5 ਗ੍ਰਾਮ ਹੈਰੋਇਨ ਤੇ 43 ਹਜ਼ਾਰ ਦੀ ਡਰੱਗ ਮਨੀ ਸਮੇਤ ਔਰਤ ਕਾਬੂ
Friday, May 06, 2022 - 10:26 AM (IST)

ਅਬੋਹਰ (ਸੁਨੀਲ, ਰਹੇਜਾ) : ਥਾਣਾ ਨੰਬਰ-1 ਦੀ ਪੁਲਸ ਨੇ ਇਕ ਔਰਤ ਨੂੰ 5 ਗ੍ਰਾਮ ਹੈਰੋਇਨ ਤੇ 43 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਸਹਾਇਕ ਸਬ-ਇੰਸਪੈਕਟਰ ਸੱਜਣ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸੀਡ ਫਾਰਮ ਤੋਂ ਸ਼ਮਸ਼ਾਨਘਾਟ ਦੀ ਗਲੀ ’ਚ ਜਾ ਰਹੇ ਸੀ ਕਿ ਸਾਹਮਣੇ ਤੋਂ ਆ ਰਹੀ ਔਰਤ ਪੁਲਸ ਨੂੰ ਦੇਖ ਦੂਜੀ ਗਲੀ ’ਚ ਤੇਜ਼ੀ ਨਾਲ ਚਲੀ ਗਈ ਤੇ ਉਸਨੇ ਅਪਣਾ ਬੈਗ ਝਾੜੀਆਂ ’ਚ ਸੁੱਟ ਦਿੱਤਾ। ਪੁਲਸ ਨੇ ਔਰਤ ਨੂੰ ਫੜ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ 5 ਗ੍ਰਾਮ ਹੈਰੋਇਨ ਤੇ 43 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਫੜੀ ਗਈ ਔਰਤ ਦੀ ਪਛਾਣ ਅਮਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸ਼ਮਸ਼ਾਨਘਾਟ ਰੋਡ ਸੀਡ ਫਾਰਮ ਪੱਕਾ ਵਜੋਂ ਹੋਈ। ਪੁਰਲ ਨੇ ਮੁਲਜ਼ਮ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ