ਨੌਜਵਾਨਾਂ ਨੇ ਪਿੰਡ ਦੀ ਕੀਤੀ ਸਾਫ-ਸਫਾਈ

Monday, Jan 14, 2019 - 04:13 AM (IST)

ਨੌਜਵਾਨਾਂ ਨੇ ਪਿੰਡ ਦੀ ਕੀਤੀ ਸਾਫ-ਸਫਾਈ

ਮੋਗਾ,(ਬਿੰਦਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾਡ਼ੇ ਨੂੰ ਸਮਰਪਿਤ ਪਿੰਡ ਸਮਾਧਭਾਈ ਵਿਖੇ ਉੱਦਮੀ ਨੌਜਵਾਨਾਂ ਵੱਲੋਂ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਕੀਤੀ ਗਈ। ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਤਰਸਯੋਗ ਤੇ ਮੰਦੀ ਹਾਲਤ ਨੂੰ ਦੇਖਦਿਆਂ ਨੌਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੁਸ਼ੋਭਿਤ ਸੁੰਦਰ ਪਾਲਕੀ ਦੇ ਲੰਘਣ ਲਈ ਨਾਲੀਆਂ ਤੇ ਗਲੀਆਂ ’ਚ ਪਏ ਕੂਡ਼ੇ ਦੇ ਢੇਰਾਂ ਨੂੰ ਟਰਾਲੀਆਂ ਰਾਹੀਂ ਚੁੱਕ ਕੇ ਬਾਹਰ ਸੁੱਟਿਆ। ਪਿੰਡ ਵਾਸੀਆਂ  ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਭਰਭੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਉਹ ਪਿੰਡ ਨੂੰ ਸੁੰਦਰ ਬਣਾਉਣ ਲਈ ਇਹ ਸਫਾਈ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਹੋਰਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਗੇ।


Related News