ਹਫ਼ਤਾਵਾਰ ਤਾਲਾਬੰਦੀ ’ਤੇ ਸ਼ਹਿਰ ਰਿਹਾ ਮੁਕੰਮਲ ਬੰਦ, ਪੁਲਸ ਬਲ ਵੱਲੋਂ ਸ਼ਹਿਰ ਭਰ ’ਚ ਕੀਤੀ ਗਈ ਗਸ਼ਤ

08/09/2020 4:40:16 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਹਫ਼ਤਾਵਾਰ ਤਾਲਾਬੰਦੀ ਦੇ ਚੱਲਦਿਆਂ ਅੱਜ ਸ਼ਹਿਰ ਮੁਕੰਮਲ ਬੰਦ ਰਿਹਾ ਤੇ ਹਰ ਪਾਸੇ ਸੰਨਾਟਾ ਹੀ ਸੰਨਾਟਾ ਨਜ਼ਰ ਆਇਆ। ਜ਼ਿਲ੍ਹੇ ਦੀ ਨਵੀਂ ਆਈ ਜ਼ਿਲ੍ਹਾ ਪੁਲਸ ਮੁਖੀ ਡੀ
ਸੁਡਰਵਿਲੀ ਵੱਲੋਂ ਬੀਤੇ ਦਿਨੀਂ ਰਾਤ ਸਮੇਂ ਕੀਤੇ ਗਏ ਫਲੈਗ ਮਾਰਚ ਤੋਂ ਬਾਅਦ ਅੱਜ ਸ਼ਹਿਰ ਅੰਦਰ ਪੂਰੀ ਸਖਤੀ ਨਜ਼ਰ ਆਈ। ਸ਼ਹਿਰ ਦੀਆਂ ਟਾਂਵੀਆਂ-ਟਾਂਵੀਆਂ ਦੁਕਾਨਾਂ ਖੁੱਲ੍ਹੀਆਂ ਜਦੋਂਕਿ ਬਜ਼ਾਰ, ਗਲੀਆਂ, ਮੁਹੱਲੇ ਸੁੰਨੇ ਹੀ ਰਹੇ, ਜਿੱਥੇ ਮਾਮੂਲੀ ਲੋਕਾਂ ਦੀ ਆਮਦ ਰਹੀ, ਜਦੋਂਕਿ ਪੁਲਸ ਬਲ ਦੀ ਗਸ਼ਤ ਪੂਰੇ ਸ਼ਹਿਰ ਅੰਦਰ ਦਿਨ ਭਰ ਚੱਲਦੀ ਰਹੀ।

ਹਫ਼ਤਾਵਾਰ ਤਾਲਾਬੰਦੀ ਦੇ ਚੱਲਦਿਆਂ ਸ਼ਹਿਰ ਦੇ ਬਾਹਰੀ ਰਸਤਿਆਂ ’ਤੇ ਬਣੇ ਚੌਂਕਾਂ ’ਤੇ ਪੁਲਸ ਵੱਲੋਂ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕਰਕੇ ਸਖਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਕੋਰੋਨਾ ਹਦਾਇਤਾਂ ਪ੍ਰਤੀ ਵੀ ਵਿਸ਼ੇਸ਼ ਨਿਗਰਾਨੀ ਪੁਲਸ ਵੱਲੋਂ ਰੱਖੀ ਗਈ। ਨਾਲ ਹੀ ਗਸ਼ਤ
’ਤੇ ਤਾਇਨਾਤ ਪੁਲਸ ਪਾਰਟੀਆਂ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ ਤੇ ਸਾਫ਼ ਸਫ਼ਾਈ ਵੱਲ ਤਵੱਜੋਂ ਦੇਣ ਦੀ ਅਪੀਲ ਵੀ ਕੀਤੀ ਜਾਂਦੀ ਰਹੀ। ਵੀਕੇਂਡ ਲਾਕਡਾਊਨ ਦੇ ਚੱਲਦਿਆਂ ਸ਼ਹਿਰ ਦੇ ਲੋਕ ਜ਼ਿਆਦਾਤਰ ਘਰਾਂ ਅੰਦਰ ਹੀ ਰਹੇ, ਜਦੋਂਕਿ ਪੇਂਡੂ ਇਲਾਕਿਆਂ
ਤੋਂ ਸ਼ਹਿਰਾਂ ਵਿਚ ਆਉਣਾ ਜਾਣਾ ਕਰੀਬ ਬੰਦ ਹੀ ਰਿਹਾ, ਜਿਸ ਕਰਕੇ ਸ਼ਹਿਰ ਦਾ ਚੱਪਾ-ਚੱਪਾ ਭਾਂਅ-ਭਾਂਅ ਕਰਦਾ ਰਿਹਾ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਵੀਕੇਂਡ ਲਾਕਡਾਊਨ ਦਾ ਪੂਰਾ ਅਸਰ ਸੀ ਤੇ ਪੁਲਸ ਬਲ ਲਗਾਤਾਰ ਗਸ਼ਤ ’ਤੇ ਸੀÍ


Harinder Kaur

Content Editor

Related News