ਨੈਸ਼ਨਲ ਹਾਈਵੇ ਦੀਆਂ ਸੜਕਾਂ ਦੇ ਨਿਰਮਾਣ 'ਚ ਇਸਤੇਮਾਲ ਹੋਵੇਗਾ ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਵਾਲਾ ਵੈਸਟ

Tuesday, Jul 25, 2023 - 05:07 PM (IST)

ਲੁਧਿਆਣਾ (ਹਿਤੇਸ਼) – ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਤੋਂ ਨਿਕਲਣ ਵਾਲਾ ਵੇਸਟ ਨੈਸ਼ਨਲ ਹਾਈਵੇ ਦੀਆਂ ਸੜਕਾਂ ਦੇ ਨਿਰਮਾਣ ਵਿਚ ਇਸਤੇਮਾਲ ਕੀਤਾ ਜਾਵੇਗਾ। ਇਸ ਸਬੰਧ ਵਿੱਚ ਨਗਰ ਨਿਗਮ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਠੇਕੇਦਾਰਾਂ ਦੇ ਵਿਚਕਾਰ ਬਕਾਇਦਾ ਐਗਰੀਮੈਂਟ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕਮਿਸ਼ਨਰ ਸੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਤਾਜਪੁਰ ਰੋਡ ਸਥਿਤ ਡੰਪ ’ਤੇ ਜਮ੍ਹਾ ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਕਰਵਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਇਸ ਤੋਂ ਨਿਕਲਣ ਵਾਲੇ ਵੇਸਟ ਦੀ ਡਿਸਪੋਜਲ ਦਾ ਪਹਿਲੂ ਕਾਫੀ ਦੇਰ ਤੋਂ ਲਟਕਿਆ ਹੋਇਆ ਸੀ, ਜਿਸਨੂੰ ਲੈ ਕੇ ਐੱਨ.ਐੱਚ.ਏ.ਆਈ ਦੇ ਨਾਲ ਸੰਪਰਕ ਕੀਤਾ ਗਿਆ। ਸਾਲਿਡਵੇਸਟ ਮੈਨੇਜਮੈਟ ਨਿਯਮਾਂ ਦੇ ਮੁਤਾਬਕ ਇਸ ਵੇਸਟੇਜ ਨੂੰ ਰੋਪੜ ਬਾਈਪਾਸ ਦੇ ਨਿਰਮਾਣ ਦੌਰਾਨ ਅਰਥ ਫਿਲਿੰਗ ਦੇ ਲਈ ਇਸਤੇਮਾਲ ਕਰਨ ਦੀ ਸਹਿਮਤੀ ਬਣੀ ਹੋਈ ਹੈ, ਜੋ ਪੰਜਾਬ ਵਿਚ ਆਪਣੀ ਤਰਾਂ ਦਾ ਪਹਿਲਾ ਪੈਅਰਨ ਅਤੇ ਹੁਣ ਤੱਕ ਦਿੱਲੀ ਵਿੱਚ ਹੀ ਵਰਤਿਆ ਗਿਆ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਟੈਂਡਰ ਪਰਕਿਰਿਆ 'ਚ ਉਲਝੀ ਦੂਜੇ ਪੜਾਅ 'ਚ 20 ਲੱਖ ਟਨ ਕੂੜੇ ਦੀ ਪ੍ਰੋਸੈਸਿੰਗ
ਨਗਰ ਨਿਗਮ ਵਲੋਂ ਤਾਜਪੁਰ ਰੋਡ ਡੰਪ ’ਤੇ ਜਮ੍ਹਾ ਪੁਰਾਣੇ ਕੂੜੇ ਵਿਚੋਂ 5 ਲੱਖ ਟਨ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਨਵੰਬਰ ਵਿਚ ਸ਼ੁਰੂ ਕਰਵਾਇਆ ਗਿਆ ਸੀ। ਜਿਸ ਵਿਚੋਂ 2 ਲੱਖ ਟਨ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਪੂਰਾ ਹੋ ਗਿਆ ਹੈ। ਦੂਜੇ ਪੜਾਅ ਵਿਚ 20 ਲੱਖ ਟਨ ਕੂੜੇ ਦੀ ਪ੍ਰੋਸੈਸਿੰਗ ਟੈਂਡਰ ਪ੍ਰਕਿਰਿਆ ਵਿਚ ਉਲਝੀ ਹੋਈ ਹੈ, ਕਿਉਂਕਿ ਇਕ ਵਾਰ ਲਗਾਇਆ ਗਿਆ ਟੈਂਡਰ ਟੈਕਨੀਕਲ ਵੈਲੂੲੈਸ਼ਨ ਦੀ ਸਟੇਜ ’ਤੇ ਪੁੱਜਣ ਤੋਂ ਬਾਅਦ ਕੈਂਸਿਲ ਹੋ ਜਾਂਦਾ ਹੈ ਅਤੇ ਅਫ਼ਸਰਾਂ ਕੋਲ ਇਸ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੁੰਦਾ ਕਿ ਨਵੇਂ ਸਿਰੇ ਤੋਂ ਟੈਂਡਰ ਕਦੋਂ ਜਾਰੀ ਹੋਵੇਗਾ। ਇਸ ਦੇਰੀ ਦੇ ਚੱਕਰ ਵਿੱਚ ਡੰਪ ’ਤੇ ਪੁਰਾਣਾ ਕੂੜਾ ਰਹਿਣ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਲ ਦੇ ਨਿਰਦੇਸ਼ ਦੀ ਉਲੰਘਣਾ ਹੋ ਰਹੀ ਹੈ। ਇਸ ਵਿਚ ਨਗਰ ਨਿਗਮ ਨੂੰ ਭਾਰੀ ਜ਼ੁਰਮਾਨਾ ਲਗਾਉਣ ਦੀ ਕਾਰਵਾਈ ਕੀਤੀ ਗਈ ਸੀ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News