ਜਦੋਂ CM ਮਾਨ ਨਾਲ ਬੈਠਕ ਮਗਰੋਂ ਖਾਣਾ ਖਾਣ ਲਈ ਇਕ-ਦੂਜੇ ਦੇ ਹੱਥ ’ਚੋਂ ਪਲੇਟਾਂ ਖੋਹਣ ਲੱਗੇ ਪ੍ਰਿੰਸੀਪਲ, ਵੇਖੋ ਵੀਡੀਓ
Wednesday, May 11, 2022 - 05:21 PM (IST)
ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਲਈ ਬੀਤੇ ਦਿਨ ਸੂਬੇ ਭਰ ’ਚੋਂ ਸਕੂਲ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਹੋਰ ਅਧਿਕਾਰੀ ਲੁਧਿਆਣਾ ਪੁੱਜੇ ਸਨ। ਮੀਟਿੰਗ ਤੋਂ ਬਾਅਦ ਪ੍ਰਿੰਸੀਪਲ/ਸਕੂਲ ਪ੍ਰਮੁੱਖਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਜਦ ਖਾਣੇ ਦੀ ਵਾਰੀ ਆਈ ਤਾਂ ਸਥਿਤੀ ਹਾਸੇ ਵਾਲੀ ਬਣਨ ਦੇ ਨਾਲ-ਨਾਲ ਕੰਟਰੋਲ ’ਚੋ ਬਾਹਰ ਹੁੰਦੀ ਹੋਈ ਦਿਖਾਈ ਦਿੱਤੀ। ਮੀਟਿੰਗ ਲਈ ਪੁੱਜੇ ਪ੍ਰਿੰਸੀਪਲ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਦੁਪਹਿਰ ਦੇ ਖਾਣੇ ਲਈ ਕੂਪਨ ਵੰਡੇ ਗਏ ਪਰ ਜਦ ਖਾਣਾ ਸ਼ੁਰੂ ਹੋਇਆ ਤਾਂ ਜਲਦੀ ਖਾਣਾ ਪ੍ਰਾਪਤ ਕਰਨ ਦੀ ਕਾਹਲ ਵਿਚ ਸਾਰੀ ਵਿਵਸਥਾ ਅਸਥ ਵਿਅਸਥ ਦਿਖਾਈ ਦਿੱਤੀ।
ਇਹ ਵੀ ਪੜ੍ਹੋ: ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ
ਖਾਣ ਲਈ ਪਲੇਟ ਪ੍ਰਾਪਤ ਕਰਨ ਲਈ ਅਧਿਆਪਕ ਅਤੇ ਕਰਮਚਾਰੀ ਇਕ-ਦੂਜੇ ਨਾਲ ਧੱਕਾ-ਮੁੱਕੀ ’ਤੇ ਉੱਤਰ ਆਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ। ਅਧਿਆਪਕ ਗਰੁੱਪਾਂ ’ਚ ਵਾਇਰਲ ਹੋਈ ਇਸ ਵੀਡੀਓ ’ਤੇ ਹੋਰ ਪ੍ਰਿੰਸੀਪਲਾਂ ਵਲੋਂ ਖੂਬ ਕੁਮੈਂਟ ਵੀ ਕੀਤੇ ਗਏ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਹੱਥ-ਪੈਰ ਫੁੱਲ ਗਏ। ਵਿਭਾਗ ਵਲੋਂ ਆਪਣਾ ਪੱਖ ਸੁਰੱਖਿਅਤ ਕਰਨ ਲਈ ਇਕ ਹੋਰ ਪੋਸਟ ਵਾਇਰਲ ਕੀਤੀ ਗਈ, ਜਿਸ ਵਿਚ ਮੀਟਿੰਗ ਵਿਚ ਸ਼ਾਮਲ ਪ੍ਰਿੰਸੀਪਲ ਅਤੇ ਅਧਿਕਾਰੀ ਖਾਣਾ ਖਾ ਰਹੇ ਹਨ ਅਤੇ ਪੋਸਟ ਦੇ ਨਾਲ ਲਿਖਿਆ ਹੈ ਕਿ ਮੀਟਿੰਗ ਪ੍ਰਬੰਧ ਬਹੁਤ ਵਧੀਆ ਰਹੀ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ