ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦੇ ਕਾਤਲ ਨੂੰ 7 ਸਾਲ ਬਾਅਦ ਮਿਲੀ ਪੈਰੋਲ

05/26/2023 6:24:47 PM

ਫਰੀਦਕੋਟ (ਜਗਤਾਰ) : 7 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਇਕ ਔਰਤ ਦਾ ਕਤਲ ਕਰਨ ਵਾਲੇ ਸਿੱਖ ਨੌਜਵਾਨ ਨੂੰ 7 ਸਾਲ ਬਾਅਦ  15 ਦਿਨਾਂ ਦੀ ਪੈਰੋਲ ਮਿਲੀ ਹੈ। ਜਾਣਕਾਰੀ ਮੁਤਾਬਕ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸਾਲ 2016 ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਵੱਦੀ 'ਚ ਵੀ ਬੇਅਦਬੀ ਦੀ ਇਕ ਘਟਨਾ ਵਾਪਰੀ ਸੀ, ਜਿਸ ਦਾ ਦੋਸ਼ ਇਕ ਔਰਤ 'ਤੇ ਲੱਗਾ ਸੀ। ਉਸ ਸਮੇਂ ਉਕਤ ਔਰਤ ਨੂੰ 2 ਮਹੀਨੇ ਦੀ ਜੇਲ੍ਹ ਵੀ ਹੋਈ ਸੀ ਪਰ ਜਿਵੇਂ ਹੀ ਉਹ ਜੇਲ੍ਹ 'ਚੋਂ ਬਾਹਰ ਆਈ ਤਾਂ ਉਸ ਵੇਲੇ ਇਕ ਸਿੱਖ ਨੌਜਵਾਨ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ। ਜਿਸ ਸਿੱਖ ਨੌਜਵਾਨ ਵੱਲੋਂ ਬੇਅਦਬੀ ਕਰਨ ਵਾਲੀ ਔਰਤ ਦਾ ਕਤਲ ਕੀਤਾ ਗਿਆ ਸੀ, ਨੂੰ ਹੁਣ 7 ਸਾਲ ਬਾਅਦ ਮਾਨਯੋਗ ਹਾਈਕੋਰਟ ਵੱਲੋਂ 15 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਮੁਕਤਸਰ 'ਚ ਵਾਪਰੇ ਹਾਦਸੇ ਨੇ ਪੁਆਏ ਘਰ 'ਚ ਵੈਣ, ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ

ਜੇਲ੍ਹ ਤੋਂ ਬਾਹਰ ਨਿਕਲਿਆਂ ਹੀ ਉਕਤ ਨੌਜਵਾਨ ਨੇ 7 ਸਾਲ ਪਹਿਲਾ ਵਾਪਰੀ ਸਾਰੀ ਘਟਨਾ ਦੀ ਸੱਚਾਈ ਦੱਸੀ। ਜੇਲ੍ਹ ਤੋਂ ਬਾਹਰ ਆਉਣ 'ਤੇ ਗੁਰਪ੍ਰੀਤ ਸਿੰਘ ਜਾਗੋਵਾਲ ਨੇ ਦੱਸਿਆ ਕਿ 2016 'ਚ ਪਿੰਡ ਘਵਦੀ 'ਚ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਚੱਲ ਰਹੇ ਕਿਸੇ ਵਿਵਾਦ ਦੇ ਚੱਲਦਿਆਂ ਇਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਤੇ ਉਸਦੇ ਕਤਲ ਦੇ ਦੋਸ਼ 'ਚ ਮੈਨੂੰ ਸਜ਼ਾ ਹੋਈ ਸੀ। ਕਰੀਬ 7 ਸਾਲ ਬਾਅਦ ਮੈਨੂੰ ਪੈਰੋਲ ਮਿਲੀ ਹੈ ਕਿਉਂਕਿ ਮੈਂ ਐੱਮ. ਏ. ਦੇ ਦੂਜੇ ਸਮੈਸਟਰ ਦੇ ਪੇਪਰ ਦੇ ਰਿਹਾ ਹਾਂ। ਅੱਜ ਮਾਨਯੋਗ ਹਾਈਕੋਰਟ ਨੇ ਮੈਨੂੰ 10 ਤਾਰੀਖ਼ ਤੱਕ ਦੀ ਪੈਰੋਲ ਦਿੱਤੀ ਹੈ। 

ਇਹ ਵੀ ਪੜ੍ਹੋ- ਖੰਨਾ ਦੇ SSP ਦਫ਼ਤਰ 'ਚ ਵਾਪਰੀ ਵੱਡੀ ਘਟਨਾ, ਸੀਨੀਅਰ ਕਾਂਸਟੇਬਲ ਦੀ ਗੋਲ਼ੀ ਲੱਗਣ ਕਾਰਣ ਮੌਤ

ਇਸ ਮੌਕੇ ਸਿੱਖ ਆਗੂ ਸੁਖਜੀਤ ਸਿੰਘ ਖੋਸਾ ਨੇ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ 7 ਸਾਲ ਬਾਅਦ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ 15 ਦਿਨਾਂ ਦੀ ਪੈਰੋਲ 'ਤੇ ਬਾਹਰ ਆ ਰਹੇ ਹਨ। ਭਾਈ ਸਾਬ ਨੇ ਘਵੱਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਧਾ ਲਾਇਆ ਸੀ ਤੇ ਅੱਜ ਉਹ ਉਸਦੇ ਸਨਮਾਨ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News