ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਕਾਰ ਸਵਾਰ 2 ਗ੍ਰਿਫਤਾਰ

10/13/2021 7:09:51 PM

ਚੰਡੀਗੜ੍ਹ (ਸੁਸ਼ੀਲ) : ਨਾਜਾਇਜ਼ ਹਥਿਆਰ ਲੈ ਕੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਪੁਲਸ ਨੇ ਧਨਾਸ ਸਥਿਤ ਈ. ਡਬਲਯੂ. ਐੱਸ. ਕਾਲੋਨੀ ਦੇ ਮੋੜ ਕੋਲ ਕੰਮਿਊਨਿਟੀ ਸੈਂਟਰ ਕੋਲ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੈਕਟਰ-25 ਨਿਵਾਸੀ ਦੀਪਕ ਅਤੇ ਸੈਕਟਰ-38 ਵੈਸਟ ਨਿਵਾਸੀ ਸੰਜੀਵ ਕੁਮਾਰ ਦੇ ਰੂਪ ’ਚ ਹੋਈ। ਤਲਾਸ਼ੀ ਦੌਰਾਨ ਪੁਲਸ ਨੂੰ ਦੀਪਕ ਕੋਲੋਂ ਦੇਸੀ ਕੱਟਾ ਅਤੇ ਸੰਜੀਵ ਕੋਲੋਂ ਦੋ ਕਾਰਤੂਸ ਬਰਾਮਦ ਹੋਏ। ਸਾਰੰਗਪੁਰ ਥਾਣਾ ਪੁਲਸ ਨੇ ਦੇਸੀ ਕੱਟਾ, ਦੋ ਕਾਰਤੂਸ ਅਤੇ ਗੱਡੀ ਜ਼ਬਤ ਕਰ ਕੇ ਉਕਤ ਦੋਨਾਂ ਨੌਜਵਾਨਾਂ ਖ਼ਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਦੋਨਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸਾਰੰਗਪੁਰ ਥਾਣਾ ਇੰਚਾਰਜ ਲਖਬੀਰ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਗਸ਼ਤ ਕਰਦੇ ਹੋਏ ਮੁੱਲਾਂਪੁਰ ਤੋਂ ਤੋਗਾ ਲਾਈਟ ਪੁਆਇੰਟ ਵੱਲ ਜਾ ਰਹੀ ਸੀ। ਜਦੋਂ ਪੁਲਸ ਟੀਮ ਧਨਾਸ ਸਥਿਤ ਈ. ਡਬਲਯੂ. ਐੱਸ. ਦੇ ਮੋੜ ਕੋਲ ਕੰਮਿਊਨਿਟੀ ਸੈਂਟਰ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਕਾਰ ਨੰਬਰ ਸੀ. ਐੱਚ. 01 ਬੀ ਐੱਸ 9365 ਵਿਚ ਸਵਾਰ ਦੋ ਸ਼ੱਕੀ ਨੌਜਵਾਨ ਆਉਂਦੇ ਹੋਏ ਵਿਖਾਈ ਦਿੱਤੇ।

ਇਹ ਵੀ ਪੜ੍ਹੋ : ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਆਪ੍ਰੇਟਰਾਂ ਦੀਆਂ 10 ਹੋਰ ਬੱਸਾਂ ਜ਼ਬਤ, 4 ਬੱਸਾਂ ਦਾ ਚਲਾਨ ਕੱਟਿਆ

ਪੁਲਸ ਟੀਮ ਨੇ ਕਾਰ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਕਾਗਜ਼ਾਤ ਵਿਖਾਉਣ ਲਈ ਬਹਾਨੇ ਬਣਾਉਣ ਲੱਗੇ ਤਾਂ ਅਚਾਨਕ ਘਬਰਾ ਗਏ। ਪੁਲਸ ਟੀਮ ਨੇ ਦੋਨਾਂ ਨੌਜਵਾਨ ਨੂੰ ਗੱਡੀ ’ਚੋਂ ਉਤਾਰਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੂੰ ਦੀਪਕ ਕੋਲੋਂ ਦੇਸੀ ਕੱਟਾ ਅਤੇ ਸੰਜੀਵ ਕੋਲੋਂ ਦੋ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੋਨਾਂ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ।

ਪਹਿਲਾਂ ਵੀ ਦਰਜ ਹਨ ਦੋਨਾਂ ਮੁਲਜ਼ਮਾਂ ’ਤੇ ਕੇਸ
ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀਪਕ ਅਤੇ ਸੰਜੀਵ ਕੁਮਾਰ ’ਤੇ ਇਸ ਤੋਂ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਦੀਪਕ ’ਤੇ 11 ਦਸੰਬਰ, 2017 ਵਿਚ ਮਾਰਕੁੱਟ ਦਾ ਕੇਸ ਸਾਰੰਗਪੁਰ ਪੁਲਸ ਸਟੇਸ਼ਨ ਵਿਚ ਦਰਜ ਹੈ। ਇਸਤੋਂ ਇਲਾਵਾ ਸੰਜੀਵ ਕੁਮਾਰ ’ਤੇ ਅਗਵਾਹ ਅਤੇ ਮਾਰਕੁੱਟ ਦਾ ਕੇਸ ਸੈਕਟਰ-11 ਪੁਲਸ ਥਾਣੇ ਵਿਚ ਅਤੇ ਮਲੋਆ ਪੁਲਸ ਥਾਣੇ ਵਿਚ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੈ।

ਇਹ ਵੀ ਪੜ੍ਹੋ : ਇਲਾਜ ’ਚ ਲਾਪ੍ਰਵਾਹੀ ਕਾਰਨ ਹੋਈ ਔਰਤ ਦੀ ਮੌਤ, ਸਟੇਟ ਖਪਤਕਾਰ ਕਮਿਸ਼ਨ ਨੇ ਡਾਕਟਰਾਂ ਦੀ ਅਪੀਲ ਠੁਕਰਾਈ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
  


Anuradha

Content Editor

Related News