ਕਣਕ ਦਾ ਝਾੜ ਘਟਣ ਤੋਂ ਪ੍ਰੇਸ਼ਾਨ ਕਿਸਾਨ ਦੇ ਦਿਮਾਗ ਦੀ ਫਟੀ ਨਾੜ, ਮੌਤ

04/19/2022 10:10:53 PM

ਭਵਾਨੀਗੜ੍ਹ (ਵਿਕਾਸ) : ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਚੱਲ ਰਹੇ ਪਿੰਡ ਘਰਾਚੋਂ ਦੇ ਕਿਸਾਨ ਹਰਜੀਤ ਸਿੰਘ ਉਰਫ ਭੋਲਾ (58) ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਭਾਕਿਯੂ (ਏਕਤਾ ਉਗਰਾਹਾਂ) ਦਾ ਸਰਗਰਮ ਮੈਂਬਰ ਸੀ ਤੇ ਭਵਾਨੀਗੜ੍ਹ ਬਲਾਕ ਦੇ ਪ੍ਰਚਾਰ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਦੇ ਚਾਚਾ ਸਨ।

ਇਹ ਵੀ ਪੜ੍ਹੋ : ਪਿੰਡ ਹੋਜ ਗੰਧੜ ’ਚ ਅੱਗ ਲੱਗਣ ਨਾਲ 100 ਏਕੜ ਨਾੜ ਸੜ ਕੇ ਸੁਆਹ, 4 ਕਨਾਲ ਕਣਕ ਵੀ ਚੜ੍ਹੀ ਅੱਗ ਦੀ ਭੇਟ

ਇਸ ਸਬੰਧੀ ਘਰਾਚੋਂ ਨੇ ਦੱਸਿਆ ਕਿ ਉਸ ਦਾ ਚਾਚਾ ਹਰਜੀਤ ਸਿੰਘ ਇਸ ਵਾਰ ਕਣਕ ਦਾ ਝਾੜ ਕਾਫੀ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਸੀ ਤੇ ਅਕਸਰ ਮੰਡੀ 'ਚ ਲੋਕਾਂ ਨਾਲ ਇਹੀ ਗੱਲਾਂ ਕਰਦਾ ਸੀ ਕਿ 'ਐਤਕੀਂ ਤਾਂ ਰੱਬ ਨੇ ਮਾਰ 'ਤੇ।' ਘਰਾਚੋਂ ਨੇ ਦੱਸਿਆ ਕਿ ਅੱਜ ਮੰਗਲਵਾਰ ਸਵੇਰੇ ਜਦੋਂ ਉਸ ਦਾ ਚਾਚਾ ਦਾਣਾ ਮੰਡੀ ਗਿਆ ਤਾਂ ਉੱਥੇ ਅਚਾਨਕ ਚੱਕਰ ਖਾ ਕੇ ਡਿੱਗ ਪਿਆ। ਉਸ ਨੂੰ ਮੌਕੇ 'ਤੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਤੇ ਬਾਅਦ ਵਿਚ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਦਿਮਾਗ ਦੀ ਨਾੜ ਫਟਣ ਜਾਣ ਕਾਰਨ ਮ੍ਰਿਤਕ ਐਲਾਨ ਦਿੱਤਾ। ਭਾਕਿਯੂ (ਉਗਰਾਹਾਂ) ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਅੱਜ ਦੇਸ਼ ਨੂੰ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਨੇ ਘੇਰਿਆ ਹੋਇਆ ਹੈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News