ਡਿਪਟੀ ਕਮਿਸ਼ਨਰ ਦਾ ਕਲਰਕ ਬਣ ਕੇ ਗੁੰਮਰਾਹ ਕਰਨ ਵਾਲਿਆਂ ਨੂੰ ਕੀਤਾ ਕਾਬੂ, ਥਾਣੇ ’ਚ ਮੰਗਵਾਈ ਮੁਆਫ਼ੀ

05/14/2022 4:03:31 PM

ਸੰਗਤ ਮੰਡੀ (ਮਨਜੀਤ) : ਪਿੰਡ ਮਹਿਤਾ ਵਿਖੇ ਪਿਛਲੇ ਦਿਨੀਂ ਪਿੰਡ ਦੇ ਹੀ ਦੋ ਵਿਅਕਤੀ ਡਿਪਟੀ ਕਮਿਸ਼ਨਰ ਦਾ ਕਲਰਕ ਬਣੇ ਫੋਨ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪਿੰਡ ਇਕਾਈ ਖਜ਼ਾਨਚੀ ਨੂੰ ਗੁੰਮਰਾਹ ਕਰਨ ਵਾਲੇ ਵਿਅਕਤੀਆਂ ਨੇ ਥਾਣੇ ’ਚ ਲਿਖਤੀ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ। ਜਾਣਕਾਰੀ ਅਨੁਸਾਰ ਹਰਭਜਨ ਕੁਮਾਰ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪਿੰਡ ਇਕਾਈ ਦਾ ਖਜ਼ਾਨਚੀ ਹੈ ਨੂੰ ਪਿੰਡ ਦੇ ਹੀ ਕੁਲਦੀਪ ਸਿੰਘ ਅਤੇ ਜਸਕਰਨ ਸਿੰਘ ਡਿਪਟੀ ਕਮਿਸ਼ਨਰ ਦਾ ਆਪਣੇ ਆਪ ਨੂੰ ਕਲਰਕ ਦੱਸ ਕੇ ਪਿਛਲੇ ਕਈ ਦਿਨਾਂ ਤੋਂ ਗੁੰਮਰਾਹ ਕਰ ਰਹੇ ਸਨ।

ਇਹ ਵੀ ਪੜ੍ਹੋ : ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ

ਹਰਭਜਨ ਕੁਮਾਰ ਵੱਲੋਂ ਸ਼ੱਕ ਪੈਣ ’ਤੇ ਇਸ ਦੀ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਅਤੇ ਪੁਲਸ ਨੂੰ ਕੀਤੀ। ਪੁਲਸ ਵੱਲੋਂ ਜਦ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵੱਲੋਂ ਸੰਗਤ ਥਾਣੇ ਦਾ ਘਿਰਾਓ ਕਰ ਲਿਆ ਗਿਆ, ਜਿੱਥੇ ਪੁਲਸ ਵੱਲੋਂ ਕੁਲਦੀਪ ਸਿੰਘ ਅਤੇ ਜਸਕਰਨ ਸਿੰਘ ਨੂੰ ਬੁਲਾ ਕੇ ਸਾਰਿਆਂ ਦਾ ਸਾਹਮਣੇ ਲਿਖਤੀ ਤੌਰ ’ਤੇ ਮੁਆਫ਼ੀ ਮੰਗਵਾਈ ਗਈ। ਕੁਲਦੀਪ ਸਿੰਘ ਤੇ ਜਸਕਰਨ ਸਿੰਘ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰਨਗੇ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : CM ਮਾਨ ਨੇ ਆਪਣੇ ਪਿਤਾ ਦੀ ਗਿਆਰ੍ਹਵੀਂ ਬਰਸੀ ਮੌਕੇ ਕੀਤਾ ਯਾਦ, ਕਿਹਾ- 'we miss you ‘ਮਾਸਟਰ ਜੀ’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News