ਬਰਨਾਲਾ 'ਚ ਰੂਹ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ

Wednesday, May 03, 2023 - 11:01 AM (IST)

ਬਰਨਾਲਾ 'ਚ ਰੂਹ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਥਾਨਕ ਕੱਚਾ ਕਾਲਜ ਰੋਡ ’ਤੇ ਇਕ ਔਰਤ ਦੀ ਸ਼ੱਕੀ ਹਾਲਾਤ ’ਚ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਤਬੀਰ ਸਿੰਘ ਥਾਣਾ ਸਿਟੀ ਵਨ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਮੌਕੇ ’ਤੇ ਪੁੱਜ ਗਏ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਵੀਨਾ ਰਾਣੀ ਉਮਰ ਤਕਰੀਬਨ 45 ਸਾਲ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਗੁੰਮ-ਸੁੰਮ ਰਹਿੰਦੀ ਸੀ ਅਤੇ ਮੁਹੱਲੇ ’ਚੋਂ ਵੀ ਬਾਹਰ ਨਹੀਂ ਨਿਕਲਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸਵੇਰੇ ਉਸਦਾ ਦਾ ਮੁੰਡਾ ਸਕੂਲ ਚਲਾ ਗਿਆ, ਪਤੀ ਵੀ ਦੁਕਾਨ ’ਤੇ ਅਤੇ ਕੁੜੀ ਵੀ ਸਵੇਰੇ 10 ਵਜੇ ਦੇ ਕਰੀਬ ਕਾਲਜ ਚਲੀ ਗਈ ਸੀ। ਕੁੜੀ ਦੇ ਕਾਲਜ ਜਾਣ ਤੋਂ ਬਾਅਦ ਘਰ ਦੇ ਅੰਦਰੋਂ ਚੀਕਾਂ ਸੁਣਾਈ ਦਿੱਤੀਆਂ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਨੌਜਵਾਨਾਂ ਦੀ ਮੌਤ

ਇਸ ਦੌਰਾਨ ਜਦੋਂ ਗੁਆਂਢੀਆਂ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ ਤੇ ਧੂੰਆਂ ਬਾਹਰ ਨਿਕਲ ਰਿਹਾ ਸੀ। ਦਰਵਾਜ਼ਾ ਬੰਦ ਹੋਣ ਕਾਰਨ ਘਰ ’ਚ ਦਾਖ਼ਲ ਹੋਣਾ ਮੁਸ਼ਕਿਲ ਸੀ। ਜਿਸ ਦੇ ਚੱਲਦਿਆਂ ਮੌਕੇ 'ਤੇ ਮੌਜੂਦ ਲੋਕ ਪੋੜੀ ਲਾ ਕੇ ਬੜੀ ਮੁਸ਼ਕਿਲ ਨਾਲ ਘਰ ’ਚ ਦਾਖ਼ਲ ਹੋਏ ਅਤੇ ਵੀਨਾ ਰਾਣੀ ਘਰ ’ਚ ਝੁਲਸੀ ਪਈ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ’ਤੇ ਭਾਰੀ ਪੈ ਗਈ ਕਰਜ਼ੇ ਦੀ ਪੰਡ, ਅੰਤ ਮੁੰਡੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News