦਾ ਜਨਮ ਦਿਨ

7/11/2020 1:44:03 AM

ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ ਪੁਰਸ਼, ਸੂਝਵਾਨ ਤੇ ਪ੍ਰਭਾਵਸ਼ਾਲੀ ਸਖਸੀਅਤ ਦੇ ਮਾਲਕ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਰਨਲ ਸਕੱਤਰ ਰਘੁਵੀਰ ਸਿੰਘ ਮਾਨਸਾ ਨੇ ਅੱਜ ਪਾਰਟੀ ਪ੍ਰਧਾਨ ਬਾਦਲ ਦਾ ਜਨਮ ਦਿਨ ਮਨਾਉਣ ਸਮੇਂ ਜੁੜੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਸੂਬੇ ਦੇ ਸਮੁੱਚੇ ਵਰਗਾਂ ਨੂੰ ਮਾਣ ਅਤੇ ਸਤਿਕਾਰ ਦਿੰਦਿਆਂ ਹੋਇਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ, ਜਿਸ ਬਦੌਲਤ ਅੱਜ ਸਮੂਹ ਪੰਜਾਬੀ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਚਰਨਾਂ 'ਚ ਅਰਦਾਸ ਕਰ ਰਹੇ ਹਨ ਕਿ ਇਸ ਹਿੰਦੂ-ਸਿੱਖ ਏਕਤਾ ਦੇ ਮੁਦਈ ਅਤੇ ਨਿਧੜਕ ਜਰਨੈਲ ਬਾਦਲ ਨੂੰ ਚੜ੍ਹਦੀਕਲਾ ਵਾਹਿਗੂਰ ਬਖਸਿਸ ਕਰੇ ਤਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਪੰਜਾਬੀਅਤ ਤੇ ਪੰਥ ਦੀ ਸੇਵਾ ਕਰ ਸਕਣ।

ਇਸ ਸਮੇਂ ਕੇਕ ਕੱਟ ਕੇ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ ਗਿਆ, ਨਾਲ ਹੀ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ 'ਚ ਸਵਰਨਕਾਰ ਸੰਘ ਦੇ ਆਗੂ ਮਨਜੀਤ ਸਿੰਘ ਸਦਿਓੜਾ, ਅਕਾਲੀ ਆਗੂ ਬਲਜੀਤ ਸਿੰਘ ਸੇਠੀ, ਐੱਸ. ਸੀ. ਵਿੰਗ ਦੇ ਆਗੂ ਜੁਗਰਾਜ ਸਿੰਘ ਰਾਜ ਪੇਂਟਰ, ਬੀ. ਸੀ. ਵਿੰਗ ਦੇ ਆਗੂ ਅਮਰੀਕ ਸਿੰਘ ਭੋਲਾ, ਗੁਰਪਿਆਰ ਪਿਆਰੀ, ਗੁਰਦੀਪ ਸਿੰਘ ਬੌਬੀ, ਲਛਮਣ ਸਿੰਘ ਸਦਿਓੜਾ, ਅਰਜਿੰਦਰ ਸਿੰਘ ਉੱਭੇ ਵਾਲੇ, ਮਿਹਰ ਸਿੰਘ ਅਕਾਲੀਆਂ, ਗੁਰਨਾਮ ਸਿੰਘ ਕੋਟੜਾ, ਗੁਰਟੇਕ ਸਿੰਘ ਬਰ੍ਹੇਂ ਆਦਿ ਆਗੂ ਹਾਜ਼ਰ ਸਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar