ਸ਼ਹਿਰ ਵੱਲ ਕਿਧਰੇ ਕੰਮ ’ਤੇ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਪਤਨੀ ਦੀ ਮੌਤ

Tuesday, Sep 14, 2021 - 11:09 AM (IST)

ਸ਼ਹਿਰ ਵੱਲ ਕਿਧਰੇ ਕੰਮ ’ਤੇ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਪਤਨੀ ਦੀ ਮੌਤ

ਭਵਾਨੀਗੜ੍ਹ (ਵਿਕਾਸ): ਸ਼ਹਿਰ ਦੇ ਬਲਿਆਲ ਰੋਡ ਕੱਟ ਨੇੜੇ ਅੱਜ ਸਵੇਰੇ ਨੈਸ਼ਨਲ ਹਾਈਵੇਅ 'ਤੇ ਟਰੱਕ ਤੇ ਸਕੂਟਰੀ ਵਿਚਕਾਰ ਵਾਪਰੇ ਹਾਦਸੇ 'ਚ ਇੱਕ ਮਹਿਲਾ ਦੀ ਦਰਦਨਾਕ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੇ ਰਾਮਪੁਰਾ ਰੋਡ 'ਤੇ ਰਹਿੰਦੇ ਹਰਪਾਲ ਸਿੰਘ ਸੇਵਾਮੁਕਤ ਜੇ.ਈ. ਸੋਮਵਾਰ ਨੂੰ ਸਕੂਟਰੀ 'ਤੇ ਆਪਣੀ ਪਤਨੀ ਜਗਵਿੰਦਰ ਕੌਰ (60) ਨਾਲ ਸ਼ਹਿਰ ਵੱਲ ਕਿਸੇ ਕੰਮ ਲਈ ਆ ਰਹੇ ਸਨ ਇਸ ਦੌਰਾਨ ਬਲਿਆਲ ਰੋਡ ਨੇੜੇ ਮੇਨ ਸੜਕ ਪਾਰ ਕਰਨ ਸਮੇਂ ਬਲਿਆਲ ਰੋਡ ਵੱਲੋਂ ਆਉਂਦੇ ਇੱਕ ਟਰੱਕ ਨੇ ਸਕੂਟਰੀ ਸਵਾਰ ਉਕਤ ਪਤੀ ਪਤਨੀ ਨੂੰ ਫੇਟ ਮਾਰ ਦਿੱਤੀ।

PunjabKesari

ਫੇਟ ਵੱਜਣ ਕਾਰਨ ਸਕੂਟਰੀ ਦੇ ਪਿੱਛੇ ਬੈਠੀ ਜਗਵਿੰਦਰ ਕੌਰ ਦੀ ਟਰੱਕ ਦੇ ਟਾਇਰ ਹੇਠਾਂ ਆ ਕੇ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਹਾਦਸੇ ’ਚ ਉਸਦੇ ਪਤੀ ਹਰਪਾਲ ਸਿੰਘ ਦਾ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਤੇ ਟਰੱਕ ਨੂੰ ਆਪਣੇ ਕਬਜ਼ੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਸਬੰਧੀ ਸਰਬਜੀਤ ਸਿੰਘ ਏ.ਐੱਸ.ਆਈ ਥਾਣਾ ਭਵਾਨੀਗੜ੍ਹ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਪੁਲਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News