ਪਤੀ ਤੋਂ ਪਰੇਸ਼ਾਨ ਔਰਤ ਨੇ ਕੀਤੀ ਖੁਦਕੁਸ਼ੀ
Sunday, Feb 17, 2019 - 08:21 PM (IST)
ਪਟਿਆਲਾ, (ਬਲਜਿੰਦਰ)— ਇਥੋਂ ਦੇ ਬਾਬੂ ਸਿੰਘ ਕਲੋਨੀ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਆਪਣੇ ਸ਼ਰਾਬੀ ਪਤੀ ਤੋਂ ਪਰੇਸ਼ਾਨ ਹੋ ਕੇ ਘਰ 'ਚ ਚੁੰਨੀ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮਹਿਲਾ ਦੀ ਪਛਾਣ ਬੀਨੂੰ ਉਮਰ 33 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ 'ਚ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਬੀਨੂੰ ਦੇ ਪਤੀ ਗੋਲਡੀ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੋਲਡੀ ਤੇ ਬੀਨੂੰ ਦੋਵੇਂ ਪਤੀ-ਪਤਨੀ ਇਸੇ ਇਲਾਕੇ 'ਚ ਚਾਹ ਤੇ ਪਰੌਠਿਆਂ ਦੀ ਦੁਕਾਨ ਚਲਾਉਂਦੇ ਸਨ। ਉਨ੍ਹਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ। ਬੀਨੂੰ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ। ਬੀਤੀ ਰਾਤ ਵੀ ਦੋਨਾਂ 'ਚ ਝਗੜਾ ਹੋਇਆ ਤੇ ਬੀਨੂੰ ਰੌਂਦੀ ਹੋਈ ਆਪਣੇ ਕਮਰੇ 'ਚ ਗਈ ਤੇ ਸਵੇਰੇ ਪੰਜ ਵਜੇ ਉਸ ਦੀ ਲਟਕਦੀ ਹੋਈ ਲਾਸ਼ ਬਰਾਮਦ ਹੋਈ। ਲਾਸ਼ ਦੇਖ ਦੇ ਉਸ ਦਾ ਪਤੀ ਗੋਲਡੀ ਫਰਾਰ ਹੋ ਗਿਆ। ਪੁਲਸ ਨੇ ਉਸ ਦੇ ਪਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।