ਨਸ਼ੇ ਦੇ ਟੀਕੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, 3 ਔਰਤਾਂ ਸਣੇ 1 ਖ਼ਿਲਾਫ਼ ਮਾਮਲਾ ਦਰਜ

05/17/2022 4:11:17 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੀ ਬਸਤੀ ਸ਼ੇਖਾ ਵਾਲੀ ਵਿਖੇ ਕਰੀਬ 30 ਸਾਲਾ ਨੌਜਵਾਨ ਵਿੱਕੀ ਪੁੱਤਰ ਕਾਲਾ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ ’ਤੇ ਪੂਜਾ ਪਤਨੀ ਨੀਰਜ, ਪੂਜਾ ਪਤਨੀ ਗੁਲਸ਼ਨ, ਸੁੱਖੋ ਪਤਨੀ ਦਾਰਾ ਅਤੇ ਬੱਤੀ ਪੁੱਤਰ ਵੀਰੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ.ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸਦਾ ਪਤੀ ਵਿਆਹ ਤੋਂ ਕਰੀਬ 2 ਸਾਲ ਬਾਅਦ ਨਸ਼ਾ ਕਰਨ ਲੱਗ ਪਿਆ ਸੀ ਅਤੇ ਨਾਮਜ਼ਦ ਔਰਤਾਂ ਅਤੇ ਉਨ੍ਹਾਂ ਦਾ ਸਾਥੀ ਨਸ਼ੇ ਦੇ ਟੀਕੇ ਅਤੇ ਚੋਰੀ ਛੁਪੇ ਨਸ਼ਾ ਵੇਚਦੇ ਹਨ ਤੇ ਉਸ ਦਾ ਪਤੀ ਉਨ੍ਹਾਂ ਦੇ ਘਰ ਟੀਕੇ ਲੈਣ ਲਈ ਜਾਂਦਾ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 15 ਮਈ ਨੂੰ ਉਹ ਆਪਣੇ ਪਤੀ ਦੀ ਤਲਾਸ਼ ਕਰਦੀ ਹੋਈ ਉਨ੍ਹਾਂ ਦੇ ਘਰ ਗਈ ਤਾਂ ਪੂਜਾ ਪਤਨੀ ਗੁਲਸ਼ਨ ਨੇ ਉਸਦੇ ਦੇਖਦੇ ਦੇਖਦੇ ਨਸ਼ੇ ਦਾ ਟੀਕਾ ਭਰ ਕੇ ਉਸਦੇ ਪਤੀ ਦੇ ਲਗਾ ਦਿੱਤਾ ਤੇ ਉਹ ਆਪਣੇ ਪਤੀ ਨੂੰ ਲੈ ਕੇ ਘਰ ਚਲੀ ਗਈ। ਥੋੜ੍ਹੀ ਦੇਰ ਬਾਅਦ ਉਸਦਾ ਪਤੀ ਕਾਲਾ ਚੁੱਪ-ਚਾਪ ਘਰ ਤੋਂ ਬਾਹਰ ਨਿਕਲ ਗਿਆ ਅਤੇ ਪੂਜਾ ਪਤਨੀ ਨੀਰਜ ਦੇ ਘਰ ਆ ਗਿਆ, ਜਿਥੇ ਉਸਨੇ ਫਿਰ ਪੂਜਾ ਤੋਂ ਲੈ ਕੇ ਖੁਦ ਨੂੰ ਟੀਕਾ ਲਗਵਾਇਆ ਅਤੇ ਓਵਰਡੋਜ਼ ਨਾਲ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News