ਵਿਆਹ ਦਾ ਝਾਂਸਾ ਦੇ ਕੇ 3 ਸਾਲ ਕੀਤਾ ਜਬਰ-ਜ਼ਨਾਹ, ਮੁਲਜ਼ਮ ਗ੍ਰਿਫਤਾਰ

5/21/2020 11:29:32 PM

ਬਠਿੰਡਾ,(ਵਰਮਾ)-ਬਠਿੰਡਾ ਇਲਾਕੇ 'ਚ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਨੂਰਆਣਾ ਵਾਸੀ ਜਗਦੀਪ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ 3 ਸਾਲ ਤੱਕ ਜਬਰ ਜ਼ਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਪੀੜਤਾ ਦਾ ਮੈਡੀਕਲ ਕਰਵਾਇਆ ਜਿਸਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਜਦਕਿ ਜਬਰ ਜ਼ਨਾਹ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਕੈਨਾਲ 'ਚ ਦਰਜ ਸ਼ਿਕਾਇਤ ਅਨੁਸਾਰ ਪੀੜਤਾ ਨੇ ਦੱਸਿਆ ਕਿ 2013 'ਚ ਉਸਦਾ ਵਿਆਹ ਭੁੱਚੋ ਮੰਡੀ ਵਾਸੀ ਦੇ ਨਾਲ ਹੋਇਆ ਸੀ ਪਰ ਬਾਅਦ 'ਚ ਉਸਦਾ ਤਲਾਕ ਹੋ ਗਿਆ ਸੀ। ਤਿੰਨ ਸਾਲ ਪਹਿਲਾ ਇਕ ਪਾਰਟੀ 'ਚ ਜਗਦੀਪ ਸਿੰਘ ਨਰੂਆਣਾ ਨਾਲ ਇਸਦੀ ਮੁਲਾਕਾਤ ਹੋਈ। ਉਸਤੋਂ ਬਾਅਦ ਦੋਵਾਂ ਦਾ ਆਉਣਾ ਜਾਣਾ ਬਣਿਆ ਰਿਹਾ। ਜਗਦੀਪ ਸਿੰਘ ਨੇ ਫਰਜ਼ੀ ਆਧਾਰ ਕਾਰਡ 'ਤੇ ਇਕ ਫਲੈਟ ਲੈ ਕੇ ਦਿੱਤਾ। ਮੁਲਜ਼ਮ ਨੇ ਉਸਨੂੰ ਦੱਸਿਆ ਕਿ ਉਸਦਾ ਵਿਆਹ ਨਹੀਂ ਹੋਇਆ ਉਹ ਉਸੇ ਨਾਲ ਵਿਆਹ ਕਰੇਗਾ ਅਤੇ ਤਿੰਨ ਸਾਲ ਤੱਕ ਉਸਨੂੰ ਝੂਠ ਬੋਲ ਕੇ ਜਬਰ ਜ਼ਨਾਹ ਕਰਦਾ ਰਿਹਾ। ਮੁਲਜ਼ਮ ਜਦਕਿ ਪਹਿਲਾਂ ਹੀ ਵਿਆਹੁਤਾ ਸੀ ਬਾਅਦ 'ਚ ਉਸਨੇ ਉਸਨੂੰ ਹਾਂਗਕਾਂਗ ਜਾਣ ਲਈ ਦਬਾਅ ਬਣਾਇਆ। ਉਸਨੇ ਕਿਹਾ ਕਿ ਭਾਰਤ 'ਚ ਉਸਦੀ ਗੱਲ ਨਹੀਂ ਬਣਦੀ ਹਾਂਗਕਾਂਗ 'ਚ ਵਿਆਹ ਕਰਵਾਵੇਗਾ। ਉਥੇ ਉਸਨੇ ਆਪਣੀ ਪਛਾਣ ਦੇ ਵਿਅਕਤੀ ਨਾਲ ਉਸਦਾ ਵਿਆਹ ਕਰਵਾ ਦਿੱਤਾ। ਉਹ ਉਸਨੂੰ ਤੰਗ ਕਰਨ ਲੱਗਾ ਤਾਂ ਉਹ ਵਾਪਸ ਬਠਿੰਡਾ ਆ ਗਈ। ਇਸ ਦੌਰਾਨ ਮੁਲਜ਼ਮ ਜਗਦੀਪ ਸਿੰਘ ਉਸ ਨੂੰ ਇਕ ਹੋਟਲ 'ਚ ਲੈ ਗਿਆ ਜਿਥੇ ਉਹ ਇਕ ਹਫਤਾ ਰਹੇ ਇਸ ਦੌਰਾਨ ਉਸਨੇ ਉਸਦੀ ਅਸ਼ਲੀਲ ਵੀਡਿਓ ਅਤੇ ਫੋਟੋ ਤਿਆਰ ਕਰ ਕੇ ਹਾਂਗਕਾਂਗ ਉਸ ਵਿਅਕਤੀ ਨੂੰ ਭੇਜ ਦਿੱਤੀ। ਮੁਲਜ਼ਮ ਦੀਆਂ ਗੱਲਾਂ 'ਚ ਆ ਕੇ ਉਹ ਇਕ ਵਾਰ ਫਿਰ ਹਾਂਗਕਾਂਗ ਚਲੀ ਗਈ ਜਿਥੇ ਹਾਂਗਕਾਂਗ ਵਾਸੀ ਨੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਉੁਸਨੂੰ ਓਵਰਡੋਜ਼ ਦਿੱਤੀ ਜਿਸ ਕਾਰਨ ਉਹ ਬੀਮਾਰ ਹੋ ਗਈ ਅਤੇ ਉਸਨੂੰ ਉਥੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੁਝ ਦਿਨਾਂ ਬਾਅਦ ਉਸਨੇ ਉਥੇ ਦੀ ਪੁਲਸ ਨੂੰ ਸਾਰੀ ਹੱਡ ਬੀਤੀ ਦੱਸੀ ਜਿੰਨ੍ਹਾਂ ਨੇ ਉਸਨੂੰ ਵਾਪਸ ਭਾਰਤ ਭੇਜ ਦਿੱਤਾ। ਵਾਪਸ ਆ ਕੇ ਉਸਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

ਮੈਡੀਕਲ ਰਿਪੋਰਟ ਆਉਣ ਦੇ ਬਾਅਦ ਹੋਵੇਗੀ ਕਾਰਵਾਈ : ਥਾਣਾ ਮੁਖੀ
ਥਾਣਾ ਪ੍ਰਮੁੱਖ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਜਬਰ ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਸਬ ਇੰਸਪੈਕਟਰ ਪਰਮਿੰਦਰ ਕੌਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੈਡੀਕਲ ਲਈ ਉਸਨੂੰ ਵੀਰਵਾਰ ਨੂੰ ਹਸਪਤਾਲ ਭੇਜਿਆ ਗਿਆ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar